ਸਾਹਿਬਜ਼ਾਦਾ ਅਜੀਤ ਸਿੰਘ ਨਗਰ 19 ਨਵੰਬਰ (ਮੰਗਤ ਸਿੰਘ ਸੈਦਪੁਰ) :
<ਹਿੰਦੂ ਧਰਮ ਦੇ ਰੱਖਿਅਕ 'ਹਿੰਦ ਦੀ ਚਾਦਰ' ਨੌਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦੁਖਿਆਰੇ ਕਸ਼ਮੀਰੀ ਪੰਡਤਾਂ ਦੀ ਪੁਕਾਰ ਸੁਣ ਕੇ ਧਰਮੇ ਹੇਤ ਸਾਕਾ ਵਰਤਾਉਣ ਦਾ ਫੈਸਲਾ ਕੀਤਾ। ਗੁਰੂ ਸਾਹਿਬ ਜੀ ਆਪਣੇ ਮੁਖੀ ਸਿੱਖਾਂ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਦਾਸ ਜੀ ਅਤੇ ਬਾਬਾ ਗੁਰਦਿੱਤਾ ਜੀ (ਅੰਸ ਬੰਸ ਬਾਬਾ ਬੁੱਢਾ ਸਾਹਿਬ ਜੀ) ਆਦਿਕ ਸਿੱਖਾਂ ਨਾਲ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼ਹੀਦੀ ਯਾਤਰਾ 'ਤੇ ਰਵਾਨਾ ਹੋਏ। ਜਦੋਂ ਗੁਰੂ ਸਾਹਿਬ ਜੀ ਰੋਪੜ ਦੇ ਨੇੜੇ ਪਿੰਡ ਮਲਕਪੁਰ ਰੰਗੜਾਂ ਪੁੱਜੇ ਤਾਂ ਰੋਪੜ ਦੇ ਕੋਤਵਾਲ ਮਿਰਜਾ ਨੂਰ ਮੁਹੰਮਦ ਖਾਨ ਨੇ ਆਪ ਜੀ ਨੂੰ 12 ਜੁਲਾਈ 1675 ਈਸਵੀ ਨੂੰ ਗਿਫਤਾਰ ਕਰਕੇ ਸਰਹੰਦ ਭੇਜ ਦਿੱਤਾ। ਭੱਟ ਵਹੀ ਮੁਲਤਾਨੀ ਸਿੰਧੀ ਵਿੱਚ ਲਿਖਿਆ ਹੈ ਕਿ "ਗੁਰੂ ਤੇਗ ਬਹਾਦਰ ਜੀ ਮਹਲਾ ਨਾਵਾਂ ਕੋ ਨੂਰ ਮੁਹੰਮਦ ਖਾਨ ਮਿਰਜਾ ਚੌਂਕੀ ਰੋਪੜ ਵਾਲੇ ਨੇ ਸਾਲ ਸਤਰਾਂ ਸੈ ਬਤੀਸ ਸਾਵਣ ਪ੍ਰਤਿਸਠੇ ਬਾਰਾਂ ਕੇ ਦਿਹੁੰ ਗਾਂਓ ਮਲਕਪੁਰ ਰੰਗੜ ਪਰਗਣਾਂ ਘਨੌਲਾ ਸੇ ਪਕੜ ਕੇ ਸਰਹੰਦ ਪਹੁੰਚਾਇਆ, ਗੈਲ ਦੀਵਾਨ ਮਤੀਦਾਸ, ਸਤੀਦਾਸ ਬੇਟਾ ਹੀਰਮੱਲ ਛਿਬੜ ਕੇ, ਗੈਲ ਦਿਆਲ ਦਾਸ ਬੇਟਾ ਮਾਈ ਦਾਸ ਕਾ ਬਤਲਾਂਤ ਪਕੜ ਆਇਆ ਚਾਰ ਮਾਸ ਬਸੀ ਪਠਾਣਾ ਬੰਦੀਖਾਨੇ ਬੰਟ ਰਹੇ।" ਭਾਈ ਸਰੂਪ ਸਿੰਘ ਕੋਸ਼ਿਸ਼ ਦੀ ਲਿਖਤ 'ਗੁਰੂ ਕੀਆਂ ਸਾਖੀਆਂ' ਵਿੱਚ ਵੀ ਮਲਕਪੁਰ ਰੰਗੜ ਤੋਂ ਹੀ ਗਿਫਤਾਰ ਹੋਣਾ ਲਿਖਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੁਆਰਾ ਪ੍ਰਕਾਸ਼ਿਤ 'ਸ੍ਰੀ ਗੁਰੂ ਤੇਗ ਬਹਾਦਰ ਜੀ ਜੀਵਨ ਦੇ ਸੰਦੇਸ਼' ਅਗਸਤ 2025 ਲੇਖਕ ਕਮਲਜੀਤ ਸਿੰਘ ਦੁਲਾ ਨੰਗਲ ਨੇ ਵੀ ਇਸ ਨੂੰ ਸਹੀ ਮੰਨਿਆ ਹੈ। ਸਰਹੰਦ ਦੇ ਫੌਜਦਾਰ ਦਿਲਾਵਰ ਖਾਨ ਨੇ ਗੁਰੂ ਜੀ ਅਤੇ ਸਿੱਖਾਂ ਨੂੰ ਤਿੰਨ ਮਹੀਨੇ ਤੋਂ ਵੱਧ ਸਮਾਂ ਬਸੀ ਪਠਾਣਾ ਦੀ ਹਵਾਲਾਤ ਵਿੱਚ ਬੰਦ ਰੱਖਿਆ। ਗੁਰਬਾਣੀ ਇਸ ਜਗ ਮਹਿ ਚਾਨਣ ਗਰੁੱਪ ਨੇ ਕਿਹਾ ਕਿ ਇਸ ਹਵਾਲਾਤ ਨੂੰ ਬਸੀ ਪਠਾਣਾ ਵਿਖੇ ਗੁਰੂ ਤੇਗ ਬਹਾਦਰ ਜੀ ਦੀ ਯਾਦਗਾਰ ਬਣਾਉਣ ਨੂੰ ਪਿਛਲੇ ਕਾਫੀ ਲੰਮੇ ਸਮੇਂ ਤੋਂ ਸੰਗਤਾਂ ਦੀ ਮੰਗ ਨੂੰ ਬੂਰ ਨਹੀਂ ਪਿਆ। ਉਹਨਾਂ ਕਿਹਾ ਕਿ ਹੁਣ ਜਦੋਂ ਸ੍ਰੀ ਤੇਗ ਬਹਾਦਰ ਸਾਹਿਬ ਜੀ ਦੀ ਅਤੇ ਉਹਨਾਂ ਦੇ ਸਿੱਖਾਂ ਦੀ 350 ਸ਼ਤਾਬਦੀ ਵੱਡੀ ਪੱਧਰ 'ਤੇ ਮਨਾਈ ਜਾ ਰਹੀ ਹੈ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦਗਾਰ ਬਸੀ ਪਠਾਣਾਂ ਹਵਾਲਾਤ ਵਿੱਚ ਮਨਾ ਕੇ ਸੱਚੀ ਸ਼ਰਧਾਂਜਲੀ ਭੇਂਟ ਕਰਨੀ ਬਣਦੀ ਹੈ। ਮੌਜੂਦਾ ਸਰਕਾਰ ਨੂੰ ਪੁਰਜੋਰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਇਤਿਹਾਸਿਕ ਸਮੇਂ ਯਾਦਗਾਰ ਬਣਾਉਣ ਦਾ ਇਤਿਹਾਸਿਕ ਫੈਸਲਾ ਲੈ ਕੇ ਸ਼ੁਭ ਕਾਰਜ ਦਾ ਜਸ ਖਟਿਆ ਜਾਵੇ।