Home » Uncategorized » ਚੰਡੀਗੜ੍ਹ ਪੁਲਿਸ ਦੇ ਏਐਸਆਈ ਨੇ ਸ਼ਰਾਬੀ ਹਾਲਤ ‘ਚ ਲਗਭਗ 20 ਗੱਡੀਆਂ ਨੂੰ ਮਾਰੀ ਟੱਕਰ…

ਚੰਡੀਗੜ੍ਹ ਪੁਲਿਸ ਦੇ ਏਐਸਆਈ ਨੇ ਸ਼ਰਾਬੀ ਹਾਲਤ ‘ਚ ਲਗਭਗ 20 ਗੱਡੀਆਂ ਨੂੰ ਮਾਰੀ ਟੱਕਰ…

ਸਕੂਲ ਬੱਸ ਨਾਲ ਟਕਰਾਉਣ ਤੋਂ ਬਾਅਦ ਰੁੱਕੀ ਕਾਰ, ਪੁਲਿਸ ਮੁਲਾਜ਼ਮਾਂ ਨੇ ਮੁਸ਼ਕਿਲ ਨਾਲ ਕੀਤਾ ਕਾਬੂ…

ਚੰਡੀਗੜ੍ਹ 4 ਦਸੰਬਰ (ਚਰਨ ਸਿੰਘ ਮੈਣ ਮਾਜਰੀ) : ਕੈਂਬਵਾਲਾ ਰੋਡ ‘ਤੇ, ਚੰਡੀਗੜ੍ਹ ਪੁਲਿਸ ਦੇ ਇੱਕ ਏਐਸਆਈ ਨੇ ਸ਼ਰਾਬ ਦੇ ਨਸ਼ੇ ਦੀ ਹਾਲਤ ਵਿੱਚ  ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਂਦਿਆਂ ਕਈ ਵਾਹਨਾਂ ਨੂੰ ਟੱਕਰ ਮਾਰ ਕੇ ਅਤੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ। ਸ਼ਰਾਬੀ ਹਾਲਤ ਵਿੱਚ ਦੋਸ਼ੀ ਏਐਸਆਈ ਨੂੰ ਕਾਬੂ ਕਰਨ ਲਈ ਪੁਲਿਸ ਅਧਿਕਾਰੀਆਂ ਨੂੰ ਕਾਫੀ ਜੱਦੋਜਹਿਦ ਕਰਨੀ ਪਈ। ਖਾਸ ਗੱਲ ਇਹ ਹੈ ਕਿ ਟੱਕਰ ਤੋਂ ਬਾਅਦ, ਮੌਕੇ ‘ਤੇ ਮੌਜੂਦ ਲੋਕਾਂ ਨੇ ਕਾਰ ਦੀ ਖਿੜਕੀ ਖੋਲ੍ਹ ਦਿੱਤੀ ਅਤੇ ਏਐਸਆਈ ਤੋਂ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕੀਤੀ। ਪਰ ਉਹ ਬਦਤਮੀਜ਼ੀ ਨਾਲ ਪੇਸ਼ ਆਉਣ ਲੱਗ ਪਿਆ। ਘਟਨਾ ਸਥਾਨ ‘ਤੇ ਮੌਜੂਦ ਕਈ ਲੋਕਾਂ ਨੇ ਪੂਰੀ ਘਟਨਾ ਦੀ ਵੀਡੀਓ ਵੀ ਬਣਾਈ, ਜਿਸ ਵਿੱਚ ਭੀੜ ਉਸਨੂੰ ਝਿੜਕਦੀ ਸੁਣਾਈ ਦੇ ਰਹੀ ਹੈ। ਇੱਕ ਮਹਿਲਾ ਪੁਲਿਸ ਅਧਿਕਾਰੀ ਨੇ ਵੀ ਉਸਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੇ ਕਾਰ ਤੋਂ ਬਾਹਰ ਆਉਣ ਤੋਂ ਇਨਕਾਰ ਕਰ ਦਿੱਤਾ। ਬਾਅਦ ਵਿੱਚ, ਹੋਰ ਮੁਲਾਜ਼ਮ ਅਤੇ ਉੱਥੇ ਮੌਜੂਦ ਇੱਕ ਹੋਰ ਵਿਅਕਤੀ ਨੇ ਮਿਲ ਕੇ ਉਸ ਨੂੰ ਜ਼ਬਰਦਸਤੀ ਬਾਹਰ ਕੱਢਿਆ।