Home » Uncategorized » ਸਹਿਹੋਂਦ ਤੋਂ ਦੂਰ ਹੋ ਕੇ ਵੱਧਦੀ ਕੱਟੜਤਾ ਨੇ ਸਿੱਖਾਂ ਦੀ ਧਾਰਮਕ ਪਛਾਣ ਤੋਂ ਜ਼ਿਆਦਾ ਕਰ ਗਈ ਰਾਜਨੀਤਿਕ ਰੂਪ ਅਖਤਿਆਰ : ਡਾ. ਸੁਖਜਿੰਦਰ ਸਿੰਘ

ਸਹਿਹੋਂਦ ਤੋਂ ਦੂਰ ਹੋ ਕੇ ਵੱਧਦੀ ਕੱਟੜਤਾ ਨੇ ਸਿੱਖਾਂ ਦੀ ਧਾਰਮਕ ਪਛਾਣ ਤੋਂ ਜ਼ਿਆਦਾ ਕਰ ਗਈ ਰਾਜਨੀਤਿਕ ਰੂਪ ਅਖਤਿਆਰ : ਡਾ. ਸੁਖਜਿੰਦਰ ਸਿੰਘ

ਚੰਡੀਗੜ੍ਹ 4 ਅਕਤੂਬਰ (ਮੰਗਤ ਸਿੰਘ ਸੈਦਪੁਰ) : ਮੌਜੂਦਾ ਦੌਰ ਵਿੱਚ ਸਿੱਖ ਪਛਾਣ ਨੂੰ ਇਕਹਰੀ ਤੇ ਸਿਆਸੀ ਪ੍ਰਤੀਕ ਤੌਰ ਘੜਨਾ/ਪੇਸ਼ ਕਰਨਾ, ਗੁਰੂਆਂ ਦੇ ਬਹੁ-ਪਰਤੀ ਜੀਵਨ ਤੇ ਫਲਸਫੇ ਨੂੰ ਛੋਟਾ/ਕਰਨ ਘਟਾਉਣ ਦੀ ਪ੍ਰਕਿਰਿਆ ਹੈ। ਜਿਸ ਕਰਕੇ ਨਾਨਕਪੰਥੀ, ਕਬੀਰਪੰਥੀ ਅਤੇ ਹੋਰ ਅਨੇਕਾ ਨਾਨਕ-ਲੇਵਾ ਲੋਕਾਂ ਨੂੰ ਸਿੱਖੀ ਦੇ ਵਿਸ਼ਾਲ ਦਾਇਰੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ। ਇਹ ਵਿਚਾਰ ਅਮਰੀਕਾ ਸਥਿਤ ਸਿੱਖ ਰੀਸਰਚ ਇੰਸਟੀਚਿਊਟ ਦੇ ਡਾਇਰੈਕਟਰ ਹਰਿੰਦਰ ਸਿੰਘ, ਅਤੇ ਪੰਜਾਬ ਯੂਨੀਵਰਸਿਟੀ ਦੇ ਗੁਰੂ ਨਾਨਕ ਸਟੱਡੀਜ਼ ਨਾਲ ਜੁੜੇ ਡਾ. ਸੁਖਜਿੰਦਰ ਸਿੰਘ ਨੇ ਅੱਜ ਇੱਥੇ “ਗੁਰੂ ਤੇਗ ਬਹਾਦਰ ਦੇ ਆਤਮਕ ਜੀਵਨ ਤੇ ਅਦੁਤੀ ਸ਼ਹੀਦੀ’ ਦੇ ਵਿਸ਼ੇ ਉਤੇ ਬੋਲਦਿਆਂ ਕਹੇ। ਇੰਸਟੀਚਿਊਟ ਆਫ ਸਿੱਖ ਸਟੱਡੀਜ਼, ਚੰਡੀਗੜ੍ਹ ਵੱਲੋਂ ਆਯੋਜਿਤ ਲੈਕਚਰ ਦੌਰਾਣ ਹਰਿੰਦਰ ਸਿੰਘ ਨੇ ਨੌਵੇ ਗੁਰੂ ਦਾ “ਤਿਆਗ ਮਲ” ਤੋਂ ਤੇਗ ਬਹਾਦਰ (ਤਲਵਾਰੇ ਦੇ ਸੂਰਮੇ) ਦਾ ਜੀਵਨ—ਸਫ਼ਰ ਅਤੇ ਸ਼ਹੀਦੀ ਕਬੂਲ ਕਰਨਾ ਗੁਰੂਆਂ ਦੀ ਆਤਮਿਕ ਗਹਿਰਾਈ ਨੂੰ ਪੇਸ਼ ਕਰਦੀ ਹੈ ਕਿ ਗੁਰੂ ਨੇ ਸਿਰਫ ਦੇ ‘ਤਿਆਗ’ ਤੋਂ ਸ਼ੁਰੂ ਜੀਵਨ ਨੇ ਕਿਵੇਂ ਦਿੱਲੀ ਜਾਕੇ ਧਾਰਮਿਕ/ਜ਼ਮੀਰ/ਅਜ਼ਾਦੀ ਲਈ ਅਦੁੱਤੀ ਸ਼ਹਾਦਤ ਦਿੱਤੀ। ਗੁਰੂਆਂ ਦੀ ਕਾਰਗੁਜ਼ਾਰੀ ਇਕ ਉਚਤਮ ਫਲਸਫੇ/ਜੀਵਨ-ਜਾਂਚ ਦਾ ਅਮਲੀ ਪ੍ਰਦਰਸ਼ਨ ਸੀ ਜਿਹੜਾ ਉਹਨਾਂ ਦੇ ਸਮੇਂ ਦੀ ਵਿਰੋਧੀ ਧਾਰਮਿਕ ਪਰੰਪਰਾ/ਰਸਮ-ਰਵਾਜਾਂ ਦੇ ਜਾਤੀ ਜਾਂ ਧਾਰਮਿਕ ਪ੍ਰਤੀਕਰਮ ਨਹੀਂ ਸੀ। ਅੱਜ ਦੀ ਧਾਰਮਿਕ ਲੀਡਰਾਂ ਦੀ ਕੋਸ਼ਿਸ਼ ਹੁੰਦੀ ਹੈ ਹਾਲਾਤਾਂ ਮੁਤਾਬਿਕ ਹੀ ਧਰਮ ਦੇ ਸੰਚਾਲਨ ਬਿਰਤਾਂਤ ਘੜਿਆ ਜਾਵੇ। ਇਸ ਕਰਕੇ ਹੀ ਇਤਿਹਾਸ ਅਤੇ ਧਰਮ ਦੀ ਵਿਆਖਿਆ ਦਾ ਇਕਾਂਗੀ ਬਿਰਤਾਂਤ ਘੜਿਆ ਜਾਂਦਾ। ਅਤੇ ਇਸ ਪ੍ਰਕਿਰਿਆ ਕਰਕੇ ਹੀ ਸਿੱਖਾਂ ਦੀ ਪਛਾਣ ਦਾ ਬਾਹਰੀ ਰੂਪ ਜ਼ੋਰ ਫੜ੍ਹ ਗਿਆ ਅਤੇ ਬੁਹ-ਪੱਖੀ ਸਿੱਖ ਅੰਤਰੀਵ, ਜਿਸ ਦਾ ਲਖਾਇਕ ਗੁਰੂ ਤੇਗ ਬਹਾਦਰ ਦਾ ਜੀਵਨ ਅਤੇ ਸ਼ਹੀਦੀ ਹੈ, ਮਿਟਦਾ ਹੀ ਜਾ ਰਿਹਾ ਹੈ। ਡਾ. ਸੁਖਜਿੰਦਰ ਸਿੰਘ ਨੇ ਕਿਹਾ ਕਿ ਸਿੱਖ ਪਛਾਣ ਅੰਗਰੇਜ਼ੀ ਰਾਜ ਨੇ ਵਖਰੇਵੇਂ ਅਤੇ ਦੂਜੇ ਧਰਮਾਂ ਦੇ ਵਿਰੋਧ ਵਿੱਚ ਖੜ੍ਹਾ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੀ। ਜਿਹੜੀ ਸਹਿਹੋਂਦ ਤੋਂ ਦੂਰ ਕੱਟੜਤਾ ਵੱਧਦੀ ਹੈ। ਸਿੱਖ ਪਛਾਣ ਧਾਰਮਕ ਦੀ ਥਾਂ ਜ਼ਿਆਦਾ ਰਾਜਨੀਤਿਕ ਰੂਪ ਅਖਤਿਆਰ ਕਰ ਗਈ ਹੈ। ਵਿਦਵਾਨਾਂ ਦੇ ਲੈਕਚਰਾਂ ਦੇ ਸਬੰਧ ਵਿੱਚ ਭਾਈ ਅਸ਼ੋਕ ਸਿੰਘ ਬਾਗੜੀਆਂ, ਪ੍ਰੋ. ਹਰਪਾਲ ਸਿੰਘ ਅਤੇ ਇੰਸਟੀਚਿਊਟ ਦੇ ਮੀਤ ਪ੍ਰਧਾਨ ਗੁਰਬੀਰ ਸਿੰਘ ਮਚਾਕੀ, ਪੱਤਰਕਾਰ ਜਸਪਾਲ ਸਿੰਘ ਸਿੱਧੂ ਨੇ ਆਪਣੇ ਵਿਚਾਰ ਪੇਸ਼ ਕੀਤੇ। ਇੰਸਟੀਚਿਊਟ ਦੇ ਪ੍ਰਧਾਨ ਜਨਰਲ (ਸੇਵ ਮੁਕਤ) ਆਰ.ਐਸ. ਸੁਜਲਾਨਾ, ਸੈਕਟਰੀ ਅਤੇ ਹੋਰ ਪੰਤਵੰਤੇ ਲੋਕਾਂ ਨੇ ਸ਼ਮੂਲੀਅਤ ਕੀਤੀ।

Leave a Reply

Your email address will not be published. Required fields are marked *