Translate Your Language

October 6, 2026 12:56 pm

PUNPUN03583/19/1/2007-TC

PUNPUN03583/19/1/2007-TC

Home » Uncategorized » ਇਤਿਹਾਸਿਕ ਬਸੀ ਪਠਾਣਾਂ ਜੇਲ੍ਹ ਨੂੰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦਗਾਰ ਵਜੋਂ ਕੀਤਾ ਜਾਵੇ ਸਥਾਪਿਤ : ਸੰਸਥਾ “ਗੁਰਬਾਣੀ ਇਸ ਜਗ ਮਹਿ ਚਾਨਣ”

ਇਤਿਹਾਸਿਕ ਬਸੀ ਪਠਾਣਾਂ ਜੇਲ੍ਹ ਨੂੰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦਗਾਰ ਵਜੋਂ ਕੀਤਾ ਜਾਵੇ ਸਥਾਪਿਤ : ਸੰਸਥਾ “ਗੁਰਬਾਣੀ ਇਸ ਜਗ ਮਹਿ ਚਾਨਣ”

ਸਾਹਿਬਜ਼ਾਦਾ ਅਜੀਤ ਸਿੰਘ ਨਗਰ 2 ਦਸੰਬਰ ਮਾਂਗਤ ਸਿੰਘ ਸੈਦਪੁਰ) :ਧਰਮ ਰੱਖ ਕੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦੁਖਿਆਰੇ ਕਸ਼ਮੀਰੀ ਪੰਡਤਾਂ ਦੀ ਪੁਕਾਰ ਸੁਣ ਕੇ ਧਰਮ ਹੇਤ ਸਾਕਾ ਵਰਤਾਉਣ ਦਾ ਫੈਸਲਾ ਕੀਤਾ। ਗੁਰੂ ਜੀ ਆਪਣੇ ਮੁਖੀ ਸਿੱਖਾਂ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਦਾਸ ਜੀ ਅਤੇ ਬਾਬਾ ਗੁਰਦਿੱਤਾ (ਅੰਸ ਬੰਸ ਬਾਬਾ ਬੁੱਢਾ ਸਾਹਿਬ ਜੀ) ਆਦਿਕ ਨਾਲ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼ਹੀਦੀ ਯਾਤਰਾ ‘ਤੇ ਰਵਾਨਾ ਹੋਏ। ਜਦੋਂ ਗੁਰੂ ਜੀ ਰੋਪੜ ਦੇ ਨੇੜੇ ਪਿੰਡ ਮਲਕਪੁਰ ਰੰਗੜਾਂ ਪੁੱਜੇ ਤਾਂ ਰੋਪੜ ਦੇ ਕੋਤਵਾਲ ਮਿਰਜਾ ਨੂਰ ਮੁਹੰਮਦ ਖਾਨ ਨੇ ਆਪ ਨੂੰ 12 ਜੁਲਾਈ 1675 ਈਸਵੀ ਨੂੰ ਗਿਰਫਤਾਰ ਕਰਕੇ ਸਰਹੰਦ ਜੇਲ੍ਹ ਭੇਜ ਦਿੱਤਾ। ਭੱਟ ਭਈ ਮੁਲਤਾਨੀ ਸਿੰਧੀ ਵਿੱਚ ਲਿਖਿਆ ਹੈ ਕਿ “ਗੁਰੂ ਤੇਗ ਬਹਾਦਰ ਜੀ ਮਹਾਰਾਜ ਨਾਵਾਂ ਕੋ ਨੂਰ ਮੁਹੰਮਦ ਖਾਨ ਮਿਰਜਾ ਚੌਂਕੀ ਰੋਪੜ ਵਾਲੇ ਨੇ ਸਾਲ ਸਤਰਾਂ ਸੈ ਬਤੀਸ ਸਾਵਣ ਪ੍ਰਤਿਸਠੇ ਬਾਰਾਂ ਕੋ ਦਿਹੁੰ ਗਾਉਂ ਮਲਕਪੁਰ ਰੰਗੜਾ ਪਰਗਣਾ ਘਨੌਲਾ ਸੇ ਪਕੜ ਕੇ ਸਰਹੰਦ ਪਹੁੰਚਾਇਆ, ਗੈਲ ਦੀਵਾਨ ਮਤੀਦਾਸ, ਸਤੀਦਾਸ ਬੇਟਾ ਹੀਰ ਮਾਲ ਛਿੱਬੜ ਕੇ, ਗੈਲ ਦਿਆਲ ਦਾਸ ਬੇਟਾ ਮਾਈ ਦਾਸ ਕਾ ਬਲਾਂਉਤ ਪਕੜ ਆਇਆ ਚਾਰ ਮਾਸ ਬਸੀ ਪਠਾਣਾ ਬੰਦੀ ਖਾਨੇ ਬੰਦ ਰਹੇ।” ਭਾਈ ਸਰੂਪ ਸਿੰਘ ਕੋਸ਼ਿਸ਼ ਦੀ ਲਿਖਤ “ਗੁਰੂ ਕੀਆਂ ਸਾਖੀਆਂ” ਵਿੱਚ ਵੀ ਮਲਕਪੁਰ ਰੰਗੜਾਂ ਤੋਂ ਹੀ ਗਿਰਫਤਾਰ ਹੋਣਾ ਲਿਖਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੁਆਰਾ ਪ੍ਰਕਾਸ਼ਿਤ “ਸ੍ਰੀ ਗੁਰੂ ਤੇਗ ਬਹਾਦਰ ਜੀ ਜੀਵਨ ਦੇ ਸੰਦੇਸ਼” ਅਗਸਤ 2025, ਲੇਖਕ ਕਮਲਜੀਤ ਸਿੰਘ ਦੁੱਲਾ ਨੰਗਲ ਨੇ ਵੀ ਇਸ ਨੂੰ ਸਹੀ ਮੰਨਿਆ ਹੈ। ਸਰਹੰਦ ਦੇ ਫੌਜਦਾਰ ਦਿਲਾਵਰ ਖਾਨ ਨੇ ਗੁਰੂ ਜੀ ਅਤੇ ਸਿੱਖਾਂ ਨੂੰ ਤਿੰਨ ਮਹੀਨੇ ਤੋਂ ਵੱਧ ਸਮਾਂ ਬਸੀ ਪਠਾਣਾ ਦੀ ਹਵਾਲਾਤ ਵਿੱਚ ਬੰਦ ਰੱਖਿਆ। ਇੱਥੇ ਜਾਰੀ ਪ੍ਰੈੱਸ ਬਿਆਨ ਵਿੱਚ ਸੰਸਥਾ ‘”ਗੁਰਬਾਣੀ ਇਸ ਜਗ ਮਹਿ ਚਾਨਣ” ਨੇ ਮੰਗ ਕੀਤੀ ਹੈ ਕਿ ਇਸ ਇਤਿਹਾਸਿਕ ਹਵਾਲਾਤ ਨੂੰ ਬਸੀ ਪਠਾਣਾਂ ਵਿਖੇ ਗੁਰੂ ਤੇਗ ਬਹਾਦਰ ਜੀ ਦੀ ਯਾਦਗਾਰ ਵਜੋਂ ਬਣਾਉਣ ਨੂੰ ਪਿਛਲੇ ਕਾਫੀ ਸਮੇਂ ਤੋਂ ਸੰਗਤਾਂ ਦੀ ਮੰਗ ਨੂੰ ਬੂਰ ਨਹੀਂ ਪਿਆ। ਹੁਣ ਜਦੋਂ ਗੁਰੂ ਜੀ ਅਤੇ ਉਹਨਾਂ ਦੇ ਸਿੱਖ ਸ਼ਹੀਦਾਂ ਦੀ ਸਾਡੇ 350 ਸਾਲਾ ਸ਼ਤਾਬਦੀ ਵੱਡੀ ਪੱਧਰ ‘ਤੇ ਮਨਾਈ ਜਾ ਰਹੀ ਹੈ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀਜੀ ਦੀ ਯਾਦਗਾਰ ਬਸੀ ਪਠਾਣਾਂ ਹਵਾਲਾਤ ਵਿੱਚ ਬਣਾ ਕੇ ਸੱਚੀ ਸ਼ਰਧਾਂਜਨੀ ਭੇਂਟ ਕਰਨੀ ਬਣਦੀ ਹੈ। ਮੌਜੂਦਾ ਸਰਕਾਰ ਨੂੰ ਪੁਰਜੋਰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਇਤਿਹਾਸਕ ਸਮੇਂ ਯਾਦਗਾਰ ਬਣਾਉਣ ਦਾ ਇਤਿਹਾਸਿਕ ਫੈਸਲਾ ਲੈ ਕੇ ਇਸ ਕਾਰਜ ਨੂੰ ਕਾਰਜ ਦਾ ਜਸ ਖੱਟਿਆ ਜਾਵੇ।

Leave a Reply

Your email address will not be published. Required fields are marked *