Home » Uncategorized » ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀਟੀਯੂ) ਦੇ ਇੰਸਪੈਕਟਰ ਸੁਰਿੰਦਰ ਸਿੰਘ ਤਕੀਪੁਰ ਹੋਏ ਸੇਵਾਮੁਕਤ

ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀਟੀਯੂ) ਦੇ ਇੰਸਪੈਕਟਰ ਸੁਰਿੰਦਰ ਸਿੰਘ ਤਕੀਪੁਰ ਹੋਏ ਸੇਵਾਮੁਕਤ

ਚੰਡੀਗੜ੍ਹ 1 ਨਵੰਬਰ (ਚਰਨ ਸਿੰਘ ਮੈਣ ਮਾਜਰੀ ) : ਚੰਡੀਗੜ੍ਹ ਟਰਾਂਸਪੋਰਟਰ ਅੰਡਰਟੇਕਕਿੰਗ (ਸੀਟੀਯੂ) ਬੈਚ 1990 ਵਿੱਚ ਬਤੌਰ ਕੰਡਕਟਰ ਭਰਤੀ ਹੋਏ ਸੁਰਿੰਦਰ ਸਿੰਘ ਤਕੀਪੁਰ ਲਗਭਗ 35 ਸਾਲਾਂ ਦੀ ਸਰਵਿਸ ਤੋਂ ਬਾਅਦ ਰਿਟਾਇਰ ਹੋ ਚੁੱਕੇ ਹਨ। ਜੋ ਕੁਝ ਹੀ ਸਮਾਂ ਬਤੌਰ ਸਬ ਇੰਸਪੈਕਟਰ ਪ੍ਰਮੋਟ ਹੋਏ ਸਨ ਤੇ ਵੱਖ-ਵੱਖ ਸੀਟਾਂ ‘ਤੇ ਕੰਮ ਕੀਤਾ। ਜਿਨ੍ਹਾਂ ਨੇ ਵੱਖ ਵੱਖ ਜਿੰਮੇਵਾਰ ਸੀਟਾਂ ਤੇ ਕੰਮ ਕੀਤਾ ਅਤੇ ਬਾਖੂਬੀ ਡਿਊਟੀ ਈਮਾਦਾਰੀ ਨਾਲ ਨਿਭਾਈ। ਸੁਰਿੰਦਰ ਸਿੰਘ ਨੂੰ ਚੰਡੀਗੜ੍ਹ ਗੌਰਮੈਟ ਟਰਾਂਸਪੋਰਟ ਯੂਨੀਅਨ ਵਰਕਰ (ਸ਼ੇਰ ਪਾਰਟੀ) ਵੱਲੋਂ ਸਾਰੇ ਵਰਕਰਾਂ ਦੀ ਸਹਿਮਤੀ ਨਾਲ ਸਰਬ ਸੰਮਤੀ ਨਾਲ ਸ਼ੇਰ ਪਾਰਟੀ ਦਾ ਪ੍ਰਧਾਨ ਬਣਾਇਆ ਤੇ ਇਲੈਕਸ਼ਨ ਵਿੱਚ ਐਕਸ਼ਨ ਵਿੱਚ ਪਾਰਟੀ ਨੇ ਬੜੀ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕੀਤੀ ਜੋ ਕਿ ਬਹੁਤ ਮਾਣ ਵਾਲੀ ਗੱਲ ਹੈ। ਜੋ ਹੁਣ ਸੀਟੀਯੂ ਵਿੱਚ ਇਲੈਕਸ਼ਨ ਹੋਈ ਹੈ। ਉਸ ਵਿੱਚ ਵੀ ਸ਼ੇਰ ਪਾਰਟੀ ਦੀ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਹੋਈ। ਜਿਸ ਵਿੱਚ ਸੁਰਿੰਦਰ ਸਿੰਘ ਦਾ ਵੱਡਾ ਯੋਗਦਾਨ ਸੀ।  ਸੁਰਿੰਦਰ ਸਿੰਘ ਸੀਟੀਯੂ ਅਤੇ ਚੰਡੀਗੜ੍ਹ ਦੀਆਂ ਵੱਖ ਵੱਖ ਜਥੇਬੰਦੀਆਂ ਵੱਲੋਂ ਮਾਨ ਸਨਮਾਨ ਕੀਤਾ ਗਿਆ।ਸਰਦਾਰ ਸੁਰਿੰਦਰ ਸਿੰਘ ਤਕੀਪੁਰ ਸੰਨ 1990 ਵਿੱਚ ਸੀਟੀਯੂ ਦੇ ਅਦਾਰੇ ਵਿੱਚ ਬਤੌਰ ਕੰਡਕਟਰ ਭਰਤੀ ਹੋਏ ਸਨ। ਤੇ ਕੁਝ ਸਮਾਂ ਬਾਅਦ ਆਪ ਬਤੌਰ ਸਬ ਇੰਸਪੈਕਟਰ ਪ੍ਰਮੋਟ ਹੋਏ।  ਸੁਰਿੰਦਰ ਸਿੰਘ ਦਾ ਸੀਟੀਯੂ ਅਤੇ ਚੰਡੀਗੜ੍ਹ ਦੀਆਂ ਵੱਖ ਵੱਖ ਜਥੇਬੰਦੀਆਂ ਵੱਲੋਂ ਮਾਨ ਸਨਮਾਨ ਕੀਤਾ ਗਿਆ। ਇਸ ਮੌਕੇ ਆਜ਼ਾਦ ਸਿੰਘ ਪ੍ਰਧਾਨ, ਬਲਵੀਰ ਸਿੰਘ ਜਨਰਲ ਸਕੱਤਰ, ਸਤਿੰਦਰ ਸਿੰਘ ਸੀਨੀਅਰ ਵਾਈਸ ਪ੍ਰਧਾਨ, ਜੱਸਾ ਸਿੰਘ ਪਾਰਟੀ ਪ੍ਰਧਾਨ, ਇੰਸਪੈਕਟਰ ਰਵਿੰਦਰ ਸਿੰਘ ਪੰਮਾ, ਸੁਖਦਰਸ਼ਨ ਸਿੰਘ ਨਰੈਣਾ ਇੰਸਪੈਕਟਰ, ਰਣਜੀਤ ਸਿੰਘ ਸਾਬਕਾ ਇੰਸਪੈਕਟਰ,  ਪਿਸ਼ੋਰਾ ਸਿੰਘ ਬਲਾਕ ਸਾਬਕਾ ਪ੍ਰਧਾਨ, ਜਗਦੀਸ਼ ਸਿੰਘ ਸਾਬਕਾ ਪ੍ਰਧਾਨ, ਰਾਜ ਕੁਮਾਰ ਸਾਬਕਾ ਜਨਰਲ ਸਕੱਤਰ, ਹਰਦੇਵ ਸਿੰਘ, ਨਰਿੰਦਰ ਸਿੰਘ ਸਾਬਕਾ ਡੀਆਈ, ਦੀਦਾਰ ਸਿੰਘ ਇੰਸਪੈਕਟਰ, ਸਤਵਿੰਦਰ ਸਿੰਘ, ਗੁਰਪ੍ਰੀਤ ਸਿੰਘ ਪਨੈਚਾ, ਬਲਵਿੰਦਰ ਸਿੰਘ ਇੰਸਪੈਕਟਰ, ਦਵਿੰਦਰ ਸਿੰਘ ਇੰਸਪੈਕਟਰ ਅਤੇ ਉਹਨਾਂ ਦੇ ਹੋਰ ਬਹੁਤ ਸਾਰੇ ਡਿਪਾਰਟਮੈਂਟ ਦੇ ਅਧਿਕਾਰੀ ਸ਼ਾਮਿਲ ਸਨ ਜਿਨ੍ਹਾਂ ਨੇ ਉਹਨਾਂ ਨੂੰ ਬੁੱਕੇ ਅਤੇ ਹੋਰ ਗਿਫਟ ਦੇ ਕੇ ਸਨਮਾਨਿਆ। ਤੋਂ ਇਲਾਵਾ ਚੰਡੀਗੜ੍ਹ ਦੀਆਂ ਹੋਰ ਵੱਖ-ਵੱਖ ਵਿਭਾਗਾਂ ਦੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ।

Leave a Reply

Your email address will not be published. Required fields are marked *