
ਸਾਹਿਬਜ਼ਾਦਾ ਅਜੀਤ ਸਿੰਘ ਨਗਰ 17 ਸਤੰਬਰ (ਮੰਗਤ ਸਿੰਘ ਸੈਦਪੁਰ) : ਪੰਜਾਬ ਇੰਜੀਨਅਰ ਸੋਸਾਇਟੀ ਵੱਲੋਂ ਪੰਜਾਬ ‘ਚ ਹੜਾਂ ਦੇ ਮੱਦੇਨਜ਼ਰ ਇੰਜੀਨੀਅਰ ਦਿਵਸ ਨੂੰ ਸੂਬਾ ਪੱਧਰ ‘ਤੇ ਨਾ ਮਨਾਉਂਦੇ ਹੋਏ ਇੰਜਨੀਅਰ ਵਿਸ਼ਵੇਸਵਰਈਆ ਮੋਕਸਗੁੰਡਮ ਨੂੰ ਸ਼ਰਧਾਂਜਲੀ ਕੀਤੀ ਗਈ। ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਦੱਸਿਆ ਗਿਆ ਕਿ ਮੋਹਾਲੀ ਸਥਿਤ ਪੰਜਾਬ ਕ੍ਰਿਕਟਰ ਐਸੋਸੀਏਸ਼ਨ ਦੇ ਸਟੇਡੀਅਮ ਵਿੱਚ ਕੀਤੇ ਗਏ ਸ਼ਰਧਾਂਜਲੀ ਸਮਾਰੋ ਦੌਰਾਨ ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੇ ਇੰਜਨੀਅਰ ਵੱਲੋਂ ਸਮੂਹਿਕ ਤੌਰ ‘ਤੇ ਮਤਾ ਪਾਸ ਕੀਤਾ ਗਿਆ। ਜਿਸ ਰਾਹੀਂ ਉਹਨਾਂ ਵੱਲੋਂ ਪੰਜਾਬ ਸਰਕਾਰ ਅਤੇ ਪੰਜਾਬ ਵਾਸੀਆਂ ਨੂੰ ਪੇਸ਼ਕਸ਼ ਕੀਤੀ ਗਈ ਕਿ ਹੜਾਂ ਦੀ ਸਥਿਤੀ ਨਾਲ ਨਜਿੱਠਣ ਅਤੇ ਭਵਿੱਖ ਵਿੱਚ ਅਜਿਹੀਆਂ ਸਥਿਤੀਆਂ ਤੋਂ ਬਚਾਉਣ ਵਾਸਤੇ ਕਿਸੇ ਵੀ ਤਰ੍ਹਾਂ ਦੀ ਤਕਨੀਕੀ ਮੁਹਾਰਤ ਜਾਂ ਹੋਰ ਮਦਦ ਲਈ ਪੰਜਾਬ ਦੇ ਸਮੂਹ ਇੰਜਨੀਅਰ ਹਮੇਸ਼ਾ ਤਿਆਰ ਹਨ। ਉਹਨਾਂ ਵੱਲੋਂ ਸਰਕਾਰ ਨੂੰ ਇਹ ਵੀ ਅਪੀਲ ਕੀਤੀ ਗਈ ਕਿ ਅਜਿਹੀ ਅਜਾਹੀਆਂ ਸਥਿਤੀਆਂ ਨਾਲ ਨਜਿੱਠਣ ਵਾਸਤੇ ਤਕਨੀਕੀ ਮਾਹਿਰਾਂ ਦੇ ਸਮੇਂ ਸਮੇਂ ‘ਤੇ ਦਿੱਤੀ ਜਾਂਦੀ ਰਾਏ ਨੂੰ ਅੱਖੋਂ ਪਰੋਖੇ ਨਹੀਂ ਕਰਨਾ ਨਾ ਕੀਤਾ ਜਾਵੇ। ਸੋਸਾਇਟੀ ਵੱਲੋਂ ਪੰਜਾਬ ਦੇ ਸਾਰੇ ਵਿਭਾਗਾਂ ਦੇ ਇੰਜੀਨੀਅਰ ਵੱਲੋਂ ਇਹ ਪੇਸ਼ਕਸ਼ ਕੀਤੀ ਗਈ ਕਿ ਪੰਜਾਬ ਨੂੰ ਮੁੜ ਪਹਿਲੇ ਦਰਜੇ ਦਾ ਸੂਬਾ ਬਣਾਉਣ ਲਈ ਉਹਨਾਂ ਦੀਆਂ ਸੇਵਾਵਾਂ ਹਰ ਸਮੇਂ ਹਾਜ਼ਰ ਰਹਿਣਗੀਆਂ। ਸੋਸਾਇਟੀ ਦੇ ਜਨਰਲ ਸਕੱਤਰ ਇੰਜੀਨੀਅਰ ਰਸ਼ਪਾਲ ਸਿੰਘ ਬੁੱਟਰ ਵੱਲੋਂ ਦੱਸਿਆ ਗਿਆ ਕਿ ਜਲਦ ਹੀ ਸੋਸਾਇਟੀ ਦੇ ਅਹੁਦੇਦਾਰਾਂ ਦੀ ਨਵੇਂ ਸਿਰੇ ਤੋਂ ਚੋਣ ਕਰਵਾਈ ਜਾਵੇਗੀ। ਇਸ ਸ਼ਰਧਾਂਜਲੀ ਸਮਾਰੋਹ ਵਿੱਚ ਹੋਰਨਾ ਤੋਂ ਇਲਾਵਾ ਪੁੱਡਾ ਦੇ ਮੁੱਖ ਇੰਜਨੀਅਰ ਸ੍ਰੀ ਅਨੁਜ ਸਹਿਗਲ ,ਸ੍ਰੀ ਅਜੈ ਗਰਗ, ਸਥਾਨਕ ਸਰਕਾਰਾਂ ਵਿਭਾਗ ਦੇ ਮੁੱਖ ਇੰਜੀਨੀਅਰ ਨਰੇਸ਼ ਬੱਤਾ, ਇੰਜੀਨੀਅਰ ਵਿਨੋਦ ਚੌਧਰੀ, ਇੰਜਨੀਅਰ ਦਰਸ਼ਨ ਕੁਮਾਰ ਜਿੰਦਲ ਇੰਜੀਨੀਅਰ ਦਵਿੰਦਰ ਸਿੰਘ ਇੰਜੀਨੀਅਰ ਮਨਦੀਪ ਸਿੰਘ, ਇੰਜੀਨੀਅਰ ਹਰਦੀਪ ਸਿੰਘ, ਇੰਜੀਨੀਅਰ ਨਰੇਸ਼ ਇੰਦਰ ਸਿੰਘ ਵਾਲੀਆ, ਇੰਜੀਨੀਅਰ ਸ੍ਰੀ ਹਰਜੀਤ ਸਿੰਘ, ਇੰਜਨੀਅਰ ਸੁਰਿੰਦਰ ਸਿੰਘ ਟਾਂਡਾ, ਇੰਜੀਨੀਅਰ ਗੋੜ, ਇੰਜੀਨੀਅਰ ਗੁਰਪ੍ਰਕਾਸ਼ ਸਿੰਘ ਅਤੇ ਇੰਜਨੀਅਰ ਗਗਨ ਸੰਧੂ ਆਦਿ ਮੌਜੂਦ ਸਨ।
Home
»
Uncategorized
»
ਪੰਜਾਬੀ ਇੰਜਨੀਅਰਜ ਵੈਲਫੇਅਰ ਐਸੋਸੀਏਸ਼ਨ (ਰਜਿ.) ਵੱਲੋਂ ਪੰਜਾਬ ‘ਚ ਹੜ੍ਹਾਂ ਨਾਲ ਪ੍ਰਭਾਵਿਤ ਪੀੜਤ ਪਰਿਵਾਰਾਂ ਦੀ ਸਹਾਇਤਾ ਲਈ ਕੀਤਾ ਮਤਾ ਪਾਸ : ਜਨਰਲ ਸਕੱਤਰ ਰਸ਼ਪਾਲ ਸਿੰਘ ਬੁੱਟਰ


