Home » Uncategorized » ਦੇਸ਼ ਵਿਦੇਸ਼ਾਂ ਦੀਆਂ ਸੰਗਤਾਂ ਵੱਡੀ ਗਿਣਤੀ ਵਿੱਚ 14 ਨਵੰਬਰ ਨੂੰ ਜੱਥਿਆਂ ਰਾਹੀਂ ਸ਼ੰਬੂ ਬਾਰਡਰ ‘ਤੇ ਇਕੱਠੇ ਹੋ ਕੇ 12 ਵਜੇ ਵਿਸ਼ਾਲ ਇਨਸਾਫ ਮਾਰਚ ਹਜ਼ਾਰਾਂ ਬੱਸਾਂ ਕਾਰਾ ਮੋਟਰਸਾਈਕਲਾਂ ਦਾ ਕਾਫ਼ਲੇ ਸ਼ੰਭੂ ਦਿੱਲੀ ਵੱਲ ਹੋਵੇਗਾ ਰਵਾਨਾ : ਸਰਪ੍ਰਸਤ ਬਾਪੂ ਗੁਰਚਰਨ ਸਿੰਘ/ਮੁੱਖ ਬੁਲਾਰਾ ਜਥੇ. ਗੁਰਦੀਪ ਸਿੰਘ ਬਠਿੰਡਾ

ਦੇਸ਼ ਵਿਦੇਸ਼ਾਂ ਦੀਆਂ ਸੰਗਤਾਂ ਵੱਡੀ ਗਿਣਤੀ ਵਿੱਚ 14 ਨਵੰਬਰ ਨੂੰ ਜੱਥਿਆਂ ਰਾਹੀਂ ਸ਼ੰਬੂ ਬਾਰਡਰ ‘ਤੇ ਇਕੱਠੇ ਹੋ ਕੇ 12 ਵਜੇ ਵਿਸ਼ਾਲ ਇਨਸਾਫ ਮਾਰਚ ਹਜ਼ਾਰਾਂ ਬੱਸਾਂ ਕਾਰਾ ਮੋਟਰਸਾਈਕਲਾਂ ਦਾ ਕਾਫ਼ਲੇ ਸ਼ੰਭੂ ਦਿੱਲੀ ਵੱਲ ਹੋਵੇਗਾ ਰਵਾਨਾ : ਸਰਪ੍ਰਸਤ ਬਾਪੂ ਗੁਰਚਰਨ ਸਿੰਘ/ਮੁੱਖ ਬੁਲਾਰਾ ਜਥੇ. ਗੁਰਦੀਪ ਸਿੰਘ ਬਠਿੰਡਾ

14 ਗੁਰਦੁਆਰਾ ਸ਼ੀਸ਼ਗੰਜ ‘ਚ ਬੰਦੀ ਸਿੰਘਾਂ ਦੀ ਰਿਹਾਈ ਅਤੇ ਹੋਰ ਮੰਗਾਂ ਲਈ ਕੀਤੀ ਜਾਵੇਗੀ ਅਰਦਾਸ ਅਤੇ 15 ਨਵੰਬਰ ਨੂੰ ਗੁਰਦੁਆਰਾ ਬਗਲਾ ਸਾਹਿਬ ਤੋਂ ਪ੍ਰਧਾਨ ਮੰਤਰੀ ਨੂੰ ਦਿੱਤਾ ਜਾਵੇਗਾ ਮੰਗ ਪੱਤਰ


ਚੰਡੀਗੜ੍ਹ 4 ਨਵੰਬਰ (ਮੰਗਤ ਸਿੰਘ ਸੈਦਪੁਰ) :
ਚੰਡੀਗੜ੍ਹ ਕਿਸਾਨ ਭਵਨ ਵਿੱਚ ਇਨਸਾਫ ਮੋਰਚੇ ਵੱਲੋਂ ਸੱਦੀ ਮੀਟਿੰਗ ਵਿੱਚ ਕਿਸਾਨ ਆਗੂਆਂ, ਸੰਤ ਮਹਾਂਪੁਰਸ਼ਾਂ, ਪੰਥਕ ਆਗੂਆਂ, ਮਜ਼ਦੂਰ ਆਗੂਆਂ ਅਤੇ ਜਨਤਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਵੱਡਾ ਹੁੰਗਾਰਾ ਦਿੱਤਾ ਗਿਆ। ਮੀਟਿੰਗ ਦੀ ਪ੍ਰਧਾਨਗੀ ਮੰਡਲ ਵਿੱਚ ਸਰਪ੍ਰਸਤ ਬਾਪੂ ਗੁਰਚਰਨ ਸਿੰਘ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਦਰਸ਼ਨ ਪਾਲ ਮੁੱਖ ਬੁਲਾਰੇ ਜਥੇਦਾਰ ਗੁਰਦੀਪ ਸਿੰਘ ਬਠਿੰਡਾ, ਜਸਟਿਸ ਰਣਜੀਤ ਸਿੰਘ, ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ ਬੰਦੀ ਸਿੰਘ ਕਿਸਾਨ ਆਗੂ ਬਲਜੀਤ ਸਿੰਘ ਭਾਊ ਸ਼ਾਮਿਲ ਸਨ l ਜੱਥੇਬੰਦੀਆਂ ਵਿੱਚ ਲਗਭਗ 20 ਜੱਥੇਬੰਦੀਆਂ ਦੇ ਆਗੂ ਨਿਰਭੈ ਸਿੰਘ ਢੁੱਡੀਕੇ, ਰੂਲਦੂ ਸਿੰਘ ਮਾਨਸਾ,ਕ੍ਰਾਂਤੀਕਾਰੀ ਕਿਸਾਨ ਯੂਨੀਅਨ ਅਵਤਾਰ ਸਿੰਘ ਮਹਿਮਾ, ਸਤਨਾਮ ਸਿੰਘ ਬਹਰੂ ,ਲੋਕ ਅਧਿਕਾਰ ਲਹਿਰ ਦੇ ਆਗੂ ਬਲਵਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਗੁਪਾਲ ਸਿੰਘ ਯੂਨਾਈਟਿਡ ਅਕਾਲੀ ਦਲ ਦੇ ਗੁਰਨਾਮ ਸਿੰਘ ਸਿੱਧੂ ਚੰਡੀਗੜ੍ਹ, ਦਲ ਖਾਲਸਾ, ਅਕਾਲੀ ਦਲ ਦੇ ਆਗੂ ਮੀਟਿੰਗ ਵਿੱਚ ਸ਼ਾਮਿਲ ਹੋਏ ਅਤੇ ਸੰਤ ਮਹਾਂਪੁਰਖਾਂ ਵਿੱਚ ਸੰਤ ਬਾਬਾ ਸੁਖਦੇਵ ਸਿੰਘ ਨਾਨਕਸਰ ਵਾਲੇ, ਬਾਬਾ ਪਿਰਤਪਾਲ ਸਿੰਘ ਝੀਲ ਵਾਲੇ ਦੇ ਨੁਮਾਇੰਦੇ ਵੀ ਸ਼ਾਮਿਲ ਸਨ l ਮਜ਼ਦੂਰ ਆਗੂ ਰੇਸ਼ਮ ਸਿੰਘ ਖਰੜ ਅਤੇ ਜਨਤਕ ਆਗੂ ਜੱਥੇਬੰਦੀਆਂ ਦੇ ਆਗੂ ਅਤੇ ਨਿਹੰਗ ਸਿੰਘਾਂ ਸਮੇਤ ਲਗਭਗ 200 ਨੁਮਾਇੰਦਿਆਂ ਨੇ ਹਿੱਸਾ ਲਿਆ l ਮੀਟਿੰਗ ਵਿੱਚ ਬੁਲਾਰਿਆਂ ਨੇ ਮੋਦੀ ਸਰਕਾਰ ,ਕੇਂਦਰੀਵਾਦੀ,ਤਾਨਾਸ਼ਾਹੀ ਅਤੇ ਕਾਰਪੋਰੇਟ ਘਰਾਣਿਆ ਪ੍ਰਤੀ ਨੀਤੀਆਂ ਦੀ ਸਖਤ ਆਲੋਚਨਾ ਕਰਦੇ ਹੋਏ ਸਜ਼ਾਵਾਂ ਪੂਰੀਆਂ ਕਰ ਚੁੱਕੇ ਪੰਜਾਬ ਦੇ ਰਾਜਸੀ ਕੈਦੀਆਂ ਨੂੰ ਰਿਹਾ ਨਾ ਕਰਨ ਲਈ ਕਿਹਾ ਕਿ ਮੋਰਚਾ ਦੇਸ਼ ਦੇ ਸਾਰੇ ਰਾਜਸੀ ਬੰਦੀਆਂ ਨੂੰ ਉਹ ਭਾਵੇਂ ਕਿਸੇ ਵੀ ਵਿਚਾਰਧਾਰਾ ਨਾਲ ਸੰਬੰਧਿਤ ਹੋਵੇ ਦੀ ਰਿਹਾਈ ਦੀ ਮੰਗ ਕਰਦਾ ਹੈ। ਮੀਟਿੰਗ ਵਿੱਚ ਬੁਲਾਰਿਆਂ ਨੇ ਇਸ ਗੱਲ ਉੱਪਰ ਵੀ ਜ਼ੋਰ ਦਿੱਤਾ ਕਿ ਜਮਹੂਰੀਅਤ ਦਾ ਅਰਥ ਇਹ ਦੇਸ਼ ਦੀ ਵੱਖ ਵੱਖ ਵਿਚਾਰਧਾਰਾ ਵਾਲੇ ਲੋਕਾਂ ਦਾ ਇਕੱਠੇ ਰਹਿਣਾ ਅਤੇ ਆਪਣੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਹੈ। ਮੋਦੀ ਸਰਕਾਰ ਰਾਜਸੀ ਵਿਰੋਧੀਆਂ ਨੂੰ ਗ੍ਰਿਫਤਾਰ ਕਰਕੇ ਜਮਹੂਰੀਅਤ ਅਤੇ ਸਿਧਾਂਤ ਦੇ ਮੁੱਢਲੇ ਅਸੂਲਾਂ ਨੂੰ ਹੀ ਖਤਮ ਕਰ ਰਹੀ ਹੈ।. ਭਗਵੰਤ ਮਾਨ ਦੀ ਵੀ ਬੁਲਾਰਿਆਂ ਨੇ ਸਖਤ ਅਲੋਚਨਾ ਕੀਤੀ ।.ਉਹਨਾਂ ਕਿਹਾ ਕਿ 24 ਘੰਟੇ ਵਿੱਚ ਰਾਜਸੀ ਬੰਦੀ ਸਿੰਘਾਂ ਦੀ ਰਿਹਾਈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਅਤੇ ਦੇਸ਼ ਦਾ ਵਾਧਾ ਕਰਨ ਲਈ ਸਰਕਾਰ ਦਾ ਮੰਤਵ ਅੱਜ ਕੇਵਲ ਪੰਜਾਬ ਨੂੰ ਲੁੱਟਣ ਅਤੇ ਦਿੱਲੀ ਦੇ ਹਾਰੇ ਹੋਏ ਲੋਕਾਂ ਦੀ ਗੁਲਾਮੀ ਸਹਿਣ ਕਰਨਾ ਅਤੇ ਸ਼ਾਂਤਮਈ ਲਹਿਰਾਂ ਤੇ ਤਸ਼ੱਦਦ ਕਰਨਾ ਹੀ ਰਹਿ ਗਿਆ ਹੈ।ਮੀਟਿੰਗ ਵਿੱਚ ਰਾਜਸੀ ਬੰਦੀਆਂ ਦੀ ਰਿਹਾਈ ਲਈ ਵੱਡੀ ਲੋਕ ਲਹਿਰ ਬਣਾਉਣ ਬਾਰੇ ਵੀ ਵਿਚਾਰਾਂ ਕੀਤੀਆਂ ਗਈਆਂ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾਂ ਸ਼ਹੀਦੀ ਦਿਵਸ ਨੂੰ ਸਮਰਪਿਤ 14 ਨਵੰਬਰ ਨੂੰ ਦਿੱਲੀ ਮਾਰਚ ਕਰਨ ਅਤੇ ਗੁਰਦੁਆਰਾ ਸ਼ੀਸ਼ਗੰਜ ਵਿੱਚ ਅਰਦਾਸ ਕਰਨ ਦੇ ਪ੍ਰੋਗਰਾਮ ਅਤੇ 15 ਨਵੰਬਰ ਨੂੰ ਗੁਰਦੁਆਰਾ ਬਗਲਾ ਸਾਹਿਬ ਤੋਂ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਦਿੱਤਾ ਜਾਵੇਗਾ। 14 ਨਵੰਬਰ ਨੂੰ ਸਾਰੇ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਜੱਥੇ ਸ਼ੰਬੂ ਬਾਰਡਰ ‘ਤੇ ਇਕੱਠੇ ਹੋ ਕੇ 12 ਵਜੇ ਮਾਰਚ ਕਰਨਗੇ। ਹਜ਼ਾਰਾਂ ਬੱਸਾਂ ਕਾਰਾ ਮੋਟਰਸਾਈਕਲਾਂ ਦਾ ਕਾਫਲਾ ਸ਼ੰਭੂ ਬਾਰਡਰ ਤੋਂ ਦਿੱਲੀ ਵੱਲ ਰਵਾਨਾ ਹੋਵੇਗਾ। ਇਸ ਸਬੰਧੀ ਤਿਆਰੀਆਂ ਨੂੰ ਹੋਰ ਤੇਜ਼ ਕਰਨ ਅਤੇ ਲੋਕਾਂ ਨੂੰ ਪ੍ਰੇਰਣ ਲਈ ਪਿੰਡ-ਪਿੰਡ ਸੱਦਾ ਦੇਣ ਦੇ ਪ੍ਰੋਗਰਾਮ ਉਲੀਕੇ ਗਏ ।ਮੀਟਿੰਗ ਨੇ ਇਹ ਵੀ ਫੈਸਲਾ ਕੀਤਾ ਕਿ ਜੇਕਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਉੱਪਰ ਬੰਦੀ ਸਿੰਘਾਂ ਦੀਆਂ ਰਿਹਾਈਆਂ ਨਾ ਹੋਈਆਂ ਤਾਂ ਪੰਜਾਬ ਦੀਆਂ ਸਾਰੀਆਂ ਸੰਘਰਸ਼ਸ਼ੀਲ ਧਿਰਾਂ ਨੂੰ ਇਕੱਠੇ ਕਰ ਕੇ ਘਰ-ਘਰ ਦਾ ਹਿੱਸਾ ਬਣਾਵਾਂਗੇ ਤੇ ਸਰਕਾਰ ਨੂੰ ਝੁਕਣ ਲਈ ਮਜਬੂਰ ਕਰ ਦੇਵਾਂਗੇ। ਮੀਟਿੰਗ ਨੇ ਪੰਜਾਬ ਯੂਨੀਵਰਸਿਟੀ ਦੀ ਖੁਦ ਮੁਖਤਿਆਰੀ ਨੂੰ ਖਤਮ ਕਰਨ ਦੀ ਆਲੋਚਨਾ ਕੀਤੀ। ਮੀਟਿੰਗ ਵਿੱਚ ਮੋਰਚੇ ਦੇ ਆਗੂ ਪਾਲਿਸ ਸਿੰਘ ਘੜੂੰਆਂ, ਬੀਬੀ ਰਜਿੰਦਰ ਕੌਰ ਸਰਾਂ, ਬਲਵਿੰਦਰ ਸਿੰਘ ਕਾਲਾ, ਤਜਿੰਦਰ ਸਿੰਘ ਹਾਈਜੈਕਰ, ਪਰਮਿੰਦਰ ਸਿੰਘ ਮਲੋਆ, ਮਨਜਿੰਦਰ ਸਿੰਘ ਮੋਹਾਲੀ, ਰਾਜਾ ਸਿੰਘ ਮੋਹਾਲੀ, ਜੀਤ ਸਿੰਘ ਔਲਖ, ਬੰਦੀ ਸਿੰਘ ਕਿਸਾਨ ਆਗੂ ਬਲਜੀਤ ਸਿੰਘ ਭਾਊ ਹਰਭਜਨ ਸਿੰਘ ,ਬਿੱਟੂ ਅਤੇ ਰਮਨ ਸਿੰਘ ਸਰਦੂਲਗੜ੍ਹ ,ਬਿੱਟੂ ਸਿੰਘ ,ਰਾਜਾ ਸਿੰਘ ਜੀਰਕਪੁਰ ,ਕੁਲਵੰਤ ਕੌਰ ਚੰਡੀਗੜ੍ਹ, ਹਰਸ਼ਰਨ ਕੌਰ ਚੰਡੀਗੜ੍ਹ ,ਹਰਜਿੰਦਰ ਸਿੰਘ ਰਜਿੰਦਰ ਸਿੰਘ ਬੀਕੇਯੂ ਖੋਸਾ।  ਕਰਮ ਸਿੰਘ ਕੇਕੇਯੂ ਬਲਾਕ ਆਗੂ, ਨਾਭਾ ਗੁਰਨਾਮ ਸਿੰਘ ਭਿੱਖੀ  ਪੰਜਾਬ ਕਿਸਾਨ ਯੂਨੀਅਨ ।ਗੋਬਿੰਦਰ ਸਿੰਘ ਇੰਡੀਅਨ ਫਾਰਮਜ ਐਸੋਸੀਏਸ਼ਨ ਬਹਿਰੂ ,ਹਰਮੇਲ ਸਿੰਘ ਨਾਭਾ ਬਲਾਕ, ਹਰਿੰਦਰ ਸਿੰਘ ਘੜੂੰਆਂ, ਬਲਜੀਤ ਸਿੰਘ ਕੜੂਆਂ ਗੁਰਮੀਤ ਸਿੰਘ ਘੜੂਆਂ ਕਾਕਾ ਸਿੰਘ ਮੌਜਪੁਰ,ਰਜਿੰਦਰ ਸ਼ਰਮਾ, ਸੁਖਜਿੰਦਰ ਸਿੰਘ, ਬਲਦੇਵ ਸਿੰਘ ਮਨਜੀਤ ਸਿੰਘ  ਮਨੋਜ ਸਿੰਘ  ਐਸ ਐਚ ਰਾਜਾ ਸਿੰਘ ,ਜਤਿੰਦਰ ਪਾਲ ਸਿੰਘ ਜਿੰਦੂ ਖੋਖਰ, ਅਮਰਿੰਦਰ ਕੌਰ, ਕਰਮਜੀਤ ਸਿੰਘ ਪਿੰਡ ਚਿਤਾ ਮੋਹਾਲੀ  ਬੁੱਧ ਸਿੰਘ ਨੀਲੋ ਆਦਿ ਸ਼ਾਮਿਲ ਸਨ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਮਨ ਲੈਂਡ ਪ੍ਰੋਡਕਸ਼ਨ ਸੁਸਾਇਟੀ ਦੇ ਚੇਅਰਮੈਨ ਜਥੇਦਾਰ ਅਵਤਾਰ ਸਿੰਘ ਨਗਲਾ ਨੇ ਕਿਹਾ ਕਿ ਕੌਮੀ ਇਨਸਾਫ ਮੋਰਚੇ ਦੀ ਹਰ ਪੱਖੋਂ ਪੂਰੀ ਮਦਦ ਅਤੇ ਮੁੱਢ ਤੋਂ ਹੀ ਸਮਰਥਨ ਦਿੱਤਾ ਹੋਇਆ ਹੈ ਉਹਨਾਂ ਕਿਹਾ ਕਿ ਉਹਨਾਂ ਨੇ ਅਰਦਾਸ ਕਰਕੇ ਬਿਜਲੀ ਦੇ ਪ੍ਰਬੰਧ ਲਈ ਮੋਰਚੇ ਦੇ ਪੰਡਾਲ ਨੇੜੇ ਜਨਰੇਟਰ ਸੈਟ ਟਰੈਕਟਰ ਨਾਲ ਫਿੱਟ ਕਰਕੇ ਰੱਖਿਆ ਹੋਇਆ ਹੈ ਅਤੇ ਇਹ ਟਰੈਕਟਰ ਹੁਣ ਮੋਰਚੇ ਵਿੱਚੋਂ ਉਦੋਂ ਹੀ ਜਾਵੇਗਾ ਜਦੋਂ ਬੰਦੀ ਸਿੰਘ ਰਿਹਾਈ ਹੋ ਜਾਣਗੇ ਬੇਸ਼ਕ ਟਰੈਕਟਰ ਮਿੱਟੀ ਹੋ ਜਾਵੇ ਪਰ ਬੰਦੀ ਸਿੰਘਾਂ ਦੀ ਰਿਹਾਈ ਤੋਂ ਪਹਿਲਾਂ ਮੋਰਚੇ ਪਿੱਛੋਂ ਟਰੈਕਟਰ ਘਰ ਨਹੀਂ ਜਾਵੇਗਾ ਉਹਨਾਂ ਕਿਹਾ ਕਿ 14 ਨਵੰਬਰ ਨੂੰ ਦਿੱਲੀ ਵਿਖੇ ਕੱਢੇ ਜਾ ਰਹੇ ਵਿਸ਼ਾਲ ਇਨਸਾਫ ਮੋਰਚੇ ਵਿੱਚ ਵੀ ਉਹਨਾਂ ਦੀ ਅਹਿਮ ਭੂਮਿਕਾ ਹੋਵੇਗੀ ਅਤੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਦੇਸ਼ ਵਿਦੇਸ਼ਾਂ ਵਿੱਚੋਂ 14 ਨਵੰਬਰ ਨੂੰ ਕੌਮੀ ਇਨਸਾਫ ਮੋਰਚੇ ਵੱਲੋਂ ਦਿੱਲੀ ਵਿਖੇ ਕੱਢੇ ਜਾ ਰਹੇ ਵਿਸ਼ਾਲ ਇਨਸਾਫ ਮੋਰਚੇ ਵਿੱਚ ਸ਼ਾਮਿਲ ਹੋਣ ਨੂੰ ਆਪਣਾ ਫਰਜ ਸਮਝਣਾ ਚਾਹੀਦਾ ਹੈ ਤਾਂ ਕਿ ਬੰਦੀ ਸਿੰਘਾਂ ਦੀ ਰਿਹਾਈ ਅਤੇ ਹੋਰ ਹੱਕੀ ਮੰਗਾਂ ਮਨਵਾਉਣ ਲਈ ਸਰਕਾਰ ਨੂੰ ਝੁਕਾਇਆ ਜਾ ਸਕੇ।

Leave a Reply

Your email address will not be published. Required fields are marked *