
ਸਿੱਖ ਇਤਿਹਾਸ ਦਾ ਹਰ ਦਿਨ ਰਾਤ ਸੁਨਹਿਰੀ ਅੱਖਰਾਂ ਵਿੱਚ ਲਿਖਣ ਵਾਲਾ ਇਤਿਹਾਸ ਹੈ ਇਸੇ ਕੜੀ ਨਾਲ ਸਬੰਧਿਤ ਅੱਜ ਉਸ ਸਬੰਧੀ ਗੱਲ ਕਰਦੇ ਹਾਂ ਜੋ ਪੂਰੇ ਸੰਸਾਰ ਵਿੱਚ ਕਿਸੇ ਵੀ ਕੌਮ ਵੱਲੋਂ ਇਹੋ ਜਿਹਾ ਕੋਈ ਅਹਿਮ ਕਾਰਨਾਮਾ ਕੀਤਾ ਹੋਵੇ ਜੋ ਸਿੱਖ ਕੌਮ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਅਤੇ ਉਹਨਾਂ ਦੇ ਸਾਥੀਆਂ ਨੇ ਕਰ ਵਿਖਾਇਆ। ਇਹ ਘਟਨਾ ਸੈਂਟਰਲ ਜੇਲ ਬੁੜੈਲ ਬਰੇਕ ਦੀ ਹੈ ਜਿਸ ਸਬੰਧੀ ਇਹ ਜਾਣਕਾਰੀ ਦੇਸ਼ ਵਿਦੇਸ਼ ਦੇ ਦੀਆਂ ਸੰਗਤਾਂ ਨਾਲ ਸਾਂਝੀ ਕੀਤੀ ਜਾਵੇਗੀ ਕਿ
ਆਖਿਰ ਭਾਈ ਜਗਤਾਰ ਸਿੰਘ ਹਵਾਰਾ ਅਤੇ ਉਨ੍ਹਾਂ ਦੇ ਸਾਥੀ ਚਮਚਿਆਂ ਨਾਲ ਹੀ ਲਗਭਗ 106 ਫੁੱਟ ਲੰਮੀ ਸੁਰੰਗ ਪੁੱਟ ਕੇ ਜੇਲ੍ਹ ਵਿੱਚੋਂ ਕਿਵੇਂ ਫਰਾਰ ਹੋਏ। ਖਾਸ ਗੱਲ ਇਹ ਹੈ ਕਿ ਪੁੱਟਣ ਤੋਂ ਬਾਅਦ ਇੰਨੀ ਲੰਮੀ ਸੁਰੰਗ ‘ਚੋਂ ਮਿੱਟੀ ਖਿੱਚ ਕੇ ਲਿਆਏ ਕਿਵੇਂ ਤੇ ਫਿਰ ਉਹ ਮਿੱਟੀ ਆਖਿਰ ਗਈ ਕਿੱਥੇ.? ਬਿਲਕੁਲ ਜੇਲ੍ਹ ਸਟਾਫ਼ ਦੀ ਨਿਗਰਾਨੀ ਥੱਲੇ ਮਹੀਨਿਆਂ ਤੱਕ ਖੁਦਾਈ ਹੁੰਦੀ ਰਹੀ। ਪਰ ਕਿਵੇਂ ਕਿਸੇ ਮੁਲਾਜ਼ਮ ਨੂੰ ਭਣਕ ਤੱਕ ਨਹੀਂ ਲੱਗਣ ਦਿੱਤੀ। ਕੀ ਜੇਲ੍ਹ ਸਟਾਫ ਵਿੱਚੋਂ ਵੀ ਕੋਈ ਇਸ ਪਲਾਨਿੰਗ ਵਿੱਚ ਸ਼ਾਮਿਲ ਸੀ ਜਾਂ ਫਿਰ ਇਹਨਾਂ ਸੂਰਮਿਆਂ ਨੇ ਸਭ ਕੁਝ ਆਪਣੇ ਦਮ ‘ਤੇ ਕਰ ਵਿਖਾਇਆ ਅਤੇ ਜੇਲ ‘ਚੋਂ ਫਰਾਰ ਹੋ ਕੇ ਭਾਈ ਜਗਤਾਰ ਸਿੰਘ ਹਵਾਰਾ ਨੇ ਕਿਹੜੀਆਂ ਕਿਹੜੀਆਂ ਕਾਰਵਾਈਆਂ ‘ਤੇ ਬੰਬ ਧਮਾਕਿਆਂ ਨੂੰ ਅੰਜਾਮ ਦਿੱਤਾ। ਇਨ੍ਹਾਂ ਕੁਝ ਕਰਨ ਤੋਂ ਬਾਅਦ ਵੀ ਕਿਸ ਤਰ੍ਹਾਂ ਪੰਜਾਬ ਪੁਲਿਸ ਦਾ ਇਹ ਸਭ ਤੋਂ ਮੋਸਟ ਵਾਂਟਿਡ ਬੰਦਾ ਖੁੱਲਮ ਖੁੱਲ੍ਹਾ ਪੰਜਾਬ ਅਤੇ ਪੰਜਾਬ ਤੋਂ ਬਾਹਰ ਵੀ ਘੁੰਮਦਾ ਰਿਹਾ। ਪਰ ਕਿਸੇ ਨੂੰ ਸੂਹ ਤੱਕ ਨਹੀਂ ਲੱਗਣ ਦਿੱਤੀ। ਗਲੋਬਲ ਵਿਲੇਜ ਹੈਰਾਨ ਹੈ ਕਿ ਇੰਨੀਆਂ ਵੱਡੀਆਂ ਵੱਡੀਆਂ ਮਾਰਾਂ ਮਾਰਨ ਵਾਲਾ ਇਹ ਸੂਰਮਾ ਜਿਹਨੂੰ ਏਜੰਸੀਆਂ ਸਾਲਾਂ ਤੱਕ ਅੱਡੀ ਚੋਟੀ ਦਾ ਜ਼ੋਰ ਲਾ ਕੇ ਵੀ ਫੜ ਨਹੀਂ ਸਕੀਆਂ। ਉਹ ਅੰਤ ਵਿੱਚ ਕਿਵੇਂ ਭੁਲੇਖੇ ਨਾਲ ਹੀ ਪੁਲਿਸ ਦੇ ਹੱਥੇ ਚੜ੍ ਗਿਆ। ਸਿੱਖ ਇਤਿਹਾਸ ਵਿੱਚ ਇਹ ਫਿਲਮੀ ਸੰਸਾਰਕ ਤੋਂ ਵੀ ਜ਼ਬਰਦਸਤ ਘਟਨਾਵਾਂ ਹਨ ਜਿਨਾਂ ਬਾਰੇ ਜਾਨਣਾ ਹਰ ਇੱਕ ਸਿੱਖ ਪਰਿਵਾਰ ਦੇ ਹਰ ਇੱਕ ਮੈਂਬਰ ਨੂੰ ਜਰੂਰੀ ਹੈ। ਭਾਈ ਜਗਤਾਰ ਸਿੰਘ ਹਵਾਰਾ ਤੇ ਉਹਨਾਂ ਦੇ ਸਾਥੀਆਂ ਨੇ ਕਿਸ ਤਰ੍ਹਾਂ ਬੁੱਚੜ ਮੁੱਖ ਮੰਤਰੀ ਬੇਅੰਤੇ ਨੂੰ ਸੋਧਾ ਲਾਇਆ ਅਤੇ ਇਹ ਤੋਂ ਬਾਅਦ ਕਿਵੇਂ ਇਹ ਸਾਰੇ ਇੱਕ-ਇੱਕ ਕਰਕੇ ਫੜ ਲਏ ਗਏ ਤੇ ਕਿਸ ਤਰ੍ਹਾਂ ਇਹਨਾਂ ਦੀ ਜੇਲ੍ਹ ਚੋ ਭੱਜਣ ਦੀ ਪਹਿਲੀ ਵੱਡੀ ਕੋਸ਼ਿਸ਼ ਨਾਕਾਮ ਹੋਈ। ਜੇਲ ਚੋਂ ਭੱਜਣ ਦੀ ਪਹਿਲੀ ਵੱਡੀ ਕੋਸ਼ਿਸ਼ ਫੇਲ ਹੋਣ ਤੋਂ ਬਾਅਦ ਹੁਣ ਜੇਲ੍ਹ ਸਟਾਫ ਪੂਰੀ ਤਰਹਾਂ ਚੌਕਸ ਹੋ ਚੁੱਕਿਆ ਸੀ ਲਗਾਤਾਰ ਇਹਨਾਂ ਸਿੰਘਾਂ ਦੇ ਬੈਰਕ ਦੀਆਂ ਤਲਾਸ਼ੀਆਂ ਹੁੰਦੀਆਂ ਸਨ। ਇਸੇ ਤਰਾਂ ਹੀ ਨਵੰਬਰ 2002 ਵਿੱਚ ਜਦੋਂ ਇੱਕ ਵਾਰ ਫੇਰ ਇਹਨਾਂ ਦੇ ਬੈਰਕ ਦੀ ਤਲਾਸ਼ੀ ਹੋਈ ਤਾਂ ਉਥੋਂ ਇੱਕ ਸਿਮ ਕਾਰਡ ਅਤੇ ਇੱਕ ਫੋਨ ਬਰਾਮਦ ਹੋਇਆ। ਜੇਲ ਪ੍ਰਸ਼ਾਸਨ ਨੇ ਸਖਤੀ ਵਿਖਾਉਂਦੇ ਹੋਏ ਜੇਲ੍ਹ ਦੀ 7 ਨੰਬਰ ਬੈਰਕ ਜਿਸ ਨੂੰ ਸੰਗੀਨ ਤੇ ਖਤਰਨਾਕ ਅਪਰਾਧੀਆਂ ਲਈ ਖਾਸ ਤੌਰ ‘ਤੇ ਬਣਾਇਆ ਗਿਆ ਸੀ। ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ ਤੇ ਪਰਮਜੀਤ ਸਿੰਘ ਭਿਓਰਾ ਇਹਨਾਂ ਸਭ ਨੂੰ ਉਥੇ ਸ਼ਿਫਟ ਕਰ ਦਿੱਤਾ ਗਿਆ ਸੀ। ਜਿੱਥੇ ਪਹਿਲਾਂ ਤੋਂ ਹੀ ਦੇਵੀ ਸਿੰਘ ਨਾਮ ਦਾ ਇੱਕ ਅਪਰਾਧੀ ਬੰਦ ਸੀ ਜੋ ਉੱਤਰਾਖੰਡ ਵਿੱਚ ਕੀਤੀ ਕਿਸੇ ਹੱਤਿਆ ਦੀ ਸਜ਼ਾ ਕੱਟ ਰਿਹਾ ਸੀ। ਪਰ ਜਿੱਦਾਂ ਕਿ ਮੋਸਟਲੀ ਸਰਕਾਰੀ ਮਹਿਕਮਿਆਂ ਦਾ ਹਾਲ ਹੁੰਦਾ ਹੈ ਥੋੜੇ ਸਮੇਂ ਬਾਅਦ ਹੀ ਇਹ ਚੌਕਸੀ ਘਟਦੀ ਗਈ ਅਤੇ ਫਿਰ ਪਹਿਲਾਂ ਵਾਲਾ ਹੀ ਹਾਲ ਹੋ ਗਿਆ। ਜੇਲ੍ਹ ਸਟਾਫ ਨੌਕਰੀ ਭਾਵੇਂ ਸਰਕਾਰ ਦੀ ਕਰਦਾ ਸੀ ਪਰ ਸਰਕਾਰੀ ਨੌਕਰ ਹੋਣ ਤੋਂ ਪਹਿਲਾਂ ਉਹ ਇੱਕ ਸਿੱਖ ਅਤੇ ਪੰਜਾਬ ਦੇ ਵਸਨੀਕ ਸਨ ਉਹਨਾਂ ਦੀ ਆਤਮਾ ਜਾਣਦੀ ਸੀ ਕਿ ਬੇਅੰਤਾ ਬੁੱਚੜ ਕੇਸ ਬਲਾ ਦਾ ਨਾਂ ਸੀ ਤੇ ਇਹਨਾਂ ਸਿੰਘਾਂ ਨੇ ਉਸ ਨੂੰ ਗੱਡੀ ਚਾੜ ਕੇ ਇਸ ਜ਼ੁਲਮ ਦੇ ਕਾਲੇ ਦੌਰ ਨੂੰ ਠੱਲ ਪਾਈ ਸੀ। ਇਸ ਕਰਕੇ ਜੇਲ ਸਟਾਫ ਦਾ ਇਹਨਾਂ ਸਿੰਘਾਂ ਨਾਲ ਇੱਕ ਸੋਫਟ ਕਾਰਨਰ ਬਣਿਆ ਹੋਇਆ ਸੀ ਅਤੇ ਦੂਜਾ ਇਹਨਾਂ ਸਿੰਘਾਂ ਦਾ ਜੇਲ ਵਿੱਚ ਪੂਰਾ ਦਬਦਬਾ ਸੀ। ਜੇ ਕੋਈ ਥੋੜੀ ਜਿਹੀ ਵੀ ਤਿੜਫਿੜ ਕਰਦਾ ਤਾਂ ਇਹ ਉਹਦੇ ਨਾਲ ਪੂਰੇ ਅਗਰੈਸਿਵ ਹੋ ਜਾਂਦੇ। ਇਸ ਕਰਕੇ ਜੇਲ੍ਹ ਦੇ ਮੁਲਾਜਮਾਂ ਨਾਲ ਇਹਨਾਂ ਦੀ ਆਏ ਦਿਨ ਤਿੱਖੀ ਬਹਿਸਬਾਜੀ ਤੇ ਕਈ ਵਾਰ ਤਾਂ ਹੱਥੋਬਾਈ ਤੱਕ ਦੀਆਂ ਘਟਨਾਵਾਂ ਹੋ ਚੁੱਕੀਆਂ ਸਨ। ਇਸ ਤਰ੍ਹਾਂ ਦੀ ਤਿੱਖੀ ਛਵੀ ਇਹਨਾਂ ਸਿੰਘਾਂ ਨੇ ਜਾਣ ਬੁੱਝ ਕੇ ਅਤੇ ਸੋਚ ਸਮਝ ਕੇ ਕ੍ਰੀਏਟ ਕੀਤੀ ਸੀ ਤਾਂ ਜੋ ਹਰ ਕੋਈ ਇਹਨਾਂ ਤੋਂ ਦੂਰੀ ਬਣਾ ਕੇ ਰੱਖੇ। ਕੋਈ ਨੋਕਾ ਟੋਕੀ ਨਾ ਕਰੇ ਤੇ ਇਹ ਆਪਣੇ ਸੀਕਰੇਟ ਪਲਾਨਸ ਵਿੱਚ ਰੁਝੇ ਰਹਿਣ। ਇੱਕ ਆਮ ਮੁਲਾਜ਼ਮ ਜਿਹੜਾ ਸਿਰਫ ਆਪਣਾ ਪਰਿਵਾਰ ਪਾਲਣ ਲਈ ਡਿਊਟੀ ਕਰਨ ਆਉਂਦਾ ਸੀ। ਅਗਲਾ ਕਹਿੰਦਾ ਛੱਡ ਯਾਰ ਜੇ ਕੋਈ ਹੋਰ ਨਹੀਂ ਬੋਲਦਾ ਤਾਂ ਆਪਾਂ ਨੂੰ ਕੀ ਲੋੜ ਪਈ ਹੈ। ਇਹਨਾਂ ਖਤਰਨਾਕ ਬੰਦਿਆਂ ਨਾਲ ਮੱਥਾ ਲਾਉਣ ਦੀ। ਨਤੀਜਾ ਹੁਣ ਕਈ ਕਈ ਮਹੀਨੇ ਤੱਕ ਇਹਨਾਂ ਦੇ ਬੈਰਕ ਦੀ ਤਲਾਸ਼ੀ ਨਹੀਂ ਸੀ ਹੁੰਦੀ। ਸੋ ਜਿਵੇਂ-ਜਿਵੇਂ ਹਾਲਾਤ ਬਦਲਦੇ ਗਏ ਭਾਈ ਜਗਤਾਰ ਸਿੰਘ ਹਵਾਰਾ ਤੇ ਉਹਨਾਂ ਦੇ ਸਾਥੀਆਂ ਨੇ ਜੇਲ ਚੋਂ ਫਰਾਰ ਹੋਣ ਦਾ ਇੱਕ ਹੋਰ ਪਲਾਨ ਬਣਾਇਆ। ਉਹ ਪਲਾਨ ਜਿਸ ਨੂੰ ਐਗਜੀਕਿਊਟ ਕਰਨਾ ਤਾਂ ਦੂਰ ਇੱਕ ਆਮ ਸੋਝੀ ਵਾਲਾ ਬੰਦਾ ਤਾਂ ਉਸ ਲੈਵਲ ਪ੍ਰਤੀ ਸੋਚ ਵੀ ਨਹੀਂ ਸਕਦਾ। ਪਲਾਨ ਸੀ ਬਿਲਕੁਲ ਜੇਲ੍ਹ ਸਟਾਫ ਦੀਆਂ ਨਜ਼ਰਾਂ ਦੇ ਥੱਲੇ ਕਈ ਮਹੀਨੇ ਤੱਕ ਖੁਦਾਈ ਕਰਕੇ 102 ਫੁੱਟ ਲੰਮੀ ਸੁਰੰਗ ਪੁੱਟਣਾ। ਭਾਈ ਜਗਤਾਰ ਸਿੰਘ ਹਵਾਰਾ ਅਤੇ ਨਾਲ ਦੇ ਸਾਥੀਆਂ ਨੇ ਸੁਰੰਗ ਪੁੱਟਣ ਦਾ ਧਾਰ ਤਾਂ ਲਿਆ। ਪਰ ਸੁਰੰਗ ਪੁੱਟਾਂਗੇ ਕਿਹਦੇ ਨਾਲ। ਪੁੱਟਣ ਤੋਂ ਬਾਅਦ ਮਿੱਟੀ ਬਾਹਰ ਕਿਵੇਂ ਖਿੱਚਾਂਗੇ ਤੇ ਮਿੱਟੀ ਜਾਊਗੀ ਕਿੱਥੇ.? ਇਸ ਤਰ੍ਹਾਂ ਦੇ ਕਈ ਸਵਾਲ ਜੇਲ੍ਹ ਦੀਆਂ ਕੰਧਾਂ ਤੋਂ ਵੀ ਵੱਧ ਮਜਬੂਤੀ ਨਾਲ ਭਾਈ ਜਗਤਾਰ ਸਿੰਘ ਹਵਾਰਾ ਹੋਰਾਂ ਦੇ ਸਾਹਮਣੇ ਖਲੋਤੇ ਸਨ। ਆਖਰਕਾਰ ਸੁਰੰਗ ਪੁੱਟਣ ਦਾ ਕੰਮ ਸ਼ੁਰੂ ਕੀਤਾ ਗਿਆ ਅਤੇ ਦੇਵੀ ਸਿੰਘ ਵੀ ਇਸ ਕੰਮ ਵਿੱਚ ਇਹਨਾਂ ਦੇ ਨਾਲ ਰਲ ਗਿਆ। ਪਾਣੀ ਪੀਣ ਲਈ ਦਿੱਤੇ ਗਏ ਗਲਾਸ ਤੇ ਰਸੋਈ ਚੋਂ ਚੋਰੀ ਕੀਤੇ ਗਏ ਚਮਚਿਆਂ ਨਾਲ ਸੁਰੰਗ ਪੁੱਟਣ ਦਾ ਕੰਮ ਸ਼ੁਰੂ ਕੀਤਾ ਗਿਆ। ਇਸ ਤੋਂ ਇਲਾਵਾ ਇਸ ਕੰਮ ਵਿੱਚ ਵੇਟ ਲਿਫਟਿੰਗ ਵਾਲੀ ਇੱਕ ਰੋਡ ਵੀ ਵਰਤੀ ਗਈ ਸੀ। ਆਮ ਤੌਰ ਤੇ ਇੱਦਾਂ ਦੀਆਂ ਚੀਜ਼ਾਂ ਬੈਰਕ ਵਿੱਚ ਅਵੇਲੇਬਲ ਨਹੀਂ ਹੁੰਦੀਆਂ। ਪਰ ਅਗੇਨ ਕਿਉਂਕਿ ਜੇਲ ਸਟਾਫ ਦਾ ਇਹਨਾਂ ਨਾਲ ਥੋੜਾ ਜਿਹਾ ਸੋਫਟ ਕਾਰਨਰ ਬਣਿਆ ਹੋਇਆ ਸੀ। ਇਸ ਲਈ ਕਸਰਤ ਵਗੈਰਾ ਕਰਨ ਲਈ ਇਹਨਾਂ ਨੂੰ ਇਹ ਚੀਜ਼ਾਂ ਉਪਲਬਧ ਕਰਵਾਈਆਂ ਹੋਈਆਂ ਸਨ ਅਤੇ ਤੇ ਇਸ ਤੋਂ ਇਲਾਵਾ ਬੱਸੀ ਪਠਾਣਾ ਦੀ ਇੱਕ ਬੀਬੀ ਜਿਹਦਾ ਘਰ ਵਾਲਾ ਵੀ ਇਸੇ ਜੇਲ੍ਹ ਵਿੱਚ ਹੀ ਬੰਦ ਸੀ। ਉਸ ਬੀਬੀ ਨੇ ਭਾਈ ਜਗਤਾਰ ਸਿੰਘ ਹਵਾਰਾ ਹੋਰਾਂ ਦੀ ਬੜੀ ਮਦਦ ਕੀਤੀ। ਉਹ ਅਕਸਰ ਆਪਣੇ ਘਰ ਵਾਲੇ ਨੂੰ ਮਿਲਣ ਜੇਲ੍ਹ ਵਿੱਚ ਆਉਂਦੀ ਭਾਈ ਜਗਤਾਰ ਹਵਾਰਾ ਹੋਰਾਂ ਨੇ ਜਿਹੜੀ ਵੀ ਖਬਰ ਬਾਹਰ ਪਹੁੰਚਾਉਣੀ ਹੁੰਦੀ ਉਸ ਬੀਬੀ ਦੇ ਘਰ ਵਾਲੇ ਨੂੰ ਦੱਸ ਦਿੰਦੇ ਅਤੇ ਫਿਰ ਉਸ ਬੀਬੀ ਦੇ ਰਾਹੀਂ ਉਹ ਸਾਰੀਆਂ ਖਬਰਾਂ ਬਾਹਰ ਭਾਈ ਹਵਾਰਾ ਦੇ ਸਾਥੀਆਂ ਤੱਕ ਪਹੁੰਚ ਜਾਂਦੀਆਂ। ਇਸੇ ਤਰ੍ਹਾਂ ਹੀ ਉਸ ਬੀਬੀ ਅਤੇ ਭਾਈ ਜਗਤਾਰ ਸਿੰਘ ਹਵਾਰਾ ਦੇ ਦੋ ਤਿੰਨ ਵਕੀਲਾਂ ਦੇ ਰਾਹੀਂ ਇੱਕ-ਇੱਕ ਕਰਕੇ ਲਗਭਗ 100 ਦੇ ਕਰੀਬ ਪੱਗਾਂ ਜੇਲ੍ਹ ਵਿੱਚ ਪਹੁੰਚਾਈਆਂ ਗਈਆਂ। ਇਹਨਾਂ ਪੱਗਾਂ ਦੀ ਵਰਤੋਂ ਸੁਰੰਗ ਦੀ ਮਿੱਟੀ ਬਾਹਰ ਖਿੱਚਣ ਲਈ ਕੀਤੀ ਜਾਂਦੀ ਸੀ ਅਤੇ ਬਾਅਦ ਵਿੱਚ ਇਸ ਮਿੱਟੀ ਨੂੰ ਜਾਂ ਤਾਂ ਟੂਟੀ ਖੁੱਲੀ ਛੱਡ ਕੇ ਪਾਣੀ ਦੇ ਨਾਲ ਵਹਾਅ ਦਿੱਤਾ ਜਾਂਦਾ ਸੀ ਤੇ ਜਾਂ ਬੈਰਕ ਦੇ ਲਾਗੇ ਇੱਕ ਕੋਰਟਯਾਰਡ ਸੀ ਉਹਦੇ ਵਿੱਚ ਸੈੱਟ ਕਰ ਦਿੱਤਾ ਜਾਂਦਾ ਸੀ। ਕੈਦੀਆਂ ਵਾਲੇ ਏਰੀਏ ‘ਚ ਲੱਗੇ ਭਜਨ ਗਾਇਨ ਕਰਨ ਵਾਲੇ ਸਪੀਕਰ ਨੂੰ ਜਾਣ ਬੁੱਝ ਕੇ ਉੱਚੀ ਆਵਾਜ਼ ਵਿੱਚ ਵਜਾਇਆ ਜਾਂਦਾ ਸੀ ਤਾਂ ਜੋ ਖੁਦਾਈ ਕਰਨ ਦੀ ਥੋੜੀ ਬਹੁਤ ਵੀ ਆਵਾਜ਼ ਹੋਵੇ ਤਾਂ ਉਹ ਸਪੀਕਰ ਦੀ ਆਵਾਜ਼ ਹੇਠਾਂ ਦੱਬ ਜਾਵੇ। ਸੁਰੰਗ ਪਹਿਲਾਂ ਛੇ ਫੁੱਟ ਥੱਲੇ (ਵਰਟੀਕਲ) ਤੱਕ ਪੁੱਟੀ ਗਈ। ਉਸ ਤੋਂ ਬਾਅਦ 90 ਫੁੱਟ ਸਿੱਧੀ ਤੇ ਫਿਰ ਛੇ ਫੁੱਟ ਉਤਾਂਹ ਨੂੰ ਯਾਨੀ ਕਿ ਕੁੱਲ 102 ਫੁੱਟ ਲੰਮੀ ਸੁਰਮ ਕੱਢੀ ਗਈ। ਇਸ ਕੰਮ ਵਿੱਚ ਇਹਨਾਂ ਸਿੰਘਾਂ ਨੂੰ ਕਈ ਮਹੀਨੇ ਦਾ ਸਮਾਂ ਲੱਗ ਗਿਆ ਅਤੇ ਇਸ ਟਾਈਮ ਤੱਕ ਮੋਬਾਇਲ ਅਤੇ ਸਿਮ ਕਾਰਡ ਇੱਕ ਵਾਰ ਫਿਰ ਭਾਈ ਜਗਤਾਰ ਸਿੰਘ ਹਵਾਰਾ ਹੁਰਾਂ ਕੋਲ ਅੰਦਰ ਪਹੁੰਚ ਚੁੱਕੇ ਸਨ। ਮੋਰਿੰਡੇ ਦੇ ਭਾਈ ਨਰਾਇਣ ਸਿੰਘ ਚੌੜਾ ਅਤੇ ਉਹ ਬੀਬੀ ਜੀ ਇਹਨਾਂ ਦੋਵਾਂ ਨੇ ਫਰਾਰ ਹੋਣ ਸਮੇਂ ਭਾਈ ਜਗਤਾਰ ਸਿੰਘ ਹਵਾਰਾ ਹੋਰਾਂ ਨੂੰ ਲੈਣ ਆਉਣਾ ਸੀ। 21 ਜਨਵਰੀ ਦੀ ਰਾਤ ਰੱਜ ਕੇ ਮੀਂਹ ਪਿਆ। ਖਰਾਬ ਮੌਸਮ ਦਾ ਫਾਇਦਾ ਚੁੱਕ ਕੇ ਇਹਨਾਂ ਨੇ ਉਸੇ ਰਾਤ ਭੱਜਣ ਦਾ ਪਲਾਨ ਬਣਾਇਆ। ਇਹਨਾਂ ਫੋਨ ਕਰਕੇ ਸਾਥੀਆਂ ਨੂੰ ਜੇਲ੍ਹ ਦੀ ਕੰਧ ਦੇ ਕੋਲ ਸੱਦ ਲਿਆ। ਨਰਾਇਣ ਸਿੰਘ ਚੌੜਾ ਆਪਣੇ ਨਾਲ ਮੱਝਾਂ ਦੇ ਸੰਗਲ ਲੈ ਕੇ ਆਇਆ ਸੀ। ਤੈਅ ਸਮੇਂ ‘ਤੇ ਉਹਨੇ ਸੰਗਲਾਂ ਨੂੰ ਜੇਲ੍ਹ ਦੇ ਟ੍ਰਾਂਸਫਾਰਮਰ ‘ਤੇ ਸੁੱਟ ਕੇ ਸ਼ੋਰਟ ਸਰਕਿਟ ਕਰਕੇ ਬੱਤੀ ਗੁੱਲ ਕਰ ਦਿੱਤੀ। ਇਧਰੋਂ ਭਾਈ ਜਗਤਾਰ ਸਿੰਘ ਹਵਾਰਾ ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਜਗਤਾਰ ਸਿੰਘ ਤਾਰਾ ਤੇ ਦੇਵੀ ਸਿੰਘ ਇਹ ਚਾਰੇ ਸਾਰੇ ਬੈਰਕ ਵਿੱਚੋਂ ਸੁਰੰਗ ਵਾਲੇ ਪਾਸਿਓਂ ਵੜ ਕੇ ਦੂਜੇ ਪਾਸੇ ਨਿਕਲ ਆਏ ਜੋ ਜੇਲ੍ਹ ਦੀ ਕੰਧ ਦੇ ਜਮਾਂ ਕੋਲ ਜੇਲ੍ਹ ਦੇ ਹੀ ਇੱਕ ਖੇਤ ਜੇ ਵਿੱਚ ਖੁੱਲਦੀ ਸੀ ਟਾਵਰ ‘ਤੇ ਤੈਇਨਾਤ ਜਵਾਨ ਇਹਨਾਂ ਨੂੰ ਵੇਖ ਨਹੀਂ ਪਾਏ ਕਿਉਂਕਿ ਇੱਕ ਦਾ ਮੌਸਮ ਖਰਾਬ ਸੀ ਉੱਤੋਂ ਬੱਤੀ ਗੁੱਲ ਹੋਣ ਕਰਕੇ ਘੁੱਪ ਹਨੇਰਾ ਹੋਇਆ ਪਿਆ ਸੀ। ਇਸ ਤੋਂ ਬਾਅਦ ਇਹ ਪੱਗਾਂ ਦੀ ਵਰਤੋਂ ਕਰਕੇ ਅਤੇ ਇੱਕ ਦੂਸਰੇ ਨੂੰ ਆਸਰਾ ਦਿੰਦੇ ਹੋਏ ਕਿਸੇ ਤਰ੍ਹਾਂ ਜੇਲ੍ਹ ਦੀ ਮੇਨ ਬਾਉਂਡਰੀ ਵਾਲ ਵੀ ਪਾਰ ਕਰ ਗਏ ਅਤੇ ਫਿਰ ਆਪਣੇ ਸਾਥੀਆਂ ਦੇ ਨਾਲ ਉਹਨਾਂ ਦੀ ਅੰਬੈਸਡਰ ਕਾਰ ‘ਚ ਬੈਠ ਕੇ ਉਥੋਂ ਫਰਾਰ ਹੋ ਗਏ ਅਤੇ ਜਦੋਂ ਤੱਕ ਜੇਲ੍ਹ ਸਟਾਫ਼ ਨੂੰ ਪੂਰੀ ਗੇਮ ਦਾ ਪਤਾ ਲੱਗਿਆ ਉਦੋਂ ਤੱਕ ਇਹ ਸਾਰੇ ਸੂਰਮੇ ਕਿਤੇ ਦੀ ਕਿਤੇ ਫਰਾਰ ਹੋ ਚੁੱਕੇ ਸਨ। ਅਗਲੇ ਦਿਨ ਬੁੜੈਲ ਜੇਲ੍ਹ ਵਿੱਚ ਪੰਜਾਬ ਪੁਲਿਸ ਤੋਂ ਲੈ ਕੇ ਸੀਆਈਏ, ਰੋਅ ਤੇ ਇੰਟੈਲੀਜੈਂਸ ਬਿਊਰੋ ਦੇ ਵੱਡੇ ਵੱਡੇ ਅਫਸਰਾਂ ਦਾ ਮੇਲਾ ਲੱਗਿਆ ਹੋਇਆ ਸੀ। 2/2 ਫੁੱਟ ਦੀ ਉਸ ਸੁਰੰਗ ਨੂੰ ਵੇਖ ਕੇ ਪਹਿਲਾਂ ਤਾਂ ਇਹ ਮੰਨਣਾ ਹੀ ਔਖਾ ਹੋ ਰਿਹਾ ਸੀ ਕਿ ਇਹਦੇ ਵਿੱਚੋਂ ਕੋਈ ਲੰਘ ਵੀ ਸਕਦਾ ਹੈ। ਪਰ ਜਦੋਂ ਸਪੈਸ਼ਲ ਫੋਰਸਿਸ ਦੇ ਜਵਾਨਾਂ ਨੇ ਸਕਸੈਸਫੁੱਲੀ ਉਹਦੇ ਵਿੱਚੋਂ ਲੰਘ ਕੇ ਵਿਖਾਇਆ ਤਾਂ ਅਫਸਰਾਂ ਨੂੰ ਇਹ ਗੱਲ ਮੰਨਣੀ ਹੀ ਪਈ ਤੇ ਜਦੋਂ ਦੇਸ਼ ਦੁਨੀਆ ਵਿੱਚ ਇਹ ਖਬਰ ਪਹੁੰਚੀ ਤਾਂ ਲੋਕਾਂ ਦੀ ਹੈਰਾਨੀ ਦਾ ਕੋਈ ਟਿਕਾਣਾ ਹੀ ਨਹੀਂ ਰਿਹਾ। ਪੂਰੀ ਦੁਨੀਆਂ ਦੇ ਪ੍ਰਿੰਟ ਦੇ ਇਲੈਕਟ੍ਰੋਨਿਕ ਮੀਡੀਆ ਤੇ ਇਹ ਖਬਰ ਕਈ ਦਿਨਾਂ ਤੱਕ ਛਾਈ ਰਹੀ ਕਿ ਸਿੰਘ ਸਿਰਫ ਚਮਚਿਆਂ ਤੇ ਗਲਾਸਾਂ ਨਾਲ ਹੀ 100 ਫੁੱਟ ਤੋਂ ਵੀ ਲੰਮੀ ਸੁਰੰਗ ਪੁੱਟ ਕੇ ਸ਼ਰੇਆਮ ਫਰਾਰ ਹੋ ਗਏ ਪਰ ਕਿਸੇ ਜੇਲ ਮੁਲਾਜ਼ਮ ਨੂੰ ਭਣਕ ਤੱਕ ਨਹੀਂ ਲੱਗੀ। 21 ਜਨਵਰੀ 2004 ਦੀ ਰਾਹਤ ਇਹ ਘਟਨਾ ਘਟੀ ਅਤੇ 1 ਮਾਰਚ 2004 ਨੂੰ ਜੇਲ ਸੁਪਰਟੈਂਡੈਂਟ ਸਮੇਤ ਸਾਰੇ ਸਟਾਫ਼ ਨੂੰ ਸਸਪੈਂਡ ਕਰ ਦਿੱਤਾ ਗਿਆ। ਇਸ ਤੋਂ ਬਾਅਦ ਲੰਮਾ ਸਮਾਂ ਇਹ ਕੇਸ ਕੋਰਟ ਵਿੱਚ ਚੱਲਦਾ ਰਿਹਾ। ਤੇ ਆਖਰਕਾਰ ਕੋਰਟ ਨੇ ਮੰਨਿਆ ਕਿ ਜੇਲ੍ਹ ਸਟਾਫ ਦਾ ਕੋਈ ਵੀ ਮੁਲਾਜ਼ਮ ਇਸ ਸਾਜ਼ਿਸ਼ ਵਿੱਚ ਸ਼ਾਮਿਲ ਨਹੀਂ ਸੀ। ਕੋਰਟ ਨੇ ਇਹ ਗੱਲ ਤਾਂ ਕਹੀ ਕਿ ਇਹਨਾਂ ਸਭ ਨੇ ਰੱਜ ਕੇ ਅਣਗੋਲੀਆਂ ਕੀਤੀਆਂ ਪਰ ਕਿਸੇ ਵੀ ਸਟਾਫ਼ ਦੀ ਮਿਲੀ ਭਗਤ ਤੋਂ ਸਾਫ ਸਾਫ ਇਨਕਾਰ ਕਰ ਦਿੱਤਾ ਤੇ ਸਾਰੇ ਸਟਾਫ ਨੂੰ ਮੁੜ ਬਹਾਲ ਕਰ ਦਿੱਤਾ ਗਿਆ। ਇਹ ਸਾਰਾ ਪਲਾਨ ਸੱਚਮੁੱਚ ਇੱਕ ਮਾਸਟਰ ਸਟਰੋਕ ਸੀ। ਸਾਹਮਣੇ ਸੁਰੰਗ ਪੁੱਟੀ ਵੇਖ ਕੇ ਵੀ ਅਫਸਰਾਂ ਨੂੰ ਇਹ ਮੰਨਣਾ ਔਖਾ ਹੋ ਰਿਹਾ ਸੀ ਪਰ ਸਿੰਘਾਂ ਲਈ ਪਹਿਲਾਂ ਉਸ ਕੰਮ ਨੂੰ ਕਰਨ ਬਾਰੇ
ਸੋਚਣਾ ਅਤੇ ਫਿਰ ਸਕਸੈਸਫੁਲੀ ਐਗਜੀਕਿਊਟ ਕਰਨਾ ਨਾ ਬੱਠਲ ਜਿੱਡਾ ਜਿਗਰਾ ਚਾਹੀਦਾ ਇਸ ਕੰਮ ਦੇ ਲਈ। ਜੇਲ ਚੋਂ ਫਰਾਰ ਹੋਣ ਤੋਂ ਬਾਅਦ ਭਾਈ ਹਵਾਰਾ ਨੂੰ ਛੱਡ ਕੇ ਬਾਕੀ ਦੇ ਤਿੰਨੇ ਸਾਥੀ ਪਾਕਿਸਤਾਨ ਵੱਲ ਨਿਕਲ ਗਏ ਤੇ ਉਥੋਂ ਫਿਰ ਤਿੰਨਾਂ ਨੇ ਹੀ ਅੱਡ-ਅੱਡ ਰਾਹਾਂ ਫੜ ਲਈਆਂ। ਭਾਈ ਪਰਮਜੀਤ ਸਿੰਘ ਭਿਓਰਾ ਕਾਫੀ ਸਮਾਂ ਪਾਕਿਸਤਾਨ ਵਿੱਚ ਹੀ ਰਹਿ ਕੇ ਹੋਰ ਹਥਿਆਰਾਂ ਦੀ ਟ੍ਰੇਨਿੰਗ ਲੈਂਦੇ ਰਹੇ ਅਤੇ ਫਿਰ 2006 ਦੇ ਲਗਭਗ ਭਾਰਤ ਵਾਪਸ ਮੁੜ ਕੇ ਇੱਕ ਵਾਰ ਫੇਰ ਸਰਗਰਮੀਆਂ ਚ ਸ਼ਾਮਿਲ ਹੋ ਗਏ। ਤਰੱਕੀ ਦੇ ਰਾਹ ਚੈਨਲ ਵੱਲੋਂ ਤਿਆਰ ਕੀਤੀ ਗਈ ਰਿਪੋਰਟ ਨੂੰ ਹੂਬਹੂ ਦੱਸਦਿਆਂ ਮਾਣ ਹੁੰਦਾ ਹੈ ਕਿ ਹਜੇ ਮਸਾ ਦਿੱਲੀ ਦੇ ਲਾਗੇ ਤਾਗੇ ਆਪਣਾ ਬੇਸ ਸੈੱਟ ਹੀ ਕਰ ਰਹੇ ਸਨ ਕਿ ਬੱਬਰ ਖਾਲਸਾ ਦੇ ਦੋ ਹੋਰ ਸਾਥੀਆਂ ਦੇ ਨਾਲ ਕੋਈ ਹਥਿਆਰਾਂ ਦਾ ਲੈਣ ਦੇਣ ਕਰਦਿਆਂ ਇਹ ਦਿੱਲੀ ਕ੍ਰਾਈਮ ਸੈੱਲ ਦੇ ਹੱਥੇ ਚੜ੍ਹਗੇ। ਇਸ ਤੋਂ ਇਲਾਵਾ ਭਾਈ ਜਗਤਾਰ ਸਿੰਘ ਤਾਰਾ ਪਾਕਿਸਤਾਨ ਤੋਂ ਫਿਰ ਅੱਗੇ ਥਾਈਲੈਂਡ ਨਿਕਲ ਗਏ ਤੇ ਅਗਲੇ ਅੱਠ ਨੌ ਸਾਲ ਫਿਰ ਉੱਥੇ ਹੀ ਬਿਤਾਏ। ਪਰ 2015 ਵਿੱਚ ਫਿਰ ਇਹਨਾਂ ਨੂੰ ਬੈਂਕੋਕ ਤੋਂ ਅਰੈਸਟ ਕਰਕੇ ਸੁਰੱਖਿਆ ਏਜੰਸੀਆਂ ਨੇ ਵਾਪਸ ਭਾਰਤ ਲੈ ਆਂਦਾ ਅਤੇ ਤੀਜਾ ਬੰਦਾ ਦੇਵੀ ਸਿੰਘ ਜਿਹਦੇ ਆਪਣੇ ਕੋਈ ਲਿੰਕ ਨਹੀਂ ਸਨ। ਜੋ ਇਹਨਾਂ ਸਿੰਘਾਂ ਦੇ ਆਸਰੇ ਹੀ ਪਾਕਿਸਤਾਨ ਪਹੁੰਚਿਆ ਸੀ। ਭਾਈ ਜਗਤਾਰ ਸਿੰਘ ਤਾਰਾ ਤੋਂ ਮਿਲੀ ਜਾਣਕਾਰੀ ਮੁਤਾਬਕ ਉਹ ਅੱਜ ਪਾਕਿਸਤਾਨ ਵਿੱਚ ਆਪਣਾ ਡੇਰੀ ਫਾਰਮ ਚਲਾ ਰਿਹਾ ਹੈ ਤੇ ਵੈਲ ਸੈਟਲਡ ਹੈ। ਪਰ ਭਾਈ ਜਗਤਾਰ ਸਿੰਘ ਹਵਾਰਾ ਦੀ ਕਹਾਣੀ ਇਹਨਾਂ ਤਿੰਨਾਂ ਤੋਂ ਬਿਲਕੁਲ ਵੱਖਰੀ ਹੈ। ਜੇਲ੍ ਚੋਂ ਫਰਾਰ ਹੋਣ ਤੋਂ ਬਾਅਦ ਉਹ ਸੁਰੱਖਿਆ ਏਜੰਸੀਆਂ ਦੇ ਬਿਲਕੁਲ ਸਾਹਮਣੇ ਪੰਜਾਬ ਦੇ ਸਮਰਾਲਾ ਤੇ ਮੋਰਿੰਡੇ ਦੇ ਇਲਾਕੇ ਵਿੱਚ ਆਪਣੇ ਕੁਝ ਜਾਣਕਾਰਾਂ ਦੇ ਘਰੇ ਬੜੇ ਹੀ ਆਰਾਮ ਨਾਲ ਰਹਿੰਦੇ ਰਹੇ। ਇੱਕ ਚਿੱਟੇ ਰੰਗ ਦੀ ਵਰਨਾ ਕਾਰ ਹੁੰਦੀ ਸੀ ਉਹਨਾਂ ਕੋਲ। ਜਿਹਦੇ ਵਿੱਚ ਉਹ ਬੇਧੜਕ ਹੋ ਕੇ ਪੰਜਾਬ ਤੋਂ ਦੂਜੀਆਂ ਸਟੇਟਾਂ ਵਿੱਚ ਆਉਂਦੇ ਜਾਂਦੇ ਰਹੇ। ਪਰ ਕਿਸੇ ਨੂੰ ਵੀ ਭਣਕ ਤੱਕ ਨਹੀਂ ਲੱਗੀ। ਇਸੇ ਦੌਰਾਨ ਉਹਨਾਂ ਨੇ ਇੱਕ ਜ਼ਬਰਦਸਤ ਕਾਰਵਾਈ ਨੂੰ ਵੀ ਅੰਜਾਮ ਦਿੱਤਾ। 22 ਮਈ 2005 ਨੂੰ ਰਾਜਧਾਨੀ ਦਿੱਲੀ ਦੇ ਦੋ ਸਿਨੇਮਾ ਘਰਾਂ ਸਤਮ ਤੇ ਲਿਬਰਟੀ ਵਿੱਚ ਜ਼ੋਰਦਾਰ ਬੰਬ ਧਮਾਕੇ ਹੋਏ। ਬੇਅੰਤ ਸਿੰਘ ਹੱਤਿਆਕਾਂਡ ਦੀ ਤਰ੍ਹਾਂ ਇੱਕ ਸਲਿਪਰ ਸੈੱਲ ਦੇ ਰੂਪ ਵਿੱਚ ਇਸ ਸਾਰੀ ਕਾਰਵਾਈ ਦੀ ਮੋਨੀਟਰਿੰਗ ਭਾਈ ਜਗਤਾਰ ਸਿੰਘ ਹਵਾਰਾ ਨੇ ਹੀ ਕੀਤੀ ਸੀ। ਪਰ ਜਰਮਨੀ ਯੂਐਸਏ ਤੇ ਪਾਕਿਸਤਾਨ ‘ਚ ਬੈਠੇ ਬੱਬਰ ਖਾਲਸਾ ਦੇ ਸਰਗਨਾਹਾਂ ਨਾਲ ਡਾਇਰੈਕਟ ਡੀਲਿੰਗ ਅਤੇ ਗਰਾਊਂਡ ਲੈਵਲ ਦੇ ਸਾਰੇ ਕੰਮ ਓਪਰੇਟ ਕਰ ਰਹੇ ਸਨ। ਜਸਪਾਲ ਰਾਜਾ ਉਰਫ ਹਨੀ ਸਹੋਤਾ ਤੇ ਵਿਕਾਸ ਸਹਿਗਲ ਨਾਂ ਦੇ ਦੋ ਬੰਦੇ। ਇਸ ਤੋਂ ਇਲਾਵਾ ਇੱਕ ਨਵੇਂ ਸ਼ਹਿਰ ਦਾ ਬਲਵਿੰਦਰ ਬੈਲੀ ਤੇ ਇੱਕ ਜਗਨਨਾਥ ਯਾਦਵ। ਇਹ ਸਾਰੇ ਵੀ ਇਸ ਕਾਰਵਾਈ ਵਿੱਚ ਸ਼ਾਮਿਲ ਸਨ। ਇਹ ਸਾਰੇ ਵੀ ਪਾਕਿਸਤਾਨ ਤੋਂ ਹੀ ਹਥਿਆਰਾਂ ਦੀ ਟ੍ਰੇਨਿੰਗ ਲੈ ਕੇ ਆਏ ਸਨ। ਖਾੜਕੂ ਲਹਿਰ ਦੀਆਂ ਸਰਗਰਮੀਆਂ ਕਰਕੇ ਸਾਬਤ ਸੂਰਤ ਸਿੰਘ ਬਹੁਤ ਛੇਤੀ ਪੁਲਸੀਆ ਸ਼ੱਕ ਦੀ ਰਡਾਰ ‘ਤੇ ਆ ਜਾਂਦੇ ਸਨ। ਇਸ ਲਈ ਹੁਣ ਬੱਬਰ ਖਾਲਸਾ ਨੇ ਹਰ ਧਰਮ ਦੇ ਬੰਦੇ ਆਪਣੇ ਨਾਲ ਜੋੜ ਲਏ ਸਨ। ਦਰਅਸਲ ਇਹਨਾਂ ਦੋਵਾਂ ਸਿਨੇਮਾ ਘਰਾਂ ਵਿੱਚ ਸਨੀ ਦਿਓਲ ਦੇ ਮੁੱਖ ਕਿਰਦਾਰ ਵਾਲੀ ਜੋ ਬੋਲੇ ਸੋ ਨਿਹਾਲ ਫਿਲਮ ਲੱਗੀ ਸੀ। ਪਰ ਫਿਲਮ ਵਿੱਚ ਸੰਨੀ ਦਿਓਲ ਦਾ ਇੱਕ ਸਿੱਖ ਪੁਲਿਸ ਵਾਲੇ ਦੇ ਰੂਪ ਵਿੱਚ ਜੋ ਲੱਚਰ ਕਿਰਦਾਰ ਵਿਖਾਇਆ ਗਿਆ ਸੀ। ਬੱਬਰ ਖਾਲਸਾ ਦੇ ਕਾਰਕੂਨ ਇਸ ਗੱਲ ਤੋਂ ਸਖਤ ਨਾਰਾਜ਼ ਸਨ ਅਤੇ ਆਪਣੀ ਨਰਾਜ਼ਗੀ ਵਿਖਾਉਂਦੇ ਹੋਏ ਇਹਨਾਂ ਨੇ ਦੋ ਸਿਨੇਮਾ ਘਰਾਂ ਵਿੱਚ ਧਮਾਕੇ ਦਾ ਪਲਾਨ ਕਰਕੇ ਬੰਬ ਪਲਾਂਟ ਕਰ ਦਿੱਤੇ ਤੇ 22 ਮਈ 2005 ਨੂੰ ਤੈਅ ਸਮੇਂ ਸ਼ਾਮ ਨੂੰ 8:30 ਮਿੰਟਾਂ ਤੇ ਸਤਯਮ ਤੇ ਲਿਬਰਟੀ ਦੋਵੇਂ ਸਿਨੇਮਾ ਘਰਾਂ ਦੀਆਂ ਲੋਬੀ ਵਿੱਚ ਜ਼ੋਰਦਾਰ ਬੰਬ ਬਲਾਸਟ ਹੋਏ ਤੇ ਇਹਨਾਂ ਧਮਾਕਿਆਂ ਵਿੱਚ ਇੱਕ ਬੰਦੇ ਦੀ ਮੌਤ ਤੇ 50 ਤੋਂ ਵੱਧ ਫੱਟੜ ਹੋ ਗਏ। ਹਾਲਾਂਕਿ ਇਹ ਧਮਾਕਾ ਕਿਤੇ ਵੱਧ ਜ਼ੋਰਦਾਰ ਹੋਣਾ ਸੀ ਪਰ ਸਿਨੇਮਾ ਹਾਲ ਦੇ ਅਕੋਸਟਿਕ ਸਿਸਟਮ ਦੇ ਪ੍ਰਭਾਵ ਨੇ ਧਮਾਕੇ ਦੀ ਪਾਵਰ ਨੂੰ ਬਹੁਤ ਘੱਟ ਕਰ ਦਿੱਤਾ। ਪਰ ਕੱਛੂ ਘੁੰਮੇ ਦੀ ਚਾਲ ਚੱਲਣ ਵਾਲੀ ਪੰਜਾਬ ਪੁਲਿਸ ਦੇ ਉਲਟ ਦਿੱਲੀ ਪੁਲਿਸ ਨੇ ਇਸ ਮਾਮਲੇ ਨੂੰ ਜਿੰਨੀ ਫੁਰਤੀ ਨਾਲ ਹੈਂਡਲ ਕੀਤਾ ਇਹ ਤਾਂ ਕਿਸੇ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਣਾ। 22 ਮਈ 2005 ਨੂੰ ਇਹ ਧਮਾਕੇ ਹੋਏ ਤੇ 8 ਜੂਨ 2005 ਯਾਨੀ ਕਿ ਮਸਾ 15-16 ਦਿਨਾਂ ਦੇ ਵਿੱਚ ਹੀ ਪੁਲਿਸ ਨੇ ਸਾਰੀ ਜਾਂਚ ਪੜਤਾਲ ਨਿਪਟਾ ਕੇ ਕਾਰਵਾਈ ਵਿੱਚ ਸ਼ਾਮਿਲ ਹੋਣ ਵਾਲੇ ਸਾਰੇ ਦੇ ਸਾਰੇ ਦੋਸ਼ੀ ਗ੍ਰਿਫਤਾਰ ਤੱਕ ਕਰ ਲਏ। 22 ਮਈ ਨੂੰ ਇਸ ਧਮਾਕੇ
ਦੇ ਤੁਰੰਤ ਬਾਅਦ ਹੀ ਪੁਲਿਸ ਨੇ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਤੇ ਸਭ ਤੋਂ ਪਹਿਲਾਂ ਪਹਿਲਾਂ ਟੈਲੀਫੋਨ ਕਾਲਸ ਦੀ ਟਰੇਸਿੰਗ ਸ਼ੁਰੂ ਕੀਤੀ। ਹਾਲਾਂਕਿ ਦਿੱਲੀ ਵਰਗੇ ਵਿਅਸਤ ਸ਼ਹਿਰ ਵਿੱਚ ਇੱਕ ਸਪੈਸੀਫਿਕ ਟਾਈਮ ਜ਼ੋਨ ਵਿੱਚ ਕਾਲਸ ਦੀ ਟਰੇਸਿੰਗ ਕਰਨਾ ਇਹ ਹੱਦੋਂ ਵੱਧ ਔਖਾ ਕੰਮ ਸੀ। ਪਰ ਦਿੱਲੀ ਪੁਲਿਸ ਨੇ ਬੜੇ ਹੀ ਪੇਸ਼ਂਸ ਨਾਲ ਇਸ ਸਾਰੇ ਮਾਮਲੇ ਨੂੰ ਹੈਂਡਲ ਕੀਤਾ। ਬਰੀਕੀ ਨਾਲ ਇਨਵੈਸਟੀਗੇਸ਼ਨ ਕਰਦਿਆਂ ਹੋਇਆਂ ਪੁਲਿਸ ਨੇ ਇੱਕ ਇਹੋ ਜਿਹਾ ਮੋਬਾਇਲ ਨੰਬਰ ਟਰੈਕ ਕਰ ਲਿਆ ਜਿਸ ਨਾਲ ਧਮਾਕੇ ਤੋਂ ਪਹਿਲਾਂ ਦੇ ਬਾਅਦ ਲਗਾਤਾਰ ਜਰਮਨੀ, ਯੂਐਸਏ ਤੇ ਪਾਕਿਸਤਾਨ ਵਿੱਚ ਗੱਲਬਾਤ ਹੋ ਰਹੀ ਸੀ। ਪੰਜ ਛੇ ਦਿਨਾਂ ਤੱਕ ਪੁਲਿਸ ਨੇ ਕਿਸੇ ਨੂੰ ਨਹੀਂ ਛੇੜਿਆ। ਬਸ ਚੁੱਪਚਾਪ ਇਹ ਸਾਰੀਆਂ ਸਾਰੀਆਂ ਗੱਲਾਂ ਬਾਤਾਂ ਸੁਣ ਕੇ ਲਿੰਕਸ ਦਾ ਹਿਸਾਬ ਲਾਉਂਦੇ ਰਹੇ ਤੇ ਇੱਕ ਹਫਤੇ ਬਾਅਦ 31 ਅਗਸਤ ਨੂੰ ਪੁਲਿਸ ਨੇ ਐਕਸ਼ਨ ਲੈਣਾ ਸ਼ੁਰੂ ਕੀਤਾ। ਟਰੇਸ ਕੀਤੇ ਹੋਏ ਨੰਬਰ ਤੋਂ ਇੱਕ ਲੈਂਡਲਾਈਨ ਨੰਬਰ ‘ਤੇ ਵੀ ਕਾਫੀ ਵਾਰ ਗੱਲ ਹੋਈ ਸੀ। ਪੁਲਿਸ ਨੇ ਉਸ ਨੰਬਰ ਦਾ ਐਡਰੈਸ ਪਤਾ ਕਰਕੇ ਸਭ ਤੋਂ ਪਹਿਲਾਂ ਉੱਥੇ ਛਾਪਾ ਮਾਰਿਆ ਤੇ ਉਥੋਂ ਕਈ ਬੰਦੇ ਦੱਬ ਲਏ। ਇਹ ਨੰਬਰ ਹਨੀ ਸਹੋਤੇ ਦਾ ਸੀ। 31 ਤਰੀਕ ਨੂੰ ਹੀ ਪੁਲਿਸ ਨੇ ਨਵਾਂ ਸ਼ਹਿਰ ਦੇ ਬਲਵਿੰਦਰ ਬੈਲੀ ਤੇ ਜਗਨਨਾਥ ਯਾਦਵ ਦੇ ਘਰੇ ਛਾਪੇ ਮਾਰ ਕੇ ਉਹਨਾਂ ਨੂੰ ਵੀ ਫੜ ਲਿਆ। ਇਸ ਦੌਰਾਨ ਕਾਰਵਾਈ ਵਿੱਚ ਵਰਤੀਆਂ ਗਈਆਂ ਟਾਟਾ ਸਿਆਰਾ ਤੇ ਹੰਡਾਈ ਸੈਂਟਰੋ ਗੱਡੀਆਂ ਵੀ ਫੜੀਆਂ ਗਈਆਂ। ਛਾਣਬੀਨ ਕਰਨ ਤੇ ਗੱਡੀ ਵਿੱਚੋਂ ਉਸੇ ਦਿਨ ਦੇ ਸ਼ੋਅ ਦੀਆਂ ਟਿਕਟਾਂ ਵੀ ਬਰਾਮਦ ਹੋ ਗਈਆਂ। ਇੱਕ ਘਰ ਇਹਨਾਂ ਨੇ ਕਿਰਾਏ ‘ਤੇ ਲਿਆ ਹੋਇਆ ਸੀ। ਉਹਦੇ ਵਿੱਚੋਂ ਆਰਡੀਐਕਸ ਵੀ ਬਰਾਮਦ ਹੋ ਗਿਆ ਖਾਸ ਗੱਲ ਇਹ ਹੈ ਕਿ ਹਜੇ ਤੱਕ ਇਹ ਸਾਰੀ ਕਾਰਵਾਈ ਬਿਲਕੁਲ ਚੁੱਪ ਚੁਪੀਤੇ ਹੋ ਰਹੀ ਸੀ। ਉਸ ਟਰੇਸ ਕੀਤੇ ਹੋਏ ਨੰਬਰ ਤੋਂ ਹਰ ਪਾਸੇ ਗੱਲਬਾਤ ਹਜੇ ਵੀ ਉਵੇਂ ਹੀ ਜਾਰੀ ਸੀ। ਉਹ ਨੰਬਰ ਵਰਤਣ ਵਾਲੇ ਬੰਦੇ ਨੂੰ ਇਸ ਗੱਲ ਦੀ ਸੂਹ ਤੱਕ ਨਹੀਂ ਲੱਗਣ ਦਿੱਤੀ ਗਈ ਕਿ ਉਹਦੇ ਸਾਰੇ ਸਾਥੀ ਫੜ ਲਏ ਗਏ ਹਨ। ਇਹ ਨੰਬਰ ਵਰਤ ਰਿਹਾ ਸੀ ਵਿਕਾਸ ਸਹਿਗਲ ਤੇ ਉਹ ਨੂੰ ਲੱਭਦੇ ਲੱਭਦੇ ਪੁਲਿਸ ਨੇ ਜਾ ਘੇਰਾ ਪਾਇਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੇਟ ‘ਤੇ ਕਿਉਂਕਿ ਧਮਾਕਿਆਂ ਤੋਂ ਬਾਅਦ ਵਿਕਾਸ ਸਹਿਗਲ ਕੋਲ ਰਹਿਣ ਦੀ ਕੋਈ ਸੁਰੱਖਿਤ ਥਾਂ ਨਹੀਂ ਸੀ ਤੇ ਇਹਦੀ ਕਿਸੇ ਬੰਦੇ ਨਾਲ ਫੋਨ ਤੇ ਗੱਲਬਾਤ ਹੋ ਰਹੀ ਸੀ ਕਿ ਅਨੰਦਪੁਰ ਸਾਹਿਬ ਤੋਂ ਅੱਗੇ ਨੂਰਪੁਰ ਬੇਦੀ ਵੱਲ ਕਿਸੇ ਐਨਆਰਆਈ ਦੀ ਹਵੇਲੀ ਵਿਹਲੀ ਪਈ ਹੈ ਤੇ ਕੱਲ ਸਵੇਰੇ ਮੈਂ ਪੰਜਾਬੀ ਯੂਨੀਵਰਸਿਟੀ ਦੇ ਗੇਟ ‘ਤੇ ਕਾਲੀ ਸਫਾਰੀ ਲੈ ਕੇ ਆਉਂਗਾ ਤੇ ਅਸੀਂ ਤੈਨੂੰ ਨੂਰਪੁਰ ਬੇਦੀ ਛੱਡ ਆਵਾਂਗੇ। ਉੱਥੇ ਉਸ ਹਵੇਲੀ ਵਿੱਚ ਮਜੇ ਨਾਲ ਰਹਿੰਦਾ ਰਹੀਂ ਤੇ ਅਗਲੇ ਦਿਨ ਜਦੋਂ ਇਹ ਪੰਜਾਬੀ ਯੂਨੀਵਰਸਿਟੀ ਦੇ ਗੇਟ ‘ਤੇ ਇਕੱਠੇ ਹੋਏ ਤਾਂ ਪੁਲਿਸ ਨੇ ਸ਼ਿਕੰਜਾ ਕੱਸ ਕੇ ਉਸ ਕਾਲੀ ਸਫਾਰੀ ਵਾਲੇ ਬੰਦੇ ਸਮੇਤ ਉਹਨਾਂ ਸਭ ਨੂੰ ਗ੍ਰਿਫਤਾਰ ਕਰ ਲਿਆ। ਦਰਅਸਲ ਇਹ ਕਾਲੀ ਸਫਾਰੀ ਵਾਲਾ ਕੋਈ ਹੋਰ ਨਹੀਂ ਖੁਦ ਭਾਈ ਜਗਤਾਰ ਸਿੰਘ ਹਵਾਰਾ ਸਨ। ਪਰ ਇਸ ਸਮੇਂ ਤੱਕ ਹਜੇ ਪੁਲਿਸ ਨੂੰ ਇਸ ਗੱਲ ਦੀ ਭਣਕ ਤੱਕ ਨਹੀਂ ਸੀ ਕਿ ਕਿੱਡਾ ਵੱਡਾ ਮੋਸਟ ਵਾਂਟਿਡ ਬੰਦਾ ਉਹਨਾਂ ਦੇ ਕਾਬੂ ਆ ਗਿਆ ਹੈ। ਘੇਰਾ ਪੈਣ ਦੇ ਭਾਈ ਜਗਤਾਰ ਸਿੰਘ ਹਵਾਰਾ ਨੇ ਕੰਧ ਟੱਪ ਕੇ ਭੱਜਣ ਦੀ ਕੋਸ਼ਿਸ਼ ਵੀ ਕੀਤੀ। ਪਰ ਉਹ ਕੰਡਿਆਲੀ ਤਾਰਾਂ ਵਿੱਚ ਉਲਝ ਕੇ ਰਹਿ ਗਏ। ਉਹਨਾਂ ਦੇ ਚਿਹਰੇ ਤੇ ਆਹ ਜਿਹੜਾ ਚੋਟ ਦਾ ਨਿਸ਼ਾਨ ਹੈ ਇਹ ਉਸੇ ਸਮੇਂ ਲੱਗਿਆ ਸੀ। ਪੁਲਿਸ ਨੇ ਇਹਨਾਂ ਸਭ ਨੂੰ ਬੰਨ ਕੇ ਗੱਡੀਆਂ ‘ਚ ਬਿਠਾ ਲਿਆ ਤੇ ਝੱਟਪਟ ਦਿੱਲੀ ਵੱਲ ਰਵਾਨਾ ਹੋ ਗਏ। ਰਾਹ ਵਿੱਚ ਪੁਛਤਾਛ ਕਰਨ ‘ਤੇ ਇਸ ਸੂਰਮੇ ਨੇ ਖੁਲਾਸਾ ਕੀਤਾ ਕਿ ਮੈਂ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਸੋਧਾ ਲਾਉਣ ਵਾਲਾ ਉਹੀ ਜਗਤਾਰ ਸਿੰਘ ਹਵਾਰਾ ਹਾਂ ਜਿਹੜਾ ਜੇਲ ਚੋਂ ਸਰੰਗ ਪੁੱਟ ਕੇ ਫਰਾਰ ਹੋਇਆ ਸੀ। ਇਹ ਸੁਣ ਕੇ ਪੁਲਿਸ ਵਾਲਿਆਂ ਦੀਆਂ ਅੱਖਾਂ ਅੱਡੀਆਂ ਦੀਆਂ ਅੱਡੀਆਂ ਰਹਿ ਗਈਆਂ। ਆਖਰ ਸੀਐਮ ਹੱਤਿਆਕਾਂਡ ਦਾ ਮੇਨ ਬੰਦਾ ਫੜਿਆ ਗਿਆ ਸੀ। ਹੈੱਡ ਆਫਿਸ ਪਹੁੰਚਦਿਆਂ ਨੂੰ ਉੱਥੇ ਵੱਡੇ-ਵੱਡੇ ਅਫਸਰਾਂ ਦਾ ਮੇਲਾ ਲੱਗਿਆ ਹੋਇਆ ਸੀ। ਕ੍ਰਾਇਮ ਬ੍ਰਾਂਚ ਮੁਲਾਜ਼ਮਾਂ ਦੀ ਕਿਸਮਤ ਉਦਣ ਪੂਰੇ ਜ਼ੋਰਾਂ ਤੇ ਸੀ ਕਿ ਫੜਨ ਤੋਂ ਉਹ ਕਿਸੇ ਹੋਰ ਨੂੰ ਗਏ ਸਨ ਤੇ ਐਡਾ ਵੱਡਾ ਮੋਸਟ ਵਾਂਟਿਡ ਭੁਲੇਖੇ ਨਾਲ ਹੀ ਉਹਨ੍ਾਂ ਦੇ ਹੱਥ ਲੱਗ ਗਿਆ। ਕ੍ਰਾਈਮ ਬਰਾਂਚ ਦੀਆਂ ਦੋ ਟੀਮਾਂ ਇਸ ਮਿਸ਼ਨ ਵਿੱਚ ਸ਼ਾਮਿਲ ਸਨ ਤੇ ਦੋਵਾਂ ਨੂੰ ਹੀ ਆਊਟ ਆਫ ਦਾ ਵੇ ਜਾ ਕੇ ਧੜਾ ਧੜ ਪ੍ਰਮੋਸ਼ਨਾਂ ਤੇ ਨਗਦ ਇਨਾਮ ਦਿੱਤੇ ਗਏ। ਇੱਥੇ ਦੱਸਣ ਯੋਗ ਹੈ ਕਿ ਜਦੋਂ ਵੀ ਕੋਈ ਪੁਲਿਸ ਕਿਸੇ ਦੂਸਰੇ ਸੂਬੇ ਵਿੱਚ ਕਾਰਵਾਈ ਕਰਨ ਜਾਂਦੀ ਹੈ ਤਾਂ ਉਥੋਂ ਦੀ ਲੋਕਲ ਪੁਲਿਸ ਨੂੰ ਇਖਤਲਾਅ ਜਰੂਰ ਕੀਤਾ ਜਾਂਦਾ ਹੈ ਤਾਂ ਕਿ ਜੇ ਕਿਤੇ ਕੋਈ ਅਣਹੋਨੀ ਹੋ ਜਾਵੇ ਤਾਂ ਮਾਮਲੇ ਨੂੰ ਸੰਭਾਲਿਆ ਜਾ ਸਕੇ। ਪਰ ਪੰਜਾਬ ਪੁਲਿਸ ਦੀਆਂ ਇਹਨਾਂ ਲਾਪਰਵਾਹੀਆਂ ਕਰਕੇ ਦਿੱਲੀ ਕ੍ਰਾਈਮ ਬ੍ਰਾਂਚ ਨੇ ਚੁੱਪ ਚੁਪ ਬੀਤੇ ਇਸ ਸਾਰੀ ਕਾਰਵਾਈ ਨੂੰ ਆਪਣੇ ਬਲਬੂਤੇ ਤੇ ਅੰਜਾਮ ਦਿੱਤਾ ਤੇ ਵਾਪਸ ਮੁੜਨ ਤੋਂ ਬਾਅਦ ਪੰਜਾਬ ਪੁਲਿਸ ਨੂੰ ਇਸ ਕਾਰਵਾਈ ਦੀ ਇਖਤਲਾਅ ਦਿੱਤੀ ਗਈ। ਇਸੇ ਕਰਕੇ ਕਾਗਜ਼ਾਂ ਵਿੱਚ ਇਹ ਸਾਰੀ ਗ੍ਰਿਫਤਾਰੀ ਇੱਕ ਪੁਲਿਸ ਮੁਕਾਬਲੇ ਦੇ ਰੂਪ ਵਿੱਚ ਦਿੱਲੀ ਦੇ ਨਰੇਲਾ ਇਲਾਕੇ ਵਿੱਚ ਸ਼ੋਅ ਕੀਤੀ ਗਈ। ਜਿੱਥੇ ਇੱਕ ਪਾਸੇ ਦਿੱਲੀ ਪੁਲਿਸ ਲਈ ਇਹ ਬੜੇ ਹੀ ਮਾਣ ਦੀ ਗੱਲ ਸੀ ਉੱਥੇ ਦੂਜੇ ਪਾਸੇ ਪੰਜਾਬ ਪੁਲਿਸ ਲਈ ਇੱਕ ਸ਼ਰਮਸਾਰ ਕਰ ਦੇਣ ਵਾਲੀ ਕਾਰਵਾਈ ਸੀ। ਇਹ ਪੰਜਾਬ ਪੁਲਿਸ ਇੰਟੈਲੀਜੈਂਸ ਦਾ ਇੱਕ ਬਹੁਤ ਵੱਡਾ ਫੇਲੀਅਰ ਸੀ ਕਿ ਉਹਨਾਂ ਦਾ ਸਭ ਤੋਂ ਵੱਡਾ ਮੋਸਟ ਵਾਂਟਿਡ ਸ਼ਰੇਆਮ ਉਹਨਾਂ ਦੀ ਨਿਗ੍ਹਾ ਦੇ ਸਾਹਮਣੇ ਬੜੇ ਹੀ ਆਰਾਮ ਨਾਲ ਸਾਲਾਂ ਤੱਕ ਘੁੰਮਦਾ ਰਿਹਾ ਪਰ ਕਿਸੇ ਨੂੰ ਭਣਕ ਤੱਕ ਨਹੀਂ ਲੱਗੀ ਤੇ ਇਸ ਤੋਂ ਅੱਗੇ ਦਾ ਇਤਿਹਾਸ ਤਾਂ ਆਪਾਂ ਸਭ ਜਾਣਦੇ ਹਾਂ ਕਿ ਕਿਸ ਤਰ੍ਹਾਂ ਇਹ ਸਾਰੇ ਬੰਦੀ ਸਿੰਘ ਦਹਾਕਿਆਂ ਤੋਂ ਸਲਾਖਾਂ ਦੇ ਪਿੱਛੇ ਹਨ ਤੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲੈਣ ਤੋਂ ਬਾਅਦ ਵੀ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਇੱਕ ਹੋਰ ਬੰਦੀ ਸਿੰਘ ਭਾਈ ਬਲਵੰਤ ਸਿੰਘ ਰਾਜੋਆਣਾ ਜਿਨ੍ਹਾਂ ਨੂੰ ਫਾਂਸੀ ਦੇਣ ਲਈ ਅਦਾਲਤ ਨੇ ਕੁਝ ਹਫਤਿਆਂ ਬਾਅਦ ਦੀ ਤਰੀਕ ਤੈਅ ਕਰ ਦਿੱਤੀ ਸੀ ਪਰ ਫਿਰ ਇੱਕ ਸਿੱਖ ਅਫਸਰ ਨੇ ਕੇਸ ਤਰਹਾਂ ਇੱਕ ਚਿੱਠੀ ਲਿਖ ਕੇ ਸੁਪਰੀਮ ਕੋਰਟ ਦੇ ਇਸ ਸਾਰੇ ਫੈਸਲੇ ਫੈਸਲੇ ਨੂੰ ਠੱਲ ਪਾ ਦਿੱਤੀ। ਅੱਜ ਵੀ ਬੰਦੀ ਸਿੰਘਾਂ ਦੀ ਰਿਹਾਈ ਜੋ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਹਨ ਨਹੀਂ ਹੋ ਰਹੀ ਸਿੱਖ ਕੌਮ ਉਹਨਾਂ ਦੇ ਰਿਹਾਈ ਲਈ ਸੰਘਰਸ਼ ਦੇ ਰਾਹ ਤੇ ਤੁਰੀ ਹੋਈ ਹੈ ਇਸ ਦਾ ਨਤੀਜਾ ਕੀ ਹੋਵੇਗਾ ਫਿਲਹਾਲ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਤਿੰਨ ਸਰਕਾਰ ਦੀਆਂ ਪੰਜਾਬ ਨੂੰ ਗੁਲਾਮ ਰੱਖਣ ਵਾਲੀਆਂ ਨੀਤੀਆਂ ਤਹਿਤ ਪੰਜਾਬ ਸਰਕਾਰਾ ਵੀ ਉਹਨਾਂ ਦੀਆਂ ਨੀਤੀਆਂ ਨਾਲ ਸਹਿਮਤੀ ਪ੍ਰਗਟਾ ਦਿੰਦੀਆਂ ਹਨ ਜਿਸ ਕਾਰਨ ਪੰਜਾਬ ਦੇ ਅਨੇਕਾਂ ਹੀ ਜੁਝਾਰੂ ਸਿੰਘ ਸਜਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਬਾਹਰ ਨਹੀਂ ਆ ਰਹੇ ਆਉਣ ਵਾਲੇ ਸਮੇਂ ਚ ਇਸ ਪ੍ਰਤੀ ਕੀ ਨਤੀਜਾ ਹੋਵੇਗਾ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ ਪ੍ਰੰਤੂ ਜਦੋਂ ਕਿਸੇ ਵੀ ਦੋਸ਼ੀ ਜਾਂ ਮੁਲਜ਼ਮ ਦੀ ਸਜ਼ਾ ਪੂਰੀ ਹੋ ਜਾਂਦੀ ਹੈ ਤਾਂ ਅਦਾਲਤੀ ਹੁਕਮਾਂ ਦੇ ਅਨੁਸਾਰ ਉਹਨਾਂ ਨੂੰ ਇੱਕ ਦਿਨ ਵੀ ਵੱਧ ਜਚ ਨਹੀਂ ਰੱਖਿਆ ਜਾ ਸਕਦਾ ਇਸ ਬਾਰੇ ਇੰਡੀਅਨ ਅਤੇ ਪੰਜਾਬ ਸਰਕਾਰ ਦਾ ਕੀ ਪ੍ਰਤੀਕਰਮ ਹੋਵੇਗਾ.?
ਮੰਗਤ ਸਿੰਘ ਸੈਦਪੁਰ (ਸਟਾਫ ਰਿਪੋਰਟਰ) ਚੰਡੀਗੜ੍ਹ। ਮੋਬਾਇਲ : 7087776975.


