ਕੈਪਟਨ ਅਮਰਿੰਦਰ ਬੀਜੇਪੀ ਦਾ ਏਜੈਂਟ ਕਾਂਗਰਸ ‘ਚ ਹੁੰਦੇ ਹੋਏ ਵੀ ਬਣਾ ਹੀ ਰੱਖੀ ਸਾਂਝ…
ਚੰਡੀਗੜ੍ਹ, 1 ਦਸੰਬਰ (ਮੰਗਤ ਸਿੰਘ ਸੈਦਪੁਰ) : ਭਾਰਤੀ ਜਨਤਾ ਪਾਰਟੀ ਦੇ ਨੇਤਾ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਵਿੱਚ ਰਹਿੰਦਿਆਂ ਜਿਹੜੀਆਂ ਪਾਰਟੀ ਵਿਰੋਧੀਆਂ ਕਾਰਵਾਈਆਂ ਕੀਤੀਆਂ ਹਨ ਉਨ੍ਹਾਂ ‘ਤੇ ਤਿੱਖਾ ਨਿਸ਼ਾਨਾ ਵਿੰਨ੍ਹਿਆ ਅਤੇ ਅਕਾਲੀ ਭਾਜਪਾ ਗੱਠਜੋੜ ਨੂੰ ਲੈ ਕੇ ਕੈਪਟਨ ਅਮਰਿੰਦਰ ਦੁਆਰਾ ਦਿੱਤੇ ਗਏ ਬਿਆਨ ‘ਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਤਿੱਖਾ ਪ੍ਰਤੀਕਰਮ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਦਲ ਬਦਲਣ ਦੇ ਮਾਹਿਰ ਹਨ ਅਤੇ ਪੰਜਾਬ ਦੀ ਧਾਰਮਿਕ ਆਜ਼ਾਦੀ ਪ੍ਰਤੀ ਪੰਜਾਬ ਚੋਂ ਨਸ਼ਿਆਂ ਨੂੰ ਖਤਮ ਕਰਨ ਲਈ ਪਵਿੱਤਰ ਗੁਟਕਾ ਸਾਹਿਬ ਦੀ ਸੋ ਝੂਠੀ ਸੌਂਹ ਖਾਧੀ ਪਰੰਤੂ ਨਸ਼ਾ ਬੰਦ ਕਰਨ ਪ੍ਰਤੀ ਕੋਈ ਕਾਰਵਾਈ ਨਹੀਂ ਕੀਤੀ ‘ਤੇ ਉਸ ਨੇ ਖਾਦੀਆਂ ਝੂਠੀਆਂ ਸੌਹਾਂ ਨਾਲ ਬਣਾਈ ਸਰਕਾਰ ਵੇਲੇ ਬਾਦਲ ਸਰਕਾਰ ਦੇ ਸੀਨੀਅਰ ਆਗੂ ਵੱਲੋਂ ਪੰਜਾਬ ਦੇ ਪਿੰਡਾਂ ਪਿੰਡਾਂ ਵਿੱਚ ਪਹੁੰਚਾਇਆ ਜਾਣ ਲੇਵਾ ਨਸ਼ਾ ਚਿੱਟੇ ਨੂੰ ਰੋਕਣ ਲਈ ਕੋਈ ਕਾਰਵਾਈ ਨਹੀਂ ਕੀਤੀ ਇਸ ਦੇ ਉਲਟ ਬਾਦਲਾਂ ਨਾਲ ਸਮਝੌਤਾ ਕਰਕੇ ਹੋਰ ਵੀ ਪਿੰਡਾਂ ਵਿੱਚ ਨਸ਼ਾ ਫੈਲਾਇਆ ਅਤੇ ਉਹਨਾਂ ਦੇ ਵਿਰੁੱਧ ਕੋਈ ਕਾਰਵਾਈ ਕਰਨ ਦੀ ਬਜਾਏ ਪੰਜਾਬ ਦੇ ਘਰ ਘਰ ਤੱਕ ਨਸ਼ਾ ਫੈਲਾਉਣ ਲਈ ਸਹਿਯੋਗ ਦਿੱਤਾ। ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਨੇ ਆਪਣੀ ਪਾਰਟੀ ਵੀ ਬਣਾਈ ਸੀ ਪਰ ਉਹ ਬੁਰੀ ਤਰ੍ਹਾਂ ਦੇ ਨਾਲ ਫੇਲ੍ਹ ਹੋਏ, ਇਸ ਵਾਰ ਵੀ ਉਹ ਕਈ ਤਰ੍ਹਾਂ ਦੇ ਢੰਗ ਤਰੀਕੇ ਅਪਣਾ ਰਹੇ ਨੇ ਪਰ ਉਹ ਕਾਮਯਾਬ ਨਹੀਂ ਹੋਣਗੇ।ਚੀਮਾ ਦਾ ਵੱਡਾ ਦੋਸ਼ ਇਹ ਸੀ ਕਿ ਕਾਂਗਰਸ ਵਿੱਚ ਰਹਿੰਦੇ ਹੋਏ ਕੈਪਟਨ ਅਮਰਿੰਦਰ ਜਦੋਂ ਮੁੱਖ ਮੰਤਰੀ ਸਨ ਤਾਂ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਨਾਲ ਆਪਣੀ ਸਾਂਝ ਬਣਾਈ ਰੱਖੀ ਅਤੇ ਇੱਕ ਏਜੰਟ ਦੇ ਤੌਰ ‘ਤੇ ਬੀਜੇਪੀ ਦੇ ਲਈ ਕੰਮ ਕੀਤਾ। ਚੀਮਾ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਅੰਦਰ ਹੁਣ ਤੱਕ ਸਿਰਫ ਦੋ ਹੀ ਪਾਰਟੀਆਂ ਨੇ ਰਾਜ ਕੀਤਾ ਹੈ ਜਿਨ੍ਹਾਂ ਨੇ ਪੰਜਾਬ ਨੂੰ ਤਬਾਹ ਕਰਨ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਕੀਤਾ।