…ਚਸ਼ਮਦੀਦਾਂ ਦੇ ਅਨੁਸਾਰ, ਦੋਸ਼ੀ ਏਐਸਆਈ ਦਲਜੀਤ ਸਿੰਘ ਸ਼ਰਾਬ ਦੇ ਨਸ਼ੇ ਵਿਚ ਸੀ ਅਤੇ ਲਾਪਰਵਾਹੀ ਨਾਲ ਗੱਡੀ ਚਲਾ ਰਿਹਾ ਸੀ, ਜਿਸਨੇ ਘੱਟੋ-ਘੱਟ 10 ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਥੋੜ੍ਹੀ ਦੂਰੀ ‘ਤੇ, ਉਸ ਦੀ ਕਾਰ ਇੱਕ ਆ ਰਹੀ ਸਕੂਲ ਬੱਸ ਨਾਲ ਟਕਰਾ ਗਈ। ਜਿਸ ਕਾਰਨ ਉਸ ਨੂੰ ਮੌਕੇ ‘ਤੇ ਹੀ ਰੋਕਣਾ ਪਿਆ। ਵੀਡੀਓ ਵਿੱਚ, ਇੱਕ ਆਦਮੀ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਏਐਸਆਈ ਆਪਣੇ ਪਿੱਛੇ ਘੱਟੋ-ਘੱਟ 20 ਵਾਹਨਾਂ ਨੂੰ ਟੱਕਰ ਮਾਰਦਾ ਹੋਇਆ ਆ ਰਿਹਾ। ਏਐਸਆਈ ਦੀ ਕਾਰ ਦੀ ਵਿੰਡਸ਼ੀਲਡ ਟੁੱਟ ਗਈ ਅਤੇ ਉਸ ਦੇ ਚਿਹਰੇ ‘ਤੇ ਸੱਟਾਂ ਲੱਗੀਆਂ। ਟੱਕਰ ਤੋਂ ਬਾਅਦ, ਮੌਕੇ ‘ਤੇ ਮੌਜੂਦ ਲੋਕਾਂ ਨੇ ਕਾਰ ਦੀ ਖਿੜਕੀ ਖੋਲ੍ਹ ਦਿੱਤੀ ਅਤੇ ਏਐਸਆਈ ਤੋਂ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਬਦਤਮੀਜ਼ੀ ਨਾਲ ਪੇਸ਼ ਆਉਣ ਲੱਗ ਪਿਆ। ਘਟਨਾ ਸਥਾਨ ‘ਤੇ ਮੌਜੂਦ ਕਈ ਲੋਕਾਂ ਨੇ ਪੂਰੀ ਘਟਨਾ ਦੀ ਵੀਡੀਓ ਵੀ ਬਣਾਈ, ਜਿਸ ਵਿੱਚ ਭੀੜ ਉਸ ਨੂੰ ਝਿੜਕਦੀ ਸੁਣਾਈ ਦੇ ਰਹੀ ਹੈ। ਇੱਕ ਮਹਿਲਾ ਪੁਲਿਸ ਅਧਿਕਾਰੀ ਨੇ ਵੀ ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਪਰ ਉਸ ਨੇ ਕਾਰ ਤੋਂ ਬਾਹਰ ਆਉਣ ਤੋਂ ਇਨਕਾਰ ਕਰ ਦਿੱਤਾ। ਬਾਅਦ ਵਿੱਚ, ਹੋਰ ਮੁਲਾਜ਼ਮ ਅਤੇ ਉੱਥੇ ਮੌਜੂਦ ਇੱਕ ਹੋਰ ਵਿਅਕਤੀ ਨੇ ਮਿਲ ਕੇ ਉਸਨੂੰ ਜ਼ਬਰਦਸਤੀ ਬਾਹਰ ਕੱਢਿਆ। ਪਰੰਤੂ ਹੋਰ ਕੋਈ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ।

Leave a Reply

Your email address will not be published. Required fields are marked *