Home » Uncategorized » ਯੂਨਾਈਟਡ ਅਕਾਲੀ ਦਲ ਦੇ ਅਹੁਦੇਦਾਰਾਂ ਦੀ ਮੁੱਲਾਂਪੁਰ ਦਾਖਾ ਵਿਖੇ ਹੋਈ ਹੰਗਾਮੀ ਮੀਟਿੰਗ ‘ਚ ਲਗਭਗ 40 ਨਵੇਂ ਅਹੁਦੇਦਾਰਾਂ ਦਾ ਕੀਤਾ ਐਲਾਨ : ਜਥੇ. ਗੁਰਦੀਪ ਸਿੰਘ ਬਠਿੰਡਾ

ਯੂਨਾਈਟਡ ਅਕਾਲੀ ਦਲ ਦੇ ਅਹੁਦੇਦਾਰਾਂ ਦੀ ਮੁੱਲਾਂਪੁਰ ਦਾਖਾ ਵਿਖੇ ਹੋਈ ਹੰਗਾਮੀ ਮੀਟਿੰਗ ‘ਚ ਲਗਭਗ 40 ਨਵੇਂ ਅਹੁਦੇਦਾਰਾਂ ਦਾ ਕੀਤਾ ਐਲਾਨ : ਜਥੇ. ਗੁਰਦੀਪ ਸਿੰਘ ਬਠਿੰਡਾ

ਬੰਦੀ ਸਿੰਘਾਂ ਦੀ ਰਿਹਾਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਲਈ ਕੌਮੀ ਇਨਸਾਫ ਮੋਰਚੇ ਵੱਲੋਂ ਉਲੀਕੇ 1 ਨਵੰਬਰ ਅਰਦਾਸ ਦਿਵਸ ਅਤੇ 14 ਨਵੰਬਰ ਨੂੰ ਦਿੱਲੀ ਵਿਖੇ ਵਿਸ਼ਾਲ ਇਨਸਾਫ ਮਾਰਚ ਪ੍ਰੋਗਰਾਮਾਂ ਨੂੰ ਸਫਲ ਬਣਾਉਣ ਲਈ ਦਿੱਤਾ ਜਾਵੇਗਾ ਪੂਰਾ ਸਹਿਯੋਗ

ਮੁੱਲਾਂਪੁਰ ਦਾਖਾ (23 ਅਕਤੂਬਰ) (ਲੀਈਓ ਪੰਜਾਬੀ ਬਿਊਰੋ) : ਯੂਨਾਈਟਿਡ ਅਕਾਲੀ ਦਲ ਦੇ ਅਹੁਦੇਦਾਰਾਂ ਵਰਕਰਾਂ ਅਤੇ ਮੈਂਬਰਾਂ ਦੀ ਮੁੱਲਾਪੁਰ ਦਾਖਾਂ ਵਿਖੇ ਡਾ. ਅੰਬੇਡਕਰ ਭਵਨ ਵਿੱਚ ਭਰਵੀਂ ਮੀਟਿੰਗ ਹੋਈ l ਮੀਟਿੰਗ ਵਿੱਚ ਲੱਗਭੱਗ 40 ਨਵੇਂ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ। ਮੀਟਿੰਗ ਵਿੱਚ ਪੰਜਾਬ ਭਰ ਦੀ ਵੱਡੀ ਕਾਨਫਰੰਸ 12 ਦਸੰਬਰ ਨੂੰ ਮੋਗਾ ਵਿੱਚ ਰੱਖੀ ਗਈ ਹੈ। ਮੀਟਿੰਗ ਵਿੱਚ ਇਹ ਭੀ ਫੈਸਲਾ ਕੀਤਾ ਕਿ ਬੰਦੀ ਸਿੰਘਾਂ ਦੀਆਂ ਰਿਹਾਈਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਲਈ ਕੌਮੀ ਇਨਸਾਫ ਮੋਰਚੇ ਵੱਲੋਂ ਉਲੀਕੇ ਪ੍ਰੋਗਰਾਮ 1 ਨਵੰਬਰ ਨੂੰ ਅਰਦਾਸ ਦਿਵਸ ਅਤੇ 14 ਨਵੰਬਰ ਨੂੰ ਦਿੱਲੀ ਵੱਲ ਵਿਸ਼ਾਲ ਇਨਸਾਫ  ਮਾਰਚ ਕਰਨ ਲਈ ਉਲੀਕੇ ਗਏ ਪ੍ਰੋਗਰਾਮਾਂ ਨੂੰ ਸਫਲ ਬਣਾਉਣ ਲਈ ਪੂਰੀ ਤਾਕਤ ਲਾਈ ਜਾਵੇਗੀ। ਮੀਟਿੰਗ ਨੇ ਤਰਨਤਾਰਨ ਦੀ ਜਿਮਨੀ ਚੋਣ ਵਿੱਚ ਭਾਈ ਮਨਦੀਪ ਸਿੰਘ ਦੀ ਮਦਦ ਕਰਨ ਲਈ ਤਰਨਤਾਰਨ ਵਿੱਚ ਦਫਤਰ ਖੋਲ ਕੇ ਸੀਨੀਅਰ ਮੀਤ ਪ੍ਰਧਾਨ ਸਰਬਜੀਤ ਸਿੰਘ ਅਲਾਲ ਅਤੇ ਫਰੀਦਕੋਟ ਦੇ ਪ੍ਰਧਾਨ ਨਛੱਤਰ ਸਿੰਘ ਦਬੜੀਖਾਨਾ ਦੀ ਅਗਵਾਈ ਵਿੱਚ ਪਾਰਟੀ ਪੂਰੀ ਮਿਹਨਤ ਨਾਲ ਕੰਮ ਕਰੇਗੀ। ਸਾਰੇ ਪਾਰਟੀ ਦੇ ਅਹੁਦੇਦਾਰਾਂ ਵੱਲੋਂ ਤਰਨਤਾਰਨ ਪੁੱਜਣ ਦਾ ਫੈਸਲਾ ਕੀਤਾ। ਮੀਟਿੰਗ ਵਿੱਚ ਇਹ ਭੀ ਆਮ ਰਾਇ ਸੀ ਕਿ ਬਾਦਲ ਦਲ, ਕਾਂਗਰਸ, ਆਮ ਆਦਮੀ ਪਾਰਟੀ ਅਤੇ ਭਾਜਪਾ ਦਿੱਲੀ ਦਰਬਾਰ ਦੀਆਂ ਗੁਲਾਮ ਪਾਰਟੀਆਂ ਹਨ ਅਤੇ ਦਲ ਬਦਲੂਆਂ ਅਤੇ ਭ੍ਰਿਸ਼ਟ ਲੋਕਾਂ ਦੇ ਟੋਲੇ ਹਨ। ਮਨਦੀਪ ਸਿੰਘ ਪੰਥ ਦੀ ਅਣਖ ਦਾ ਸਬੂਤ ਹੈ। ਮੀਟਿੰਗ ਵਿੱਚ ਭਗਵੰਤ ਸਿੰਘ ਮਾਨ ਅਤੇ ਮੋਦੀ ਸਰਕਾਰ ਦੀ ਕਰੜੀ ਆਲੋਚਨਾ ਕਰਦੇ ਹੋਏ ਕਿਹਾ ਕਿ ਦੋਵੇਂ ਸਰਕਾਰਾਂ ਪੰਥ ਤੇ ਪੰਜਾਬ ਨਾਲ ਦੁਸ਼ਮਣੀ ਕਰ ਰਹੀਆਂ ਹਨ। ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਮਾਤਾ ਸਖਤ ਬਿਮਾਰ ਹੋਣ ਦੇ ਬਾਵਜੂਦ ਉਸ ਨੂੰ ਮਾਤਾ ਨਾਲ ਮਿਲਣ ਦੀ ਪੈਰੋਲ ਨਹੀਂ ਦਿੱਤੀ ਜਾ ਗਈ। ਮੀਟਿੰਗ ਨੇ ਇਹ ਭੀ ਸਪਸ਼ਟ ਕੀਤਾ ਕਿ ਯੂਨਾਈਟਿਡ ਅਕਾਲੀ ਦਲ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਅਗਵਾਈ ਲਈ ਪੂਰਨ ਤੌਰ ‘ਤੇ ਸਮਰਪਿਤ ਹੈ। ਯੂਨਾਈਟਿਡ ਅਕਾਲੀ ਦਲ ਪੰਥ ਅਤੇ ਪੰਜਾਬ ਪੱਖੀ ਸਾਰੀਆਂ ਸ਼ਖਸ਼ੀਅਤਾਂ ਅਤੇ ਜੱਥੇਬੰਦੀਆਂ ਨੂੰ ਇੱਕ ਪਲੇਟਫਾਰਮ ਤੇ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕਰੇਗਾ। ਇਸ ਦਿਸ਼ਾ ਵਿੱਚ ਬਹੁਤ ਹਾਂ ਪੱਖੀ ਵਿਚਾਰਾਂ ਹੋਈਆਂ ਹਨ ਅਤੇ 2025 ਵਿੱਚ ਚੰਗੇ ਨਤੀਜੇ ਸਾਹਮਣੇ ਆਉਣਗੇ। ਪਾਰਟੀ ਵੱਲੋਂ ਪੰਜਾਬ ਦੇ ਬਾਹਰ ਦੇ ਲੋਕ ਜਿਹੜੇ ਪੰਜਾਬ ਦੇ ਵੋਟਰ ਭੀ ਨਹੀਂ ਹਨ। ਉਹਨਾਂ ਨੂੰ ਚੇਅਰਮੈਨੀਆ ਤੇ ਵਜ਼ੀਰਾਂ ਉੱਪਰ ਬਿਠਾ ਕੇ ਕਾਨੂੰਨ ਅਤੇ ਪੰਜਾਬ ਦੀ ਅਣਖ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਭਗਵੰਤ ਸਿੰਘ ਮਾਨ ਆਪਣੀਆਂ ਕਮਜ਼ੋਰੀਆਂ ਕਾਰਨ ਇਸ ਲਈ ਜਿੰਮੇਵਾਰ ਹੈ। ਇਹਨਾਂ ਅਫਸਰਾਂ ਨੂੰ ਪੰਜਾਬ ਛੱਡਣ ਲਈ ਕਿਹਾ। 14 ਨਵੰਬਰ ਤੋਂ ਬਾਅਦ ਪਟਿਆਲਾ ਵਿੱਚ ਵਾਤਾਵਰਣ ਵਿਭਾਗ ਦੀ ਬਾਹਰੀ ਚੈਅਰਪਰਸਨ ਦੇ ਦਫ਼ਤਰ ਅੱਗੇ ਉਸ ਦਾ ਪੁਤਲਾ ਫੂਕਿਆ ਜਾਵੇਗਾ। ਮੀਟਿੰਗ ਨੇ ਇਹ ਭੀ ਫੈਸਲਾ ਕੀਤਾ ਕਿ ਮਹਾਤਮਾ ਗਾਂਧੀ ਵੱਲੋਂ ਜੋ ਸਿੱਖਾਂ ਨਾਲ ਵਾਅਦੇ ਕੀਤੇ ਸਨ,ਉਸ ਦੇ ਵਾਰਸ ਮੁੱਕਰ ਗਏ ਹਨ। ਇਸ ਲਈ ਨਵੰਬਰ ਮਹੀਨੇ ਵਿੱਚ ਗਾਂਧੀ ਦੀ ਸਮਾਧ ਰਾਜਘਾਟ ਵਿੱਚ ਰੋਸ ਧਰਨਾ ਦਿੱਤਾ ਜਾਵੇਗਾ। ਪੰਜਾਬ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਅਤੇ ਪੁਲਿਸ ਤਸ਼ੱਦਦ ਵਿਰੁੱਧ ਭੀ ਰਾਜਪਾਲ ਸਾਹਿਬ ਤੋਂ ਸਮਾਂ ਲੈ ਕੇ ਯਾਦ ਪੱਤਰ ਦਿੱਤਾ ਜਾਵੇਗਾ। ਪੰਜਾਬ ਵਿੱਚ ਮਾਰਚ ਕੀਤੇ ਜਾਣਗੇ ਅਤੇ ਇਨਸਾਫ ਲਈ ਵੱਡੀ ਲੋਕ ਲਹਿਰ ਬਣਾਉਣ ਲਈ ਪਾਰਟੀ ਹਰ ਸੰਭਵ ਯਤਨ ਕਰੇਗੀ। ਪਾਰਟੀ ਵੱਲੋਂ 2027 ਦੀਆਂ ਚੋਣਾਂ ਵਿੱਚ ਪੂਰੀ ਤਾਕਤ ਨਾਲ ਹਿੱਸਾ ਲੈਣ ਦਾ ਐਲਾਨ ਕੀਤਾ l ਮੀਟਿੰਗ ਵਿੱਚ ਪਾਰਟੀ ਪ੍ਰਧਾਨ ਗੁਰਦੀਪ ਸਿੰਘ ਬਠਿੰਡਾ ,ਕਾਰਜਕਾਰੀ ਪ੍ਰਧਾਨ ਬੂਟਾ ਸਿੰਘ ਰਣਸੀਂਹ,ਸਕੱਤਰ ਜਨਰਲ ਜਤਿੰਦਰ ਸਿੰਘ ਈਸੜੂ, ਡਾ ਦਰਸ਼ਨ ਪਾਲ ਸਿੰਘ ਕਿਸਾਨ ਯੂਨੀਅਨ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ,  ਰਸ਼ਪਾਲ ਸਿੰਘ ਚੰਡੀਗੜ੍ਹ,ਸਰਬਜੀਤ ਸਿੰਘ ਅਲਾਲ,ਨਛੱਤਰ ਸਿੰਘ ਦਬੜੀਖਾਨਾ, ਬਾਬਾ ਚਮਕੌਰ ਸਿੰਘ, ਨਵਦੀਪ ਸਿੰਘ ਢੱਡੇ ਯੂਥ ਆਗੂ ,ਬਾਬਾ ਬਲਦੇਵ ਸਿੰਘ ਧਰਮਪੁਰਾ ,ਤਰੁਣ ਜੈਨ ਬਾਵਾ, ਹਰਕੀਰਤ ਸਿੰਘ ਰਾਣਾ ਲੁਧਿਆਣਾ ,ਨਵਦੀਪ ਸਿੰਘ ਅਤੇ ਤਰਨਜੀਤ ਸਿੰਘ ਲੁਧਿਆਣਾ, ਤਜਿੰਦਰ ਸਿੰਘ ਹਾਈਜੈਕਰ, ਮਨਜਿੰਦਰ ਸਿੰਘ ਅਤੇ ਪਰਮਿੰਦਰ ਸਿੰਘ ਮਲੋਆ ਮੋਹਾਲੀ, ਸੀਤਾਰਾਮ ਦੀਪਕ, ਸੁਖਜੀਤ ਸਿੰਘ ਡਾਲਾ, ਜਰਨੈਲ ਸਿੰਘ ਭੂੰਦੜ, ਸ਼ੇਰ ਸਿੰਘ ਭੂੰਦੜ, ਲਖਵੀਰ ਸਿੰਘ ਢਾਡੀ ,ਗੁਰਸੇਵਕ ਸਿੰਘ ਧੂਲਕੋਟ, ਸੂਬੇਦਾਰ ਬਲਦੇਵ ਸਿੰਘ, ਰਮਨਦੀਪ ਸਿੰਘ ਰਮੀਤਾ, ਰਘਬੀਰ ਸਿੰਘ ਰਾਏਕੋਟ, ਗੁਰਮੀਤ ਸਿੰਘ ਵਿਰਕ ਕਲਾਂ, ਮੇਜਰ ਸਿੰਘ ਮਲੂਕਾ, ਜਸਵਿੰਦਰ ਸਿੰਘ ਸਿਬੀਆ, ਕੁਲਵੰਤ ਸਿੰਘ ਬੁਰਜ਼ ਮਹਿਮਾ, ਗਮਦੂਰ ਸਿੰਘ, ਹਰਭਜਨ ਸਿੰਘ ਸਰਦੂਲਗੜ੍ਹ, ਬਿੱਟੁ ਸਿੰਘ ਫੱਤੋ ਮਲੋਕੇ, ਉਧਮ ਸਿੰਘ, ਭੁਪਿੰਦਰ ਸਿੰਘ ਵੜੈਚ, ਭੋਲਾ ਸਿੰਘ ਬਰਨਾਲਾ, ਰਘਬੀਰ ਸਿੰਘ ਭੈਣੀ ਜੱਸਾ, ਬੀਬੀ ਰਜਿੰਦਰ ਕੌਰ ਸਰਾਂ, ਬਾਬਾ ਗੁਰਮੀਤ ਸਿੰਘ, ਸੁਰਿੰਦਰ ਸਿੰਘ ਖੁੱਡਾ ਅਲੀ, ਮੱਖਣ ਸਿੰਘ ਮਾਨਸਾ, ਬਲਦੇਵ ਸਿੰਘ ਚੰਡੀਗੜ੍ਹ, ਕਸ਼ਮੀਰ ਸਿੰਘ ਮੋਹਾਲੀ, ਸਤਵੰਤ ਸਿੰਘ ਮਾਣਕ,ਬਲਜਿੰਦਰ ਸਿੰਘ ਧਰਮਪੁਰਾ, ਪਵਨਦੀਪ ਸਿੰਘ ਰਾਮਪੁਰਾ, ਹਰਸ਼ਰਨ ਕੌਰ, ਕੁਲਵੰਤ ਕੌਰ, ਮਿੱਠੂ ਸਿੰਘ ਧਰਮਪੁਰ, ਅਮਰਜੀਤ ਸਿੰਘ ਖਾਲਸਾ ਧਰਮਪੁਰ, ਹਰਪ੍ਰੀਤ ਸਿੰਘ ਧੱਲੋਕੇ, ਸੁਖਪਾਲ ਸਿੰਘ, ਬਲਵਿੰਦਰ ਸਿੰਘ ,ਘਣੀਆਂ,ਜਗਬੀਰ ਸਿੰਘ ਝੱਖੜਵਾਲਾ , ਤਰਨਜੀਤ ਸਿੰਘ ਲੁਧਿਆਣਾ, ਨਵਦੀਪ ਸਿੰਘ ਲੁਧਿਆਣਾ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *