ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦ2 ਨਵੰਬਰ (ਮੰਗਤ ਸਿੰਘ ਸੈਦਪੁਰ) : 20ਵੀਂ ਸਦੀ ਦੇ ਮਹਾਨ ਸਿੱਖ ਅਮਰ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਵਾਲਿਆ ਦੇ ਭਰਾ ਕੈਪਟਨ ਹਰਚਰਨ ਸਿੰਘ ਰੋਡੇ ਦੇ ਸਦੀਵੀ ਵਿਛੋੜੇ ਨਾਲ ਖਾਲਸਾ ਪੰਥ ਨੂੰ ਵੱਡੇ ਪੱਧਰ ਤੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਕਿਉਕਿ ਸਿੱਖ ਸੰਘਰਸ਼ ਦੀਆ ਬਹੁਤ ਸਾਰੀਆਂ ਘਟਨਾਵਾਂ ਨਾਲ ਸੰਬੰਧਿਤ ਜਿਉਂਦੀ ਜਾਗਦੀ ਮਿਸਾਲ ਸਨ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਜਥੇਦਾਰ ਕੁਲਦੀਪ ਸਿੰਘ ਭਾਗੋਵਾਲ ਸੀਨੀਅਰ ਆਗੂ ਜਥੇਦਾਰ ਬਲਕਾਰ ਸਿੰਘ ਭੁੱਲਰ ਨੇ ਕਿਹਾ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸੰਤ ਜਰਨੈਲ ਸਿੰਘ ਦੇ ਸਮੁੱਚੇ ਰੋਡੇ ਪਰਿਵਾਰ ਨੇ ਸਿੱਖ ਕੌਮ ਲਈ ਬਹੁਤ ਕੁਰਬਾਨੀਆਂ ਦਿੱਤੀਆਂ ਹਨ ਖਾਲਸਾ ਰਾਜ ਦੀ ਪਰਿਵਾਰ ਪ੍ਰਾਪਤੀ ਲਈ ਚੱਲ ਰਹੇ ਅਜੋਕੇ ਆਜ਼ਾਦੀ ਦੇ ਸੰਘਰਸ਼ ਨੂੰ ਆਰੰਭਣ ਵਾਲਾ ਪਰਿਵਾਰ ਹੈ ਜਿਸ ਦੀਆਂ ਕੁਰਬਾਨੀਆਂ ਨੂੰ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਵੱਲੋਂ ਵੱਡੇ ਪੱਧਰ ਤੇ ਮਾਣ ਸਤਿਕਾਰ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਕੈਪਟਨ ਹਰਚਰਨ ਸਿੰਘ ਜੀ ਸਿੱਖ ਸੰਘਰਸ਼ ਦੀਆ ਬਹੁਤ ਇਤਿਹਾਸਕ ਘਟਨਾਵਾਂ ਦੇ ਪ੍ਰਤੱਖ ਗਵਾਹ ਅਤੇ ਅਹਿਮ ਭੂਮਿਕਾ ਨਿਭਾਉਣ ਵਾਲੇ ਅਤੇ ਲੋੜਵੰਦ ਸ਼ਹੀਦ ਸੀਨਾ ਦੇ ਪਰਿਵਾਰਾਂ ਦੀ ਵੱਡੇ ਪੱਧਰ ਤੇ ਮਦਦ ਕਰਨ ਵਾਲੇ ਸਨ। ਉਹਨਾਂ ਕਿਹਾ ਕਿ ਕੈਪਟਨ ਹਰਚਰਨ ਸਿੰਘ ਰੋਡੇ ਨੇ ਪੂਰੀ ਜਿੰਦਗੀ ਦੇ ਆਖਰੀ ਸਾਹ ਤੱਕ ਜਿੰਦਗੀ ਖਾਲਸਾ ਰਾਜ ਦੀ ਆਜ਼ਾਦੀ ਲਈ ਆਰੰਭੇ ਸੰਘਰਸ਼ ਦੇ ਲੇਖੇ ਲਾ ਦਿੱਤੀ ਹੈ। ਉਹਨਾਂ ਦੱਸਿਆ ਕਿ ਸਿੰਘਾਂ ਸ਼ਹੀਦਾ ਦੇ ਪਰਿਵਾਰ ਦੇ ਬਹੁਤ ਮਦਦਗਾਰ ਰਹੇ ਅਤੇ ਹਰ ਦੁੱਖ ਸੁੱਖ ਵਿੱਚ ਪਰਿਵਾਰਾਂ ਦਾ ਸਾਥ ਦਿੰਦੇ ਸਨ। ਉਹਨਾਂ ਦੱਸਿਆ ਕਿ ਸਵਰਗੀ ਕੈਪਟਨ ਹਰਚਰਨ ਸਿੰਘ ਰੋਡੇ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਵਿੱਚ ਵੀ ਪੂਰੀ ਤਰਾਂ ਸਰਗਰਮ ਰਹੇ ਅਤੇ ਸਮੁੱਚੀਆਂ ਪੰਥਕ ਧਿਰਾਂ ਸਖਸੀਅਤਾ ਨਾਲ ਵਿਦੇਸ਼ਾਂ ਵਿੱਚ ਵੀ ਗੂੜੀ ਸਾਂਝ ਸੀ ਅਤੇ ਸੰਗਤਾਂ ਨੂੰ ਵੱਡੇ ਪੱਧਰ ਤੇ ਸਿੱਖੀ ਨਾਲ ਜੋੜਨ ਲਈ ਪ੍ਰਚਾਰ ਹਿੱਤ ਵਿਦੇਸਾ ਵਿੱਚ ਵੀ ਗਏ ਸਨ। ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਅਖੀਰ ਸਮੇਂ ਤੱਕ ਵੀ ਸਿੱਖੀ ਦੇ ਪ੍ਰਚਾਰ ਲਈ ਅਤੇ ਪੰਜਾਬ ਦੀ ਆਜ਼ਾਦੀ ਲਈ ਸੰਘਰਸ਼ ਵਿੱਚ ਵੱਡੇ ਪੱਧਰ ਤੇ ਯੋਗਦਾਨ ਪਾਉਂਦੇ ਰਹੇ। ਆਪਣੇ ਜੀਵਨ ਦੇ ਅਖੀਰਲੇ ਸਮੇ ਵਿੱਚ ਸਰੀਰਿਕ ਤੌਰ ਤੇ ਬਿਮਾਰ ਹੋ ਗਏ ਸਨ ਅਤੇ ਅੰਤ 1 ਨਵੰਬਰ ਨੂੰ ਸਰੀਰਕ ਤੌਰ ਤੇ ਸਦੀਵੀ ਵਿਛੋੜਾ ਦੇ ਗਏ। ਜਿਨ ਦਾ ਸਦੀਵੀ ਵਿਛੋੜਾ ਦੇਸ਼ ਵਿਦੇਸ਼ ਦੀਆਂ ਸੰਗਤਾਂ ਅਤੇ ਸਮੁੱਚੇ ਖਾਲਸਾ ਪੰਥ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਇਹਨਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੀ ਮੋਹਾਲੀ ਜ਼ਿਲ੍ਹਾ ਇਕਾਈ ਦੇ ਸੀਨੀਅਰ ਆਗੂਆਂ ਭਾਈ ਤਲਵਿੰਦਰ ਸਿੰਘ ਭੁੱਲਰ, ਕਿਰਨਜੀਤ ਸਿੰਘ ਪਡਿਆਲਾ, ਜਥੇਦਾਰ ਬਲਵੀਰ ਸਿੰਘ ਸੋਹਾਣਾ, ਜਥੇਦਾਰ ਸੇਵਾ ਸਿੰਘ ਗੀਗੇਮਜਰਾ, ਸ. ਅਵਤਾਰ ਸਿੰਘ ਦੈੜੀ, ਜਥੇਦਾਰ ਅਜਾਇਬ ਸਿੰਘ ਮਨੌਲੀ, ਜਥੇਦਾਰ ਨੈਬ ਸਿੰਘ ਗੀਗੇ ਮਾਜਰਾ ਆਦ ਆਗੂਆਂ ਨੇ ਵੀ ਪਰ ਪਰਿਵਾਰ ਨਾਲ ਹਮਦਰਦੀ ਜ਼ਾਹਿਰ ਕਰਦਿਆਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।
Home
»
Uncategorized
»
20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਭਰਾ ਕੈਪਟਨ ਹਰਚਰਨ ਸਿੰਘ ਰੋਡੇ ਦਾ ਸਦੀਵੀ ਵਿਛੋੜਾ ਖਾਲਸਾ ਪੰਥ ਲਈ ਨਾ ਪੂਰਾ ਹੋਣ ਵਾਲਾ ਘਾਟਾ : ਜਥੇ. ਕੁਲਦੀਪ ਸਿੰਘ ਭਾਗੋਵਾਲ/ਜਥੇ. ਬਲਕਾਰ ਸਿੰਘ ਭੁੱਲਰ


