ਪੁਰਾਣਾ ਤੇ ਇੰਨ੍ਹੀ ਨਾਜ਼ੁਕ ਹਾਲਤ ‘ਚ ਮਿਲੇ 18ਵੀਂ ਸਦੀ ਦੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਕਿਉਰੇਟਰਾਂ ਨੇ ਵਿਸ਼ੇਸ਼ ਕਾਫਲੇ ਰੂਪ ‘ਚ ਐਡਿਨਬਰਾ ਦੇ ਗੁਰਦੁਆਰਾ ਸਾਹਿਬ ‘ਚ ਲਿਆਂਦਾ
ਯੂਕੇ ‘ਚ ਕਿਵੇਂ ਪਹੁੰਚਿਆ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੋਨੇ ਦੀ ਸਿਆਹੀ ਨਾਲ ਲਿਖਿਆ ਸਰੂਪ
ਚੰਡੀਗੜ੍ਹ 23 ਨਵੰਬਰ (ਮੰਗਤ ਸਿੰਘ ਸੈਦਪੁਰ) : 2020 ਵਿੱਚ ਜਦੋਂ ਯੂਨੀਵਰਸਿਟੀ ਆਫ ਐਡਿਨਬਰਾ ਯੂਨੀਵਰਸਿਟੀ ਦੀਆਂ ਡਿਜੀਟਲ ਫਾਈਲਾਂ ਦੀ ਜਾਂਚ ਕਰ ਰਹੇ ਸਨ ਤਾਂ ਵਿਦਵਾਨਾਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਮਿਲਿਆ ਤਾਂ ਇਸ ਤੋਂ ਬਾਅਦ ਸਕਾਟ ਲੈਂਡ ਵਿੱਚ ਸਿੱਖ ਭਾਈਚਾਰੇ ਦੀ ਭੀੜ ਇਸ ਨੂੰ ਨਸਤ ਮਸਤਕ ਹੋਣ ਲਈ ਉਮੜ ਗਈ। ਖਾਸ ਗੱਲ ਇਹ ਹੈ ਕਿ ਜਿਸ ਬਾਰੇ ਮੰਨਿਆ ਜਾ ਰਿਹਾ ਇਹ ਸਰੂਪ 18ਵੀਂ ਸਦੀ ਵਿੱਚ ਤਿਆਰ ਕੀਤਾ ਗਿਆ ਸੀ। ਸਰ ਜੌਨ ਸਪੈਂਸਰ ਲੌਗਿਨ ਨੇ ਇਸ ਸਰੂਪ ਨੂੰ ਯੂਨੀਵਰਸਿਟੀ ਨੂੰ ਸੋਂਪਿਆ ਸੀ। ਸਰ ਜੌਨ ਸਪੈਂਸਰ ਲੌਗਿਨ ਉਹ ਹੀ ਸ਼ਖ਼ਸ ਸਨ ਜੋ ਕਲਕੱਤਾ ਦੇ ਰੈਵ ਡਬਲਯੂ ਐੱਚ ਮਾਈਕਲਜੋਹਨ ਰਾਹੀਂ ਮਹਾਰਾਣੀ ਵਿਕਟੋਰੀਆ ਲਈ ਕੋਹ-ਏ-ਨੂਰ ਵੀ ਲਿਆਏ ਸਨ। ਐਡਿਨਬਰਾ ਯੂਨੀਵਰਸਿਟੀ ਨੇ ਕਿਹਾ ਕਿ ਹੋਰ ਖੋਜ ਕੀਤੀ ਜਾ ਰਹੀ ਹੈ ਪਰ ਗੁਰੂ ਗ੍ਰੰਥ ਸਾਹਿਬ ਦੇ ਨਾਲ ਮਿਲੇ ਰਾਇਲ ਏਸ਼ੀਆਟਿਕ ਸੋਸਾਇਟੀ ਦੇ 1851 ਦੇ ਪੱਤਰਾਂ ਨੇ ਇਸ ਬਾਰੇ ਕੁਝ ਸਪੱਸ਼ਟ ਜਾਣਕਾਰੀ ਪ੍ਰਦਾਨ ਕੀਤੀ ਹੈ। ਐਤਵਾਰ ਦੇ ਵਿਸ਼ੇਸ਼ ਸਮਾਰੋਹ ਵਿੱਚ ਪੁਰਾ ਲੇਖ ਵਿੱਚ ਲੱਭੇ ਸਾਹਿਬ ਸ੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਤਿੰਨ ਭਾਗਾਂ ਵਿੱਚੋਂ ਸਭ ਤੋਂ ਵੱਡਾ ਅਤੇ ਸੰਭਵ ਤੌਰ ‘ਤੇ ਸਭ ਤੋਂ ਪੁਰਾਣਾ ਮੰਨਿਆ ਜਾ ਰਿਹਾ ਹੈ।.ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪਿਛਲੇ ਪਾਸੇ ਲਿਖਿਆ ਹੈ ਕਿ ਜਿਸ ਸਿਆਹੀ ਨਾਲ ਇਹ ਗ੍ਰੰਥ ਸਾਹਿਬ ਦਾ ਸਰੂਪ ਲਿਖਿਆ ਗਿਆ ਹੈ, ਉਸ ਵਿੱਚ ਸੋਨੇ ਦੀ ਵਰਤੋਂ ਕੀਤੀ ਗਈ ਹੈ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਇਸ ਸਰੂਪ ਨੂੰ 175 ਸਾਲਾਂ ਵਿੱਚ ਪਹਿਲੀ ਵਾਰ ਯੂਨੀਵਰਸਿਟੀ ਤੋਂ ਬਾਹਰ ਲੈ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ ਤਾਂ ਜੋ ਸਿੱਖ ਭਾਈਚਾਰਾ ਐਤਵਾਰ ਨੂੰ ਲੀਥ ਵਿੱਚ ਸਥਿਤ ਗੁਰਦੁਆਰੇ ਵਿੱਚ ਇੱਕ ਖ਼ਾਸ ਸਮਾਰੋਹ ਦੌਰਾਨ ਇਸ ਦੇ ਦਰਸ਼ਨ ਕਰ ਸਕੇ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਇਹ ਸਰੂਪ ਯੂਕੇ ਵਿੱਚ ਆਪਣੀ ਕਿਸਮ ਦਾ ਸਭ ਤੋਂ ਪੁਰਾਣਾ ਹੈ ਅਤੇ ਇੰਨਾ ਨਾਜ਼ੁਕ ਹਾਲਤ ਵਿੱਚ ਹੈ ਕਿ ਇਸ ਨੂੰ ਕਿਊਰੇਟਰਾਂ ਵੱਲੋਂ ਇੱਕ ਵਿਸ਼ੇਸ਼ ਕਾਫਲੇ ਵਿੱਚ ਐਡਿਨਬਰਾ ਗੁਰਦੁਆਰੇ ਲਿਜਾਇਆ ਗਿਆ ਸੀ, ਇਸ ਦੌਰਾਨ ਫ਼ਲੈਸ਼ ਫੋਟਗ੍ਰਾਫ਼ੀ ਦੀ ਮਨਾਹੀ ਸੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇਹ ਸਰੂਪ ਪਹਿਲਾਂ ਪੰਜਾਬ ਦੇ ਸ਼ਾਸਕ ਮਹਾਰਾਜਾ ਖੜਕ ਸਿੰਘ ਕੋਲ ਸੀ ਅਤੇ 1848 ਵਿੱਚ ਭਾਰਤ ਦੇ ਦੁੱਲੇਵਾਲਾ ਦੇ ਕਿਲ੍ਹੇ ਤੋਂ ਇਸ ਸਰੂਪ ਨੂੰ ਲੈ ਲਿਆ ਗਿਆ ਸੀ। ਇਸ ਲਈ ਮੈਨੂੰ ਲੱਗਾ ਕਿ ਸਾਨੂੰ ਇਸ ਬਾਰੇ ਹੋਰ ਪੜਚੋਲ ਕਰਨ ਦੀ ਲੋੜ ਹੈ ਅਤੇ ਸਾਨੂੰ ਸਿੱਖ ਭਾਈਚਾਰੇ ਦੀ ਮਦਦ ਦੀ ਲੋੜ ਸੀ ਅਤੇ ਇਹੀ ਉਹ ਥਾਂ ਹੈ ਜਿੱਥੇ ਤ੍ਰਿਸ਼ਨਾ ਕੰਮ ਆਈ। ਉਹ ਸਾਨੂੰ ਸਮਝਾ ਸਕਦੀ ਸੀ ਕਿ ਇਹ ਸਿਰਫ਼ ਹੱਥ-ਲਿਖਤਾਂ ਨਹੀਂ ਸਨ, ਸਗੋਂ ਇਹ ਜਿਉਂਦੇ-ਜਾਗਦੇ ਗ੍ਰੰਥ ਹਨ। “ਇਸ ਲਈ ਅਸੀਂ ਸੱਚਮੁੱਚ ਇਸ ਗੱਲ ਦਾ ਧਿਆਨ ਰੱਖਣਾ ਚਾਹੁੰਦੇ ਸੀ ਕਿ ਭਾਈਚਾਰਾ ਉਨ੍ਹਾਂ ਬਾਰੇ ਕਿਵੇਂ ਮਹਿਸੂਸ ਕਰਦਾ ਹੈ।ਇਹ ਪਵਿੱਤਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸ਼ੈਰਿਫ਼ਬਰਾ ਗੁਰਦੁਆਰਾ ਵਿੱਚ ਗੁਲਾਬ ਦੀਆਂ ਪੱਤੀਆਂ ਨਾਲ ਸਜੇ ਹੋਏ ਰੁਮਾਲਾ ਸਾਹਿਬ ਵਿੱਚ ਪੂਰੇ ਸਤਿਕਾਰ ਨਾਲ ਪਹੁੰਚਾਇਆ ਗਿਆ। ਇਨ੍ਹਾਂ ਨੂੰ ਸਿੱਖ ਸ਼ਰਧਾਲੂਆਂ ਦੀ ਭੀੜ ਵਿੱਚੋਂ ਲੰਘਾਇਆ ਗਿਆ, ਜੋ ਸਿੱਖ ਅਤੇ ਸਕਾਟਿਸ਼ ਝੰਡੇ ਲਹਿਰਾ ਰਹੇ ਸਨ, ਜਦੋਂ ਕਿ ਇੱਕ ਬੈਗਪਾਈਪਰ ਬਾਹਰ ਸੜਕ ‘ਤੇ ਇਸ ਦੇ ਸਵਾਗਤ ਵਿੱਚ ਵਜਾਇਆ ਜਾ ਰਿਹਾ ਸੀ। ਰਵਾਇਤ ਮੁਤਾਬਕ ਨਗਾਰੇ ਬਜਾਏ ਗਏ ਅਤੇ ਗੁਰਦੁਆਰੇ ਦੇ ਅੰਦਰ ਲੈ ਜਾਇਆ ਗਿਆ। ਇੱਕ ਵਲੰਟੀਅਰ ਵੱਲੋਂ ਸ਼ਰਧਾ ਅਤੇ ਸਤਿਕਾਰ ਦੇ ਪ੍ਰਤੀਕ ਵਜੋਂ ਗੁਰੂ ਗ੍ਰੰਥ ਸਾਹਿਬ ਉੱਤੇ ਲਗਾਤਾਰ ਚੌਰ ਸਾਹਿਬ ਕੀਤਾ ਜਾ ਰਿਹਾ ਸੀ। ਗਿਆਨੀ ਹਿੰਮਤ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਤੋਂ ਹੁਕਮਨਾਮਾ ਸੰਗਤਾਂ ਨੂੰ ਪੜ੍ਹ ਕੇ ਸੁਣਾਇਆ। 48 ਸਾਲਾ ਗਾਲਬ ਸਿੰਘ ਨੇ ਕਿਹਾ, “ਇਹ ਜ਼ਿੰਦਗੀ ਵਿੱਚ ਇੱਕ ਵਾਰ ਮਿਲਣ ਵਾਲਾ ਮੌਕਾ ਰਿਹਾ ਹੈ ਜਦੋਂ ਸਾਨੂੰ ਇਤਿਹਾਸ ਵਿੱਚ ਗੁਆਚ ਗਏ ਅਤੇ ਮੁੜ ਸੁਰਜੀਤ ਹੋਏ ਸਰੂਪ ਨੂੰ ਦੇਖਣ ਦਾ ਮੌਕਾ ਮਿਲਿਆ ਹੈ। ਇਹ ਪਹਿਲੀ ਵਾਰ ਹੈ ਜਦੋਂ ਇਹ ਇੰਨੇ ਸਾਲਾਂ ਬਾਅਦ ਇਸ ਨੂੰ ਸੰਗਤ ਦੇ ਦਰਸ਼ਨਾਂ ਲਈ ਲਿਆਂਦਾ ਗਿਆ ਹੈ ਅਤੇ ਇਹ ਸ਼ਾਇਦ ਆਖਰੀ ਵਾਰ ਹੋਵੇਗਾ ਜਦੋਂ ਅਸੀਂ ਇਸਨੂੰ ਕਦੇ ਦੇਖਾਂਗੇ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਸਿੱਖ ਧਰਮ ਵਿੱਚ ਇੱਕ ਜ਼ਿਉਂਦਾ ਜਾਗਦਾ ਇਨਸਾਨ ਮੰਨਿਆ ਜਾਂਦਾ ਹੈ। ਐਡਿਨਬਰਾ ਯੂਨੀਵਰਸਿਟੀ ਦੇ ਆਰਕਾਈਵਿਸਟ ਰਾਚੇਲ ਹੋਸਕਰ ਨੇ ਕਿਹਾ ਕਿ ਜਦੋਂ ਹੱਥ-ਲਿਖਤਾਂ ਮਿਲੀਆਂ ਤਾਂ ਉਨਾਂ ਨੇ ਯੂਨੀਵਰਸਿਟੀ ਦੇ ਸਿੱਖ ਚੈਪਲੇਨ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਅਜਿਹਾ ਕੋਈ ਵੀ ਨਹੀਂ ਸੀ ਜਿਸ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਸਲ ਗਿਆਨ ਅਤੇ ਸਮਝ ਹੋਵੇ ਅਤੇ ਉਨ੍ਹਾਂ ਦੀ ਅਹਿਮੀਅਤ ਅਤੇ ਉਹ ਇੱਥੇ ਕਿਉਂ ਸਨ, ਅਸਲ ਵਿੱਚ ਕਿਸੇ ਵੀ ਕੈਟਾਲਾਗ ਵਿੱਚ ਇਹ ਜਾਣਕਾਰੀ ਨਹੀਂ ਰੱਖੀ ਗਈ ਸੀ। ਖਾਸ ਗੱਲ ਇਹ ਹੈ ਕਿ ਪੰਜਾਬ ਦੇ ਇਤਿਹਾਸ ਵਿੱਚ ਇਹ ਇਤਿਹਾਸਿਕ ਇਤਿਹਾਸ ਕਿਉਂ ਨਹੀਂ ਸਾਹਮਣੇ ਆਇਆ ਇਸ ਪ੍ਰਤੀ ਵੱਡੇ ਸਵਾਲ ਖੜੇ ਹੁੰਦੇ ਹਨ ਇਹਨਾਂ ਦਾ ਜਵਾਬ ਦੇਣ ਦੀ ਕਿਸੇ ਵਿੱਚ ਸ਼ਾਇਦ ਜੁਰਅਤ ਨਾ ਹੋਵੇ। ਕਿਉਂਕਿ ਹਿੰਦੂਵਾਦ ਦੀਆਂ ਸਰਕਾਰਾਂ ਦੇ ਗੁਲਾਮ ਸਿੱਖ ਕੌਮ ਦੇ ਰਖਵਾਲੇ ਆਪਣੇ ਆਪ ਨੂੰ ਕੇਵਲ ਤੇ ਕੇਵਲ ਪੱਗਾਂ ਵਿੱਚ ਸਿਰਫ ਸਿਰ ਫਸਾ ਕੇ ਆਪਣੇ ਆਪ ਨੂੰ ਸਿੱਖ ਸਮਝਦੇ ਹਨ ਜਦੋਂ ਕਿ ਹਿੰਦੂਵਾਦ ਮਨੂਵਾਦੀ ਸਰਕਾਰਾਂ ਦੇ ਹੁਕਮ ਮੰਨਦੇ ਹਨ ਇਸ ਲਈ ਸਿੱਖ ਕੌਮ ਦਾ ਸੁਨਹਿਰੀ ਇਤਿਹਾਸ ਹੈ ਉਸ ਨੂੰ ਅਣਗੌਲਿਆ ਕਰਨ :ਚ ਵੀ ਕੋਈ ਪਰਵਾਹ ਨਹੀਂ ਸਮਝਦੇ ਕੇਵਲ ਤੇ ਕੇਵਲ ਆਪਣੇ ਸਵਾਰਥਾਂ ਲਈ ਜ਼ਿੰਦਗੀ ਜੀਅ ਰਹੇ ਹਨ।


