Home » Uncategorized » ਮੁੱਖ ਮੰਤਰੀ ਭਗਵੰਤ ਮਾਨ ਦੀਆਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਵੀਡੀਓਜ਼ ਨੂੰ ਮੋਹਾਲੀ ਦੀ ਇੱਕ ਅਦਾਲਤ ਨੇ ਫਰਜ਼ੀ ਕਰਾਰ ਦਿੰਦਿਆਂ ਹਟਾਉਣ ਦੇ ਦਿੱਤੇ ਹੁਕਮ

ਮੁੱਖ ਮੰਤਰੀ ਭਗਵੰਤ ਮਾਨ ਦੀਆਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਵੀਡੀਓਜ਼ ਨੂੰ ਮੋਹਾਲੀ ਦੀ ਇੱਕ ਅਦਾਲਤ ਨੇ ਫਰਜ਼ੀ ਕਰਾਰ ਦਿੰਦਿਆਂ ਹਟਾਉਣ ਦੇ ਦਿੱਤੇ ਹੁਕਮ

ਆਪ’ ਦੇ ਸੀਨੀ. ਆਗੂ ਬਲਤੇਜ ਪੰਨੂ ਨੇ ਪ੍ਰੈਸ ਕਾਨਫਰੰਸ ‘ਚ ਵੀਡੀਓਜ ਨੂੰ ਵਾਇਰਲ ਕਰਨ ਵਾਲੇ ਅਕਾਊਂਟਸ ਸਿੱਧੇ ਤੌਰ ‘ਤੇ ਭਾਰਤੀ ਜਨਤਾ ਪਾਰਟੀ ਦੇ ਸੋਸ਼ਲ ਮੀਡੀਆ ਵਿੰਗ ਨਾਲ ਜੋੜਦਿਆਂ ਕੀਤੇ ਅਹਿਮ ਖੁਲਾਸੇ

