
ਮੰਗਤ ਸਿੰਘ ਸੈਦਪੁਰ (ਸਟਾਫ ਰਿਪੋਰਟਰ) ਚੰਡੀਗੜ੍ਹ : ਬਾਨੀ ਸਵਰਗੀ ਸ. ਜਸਪਾਲ ਸਿੰਘ ਹੇਰਾਂ ਵੱਲੋਂ ਸ਼ੁਰੂ ਕੀਤੇ ਗਏ ਰੋਜ਼ਾਨਾ ਹੱਕ ਸੱਚ ਦਾ ‘ਪਹਿਰੇਦਾਰ’ ਅਖਬਾਰ ਦੀ ਅੱਜ 26ਵੀਂ ਵਰ੍ਹੇਗੰਢ ਮਨਾਉਂਦਿਆਂ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ‘ਪਹਿਰੇਦਾਰ’ ਅਖਬਾਰ ਖਾਲਸਾ ਪੰਥ ਦਾ ਚੋਟੀ ਦਾ ਅਖਬਾਰ ਕੇਵਲ ਤੇ ਕੇਵਲ ਖਾਲਸਾ ਪੰਥ ਨੂੰ ਸਮਰਪਿਤ ਹੈ। ਜਿਸ ਬਾਰੇ ਦੇਸ਼- ਵਿਦੇਸ਼ਾਂ ਦੀਆਂ ਵਿੱਚ ਚਰਚਾ ਹਮੇਸ਼ਾ ਬਣੀ ਰਹਿੰਦੀ ਹੈ ਕਿ ਖਾਲਸਾ ਪੰਥ ਦਾ ਇੱਕੋ ਇੱਕ ‘ਪਹਿਰੇਦਾਰ’ ਅਖਬਾਰ ਨਾ ਵਿਕਦਾ ਨਾ ਝੁਕਦਾ ਅਤੇ ਨਾ ਹੀ ਰੁਕਦਾ ਲੀਡਰ ਅਤੇ ਧੜੱਲੇਦਾਰੀ ਨਾਲ ਖਾਲਸਾ ਪੰਥ ਸਮੁੱਚੇ ਸਿੱਖ ਸੰਗਤਾਂ ਦੀਆਂ ਦੇ ਹੱਕਾਂ ਦੀ ਰਾਖੀ ਲਈ ਹਮੇਸ਼ਾ ਪਹਿਰੇਦਾਰੀ ਕਰਦਾ ਆ ਰਿਹਾ ਹੈ। ਪਿਛਲੇ 26 ਸਾਲਾਂ ਤੋਂ ਸ਼ੁਰੂ ਹੋਏ ਪਹਿਰੇਦਾਰ ਅਖਬਾਰ ਦੇ ਬਾਨੀ ਸਵਰਗੀ ਸਰਦਾਰ ਜਸਪਾਲ ਸਿੰਘ ਹੇਰਾ ਨੇ ਹੱਕ ਸੱਚ ਦਾ ‘ਪਹਿਰੇਦਾਰ’ ਅਖਬਾਰ ਇਹ ਸੋਚ ਕੇ ਸ਼ੁਰੂ ਕੀਤਾ ਕਿ ਖਾਲਸਾ ਪੰਥ ਨੂੰ ਸਮਰਪਿਤ ਹੋ ਕੇ ਹੀ ਪਹਿਰੇਦਾਰ ਹਮੇਸ਼ਾ ਚਲਦਾ ਰਹੇਗਾ ਜੋ ਕਿ ਚੱਲ ਰਿਹਾ ਹੈ। ਸਰਦਾਰ ਜਸਪਾਲ ਸਿੰਘ ਹੇਰਾਂ ਸਾਹਿਬ ਵੀ ਇਹੀ ਕਹਿੰਦੇ ਹੁੰਦੇ ਸਨ ਕਿ ਦਸ਼ਮੇਸ਼ ਪਿਤਾ ਕਲਗੀਧਰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੂੰ ਆਪਣੇ ਆਪ ਹੀ ਕਿਰਪਾ ਕਰਕੇ ਚਲਦਾ ਰੱਖਣਾ ਹੈ। ਜਿਸ ਨੂੰ ਹੁਣ ਉਹਨਾਂ ਦੇ ਬਹੁਤ ਹੀ ਸਤਿਕਾਰਯੋਗ ਸਪੁੱਤਰ ਸਰਦਾਰ ਰਿਸ਼ਵਦੀਪ ਸਿੰਘ ਹੇਰਾ ਬਹੁਤ ਹੀ ਸੁਚੱਜੇ ਢੰਗ ਨਾਲ ਆਪਣੇ ਟੀਮ ਦੀ ਅਗਵਾਈ ਕਰਦੇ ਹਨ ਚਲਾ ਰਹੇ ਹਨ ਅਤੇ ਉਹਨਾਂ ਦੇ ਨਾਲ ਜੁੜੇ ਬਹੁਤ ਹੀ ਸੂਝਵਾਨ ਐਡਮਿਨਸਟ੍ਰੇਟਰ ਵਿੱਚ ਸ਼ਾਮਿਲ ਅਹੁਦੇਦਾਰ ਮੈਂਬਰ ਵੀ ਅੱਜ 26ਵੀਂ ਵਰ੍ਹੇਗੰਢ ਮਨਾਦਿਆਂ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹੋਵੋਗੇ। ਜਿਨਾਂ ਦੀ ਮਿਹਨਤ ਸਦਕਾ ਪਹਿਰੇਦਾਰ ਅਖਬਾਰ ਅੱਜ ਆਪਣੀ ਸਿਲਵਰ ਜੁਵਲੀ ਤੋਂ ਅੱਗੇ ਲੰਘਦਿਆਂ 26ਵੀਂ ਵਰ੍ਹੇਗੰਢ ਮਨਾਉਣ ਦਾ ਮਾਣ ਮਹਿਸੂਸ ਕਰ ਰਿਹਾ ਹੈ। ਹੁਣ ਜਦੋਂ 26ਵੀਂ ਵਰੇਗੰਡ ਮੌਕੇ ਪਹਿਰੇਦਾਰ ਅਖਬਾਰ ਦੀ ਮਜਬੂਤੀ ਅਤੇ ਜੁਝਾਰੂ ਢੰਗ ਨਾਲ ਜਿਵੇਂ ਪਹਿਰੇਦਾਰ ਅਖਬਾਰ ਵਿੱਚ ਖਾਲਸਾ ਪੰਥ ਨੂੰ ਸਮਰਪਿਤ ਪੰਥਕ ਅਤੇ ਧਾਰਮਿਕ ਆਰਟੀਕਲ ਖਬਰਾਂ ਜਾਂ ਹੋਰ ਮਟੀਰੀਅਲ ਛਪਦਾ ਹੈ ਤਾਂ ਇੱਕ ਵਾਰ ਤਾਂ ਇੰਜ ਮਹਿਸੂਸ ਹੁੰਦਾ ਹੈ ਕਿ ਇਹ ਸਭ ਕੁਝ ਗੁਰੂ ਸਾਹਿਬਾਨਾਂ ਦੀ ਕਿਰਪਾ ਨਾਲ ਹੀ ਹੋ ਰਿਹਾ ਹੈ। ਉੰਝ ਵੀ ਸਾਹਿਬ-ਏ-ਕਮਾਲ ਕਲਗੀਧਰ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਨੂੰ ਰਾਜ ਕਰਨ ਲਈ ਕਲਮ ਅਤੇ ਸ਼ਾਸਤਰ ਦੀ ਯੋਗ ਵਰਤੋਂ ਕਰਨ ਲਈ ਜਰੂਰੀ ਬਚਨ ਕੀਤੇ ਹਨ। ਸ਼ਾਇਦ ਉਹ ਗਲਤ ਨਾ ਹੋਵੇ ਕਿ ਜਦੋਂ ਦੁਸ਼ਮਣ ਦੇ ਹਮਲੇ ਹੁੰਦੇ ਹੋਣ ਤਾਂ ਉਦੋਂ ਸਿੱਖ ਨੂੰ ਸ਼ਸਤਰ ਦੀ ਵਰਤੋਂ ਕਰਨੀ ਦੱਸੀ ਗਈ ਪ੍ਰੰਤੂ ਜਦੋਂ ਅਮਨ ਸ਼ਾਂਤੀ ਹੋਵੇ ਤਾਂ ਕਲਮ ਨਾਲ ਉਸ ਅਕਾਲ ਪੁਰਖ ਦੀ ਉਸਤਤ ਕਰਕੇ ਸਿੱਖ ਧਰਮ ਦਾ ਪ੍ਰਚਾਰ ਅਤੇ ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ ਨੂੰ ਦੁਨੀਆ ਦੇ ਕੋਣੇ ਕੋਣੇ ਵਿੱਚ ਪਹੁੰਚਾਣ ਲਈ ਕਲਮ ਦੀ ਵਰਤੋਂ ਕਰਨੀ ਜਰੂਰੀ ਦੱਸੀ ਗਈ ਹੈ। ਗੁਰੂ ਸਾਹਿਬ ਦੇ ਇਹਨਾਂ ਬਚਨਾਂ ਦੀ ਪਾਲਣਾ ਕਰਦੇ ਹੋਏ ਹੱਕ ਸੱਚ ਦਾ ‘ਪਹਿਰੇਦਾਰ’ ਪੰਜਾਬੀ ਦੇ ਰੋਜਾਨਾ ਅਖਬਾਰਾਂ ਦੀ ਮੁਢਲੀ ਕਤਾਰ ਵਿੱਚ ਸ਼ਾਮਿਲ ਹੈ। ਜਿਸ ਦੇ ਪਿੱਛੇ ਪਹਿਰੇਦਾਰ ਦੇ ਬਾਨੇ ਸੰਪਾਦਕ ਸਵਰਗੀ ਸਰਦਾਰ ਜਸਪਾਲ ਸਿੰਘ ਹੇਰਾਂ ਅਤੇ ਉਹਨਾਂ ਦੀ ਟੀਮ ਵਿੱਚ ਸ਼ਾਮਿਲ ਅਹੁਦੇਦਾਰ ਮੈਂਬਰਾਂ ਦਾ ਭੱਟਾ ਜੀ ਯੋਗਦਾਨ ਹੈ। ਖਾਸ ਗੱਲ ਇਹ ਹੈ ਕਿ ਹੱਕ ਸੱਚ ਦਾ ਪਹਿਰੇਦਾਰ ਅਖਬਾਰ ਦੇਸ਼ ਵਿਦੇਸ਼ ਵਿੱਚ ਬੈਠੀਆਂ ਰਹਿ ਰਹੀਆਂ ਸਿੱਖ ਸੰਗਤਾਂ ਨੂੰ ਅੱਜ ਵੀ ਕੌਮ ਉੱਤੇ ਹੋ ਰਹੇ ਹਰ ਜੁਰਮਾਂ ਦੀ ਇੱਕ-ਇੱਕ ਮਿੰਟ ਦੀ ਜਾਣਕਾਰੀ ਸੰਗਤਾਂ ਤੱਕ ਪਹੁੰਚਾਅ ਰਿਹਾ ਹੈ। ਇਸ ਤੋਂ ਇਲਾਵਾ ਦੇਸ਼ ਵਿਦੇਸ਼ ਦੀ ਹਰ ਖਬਰ ਹਰ ਨਾਗਰਿਕ ਤੱਕ ਪਹੁੰਚਾਉਣ ਦੀ ਕੋਸ਼ਿਸ਼ ਵਿੱਚ ਵੀ ਪੂਰੀ ਤਰ੍ਹਾਂ ਕੋਸ਼ਿਸ਼ ਵਿੱਚ ਹੁੰਦਾ ਹੈ। ਸਿੱਖ ਕੌਮ ਦੇ ਦੁਸ਼ਮਣ ਦੇ ਹਰ ਹਮਲਿਆਂ ਦੀਆਂ ਝੱਖੜ ਹਨੇਰੀਆਂ ਵਿੱਚੋਂ ਗੁਜਰਦੇ ਹੋਏ ਸਵਰਗੀ ਸਰਦਾਰ ਜਸਪਾਲ ਸਿੰਘ ਹੇਰਾਂ ਨੇ ਇੱਕ ਜੇਤੂ ਜਰਨੈਲ ਵਾਂਗ ਨਜ਼ਰ ਆਏ ਕਿਉਂਕਿ ਉਹਨਾਂ ਉੱਤੇ ਸੱਚ ਲਿਖਣ ਕਰਕੇ ਸਿੱਖੀ ਪ੍ਰਤੀ ਈਰਖਾ ਰੱਖਣ ਵਾਲੇ ਖਾਸ ਕਰਕੇ ਸਰਕਾਰਾਂ ਦੇ ਨੁਮਾਇੰਦਿਆਂ ਅਤੇ ਆਪਣੇ ਸਵਾਰਥਾਂ ਨੂੰ ਪੂਰਾ ਕਰਨ ਵਾਲਿਆਂ ਵੱਲੋਂ ਝੂਠੇ ਪਰਚੇ ਦਰਜ ਕਰਾਕੇ ਸੱਚ ਲਿਖਣ ਵਾਲੀ ਕਲਮ ਨੂੰ ਨੱਪਣ ਦੀਆਂ ਸਮੇਂ-ਸਮੇਂ ਉੱਤੇ ਅਨੇਕਾਂ ਕੋਸ਼ਿਸਾਂ ਕੀਤੀਆਂ ਗਈਆਂ ਪਰੰਤੂ ਸਰਦਾਰ ਜਸਪਾਲ ਸਿੰਘ ਹੇਰਾਂ ਹਰ ਵਾਰ ਜੇਤੂ ਬਣ ਕੇ ਦੁਨੀਆਂ ਦੇ ਸਾਹਮਣੇ ਨਿਧੜਕ, ਸਿਦਕ ਦਿਲੀ, ਸਬਰ ਸੰਤੋਖ ਅਤੇ ਜੁਝਾਰੂ ਢੰਗ ਨਾਲ ਦੁਸ਼ਮਣਾਂ ਦਾ ਮੁਕਾਬਲਾ ਕਰਦੇ ਰਹੇ। ਨਾਨਕ ਨਾਮ ਲੇਵਾ ਸਿੱਖ ਸੰਗਤਾਂ ਵੱਲੋਂ ਉਹਨਾਂ ਦੇ ਲਿਖੇ ਜਾਂਦੇ ਸੱਚ ਨੂੰ ਸਲਿਉਟ ਤਾਂ ਹੈ ਹੀ ਪ੍ਰੰਤੂ ਉਹਨਾਂ ਨੂੰ ਆ ਰਹੀਆਂ ਦਿੱਕਤਾਂ-ਔਕੜਾਂ ਵਿੱਚ ਵੀ ਸਿੱਖ ਕੌਮ ਵੱਲੋਂ ਉਹਨਾਂ ਦਾ ਡੱਟ ਕੇ ਸਹਿਯੋਗ ਦਿੱਤਾ ਜਾਂਦਾ ਰਿਹਾ ਅਤੇ ਅੱਜ ਵੀ ਦਿੱਤਾ ਜਾ ਰਿਹਾ ਹੈ। ਉਹਨਾਂ ਦੇ ਕਲਮ ਦੁਆਰਾ ਲਿਖੀਆਂ ਗਈਆਂ ਕਿਤਾਬਾਂ ਵਿੱਚ ਹਮੇਸ਼ਾ ਰਹਿਤ ਮਰਿਆਦਾਵਾਂ ਸਿੱਖ ਸਿਧਾਂਤਾਂ ਪੰਥਕ ਮਸਲਿਆਂ ਬਾਰੇ ਡੱਟ ਕੇ ਪਹਿਰੇਦਾਰੀ ਕੀਤੀ ਜਾਂਦੀ ਰਹੀ। ਹੱਕ ਸੱਚ ਦੇ ਪਹਿਰੇਦਾਰ ਅਖਬਾਰ ਦੀ ਮਜਬੂਤੀ ਅਤਰ ਸਫਲਤਾ ਤੋਂ ਬਾਅਦ ਉਹਨਾਂ ਵੱਲੋਂ ਲਿਖੀਆਂ ਕਿਤਾਬਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਉਹਨਾਂ ਵੱਲੋਂ ਜਿੰਨੀਆਂ ਵੀ ਕਿਤਾਬਾਂ ਲਿਖੀਆਂ ਗਈਆਂ ਹਨ। ਉਹਨਾਂ ਦੇ ਟਾਈਟਲ ਗੁਰੂ ਸਾਹਿਬਾਨਾਂ ਦੀ ਗੁਰਬਾਣੀ ਚੋਂ ਹੀ ਲਾਏ ਗਏ ਹਨ। ਜਿਵੇਂ ‘ਸੱਚ ਪੁਰਾਣਾ ਨਾ ਹੋਵੇ ਜੀ’, ‘ਕਿਵ ਸਚਿਆਰਾ ਹੋਈਐ’ ‘ਓੜਕ ਸੱਚ ਰਹੀ’ ‘ਸੱਚ ਸਭਨਾ ਹੋਇ ਦਾਰੂ’, ‘ਸੱਚੋ ਸੱਚ’ ਅਤੇ ‘ਸਾਈ ਗੱਲ ਚੰਗੀ’ ਲਿਖੀਆਂ ਕਿਤਾਬਾਂ ਵੀ ਜਿੱਥੇ ਹੱਕ ਸੱਚ ਦਾ ‘ਪਹਿਰੇਦਾਰ’ ਅਖਬਾਰ ਸਿੱਖੀ ਪ੍ਰਤੀ ਆਪਣਾ ਹਰ ਫਰਜ ਮੁਢਲਾ ਸਮਝ ਕੇ ਨਿਭਾਅ ਰਿਹਾ ਹੈ ਉੱਥੇ ਹੀ ਸਰਦਾਰ ਜਸਪਾਲ ਸਿੰਘ ਹੇਰਾਂ ਦੀ ਕਲਮ ਤੋਂ ਲਿਖੀਆਂ ਗਈਆਂ ਇਹ ਕਿਤਾਬਾਂ ਵੀ ਖਾਲਸਾ ਪੰਥ ਲਈ ਅਹਿਮ ਹਨ। ਜਿਨ੍ਹਾਂ ਨੂੰ ਪੜ੍ਹ ਕੇ ਮਨੁੱਖ ਆਪਣਾ ਜੀਵਨ ਗੁਰਬਾਣੀ ਅਨੁਸਾਰ ਢਾਲ ਲੈਂਦਾ ਹੈ ਅਤੇ ਜਨਮ ਸਫਲਾ ਬਣਾਉਣ ਲਈ ਗੁਰੂ ਦੇ ਲੜ ਲੱਗਣ ਲਈ ਪ੍ਰੇਰਿਤ ਹੁੰਦਾ ਹੈ। ਖਾਸ ਗੱਲ ਇਹ ਹੈ ਕਿ ਸਰਦਾਰ ਜਸਪਾਲ ਸਿੰਘ ਹੇਰਾਂ ਜੀ ਜਿੱਥੇ ਰੋਜਾਨਾ ‘ਪਹਿਰੇਦਾਰ’ ਵਿੱਚ ਸ਼ਾਮਿਲ ਹਰ ਪੱਤਰਕਾਰ ਜਾਂ ਹੋਰਨਾਂ ਨੂੰ ‘ਪਹਿਰੇਦਾਰ’ ਪਰਿਵਾਰ ਦਾ ਮੈਂਬਰ ਪਰਿਵਾਰਿਕ ਮੈਂਬਰ ਸਮਝਦੇ ਰਹੇ ਉਥੇ ਹੀ ਮੇਰੇ ਨਾਲ ਵੀ ਉਹਨਾਂ ਦਾ ਬਹੁਤ ਹੀ ਪਿਆਰ ਸੀ ਅਤੇ ਮੇਰੇ ਵੱਲੋਂ ਵੀ ਉਹਨਾਂ ਦਾ ਪੂਰਾ ਸਤਿਕਾਰ ਕੀਤਾ ਜਾਂਦਾ ਹੈ। ਜਦੋਂ ਕਿਤੇ ਸਰਦਾਰ ਹੇਰਾਂ ਸਾਹਿਬ ਨਾਲ ‘ਪਹਿਰੇਦਾਰ’ ਅਖਬਾਰ ਦੇ ਸੁਨਹਿਰੀ ਭਵਿੱਖ ਬਾਰੇ ਗੱਲ ਸਾਂਝੀ ਕੀਤੀ ਜਾਂਦੀ ਸੀ ਤਾਂ ਉਹਨਾਂ ਦੱਸਿਆ ਕਿ ਸਨ 2000 ਵਿੱਚ ‘ਪਹਿਰੇਦਾਰ’ ਨਿਊਜ ਪੇਪਰ ਹਫਤਾਵਾਰੀ ਸ਼ੁਰੂ ਕੀਤਾ ਸੀ ਅਤੇ ਸੰਨ 2006 ਵਿੱਚ ਰੋਜਾਨਾ ਕਰ ਦਿੱਤਾ ਗਿਆ ਸੀ। ਉਹਨਾਂ ਦੱਸਿਆ ਕਿ ਵੀਕਲੀ ਅਖਬਾਰ ਨੂੰ 2003 ਵਿੱਚ ਪੰਜਾਬ ਸਰਕਾਰ ਨੇ ਸੱਚੀਆਂ ਖਬਰਾਂ ਲਾਉਣ ਅਤੇ ਸੱਚ ਲਿਖਣ ਕਰਕੇ ਬੈਨ ਕਰ ਦਿੱਤਾ ਸੀ ਅਤੇ ਦਫਤਰ ਵੀ ਸੀਲ ਕਰ ਦਿੱਤੇ ਸਨ। ਉਹਨਾਂ ਉੱਤੇ ਕੇਸ ਦਰਜ ਕੀਤੇ ਗਏ ਪਰੰਤੂ ‘ਪ੍ਰੈਸ ਕੌਂਸਲ ਆਫ ਇੰਡੀਆ’ ਨੇ ਉਹਨਾਂ ਦੇ ਹੱਕ ‘ਚ ਫੈਸਲਾ ਦਿੱਤਾ ਸੀ। ਉਹਨਾਂ ਦੱਸਿਆ ਸੀ ਕਿ ਸਨ 2006 ਤੋਂ ਬਾਅਦ ਰੋਜਾਨਾ ਪੇਪਰ ਉਤੇ ਸਰਕਾਰਾਂ ਤੇ ਹਮਲੇ ਸ਼ੁਰੂ ਹੋਏ ਮਿਊਨਸੀਪਲ ਕਮੇਟੀ ਦੀਆਂ ਚੋਣਾਂ ਵਿੱਚ ਕੀਤੀਆਂ ਧੱਕੇਸ਼ਾਹੀਆ ਵਿਰੁੱਧ ਲਿਖਣ ਕਰਕੇ ਸਰਕਾਰ ਨੇ ਅਖਬਾਰ ਬੈਨ ਕਰ ਦਿੱਤਾ ਸੀ। ਇਸ ਤੋਂ ਇਲਾਵਾ ਸਿੱਖ ਪੰਥ ਦੀ ਨੁਮਾਇੰਦਗੀ ਕਰਦੇ ਹੋਏ ਰੋਜ਼ਾਨਾ ‘ਪਹਿਰੇਦਾਰ’ ਅਖਬਾਰ ਵਿੱਚ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਅਤੇ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਨੂੰ ਲੈ ਕੇ ਕੀਤੇ ਸੰਘਰਸ਼ ਦੇ ਹੱਕ ਵਿੱਚ ਲਿਖਣਾ ਕਰਕੇ ਉਹਨਾਂ ਅਤੇ ਅਖਬਾਰ ਦੇ ਐਮਡੀ ਰਿਸ਼ਵਦੀਪ ਸਿੰਘ ਹੇਰਾਂ ਉੱਤੇ ਵੀ ਪਰਚਾ ਦਰਜ ਹੋਇਆ ਸੀ। ਸਿੱਖ ਕੌਮ ਦੇ ਕੁਝ ਵਿਰੋਧੀ ਹਿੰਦੂਤਵੀਆਂ ਅਤੇ ਬਾਦਲਾਂ ਨੇ ਵੀ ਇਸ ਦਾ ਵਿਰੋਧ ਕੀਤਾ ਅਤੇ ਅਖਬਾਰ ਦੀਆਂ ਕਾਪੀਆਂ ਵੀ ਸਾੜੀਆਂ ਗਈਆਂ ਸਨ। ਸੰਨ 2017 ਤੋਂ ਸੱਚ ਲਿਖਣ ਕਰਕੇ ‘ਪੈਗਾਸਸ’ ਰਾਹੀਂ ਔਰ ਰੋਜਾਨਾ ਹੱਕ ਸੱਚ ਦੇ ਪਹਿਰੇਦਾਰ ਅਖਬਾਰ ਦੀ ਜਸੂਸੀ ਦਾ ਸਿਲਸਿਲਾ ਚੱਲਿਆ। ਜਿਸ ਦੇ ਵਿਰੁੱਧ ਸਿੱਖ ਕੌਮ ਅਤੇ ਸਿੱਖ ਜਥੇਬੰਦੀਆਂ ਨੇ ਉਹਨਾਂ ਦੇ ਹੱਕ ਵਿੱਚ ਖੜ ਕੇ ਇਸ ਦਾ ਵਿਰੋਧ ਕੀਤਾ। ਉਹਨਾਂ ਦੱਸਿਆ ਸੀ ਕਿ ਖਾਲਸਾ ਪੰਥ ਸਿੱਖ ਕੌਮ ਅਤੇ ਪੰਥਕ ਜਥੇਬੰਦੀਆਂ ਨੂੰ ਸਮਰਪਿਤ ਰੋਜਾਨਾ ਹੱਕ ਸੱਚ ਦਾ ‘ਪਹਿਰੇਦਾਰ’ ਅਖਬਾਰ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਸਹਿਯੋਗ ਨਾਲ ਹੱਕ, ਸੱਚ, ਨਿਰਪੱਖ, ਸਿਦਕ ਦਿਲੀ ਅਤੇ ਨਿਡਰਤਾ ਨਾਲ ਸਰਕਾਰਾਂ ਦੀਆਂ ਜ਼ਿਆਦਤੀਆਂ ਵਿਰੁੱਧ ਲਿਖਦਾ ਹੋਇਆ ਸਿੱਖ ਕੌਮ ਅਤੇ ਪੰਜਾਬ ਦੇ ਹੱਕਾਂ ਉਤੇ ਡੱਕੇ ਮਾਰਨ ਵਾਲੇ ਖਾਸ ਕਰਕੇ ਸਿਆਸੀ ਲੀਡਰਾਂ ਵਿਰੁੱਧ ਆਪਣੇ ਕਲਮ ਨਾਲ ਬੁਲੰਦ ਆਵਾਜ਼ ਵਿੱਚ ਵਿਰੋਧ ਕਰਦਾ ਰਹੇਗਾ। ਸਿੱਖ ਕੌਮ ਨੂੰ ਆਪਣੇ ਹੱਕਾਂ ਪ੍ਰਤੀ ਜਾਗ੍ਰਿਤ ਕਰਨ ਤੋਂ ਇਲਾਵਾ ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ ਅਤੇ ਸਿੱਖ ਕੌਮ ਦੇ ਵਰਤਮਾਨ ਅਤੇ ਭੂਤਕਾਲ ਦੇ ਸਮੂਹ ਸ਼ਹੀਦ ਸਿੰਘਾ ਸਿੰਘਣੀਆਂ ਭੁਝੰਗੀਆਂ ਬਜ਼ੁਰਗ ਮਾਵਾਂ ਅਤੇ ਬਜ਼ੁਰਗਾਂ ਦੀਆਂ ਸ਼ਹੀਦੀਆਂ ਤੇ ਇਤਿਹਾਸ ਨੂੰ ਬੁਲੰਦ ਆਵਾਜ਼ ਅਤੇ ਸੰਪਾਦਕੀਆਂ ਰਾਹੀਂ ਖਾਲਸਾ ਪੰਥ ਦੀ ਹੱਕ ਸੱਚ ਦਾ ‘ਪਹਿਰੇਦਾਰ’ ਅਖਬਾਰ ਹਮੇਸ਼ਾ ਨੁਮਾਇੰਦਗੀ ਕਰਦਾ ਰਹੇਗਾ। ਹੱਕ ਸੱਚ ਦਾ ‘ਪਹਿਰੇਦਾਰ’ ਅਖਬਾਰ ਦੀ ਜਦੋਂ ਹੁਣ 26ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ ਤਾਂ ਅਖਬਾਰ ਬਾਨੀ ਜਸਪਾਲ ਸਿੰਘ ਹੇਰਾਂ ਦੇ ਕਹੇ ਉਹ ਵੀ ਬਚਨ ਯਾਦ ਆ ਰਹੇ ਹਨ ਜਿਨ੍ਹਾਂ ਵਿੱਚ ਉਹ ਆਮ ਕਹਿੰਦੇ ਸਨ ਕਿ ਮਾਂ ਬੋਲੀ ਪੰਜਾਬੀ, ਗੁਰਮੁਖੀ ਲਿਪੀ ਤੋ ਕਦੇ ਵੀ ਦੂਰ ਨਾ ਹੋਇਆ ਜਾਵੇ ਅਤੇ ਸਿੱਖੀ ਨੂੰ ਕੇਸਾਂ ਸਵਾਸਾਂ ਨਾਲ ਨਿਭਾਉਂਦਿਆਂ ਊੜੇ ਅਤੇ ਜੂੜੇ ਦੀ ਰਾਖੀ ਕਰਨ ਤੋਂ ਇਲਾਵਾ ਪੰਜਾਬ ਦੇ ਲੁੱਟੇ ਜਾ ਰਹੇ ਹੱਕਾਂ ਅਤੇ ਸਿੱਖ ਕੌਮ ਪ੍ਰਤੀ ਦੁਸ਼ਮਣਾਂ ਵੱਲੋਂ ਕੀਤੀਆਂ ਜਾ ਰਹੀਆਂ ਅੰਦਰੂਨੀ ਅਤੇ ਬਾਹਰੀ ਘਿਨਾਉਣੀਆਂ ਕਾਰਵਾਈਆਂ ਦਾ ਡੱਟ ਕੇ ਮੁਕਾਬਲਾ ਕਰਨ ਲਈ ਸਾਨੂੰ ਹਮੇਸ਼ਾ ਤਿਆਰ ਬਰ ਤਿਆਰ ਰਹਿਣ ਦੇ ਨਾਲ-ਨਾਲ ਸਿੱਖ ਰਹਿਤ ਮਰਿਆਦਾਵਾਂ ਅਤੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਹਮੇਸ਼ਾ ਸਿਦਕ ਦਿਲੀ ਅਤੇ ਇਮਾਨਦਾਰੀ ਨਾਲ ਸੰਘਰਸ਼ ਕਰਨ ਨਾਲ ਹੀ ਗੁਰੂ ਸਾਹਿਬਾਨਾਂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਖਾਸ ਕਰਕੇ ਗੁਰੂਘਰਾਂ ਵਿੱਚ ਗੁਰੂ ਸਾਹਿਬਾਨਾਂ ਦੀਆਂ ਬੇਅਦਬੀਆਂ ਕਰਨ ਵਾਲਿਆਂ ਨੂੰ ਰੋਕਣ ਅਤੇ ਲਈ ਸਿੱਖ ਸਿਧਾਂਤਾਂ ਅਨੁਸਾਰ ਦੇ ਸਖਤ ਸਜਾਵਾਂ ਦੇਣੀਆਂ ਅਤੇ ਗੁਰੂਘਰਾਂ ਦੀ ਰਾਖੀ ਕਰਨਾ ਸਿੱਖ ਸੰਗਤਾਂ ਨੂੰ ਆਪਣਾ ਮੁਢਲਾ ਫਰਜ਼ ਵੀ ਨਹੀਂ ਭੁੱਲਣਾ ਚਾਹੀਦਾ। ਮੇਰੇ ਵੱਲੋਂ ਅੱਜ ਜਿੱਥੇ ਸਾਡੇ ਲਈ ਹਮੇਸ਼ਾ ਅਮਰ ‘ਪਹਿਰੇਦਾਰ’ ਅਖਬਾਰ ਦੇ ਬਾਨੀ ਸਵਰਗੀ ਸਰਦਾਰ ਜਸਪਾਲ ਸਿੰਘ ਹੇਰਾਂ ਨੂੰ 26ਵੀਂ ਵਰੇਗੰਡ ਤੇ ਲੱਖ ਲੱਖ ਵਧਾਈਆਂ ਦਿੱਤੀਆਂ ਜਾਦੀਆਂ ਹਨ ਉੱਥੇ ਹੀ ਹੱਕ ਸੱਚ ‘ਪਹਿਰੇਦਾਰ’ ਅਖਬਾਰ ਦੇ ਮੌਜੂਦਾ ਮੁੱਖ ਸੰਪਾਦਕ ਸਰਦਾਰ ਰਿਸ਼ਵਦੀਪ ਸਿੰਘ ਹੇਰਾਂ, ਡਾਇਰੈਕਟਰਜ਼ ਸਰ ਨੀਅਰਜ ਸ਼ਰਮਾ ਜੀ, ਸ. ਬਲਦੇਵ ਸਿੰਘ ਢੱਟ, ਡਾ. ਕੁਲਵੰਤ ਸਿੰਘ, ਸ. ਬਲਦੇਵ ਸਿੰਘ ਗਾਗੇਵਾਲ, ਸਮੂਹ ਅਹੁਦੇਦਾਰਾਂ, ਮੈਂਬਰਾਂ ਅਤੇ ਦੇਸ਼-ਵਿਦੇਸ਼ਾਂ ਦੇ ਸਮੁੱਚੇ ਪਾਠਕਾਂ ਨੂੰ ਦਿਲੋਂ ਲੱਖ ਲੱਖ ਵਧਾਈ ਦਿੰਦਿਆਂ ਰੋਜ਼ਾਨਾ ਹੱਕ ਸੱਚ ਦਾ ‘ਪਹਿਰੇਦਾਰ’ ਅਖਬਾਰ ਲਈ ਦਿਨ ਦੁਗਣੀ ਅਤੇ ਰਾਤ ਚੌਗਣੀ ਤਰੱਕੀ ਲਈ ਦਿਲੋਂ ਕਾਮਨਾ ਕਰਦਾ ਹਾਂ।
-ਮੰਗਤ ਸਿੰਘ ਸੈਦਪੁਰ (ਸਟਾਫ ਰਿਪੋਰਟਰ) ਚੰਡੀਗੜ੍ਹ-। ਜ਼ਿਲ੍ਹਾ ਇੰਚਾਰਜ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਪੰਜਾਬ)। ਮੋਬਾਇਲ 70877-76975


