Home » Uncategorized » ਪੰਜਾਬੀ ਪੱਤਰਕਾਰੀ ਦੇ ਥੰਮ ਤੇ ਨਾਮਵਰ ਸਾਹਿਤਕਾਰ ਗੁਲਜਾਰ ਸਿੰਘ ਸੰਧੂ ਨੇ ਜੀਵਨ ‘ਚ ਵਾਪਰੀਆਂ ਘਟਨਾਵਾਂ ਬਾਰੇ ਦਿੱਤੀਆਂ ਅਹਿਮ ਜਾਣਕਾਰੀਆਂ…

ਪੰਜਾਬੀ ਪੱਤਰਕਾਰੀ ਦੇ ਥੰਮ ਤੇ ਨਾਮਵਰ ਸਾਹਿਤਕਾਰ ਗੁਲਜਾਰ ਸਿੰਘ ਸੰਧੂ ਨੇ ਜੀਵਨ ‘ਚ ਵਾਪਰੀਆਂ ਘਟਨਾਵਾਂ ਬਾਰੇ ਦਿੱਤੀਆਂ ਅਹਿਮ ਜਾਣਕਾਰੀਆਂ…

ਸੰਧੂ ਸਾਹਿਬ ਹੁਣ ਕਿਹੜੀ ਕਿਤਾਬ ਲਿਖ ਰਹੇ ਉਹਦੇ ਬਾਰੇ ਵੀ ਹੋਈ ਗੱਲਬਾਤ…

ਅੰਮ੍ਰਿਤਾ ਪ੍ਰੀਤਮ ਦਾ ਘਰ ਕਿਵੇਂ ਬਣਿਆ ਸੀ ਲੇਖਕ ਗੁਲਜ਼ਾਰ ਸਿੰਘ ਸੰਧੂ ਦੇ ਵਿਆਹ ਦਾ ਸਬੱਬ..

ਨਾਮਵਰ ਸਾਹਿਤਕਾਰਾਂ ਅਤੇ ਲੇਖਕਾਂ ਦੀ ਮੁੱਢਲੀ ਕਤਾਰ ਵਿੱਚ ਸ਼ਾਮਿਲ ਗੁਲਜਾਰ ਸਿੰਘ ਸੰਧੂ ਨੂੰ ਦੇਸ਼ ਵਿਦੇਸ਼ਾਂ ਪੱਤਰਕਾਰੀ ਦੇ ਥੰਮ ਵਜੋਂ ਵੀ ਜਾਣਿਆ ਜਾਂਦਾ ਹੈ।  ਜੋ ਪੰਜਾਬੀ ਦੇ ਵੱਡੇ ਅਖਬਾਰ ਪੰਜਾਬੀ ਟ੍ਰਿਬਿਊਨ ਅਤੇ ਦੇਸ਼ ਸੇਵਕ ਵਿੱਚ ਮੁੱਖ ਸੰਪਾਦਕ ਦੇ ਅਹੁਦਿਆਂ ‘ਤੇ ਵੀ ਰਹੇ। ਮੈਨੂੰ ਵੀ ਉਹਨਾਂ ਦੀ ਨਿਗਰਾਨੀ ਹੇਠ ਰੋਜ਼ਾਨਾ ‘ਦੇਸ਼ ਸੇਵਕ’ ਚੰਡੀਗੜ੍ਹ ਵਿੱਚ ਪੱਤਰਕਾਰ ਵਜੋਂ ਕੰਮ ਕਰਨ ਦਾ ਮੌਕਾ ਮਿਲਿਆ ਜਿਨ੍ਹਾਂ ਦੀ ਅਗਵਾਈ ਨੇ ਮੈਨੂੰ ਬਹੁਤ ਕੁਝ ਸਿਖਾਇਆ ਉਹਨਾਂ ਦੀ ਬਦੌਲਤ ਅੱਜ ਤੱਕ ਪੱਤਰਕਾਰ ਵਜੋਂ ਵੱਖ-ਵੱਖ ਅਖਬਾਰਾਂ ਵਿੱਚ ਕੰਮ ਕਰ ਰਿਹਾ ਹਾਂ। ਬੀਵੀ ਸੀ ਬੀ ਸ  ਵਿੱਚ ਦਿੱਤੀ ਇੰਟਰਵਿਊ ਦੌਰਾਨ ਗੁਲਜ਼ਾਰ ਸਿੰਘ ਸੰਧੂ ਨੇ ਆਪਣੇ ਜੀਵਨ ਬਾਰੇ ਦੱਸਦਿਆਂ ਕਿਹਾ ਕਿ ਉਹਨਾਂ ਦਾ ਜਨਮ ਤਹਿਸੀਲ ਸਮਰਾਲਾ ਵਿੱਚ ਖੰਨਾ ਨੇੜੇ ਉਨ੍ਹਾਂ ਦੇ ਨਾਨਕੇ ਪਿੰਡ ਕੋਟਲ਼ਾ ਬਾਡਲਾ ਵਿਖੇ ਹੋਇਆ ਸੀ।ਨਾਨਕੇ ਪਿੰਡ ਵਿੱਚ ਹੀ ਉਨ੍ਹਾਂ ਦਾ ਬਚਪਨ ਬੀਤਿਆ ਅਤੇ ਮੁੱਢਲੀ ਸਕੂਲੀ ਪੜ੍ਹਾਈ ਵੀ ਉੱਥੋਂ ਦੇ ਸਕੂਲ ਵਿੱਚ ਹੀ ਹੋਈ।.ਨੌਵੀਂ ਜਮਾਤ ਤੋਂ ਉਹ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਮਾਲ੍ਹਪੁਰ ਦੇ ਨੇੜੇ ਪੈਂਦੇ ਆਪਣੇ ਦਾਦਕੇ ਪਿੰਡ ਸੂਨੀ ਵਿੱਚ ਆ ਗਏ। ਹਾਈ ਸਕੂਲ ਦੀ ਪੜ੍ਹਾਈ ਮਾਲ੍ਹਪੁਰ ਤੋਂ ਪੂਰੀ ਕੀਤੀ ਅਤੇ ਮਾਲ੍ਹਪੁਰ ਦੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਤੋਂ ਗ੍ਰੈਜੁਏਸ਼ਨ ਕੀਤੀ। ਇਸ ਤੋਂ ਬਾਅਦ ਅਗਲੀ ਪੜ੍ਹਾਈ ਲਈ ਉਹ ਦਿੱਲੀ ਆਪਣੀ ਮਾਂ ਦੇ ਚਚੇਰੇ ਭਰਾ ਕੋਲ ਚਲੇ ਗਏ। ਗੁਲਜ਼ਾਰ ਸਿੰਘ ਸੰਧੂ ਨੇ ਦੱਸਿਆ ਕਿ ਹਾਈ ਸਕੂਲ ਵਿੱਚ ਉਨ੍ਹਾਂ ਨੇ ਆਪਣੇ ਇੱਕ ਤਾਏ ਦੇ ਕਹਿਣ ‘ਤੇ ਸਾਇੰਸ ਵਿਸ਼ਾ ਚੁਣ ਲਿਆ ਪਰ ਬਾਅਦ ਵਿੱਚ ਸਾਇੰਸ ਮਾਸਟਰ ਨੇ ਉਨ੍ਹਾਂ ਨੂੰ ਸਾਇੰਸ ਦੀ ਬਜਾਇ ਪੰਜਾਬੀ ਵਿਸ਼ਾ ਪੜ੍ਹਣ ਲਈ ਕਿਹਾ। ਸੰਧੂ ਨੇ ਕਿਹਾ, “ਸਾਇੰਸ ਦੇ ਮਾਸਟਰ ਬਖਤੌਰ ਸਿੰਘ ਨੇ ਮੈਨੂੰ ਪੰਜਾਬੀ ਪੜ੍ਹਣ ਲਾ ਦਿੱਤਾ ਅਤੇ ਮੈਂ ਪੰਜਾਬੀ ਦਾ ਲੇਖਕ ਬਣ ਗਿਆ।”.ਗੁਲਜ਼ਾਰ ਸਿੰਘ ਸੰਧੂ ਦੀ ਪਤਨੀ ਡਾਕਟਰ ਸੁਰਜੀਤ ਕੌਰ ਸੰਧੂ ਪਬਲਿਕ ਹੈਲਥ ਅਤੇ ਫੈਮਿਲੀ ਪਲਾਨਿੰਗ ਵਿਭਾਗਾਂ ਵਿੱਚ ਵੱਡੇ ਅਹੁਦਿਆਂ ‘ਤੇ ਰਹਿ ਚੁੱਕੇ ਹਨ। ਉਹ ਗੁਲਜ਼ਾਰ ਸੰਧੂ ਤੋਂ ਉਮਰ ਵਿੱਚ ਚਾਰ ਸਾਲ ਵੱਡੇ ਹਨ। ਦੋਵਾਂ ਦੀ ਮੁਲਾਕਾਤ ਗੁਲਜ਼ਾਰ ਸੰਧੂ ਦੇ ਇੱਕ ਦੋਸਤ ਬ੍ਰਿਜੇਸ਼ ਜ਼ਰੀਏ ਹੋਈ ਸੀ ਜੋ ਕਿ ਫੈਮਿਲੀ ਪਲਾਨਿੰਗ ਇੰਸਟੀਚਿਊਟ ਵਿੱਚ ਡਾਕਟਰ ਸੁਰਜੀਤ ਕੌਰ ਦੇ ਅਧੀਨ ਕੰਮ ਕਰਦੇ ਸਨ। ਸੰਧੂ ਨੇ ਦੱਸਿਆ ਕਿ ਫੈਮਿਲੀ ਪਲਾਨਿੰਗ ਸੰਸਥਾ ਨੂੰ ਦਫ਼ਤਰ ਲਈ ਹੋਰ ਜਗ੍ਹਾ ਕਿਰਾਏ ‘ਤੇ ਚਾਹੀਦੀ ਸੀ। ਮੈਂ ਬ੍ਰਿਜੇਸ਼ ਨੂੰ ਦੱਸਿਆ ਕਿ ਅੰਮ੍ਰਿਤਾ ਪ੍ਰੀਤਮ ਆਪਣੇ ਘਰ ਦਾ ਕੁਝ ਹਿੱਸਾ ਕਿਰਾਏ ਦੇ ਦੇਣਾ ਚਾਹੁੰਦੇ ਹਨ। “ਬ੍ਰਿਜੇਸ਼, ਡਾਕਟਰ ਸੁਰਜੀਤ ਕੌਰ ਨੂੰ ਲੈ ਕੇ ਅੰਮ੍ਰਿਤਾ ਦਾ ਘਰ ਦੇਖਣ ਆਇਆ ਜਿੱਥੇ ਸਾਡੀ ਪਹਿਲੀ ਮੁਲਾਕਾਤ ਹੋਈ। ਹਾਲਾਂਕਿ ਬਾਅਦ ਵਿੱਚ ਉਹ ਕਮਰੇ ਕਿਰਾਏ ‘ਤੇ ਲੈਣ ਦਾ ਸਬੱਬ ਨਹੀਂ ਬਣ ਸਕਿਆ। ਡਾਕਟਰ ਸੁਰਜੀਤ ਕੌਰ ਕਿਉਂਕਿ ਪਰਿਵਾਰ ਵਿੱਚ ਪਹਿਲੀ ਧੀ ਸਨ ਜਿਨ੍ਹਾਂ ਨੂੰ ਉੱਚ ਸਿੱਖਿਆ ਅਤੇ ਕਰੀਅਰ ਬਣਾਉਣ ਦਾ ਮੌਕਾ ਮਿਲਿਆ ਸੀ। ਇਸ ਲਈ ਉਹ ਵਿਆਹ ਨਹੀਂ ਕਰਾਉਣਾ ਚਾਹੁੰਦੇ ਸਨ। ਜਦੋਂ ਗੁਲਜ਼ਾਰ ਸਿੰਘ ਸੰਧੂ ਨੇ ਡਾਕਟਰ ਸੁਰਜੀਤ ਕੌਰ ਅੱਗੇ ਵਿਆਹ ਦਾ ਪ੍ਰਸਤਾਅ ਰੱਖਿਆ ਤਾਂ ਸੁਰਜੀਤ ਦੀਆਂ ਦੋ ਸ਼ਰਤਾਂ ਸਨ। ਪਹਿਲੀ ਸ਼ਰਤ ਇਹ ਸੀ ਕਿ ਦੀ ਮਾਂ ਉਨ੍ਹਾਂ ਦੇ ਨਾਲ ਰਹਿਣਗੇ ਅਤੇ ਦੂਜੀ ਸ਼ਰਤ ਇਹ ਸੀ ਕਿ ਉਹ ਬੱਚੇ ਪੈਦਾ ਨਹੀਂ ਕਰਨਗੇ ਅਤੇ ਆਪਣੇ ਕਰੀਅਰ ਨੂੰ ਸਮਾਂ ਦੇਣਗੇ। ਗੁਲਜ਼ਾਰ ਸਿੰਘ ਸੰਧੂ ਨੇ ਦੋਵੇਂ ਸ਼ਰਤਾਂ ਮੰਨੀਆਂ ਅਤੇ ਨਿਭਾਈਆਂ। ਦੋਵਾਂ ਦਾ ਵਿਆਹ ਸਾਲ 1966 ਵਿੱਚ ਹੋਇਆ ਸੀ। ਹਾਲਾਂਕਿ ਗੁਲਜ਼ਾਰ ਸੰਧੂ ਨੂੰ ਇਹ ਵਾਅਦਾ ਨਿਭਾਉਣ ਵਿੱਚ ਕੁਝ ਚੁਣੌਤੀਆਂ ਵੀ ਆਈਆਂ। ਗੁਲਜ਼ਾਰ ਸੰਧੂ ਨੇ ਦੱਸਿਆ ਕਿ ਕਈ ਵਾਰ ਰਿਸ਼ਤੇਦਾਰ ਜਾਂ ਪਿੰਡ ਵਾਲੇ ਉਨ੍ਹਾਂ ਨੂੰ ਬੱਚੇ ਪੈਦਾ ਕਰਨ ਲਈ ਦੂਜਾ ਵਿਆਹ ਕਰਨ ਦੀ ਸਲਾਹ ਦਿੰਦੇ ਸਨ। ਪਰ ਸੰਧੂ ਮੁਤਾਬਕ ਉਨ੍ਹਾਂ ਨੂੰ ਕਦੇ ਵੀ ਦੂਜੇ ਵਿਆਹ ਦਾ ਖ਼ਿਆਲ ਪਸੰਦ ਨਹੀਂ ਆਇਆ। ਮੇਰੇ ਤੋਂ ਛੋਟੀ ਉਮਰ ਦਿਆਂ ਨੂੰ ਲੈ ਗਿਆ ਹੈ, ਮੈਨੂੰ ਭੁੱਲੀ ਬੈਠਾ ਹੈ। ਹੁਣ ਮੇਰੀਆਂ ਕੋਈ ਖਵਾਹਿਸ਼ਾਂ ਨਹੀਂ ਹਨ “ਮੈਂ ਸਭ ਕੰਮ ਪੂਰੇ ਕਰ ਲਏ ਹਨ। ਕਾਲਮ ਵੀ ਖ਼ੁਦ ਨੂੰ ਰੁੱਝੇ ਰੱਖਣ ਲਈ ਲਿਖਦਾ ਹਾਂ। ਸੰਧੂ ਜੋੜੇ ਦੇ ਆਪਣੇ ਬੱਚੇ ਨਾ ਹੋਣ ਦੇ ਫ਼ੈਸਲੇ ਕਾਰਨ ਉਨ੍ਹਾਂ ਨੇ ਚੰਡੀਗੜ੍ਹ ਸਥਿਤ ਆਪਣਾ ਘਰ ਕੁਝ ਸਮਾਂ ਪਹਿਲਾਂ ਆਪਣੀਆਂ ਭੈਣਾਂ ਨੂੰ ਵੇਚ ਦਿੱਤਾ ਸੀ। ਸੰਧੂ ਕਹਿੰਦੇ ਹਨ, “ਸਾਡੇ ਤੋਂ ਬਾਅਦ ਇਹ ਦਾ ਘਰ ਮੇਰੀਆਂ ਭੈਣਾਂ ਦਾ ਹੋਏਗਾ।” ਸਾਹਤਿਕ ਸਫਰ ਦੌਰਾਨ ਗੁਲਜ਼ਾਰ ਸੰਧੂ ਨੇ ਕਵਿਤਾਵਾਂ, ਕਹਾਣੀਆਂ, ਨਾਵਲ ਅਤੇ ਸਫ਼ਰਨਾਮੇ ਵੀ ਲਿਖੇ ਹਨ। ਅਖ਼ਬਾਰਾਂ ਵਿੱਚ ਲੇਖ ਅਤੇ ਕਾਲਮ ਵੀ ਉਨ੍ਹਾਂ ਦੀ ਕਲਮ ਤੋਂ ਨਿਕਲਦੇ ਰਹੇ ਹਨ। ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ‘ਅਮਰ ਕਥਾ’ ਤੋਂ ਇਲਾਵਾ 25 ਦੇਸ਼ 75 ਗੱਲਾਂ, ਗੋਰੀ ਹਿਰਨੀ, ਮਿਸ ਸੌਫ਼ਟ, ਤਵਿਆਂ ਦਾ ਮੁਤਬੰਨਾ ਉਨ੍ਹਾਂ ਦੀਆਂ ਰਚਨਾਵਾਂ ਵਿੱਚੋਂ ਖ਼ਾਸ ਨਾਮ ਹਨ। ਉਨ੍ਹਾਂ ਦੀ ਸਵੈ-ਜੀਵਨੀ ਦਾ ਨਾਮ ‘ਬਿਨ ਮਾਂਗੇ ਮੋਤੀ ਮਿਲੇ’ ਹੈ। ਗੁਲਜ਼ਾਰ ਸਿੰਘ ਸੰਧੂ ਨੇ ਕਈ ਪ੍ਰਸਿੱਧ ਕਿਤਾਬਾਂ ਦਾ ਪੰਜਾਬੀ ਤਰਜਮਾ ਵੀ ਕੀਤਾ। ਸੰਧੂ ਅਕਸਰ ਕਹਿੰਦੇ ਹਨ ਕਿ ਭਾਵੇਂ ਖ਼ੁਦ ਉਹ ਲੇਖਕ ਹਨ, ਪਰ ਉਨ੍ਹਾਂ ਨੂੰ ਪੜ੍ਹਣ ਦਾ ਬਹੁਤਾ ਸ਼ੌਕ ਨਹੀਂ ਹੈ। ਉਹ ਹੋਰ ਲੇਖਕਾਂ ਦਾ ਲਿਖਿਆ ਬਹੁਤ ਘੱਟ ਪੜ੍ਹਦੇ ਹਨ।……ਉਹ ਕਹਿੰਦੇ ਹਨ, “ਮੈਂ ਕਈ ਵਾਰ ਹਾਸੇ ਵਿੱਚ ਕਹਿੰਦਾ ਹਾਂ ਕਿ ਕਿਉਂਕਿ ਮੈਂ ਪੜ੍ਹਦਾ ਨਹੀਂ, ਇਸ ਲਈ ਮੈਂ ਕਿਸੇ ਦੀ ਨਕਲ ਵੀ ਨਹੀਂ ਕਰਦਾ। ਜੋ ਲਿਖਦਾ ਹਾਂ ਮੇਰਾ ਹੀ ਹੁੰਦਾ ਹੈ।””ਜਿੰਨਾ ਚਿਰ ਕਿਸੇ ਸਥਿਤੀ ਨੂੰ ਖ਼ੁਦ ਨਾ ਭਾਂਪਿਆ ਹੋਵੇ, ਨਾ ਦੇਖਿਆ-ਸਮਝਿਆ ਹੋਵੇ ਜਾਂ ਨਾ ਹੰਢਾਇਆ ਹੋਵੇ ਉਸ ਨੂੰ ਮੈਂ ਨਹੀਂ ਲਿਖਦਾ।”.ਇਸ ਸਵਾਲ ਉੱਤੇ ਉਹ ਕਹਿੰਦੇ ਹਨ, “ਇੱਕ ਨਾਵਲ ਸੋਚਿਆ ਹੋਇਆ ਹੈ ਜੋ ਵੰਡ ਵੇਲੇ ਮੁਸਲਮਾਨ ਪਰਿਵਾਰ ਤੋਂ ਵਿੱਛੜੇ ਇੱਕ ਬੱਚੇ ਬਾਰੇ ਹੈ ਜੋ ਸਾਡੇ ਪਰਿਵਾਰ ਨੇ ਪਾਲਿਆ ਸੀ। ਪਰ ਇਹ ਨਾਵਲ ਮੈਂ ਮਾਰਚ ਤੋਂ ਬਾਅਦ ਧਰਮਪੁਰ ਵਾਲੇ ਕੌਟੇਜ ਵਿੱਚ ਜਾ ਕੇ ਲਿਖਾਂਗਾ। ਗੁਲਜ਼ਾਰ ਸਿੰਘ ਸੰਧੂ ਦੱਸਦੇ ਹਨ ਕਿ ਉਹ ਕਾਲਮ ਜਾਂ ਲੇਖ ਵਗੈਰਾ ਤਾਂ ਕਿਤੇ ਵੀ ਲਿਖ ਲੈਂਦੇ ਹਨ, ਪਰ ਜਦੋਂ ਕੋਈ ਨਾਵਲ ਲਿਖਣਾ ਹੋਵੇ ਤਾਂ ਅਕਸਰ ਪਹਾੜਾਂ ਵਿੱਚ ਜਾ ਕੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਕਈ ਵਾਰ ਉਹ ਖੁਸ਼ਵੰਤ ਸਿੰਘ ਹੁਰਾਂ ਦੀ ਕਸੌਲੀ ਸਥਿਤ ਰਿਹਾਇਸ਼ ਵਿੱਚ ਜਾ ਕੇ ਵੀ ਰਹਿੰਦੇ ਸਨ। ਬਾਅਦ ਵਿੱਚ ਉਨ੍ਹਾਂ ਨੇ ਹਿਮਾਚਲ ਪ੍ਰਦੇਸ਼ ਦੇ ਧਰਮਪੁਰ ਵਿੱਚ ਆਪਣਾ ਕੌਟੇਜ ਬਣਵਾ ਲਿਆ ਅਤੇ ਜਦੋਂ ਕੁਝ ਖ਼ਾਸ ਲਿਖਣਾ ਹੁੰਦਾ ਹੈ ਤਾਂ ਅਕਸਰ ਉੱਥੇ ਹੀ ਜਾ ਕੇ ਰਹਿੰਦੇ ਹਨ ਤਾਂ ਕਿ ਉਨ੍ਹਾਂ ਨੂੰ ਇਕਾਂਤ ਅਤੇ ਸ਼ਾਂਤ ਵਾਤਾਵਰਣ ਮਿਲ ਸਕੇ।…ਗੁਲਜ਼ਾਰ ਸਿੰਘ ਸੰਧੂ ਪੰਜਾਬੀ ਦੇ ਉੱਘੇ ਸਾਹਿਤਕਾਰ ਹੋਣ ਦੇ ਨਾਲ-ਨਾਲ ਪੰਜਾਬੀ ਟ੍ਰਿਬਿਊਨ ਤੇ ਦੇਸ਼ ਸੇਵਕ ਵਰਗੇ ਅਖ਼ਬਾਰਾਂ ਦੇ ਸੰਪਾਦਕ ਰਹਿ ਚੁੱਕੇ ਹਨ। ਆਪਣੀ ਉਮਰ ਦੇ ਨੱਬੇਵੇਂ ਦਹਾਕੇ ਵਿੱਚ ਪਹੁੰਚ ਕੇ ਵੀ ਗੁਲਜ਼ਾਰ ਸਿੰਘ ਸੰਧੂ ਦਾ ਅਜੀਤ ਅਖ਼ਬਾਰ ਲਈ ਕਾਲਮ ‘ਨਿੱਕ-ਸੁੱਕ’ ਜਾਰੀ ਹੈ। ਖਾਸ ਗੱਲ ਇਹ ਹੈ ਕਿ ਉਹ ਭਾਰਤ ਸਰਕਾਰ ਦੇ ਪੇਂਡੂ ਵਿਕਾਸ ਮੰਤਰਾਲੇ ਵਿੱਚ ਡਾਇਰੈਕਟਰ ਪਬਲਿਕ ਕੋਆਪਰੇਸ਼ਨ ਵੀ ਰਹੇ। ਇਸ ਤੋਂ ਇਲਾਵਾ ਉਨ੍ਹਾਂ ਦੇ ਹਿੱਸੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸੰਚਾਰ ਵਿਭਾਗ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੱਤਰਕਾਰਤਾ ਵਿਭਾਗ ਦੀ ਅਗਵਾਈ ਕਰਨਾ ਵੀ ਆਇਆ। ਗੁਲਜ਼ਾਰ ਸਿੰਘ ਸੰਧੂ ਨੂੰ ਕਈ ਸਨਮਾਨ ਮਿਲੇ ਜਿਨ੍ਹਾਂ ਵਿੱਚ ਸਾਲ 1982 ‘ਚ ਮਿਲਿਆ ਸਾਹਿਤ ਅਕਾਦਮੀ ਪੁਰਸਕਾਰ ਵੀ ਸ਼ਾਮਲ ਹੈ।

     -ਮੰਗਤ ਸਿੰਘ ਸੈਦਪੁਰ (ਸਟਾਫ ਰਿਪੋਰਟਰ) ਚੰਡੀਗੜ੍ਹ।               ਮੋਬਾਇਲ : 70877-76975 

Leave a Reply

Your email address will not be published. Required fields are marked *