ਮਾਛੀਵਾੜਾ ਸਾਹਿਬ, 17 ਨਵੰਬਰ (ਬੌਦਲੀ) : ਪਿੰਡ ਬੁੱਲੇਵਾਲ ਵਿਖੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਛਿੰਝ ਕਮੇਟੀ ਵੱਲੋਂ ਗਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦਸਵਾਂ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਗਿਆ। ਇਸ ਛਿੰਝ ਦੇ ਮੁੱਖ ਪ੍ਰਬੰਧਕ ਹਰਵਿੰਦਰ ਸਿੰਘ, ਮਨਪ੍ਰੀਤ ਮੰਨਾ ਸਰਪੰਚ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਛਿੰਝ ਦੌਰਾਨ ਝੰਡੀ ਦੀ ਕੁਸ਼ਤੀ ਤਾਲਬ ਬਾਬਾ ਫਲਾਹੀ ਅਤੇ ਨਿਸ਼ਾਤ ਹਰਿਆਣਾ ਦੇ ਵਿਚਕਾਰ ਹੋਈ, ਜਿਸ ਵਿੱਚ ਦੋਨਾਂ ਪਹਿਲਵਾਨਾਂ ਵਿੱਚ ਕਾਂਟੇ ਦੀ ਟੱਕਰ ਹੋਈ, ਕੁਸ਼ਤੀ 20 ਮਿੰਟ ਤੋਂ ਬਾਅਦ ਪੁਅਇੰਟਾਂ ਤੇ ਕਰਵਾਈ ਗਈ ਜਿਸ ਵਿੱਚ ਨਿਸ਼ਾਤ ਹਰਿਆਣਾ ਨੇ ਪੁਆਇੰਟ ਬਣਾ ਕੇ ਝੰਡੀ ਦੀ ਕੁਸ਼ਤੀ ਤੇ ਕਬਜਾ ਕਰ ਲਿਆ। ਇਸ ਕੁਸ਼ਤੀ ਦਾ ਦਰਸ਼ਕਾਂ ਨੇ ਖੂਬ ਅਨੰਦ ਮਾਣਿਆ। ਦੋ ਨੰਬਰ ਦੀ ਝੰਡੀ ਦੀ ਕੁਸਤੀ ਵਿੱਚ ਸਹਿਬਾਜ ਆਲਮਗੀਰ ਤੇ ਸ਼ੁਭਮ ਰਾਈਏਵਾਲ ਦੇ ਦਰਿਆਮ ਕੁਸ਼ਤੀ ਬਰਾਬਰ ਰਹੀ। ਜੱਸਾ ਢਿੱਲਵਾ ਨੇ ਛੋਟਾ ਗੌਰਵ ਮਾਛੀਵਾੜਾ ਨੂੰ ਅੰਕਾਂ ਦੇ ਆਧਾਰ ਤੇ ਹਰਾਇਆ। ਹੋਰ ਮੁਕਾਬਲਿਆਂ ਵਿੱਚ ਰੁਸਤਮ ਮਾਛੀਵਾੜਾ ਨੇ ਬਿੱਟਾ ਮੰਗਲੀ ਨੂੰ, ਲਾਲ ਮੰਡਚੌਤਾ ਨੇ ਸੰਤ ਉੱਚਾ ਪਿੰਡ ਨੂੰ, ਯੁਗਰਾਜ ਚਮਕੌਰ ਸਾਹਿਬ ਨੇ ਹਰਸ਼ ਬਾਬਾ ਫਲਾਹੀ ਨੂੰ, ਲਾਡੀ ਬਾਹਰੜੋਵਾਲ ਨੇ ਅਜੇ ਦੋਰਾਹੇ ਨੂੰ, ਕੁੱਕੂ ਬਲੀਏਵਾਲ ਨੇ ਟੈਨਸ਼ਨ ਬਾਹਰੜੋਵਾਲ ਨੂੰ, ਭੱਟੀ ਮਾਛੀਵਾੜਾ ਨੇ ਰਾਜੂ ਸਮਰਾਲਾ ਨੂੰ ਕ੍ਰਮਵਾਰ ਚਿੱਤ ਕੀਤਾ। ਇਸ ਤੋਂ ਇਲਾਵਾ ਹੋਰ ਵੀ ਅਨੇਕਾਂ ਕੁਸਤੀਆਂ ਕੁਸਤੀਆਂ ਦੇ ਮੁਕਾਬਲੇ ਦਿਲਚਸਪ ਰਹੇ। ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਮੁੱਖ ਮਹਿਮਾਨ ਰੁਪਿੰਦਰ ਸਿੰਘ ਰਾਜਾ ਗਿੱਲ ਹਲਕਾ ਇੰਚਾਰਜ ਸਮਰਾਲਾ, ਸ਼ਕਤੀ ਅਨੰਦ ਮਾਛੀਵਾੜਾ ਸਾਹਿਬ ਕਾਂਗਰਸੀ ਆਗੂ, ਬਾਬਾ ਦੀਪਾ ਬਾਬਾ ਫਲਾਹੀ, ਛਿੰਦਾ ਠੇਕੇਦਾਰ, ਪਰਮਿੰਦਰ ਤਿਵਾੜੀ ਬਲਾਕ ਪ੍ਰਧਾਨ ਕਾਂਗਰਸ, ਗੁਰਵਿੰਦਰ ਸਿੰਘ ਬੱਬੂ ਸਰਪੰਚ ਛੋੜੀਆਂ, ਬੂਟਾ ਸਿੰਘ ਏ.ਐਸ.ਆਈ., ਅਵਤਾਰ ਸਿੰਘ ਨੰਬਰਦਾਰ, ਲੱਕੀ ਡਾਕਟਰ ਉਧੋਵਾਲ, ਕਰਨੈਲ ਸਿੰਘ ਝਕੜੌਦੀ, ਬੱਬੂ ਸਰਪੰਚ ਜੋਧੇਵਾਲ, ਬੰਤ ਸਿੰਘ ਸਰਪੰਚ ਉਧੋਵਾਲ, ਮਨੀਸ਼ ਸ਼ਰਮਾ, ਧਰਮਪਾਲ ਸਰਪੰਚ, ਨਿਰਮਲ ਸਿੰਘ ਸਰਪੰਚ ਰਹੀਮਾਬਾਦ, ਘਈ ਸਰਪੰਚ, ਹੈਪੀ ਬਾਬਾ ਫਲੀਏਵਾਲ, ਜਰਨੈਲ ਸਿੰਘ ਬੰਗਾ, ਅਮਰੀਕ ਸਿੰਘ ਟਾਡਾ, ਜਸਵੰਤ ਸਿੰਘ ਯੂ. ਐਸ. ਏ., ਜਗਦੇਵ ਸਿੰਘ ਸਰਪੰਚ, ਮੋਹਣ ਸਿੰਘ ਲੱਖੋਵਾਲ ਆਦਿ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਦੰਗਲ ਮੇਲੇ ਦੇ ਪੁੱਜੇ ਪਹਿਲਵਾਨਾਂ ਅਤੇ ਆਏ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਕੁਸ਼ਤੀ ਦੰਗਲ ਦੇ ਮੁੱਖ ਪ੍ਰਬੰਧਕ ਹਰਵਿੰਦਰ ਸਿੰਘ ਪ੍ਰਧਾਨ, ਅਵਤਾਰ ਸਿੰਘ ਤਾਰੀ, ਦਵਿੰਦਰ ਹੈਪੀ, ਗੁਰਪ੍ਰਤਾਪ ਸਿੰਘ, ਜਸਵੰਤ ਸਿੰਘ, ਜਸਵੀਰ ਸਿੰਘ, ਬਿੰਦਰ, ਸਾਹਿਲਪ੍ਰੀਤ ਸਿੰਘ, ਦਲਜੀਤ ਸਿੰਘ, ਸਰਬਜੀਤ ਸਿੰਘ, ਜਸਵਿੰਦਰ ਦੁਬੱਈ, ਬਜਿੰਦਰ ਸਿੰਘ ਦੁਬੱਈ, ਦਿਆਲ, ਹਰਦੀਪ ਸਿੰਘ, ਸੁਰਿੰਦਰ ਸਿੰਘ, ਸਵਿੰਦਰ ਸਿੰਘ, ਹਰਮਿੰਦਰ ਸਿੰਘ, ਪਰਮਿੰਦਰ ਸਿੰਘ, ਲਾਡੀ ਮਾਛੀਵਾੜਾ, ਮਨੀਸ਼ ਸ਼ਰਮਾ, ਅੰਗਰੇਜ਼ ਸਿੰਘ, ਮਨਪ੍ਰੀਤ ਸਿੰਘ ਮੰਨਾ ਸਰਪੰਚ, ਅਵਤਾਰ ਸਿੰਘ ਨੰਬਰਦਾਰ ਆਦਿ ਸਮੁੱਚਾ ਪ੍ਰਬੰਧ ਸੰਭਾਲਿਆ।
Home
»
Uncategorized
»
ਪਿੰਡ ਬੁੱਲੇਵਾਲ ਦੀ ਛਿੰਝ ਦੌਰਾਨ ਝੰਡੀ ਦੀ ਕੁਸ਼ਤੀ ਨਿਸ਼ਾਤ ਹਰਿਆਣਾ ਨੇ ਤਾਲਬ ਬਾਬਾ ਫਲਾਹੀ ਨੂੰ ਅੰਕਾਂ ਦੇ ਅਧਾਰ ਹਰਾਇਆ