ਚੰਡੀਗੜ੍ਹ 23 ਅਕਤੂਬਰ (ਮੰਗਤ ਸਿੰਘ ਸੈਦਪੁਰ) : ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀਆਂ ਜਾ ਰਹੀਆਂ ਫਰਜ਼ੀ ਵੀਡੀਓਜ਼ ਨੂੰ ਮੋਹਾਲੀ ਦੀ ਇਕ ਅਦਾਲਤ ਵੱਲੋਂ ਅੱਜ’ਫਰਜ਼ੀ’ ਕਰਾਰ ਦੇ ਕੇ ਹਟਾਉਣ ਦੇ ਹੁਕਮਾਂ ਤੋਂ ਬਾਅਦ, ਆਮ ਆਦਮੀ ਪਾਰਟੀ ਨੇ ਇਸ ਪੂਰੇ ਘਟਨਾਕ੍ਰਮ ਨੂੰ ਵਿਰੋਧੀਆਂ ਦਾ ‘ਪ੍ਰੋਪੇਗੰਡਾ’ ਕਰਾਰ ਦਿੱਤਾ ਹੈ। ਆਪ’ ਦੇ ਸੀਨੀਅਰ ਆਗੂ ਬਲਤੇਜ ਪੰਨੂ ਨੇ ਅੱਜ ਇਕ ਪ੍ਰੈੱਸ ਕਾਨਫ਼ਰੰਸ ਕੀਤੀ। ਉਨ੍ਹਾਂ ਨੇ ਨਾ ਸਿਰਫ਼ ਅਦਾਲਤ ਦੇ ਫ਼ੈਸਲੇ ਦਾ ਸਵਾਗਤ ਕੀਤਾ, ਸਗੋਂ ਦਾਅਵਾ ਕੀਤਾ ਕਿ ਇਨ੍ਹਾਂ ਵੀਡੀਓਜ਼ ਨੂੰ ਵਾਇਰਲ ਕਰਨ ਵਾਲੇ ਅਕਾਊਂਟਸ ਸਿੱਧੇ ਤੌਰ ‘ਤੇ ਭਾਰਤੀ ਜਨਤਾ ਪਾਰਟੀ ਦੇ ਸੋਸ਼ਲ ਮੀਡੀਆ ਵਿੰਗ ਨਾਲ ਜੁੜੇ ਹੋਏ ਹਨ। ਬਲਤੇਜ ਪੰਨੂ ਨੇ ਖੁਲਾਸਾ ਕੀਤਾ ਕਿ ਇਨ੍ਹਾਂ ਵੀਡੀਓਜ਼ ਨੂੰ ਮੁੱਖ ਤੌਰ ‘ਤੇ ਅਪਲੋਡ ਕਰਨ ਵਾਲਾ ਵਿਅਕਤੀ ਕੈਨੇਡਾ ਵਿੱਚ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਇਸ ਸਾਜ਼ਿਸ਼ ਪਿੱਛੇ ਸਿਰਫ਼ ਇਕ ਵਿਅਕਤੀ ਨਹੀਂ, ਸਗੋਂ ਕਈ ਤਾਕਤਾਂ ਹਨ। ਪੰਨੂ ਨੇ ਦਾਅਵਾ ਕੀਤਾ ਕਿ ਸੋਸ਼ਲ ਮੀਡੀਆ ‘ਤੇ “ਡੇਢ ਦਰਜਨ ਤੋਂ ਵੱਧ” ਅਜਿਹੇ ਅਕਾਊਂਟਸ ਦੀ ਪਛਾਣ ਕੀਤੀ ਗਈ ਹੈ, ਜੋ ਸਿੱਧੇ ਬੀਜੇਪੀ ਦੇ ਸੋਸ਼ਲ ਮੀਡੀਆ ਵਿੰਗ ਨਾਲ ਜੁੜੇ ਹੋਏ ਹਨ ਅਤੇ ਇਨ੍ਹਾਂ ਫਰਜ਼ੀ ਵੀਡੀਓਜ਼ ਨੂੰ ਫੈਲਾ ਰਹੇ ਹਨ। ਪੰਨੂ ਨੇ ਬੀਜੇਪੀ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ‘ਤੇ ਵੀ ਹਮਲਾ ਬੋਲਿਆ। ਉਨ੍ਹਾਂ ਕਿਹਾ, “ਮੋਹਾਲੀ ਦੀ ਅਦਾਲਤ ਨੇ ਇਨ੍ਹਾਂ ਵੀਡੀਓਜ਼ ਨੂੰ ਬੀਤੇ ਕੱਲ੍ਹ (ਬੁੱਧਵਾਰ) ਹੀ ‘ਫਰਜ਼ੀ’ ਕਰਾਰ ਦੇ ਦਿੱਤਾ ਸੀ ਅਤੇ 24 ਘੰਟਿਆਂ ਵਿੱਚ ਹਟਾਉਣ ਦੇ ਹੁਕਮ ਦਿੱਤੇ ਸਨ।” ਉਨ੍ਹਾਂ ਕਿਹਾ ਕਿ ਅਦਾਲਤ ਦੇ ਫ਼ੈਸਲੇ ਦੇ ਬਾਵਜੂਦ, ਅਸ਼ਵਨੀ ਸ਼ਰਮਾ ਅੱਜ ਸਵੇਰੇ (ਵੀਰਵਵਾਰ ਸਵੇਰੇ) ਇਨ੍ਹਾਂ ਵੀਡੀਓਜ਼ ‘ਤੇ ਸਵਾਲ ਖੜ੍ਹੇ ਕਰ ਰਹੇ ਹਨ, ਜੋ ਸਿੱਧੇ ਤੌਰ ‘ਤੇ ‘ਅਦਾਲਤ ‘ਤੇ ਸਵਾਲ ਚੁੱਕਣ’ ਦੇ ਬਰਾਬਰ ਹੈ।ਉਨ੍ਹਾਂ ਦਾਅਵਾ ਕੀਤਾ ਕਿ ਇਸ ਵਿਅਕਤੀ ‘ਤੇ ਪਹਿਲਾਂ ਵੀ ਧੋਖਾਧੜੀ ਦੇ ਕਈ ਦੋਸ਼ ਲੱਗ ਚੁੱਕੇ ਹਨ। ਪੰਨੂ ਨੇ ਇਹ ਵੀ ਦੱਸਿਆ ਕਿ ਇਸੇ ਵਿਅਕਤੀ ਨੇ ਕੁਝ ਸਮਾਂ ਪਹਿਲਾਂ ਇਕ ਕੇਂਦਰੀ ਮੰਤਰੀ ਦੀਆਂ ਵੀਡੀਓਜ਼ ਵੀ ਇਸੇ ਤਰ੍ਹਾਂ ਪੋਸਟ ਕੀਤੀਆਂ ਸਨ। ਬਲਤੇਜ ਪੰਨੂ ਨੇ ਵਿਰੋਧੀਆਂ ‘ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਉਨ੍ਹਾਂ ਕੋਲ ‘ਆਪ’ ਸਰਕਾਰ ਜਾਂ ਸੀਐਮ ਮਾਨ ਦੇ ਖ਼ਿਲਾਫ਼ ਕੋਈ ਅਸਲੀ ਮੁੱਦਾ ਨਹੀਂ ਹੈ, ਇਸ ਲਈ ਉਹ ਹੁਣ ‘ਕਿਰਦਾਰਕੁਸ਼ੀ’ ‘ਤੇ ਉਤਰ ਆਏ ਹਨ।

Leave a Reply

Your email address will not be published. Required fields are marked *