Translate Your Language

October 6, 2026 11:00 am

PUNPUN03583/19/1/2007-TC

PUNPUN03583/19/1/2007-TC

Home » Uncategorized » ਦਿੱਲੀ ਬੰਬ ਬਲਾਸਟ ‘ਚ ਸ਼ਾਮਿਲ ਚਾਰ ਦੋਸ਼ੀਆਂ ਦੀ ਰਿਹਾਸਤ ਲਈ ਪਟਿਆਲਾ ਹਾਊਸ ਕੋਰਟ ਦੀ ਐਨਆਈਏ ਵਿਸ਼ੇਸ਼ ਅਦਾਲਤ ਨੇ ਚਾਰ ਦਿਨ ਲਈ ਕੀਤਾ ਹੋਰ ਵਾਧਾ…

ਦਿੱਲੀ ਬੰਬ ਬਲਾਸਟ ‘ਚ ਸ਼ਾਮਿਲ ਚਾਰ ਦੋਸ਼ੀਆਂ ਦੀ ਰਿਹਾਸਤ ਲਈ ਪਟਿਆਲਾ ਹਾਊਸ ਕੋਰਟ ਦੀ ਐਨਆਈਏ ਵਿਸ਼ੇਸ਼ ਅਦਾਲਤ ਨੇ ਚਾਰ ਦਿਨ ਲਈ ਕੀਤਾ ਹੋਰ ਵਾਧਾ…

ਚੰਡੀਗੜ੍ਹ/ਨਵੀਂ ਦਿੱਲੀ, 8 ਦਸੰਬਰ, ਮੰਗਤ ਸਿੰਘ ਸੈਦਪੁਰ) : ਦਿੱਲੀ ਬੰਬ ਧਮਾਕੇ ਦੇ ਚਾਰ ਮੁੱਖ ਦੋਸ਼ੀਆਂ ਦੀ ਚਾਰ ਦਿਨਾਂ ਲਈ ਪਟਿਆਲਾ ਹਾਊਸ ਕੋਰਟ ਦੀ ਵਿਸ਼ੇਸ਼ ਐਨਆਈਏ ਅਦਾਲਤ ਨੇ ਅੱਜ ਹੋਰ ਵਧਾ ਦਿੱਤੀ ਹੈ। ਇਨ੍ਹਾਂ ਚਾਰਾਂ ਦੋਸ਼ੀਆਂ ਦੀ 10 ਦਿਨਾਂ ਦੀ ਪਹਿਲੀ ਹਿਰਾਸਤ ਦੀ ਮਿਆਦ ਖਤਮ ਹੋਣ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ।.ਐਨਆਈਏ ਨੇ ਦਿੱਲੀ ਬੰਬ ਧਮਾਕੇ ਦੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਅਤੇ ਮੁਲਜ਼ਮਾਂ ਦੀ ਘਟਨਾ ਵਿੱਚ ਭੂਮਿਕਾ ਦਾ ਪਤਾ ਲਗਾਉਣ ਲਈ ਪੰਜ ਦਿਨਾਂ ਦੇ ਹੋਰ ਰਿਮਾਂਡ ਦੀ ਮੰਗ ਕੀਤੀ ਸੀ। ਜਿਸ ‘ਤੇ ਪ੍ਰਿੰਸੀਪਲ ਜ਼ਿਲ੍ਹਾ ਅਤੇ ਸੈਸ਼ਨ ਜੱਜ (ਵਿਸ਼ੇਸ਼ ਐਨਆਈਏ ਜੱਜ) ਅੰਜੂ ਬਜਾਜ ਚੰਦਨਾ ਨੇ ਬੰਦ ਅਦਾਲਤੀ ਕਮਰੇ ਵਿੱਚ ਸੁਣਵਾਈ ਦੌਰਾਨ ਇਹ ਹੁਕਮ ਦਿੱਤਾ। ਖਾਸ ਗੱਲ ਇਹ ਹੈ ਕਿ ਐਨਆਈਏ ਦੀ ਜਾਂਚ ਪੂਰੀ ਅੱਤਵਾਦੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ‘ਤੇ ਕੇਂਦਰਿਤ ਹੈ ਅਤੇ ਇਸ ਵਿੱਚ ਵੱਖ-ਵੱਖ ਰਾਜ ਪੁਲਿਸ ਬਲਾਂ ਦਾ ਸਹਿਯੋਗ ਵੀ ਲਿਆ ਜਾ ਰਿਹਾ ਹੈ। ਜਿਨਾਂ ਚਾਰ ਦੋਸ਼ੀਆਂ ਦੀ ਹਿਰਾਸਤ ਵਧਾਈ ਗਈ ਹੈ, ਉਨ੍ਹਾਂ ਵਿੱਚ ਡਾ. ਸ਼ਾਹੀਨ ਸਈਦ (ਲਖਨਊ, ਉੱਤਰ ਪ੍ਰਦੇਸ਼, ਮੁਫਤੀ ਇਰਫਾਨ ਅਹਿਮਦ ਵਾਗੇ (ਸ਼ੋਪੀਆਂ, ਜੰਮੂ ਅਤੇ ਕਸ਼ਮੀਰ, ਡਾ. ਮੁਜ਼ਮਿਲ ਸ਼ਕੀਲ ਗਨਈ (ਪੁਲਵਾਮਾ, ਜੰਮੂ ਅਤੇ ਕਸ਼ਮੀਰ) ਅਤੇ ਡਾ. ਅਦੀਲ ਅਹਿਮਦ ਰਾਥਰ (ਅਨੰਤਨਾਗ, ਜੰਮੂ ਅਤੇ ਕਸ਼ਮੀਰ) ਸ਼ਾਮਿਲ ਹਨ। ਇਹ ਮਾਮਲਾ 10 ਨਵੰਬਰ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਲਾਲ ਕਿਲ੍ਹੇ ਦੇ ਬਾਹਰ ਹੋਏ ਧਮਾਕੇ ਨਾਲ ਸਬੰਧਤ ਹੈ, ਜਿਸ ਵਿੱਚ 15 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਜ਼ਖਮੀ ਹੋਏ ਸਨ। ਐਨਆਈਏ ਨੇ ਇੱਕ ਪ੍ਰੈਸ ਰਿਲੀਜ਼ ਵਿੱਚ ਦੱਸਿਆ ਸੀ ਕਿ ਇਹ ਚਾਰੋਂ ਮੁੱਖ ਮੁਲਜ਼ਮ ਹਨ, ਜਿਨ੍ਹਾਂ ਨੂੰ ਏਜੰਸੀ ਨੇ ਸ਼੍ਰੀਨਗਰ, ਜੰਮੂ ਅਤੇ ਕਸ਼ਮੀਰ ਵਿੱਚ ਪ੍ਰੋਡਕਸ਼ਨ ਆਰਡਰ ‘ਤੇ ਹਿਰਾਸਤ ਵਿੱਚ ਲਿਆ ਸੀ। ਏਜੰਸੀ ਪਹਿਲਾਂ ਹੀ ਦੋ ਹੋਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਆਮਿਰ ਰਾਸ਼ਿਦ ਅਲੀ: ਜਿਸ ਦੇ ਨਾਮ ‘ਤੇ ਧਮਾਕੇ ਵਿੱਚ ਵਰਤੀ ਗਈ ਕਾਰ ਰਜਿਸਟਰਡ ਸੀ। ਜਸਿਰ ਬਿਲਾਲ ਵਾਨੀ ਉਰਫ਼ ਦਾਨਿਸ਼ ਜਿਸ ਨੇ ਹਮਲੇ ਵਿੱਚ ਸ਼ਾਮਲ ਅੱਤਵਾਦੀ ਨੂੰ ਤਕਨੀਕੀ ਸਹਾਇਤਾ ਪ੍ਰਦਾਨ ਕੀਤੀ ਸੀ। ਚਾਰ ਦਿਨਾਂ ਦੇ ਰਿਮਾਂਡ ਤੋਂ ਬਾਅਦ ਹੋਰ ਕੀ ਅਹਿਮ ਖੁਲਾਸੇ ਹੋਣਗੇ ਫਿਲਹਾਲ ਸਬੰਧੀ ਕੁਝ ਕਹਿਣਾ ਅਸੰਭਵ ਹੈ।

Leave a Reply

Your email address will not be published. Required fields are marked *