Home » Uncategorized » ਮੋਹਾਲੀ ਨੇੜਲੇ ਪਿੰਡਾਂ ‘ਚ ਜ਼ਮੀਨਾਂ ਦੀਆਂ ਕੀਮਤਾਂ ਵੱਧਣ ‘ਤੇ ਭੂ-ਮਾਫੀਆ ਗ੍ਰੋਹ ਵਲੋਂ ਕੀਤੇ ਫਰਜ਼ੀ ਬਿਆਨੇ ਲੁੱਟ ਦਾ ਸ਼ਿਕਾਰ ਹੋਣ ਤੋਂ ਬਚਣ ਲਈ 5 ਪੀੜਤ ਪਰਿਵਾਰਾਂ ਨੇ ਪ੍ਰੈਸ ਕਾਨਫਰੰਸ ‘ਚ ਕੀਤੇ ਅਹਿਮ ਖੁਲਾਸੇ… 15 ਦਿਨਾਂ ਅੰਦਰ ਧੋਖੇਬਾਜ਼ ਭੂ-ਮਾਫੀਆ ਅਤੇ ਹੋਰ ਸਬੰਧਿਤ ਵਿਅਕਤੀਆਂ ਵਿਰੁੱਧ ਦਿੱਤੀਆਂ ਸ਼ਿਕਾਇਤਾਂ ‘ਤੇ ਕਾਰਵਾਈ ਨਾ ਹੋਣ ਤੇ ਕੀਤਾ ਜਾਵੇਗਾ ਐਸਐਸਪੀ. ਦਫ਼ਤਰ ਮੋਹਾਲੀ ਦਾ ਘਿਰਾਓ : ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ

ਮੋਹਾਲੀ ਨੇੜਲੇ ਪਿੰਡਾਂ ‘ਚ ਜ਼ਮੀਨਾਂ ਦੀਆਂ ਕੀਮਤਾਂ ਵੱਧਣ ‘ਤੇ ਭੂ-ਮਾਫੀਆ ਗ੍ਰੋਹ ਵਲੋਂ ਕੀਤੇ ਫਰਜ਼ੀ ਬਿਆਨੇ ਲੁੱਟ ਦਾ ਸ਼ਿਕਾਰ ਹੋਣ ਤੋਂ ਬਚਣ ਲਈ 5 ਪੀੜਤ ਪਰਿਵਾਰਾਂ ਨੇ ਪ੍ਰੈਸ ਕਾਨਫਰੰਸ ‘ਚ ਕੀਤੇ ਅਹਿਮ ਖੁਲਾਸੇ… 15 ਦਿਨਾਂ ਅੰਦਰ ਧੋਖੇਬਾਜ਼ ਭੂ-ਮਾਫੀਆ ਅਤੇ ਹੋਰ ਸਬੰਧਿਤ ਵਿਅਕਤੀਆਂ ਵਿਰੁੱਧ ਦਿੱਤੀਆਂ ਸ਼ਿਕਾਇਤਾਂ ‘ਤੇ ਕਾਰਵਾਈ ਨਾ ਹੋਣ ਤੇ ਕੀਤਾ ਜਾਵੇਗਾ ਐਸਐਸਪੀ. ਦਫ਼ਤਰ ਮੋਹਾਲੀ ਦਾ ਘਿਰਾਓ : ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 2 ਸਤੰਬਰ (ਮੰਗਤ ਸਿੰਘ ਸੈਦਪੁਰ) : 5 ਪੀੜਿਤ ਪਰਿਵਾਰਾਂ ਨੇ ਭੂ-ਮਾਫੀਆ ਗਰੁੱਪ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਦੀ ਮਿਲੀਭੁਗਤ ਲੋਕ ਦਾ ਸ਼ਿਕਾਰ ਹੋਏ ਪੰਜ ਪੀੜਤ ਪਰਿਵਾਰਾਂ ਨੇ ਆਪਣੇ ਨਾਲ ਹੋਈ ਧੋਖਾਧੜੀ ਬਾਰੇ ਐਸਸੀ/ਬੀਸੀ ਮਹਾਂ ਪੰਚਾਇਤ ਪੰਜਾਬ ਮੋਰਚਾ ਨੇੜੇ ਫੇਜ-7 ਦੀਆਂ ਲਾਈਟਾਂ ਵਿਖੇ ਪ੍ਰੈਸ ਕਾਨਫਰੰਸ ਰਾਹੀਂ ਮੀਡੀਆ ਸਾਹਮਣੇ ਵੱਡੇ ਖੁਲਾਸੇ ਕੀਤੇ। ਪੀੜਿਤ ਕਿਸਾਨਾਂ ‘ਤੇ ਧੋਖਾਧੜੀ ਕਰਨ ਵਾਲਿਆਂ ਨੇ ਧੋਖਾਧੜੀ ਨਾਲ ਜਮੀਨਾਂ ਹੜੱਪਣ ਦੀ ਕੋਸ਼ਿਸ਼ ਦੌਰਾਨ ਐਫਆਈਆਰ ਦਰਜ ਵੀ ਕਰਵਾਈਆਂ। ਜਿਸ ਕਾਰਨ ਇੱਕ ਪੀੜਿਤ ਕਿਸਾਨ ਅੱਜ ਵੀ ਜੇਲ੍ਹ ਵਿੱਚ ਬੈਠਾ ਹੈ। ਇੱਕ 95 ਸਾਲਾ ਦੇ ਬਜ਼ੁਰਗ ‘ਤੇ ਵੀ ਐਫਆਈਆਰ ਦਰਜ ਕਰਵਾਈ ਗਈ। ਜਿਸ ਨੂੰ ਬਾਅਦ ਵਿੱਚ ਆਪਣੀ ਜਮਾਤ ਕਰਾਉਣੀ ਪਈ। ਇਹ ਮਾਮਲਾ ਪਿੰਡ ਜੌਲਾ, ਤਸਿੰਬਲੀ ਤੇ ਮੁੱਲਾਂਪੁਰ ਦੇ ਕਿਸਾਨਾਂ ਨਾਲ ਵਾਪਰਿਆ। ਜਿਸ ਸਬੰਧੀ ਉਹ ਮਾਫੀਆ ਗਰੋ ਕੋਲੋਂ ਆਪਣੀਆਂ ਜਮੀਨਾਂ ਬਚਾਉਣ ਲਈ ਅਦਾਲਤ ਵਿੱਚ ਸਟੇਅ ਕਰਾਉਣੀ ਪਈ ਅਤੇ ਹੁਣ ਸਾਰੇ ਕੇਸ ਡੇਰਾ ਬੱਸੀ ਅਦਾਲਤ ਵਿੱਚ ਚੱਲ ਰਹੇ ਹਨ। ਪੀੜਿਤ ਕਿਸਾਨਾਂ ਨੇ ਦੱਸਿਆ ਕਿ ਧੋਖਾਧੜੀ ਕਰਨ ਵਾਲੇ ਵਿਅਕਤੀ ਅਜੈਬ ਸਿੰਘ ਅਤੇ ਕਰਮ ਸਿੰਘ ਆਦਿ ਨੇ ਲੋਕਾਂ ਨੂੰ ਬੈਂਕ ਕਰਜ਼ਿਆਂ ਦਿਵਾਉਣ ਦੀ ਯੋਜਨਾ ਬਣਾ ਕੇ ਬਹਾਨੇ ਨਾਲ ਆਪਣੇ ਜਾਲ ਵਿੱਚ ਫਸਾਇਆ ਅਤੇ ਪੀੜਤ ਪਰਿਵਾਰ ਇੱਕ ਨੂੰ ਮੁਫਤ ਧਾਰਮਿਕ ਸਥਾਨਾਂ ਤੇ ਯਾਤਰਾਵਾਂ ਕਰਵਾਉਣ ਦੀ ਵਿਉਂਤ ਬਣਾ ਕੇ ਅਨਪੜ ਤੇ ਭੋਲੇ ਭਾਲੇ ਕਿਸਾਨਾਂ ਨੂੰ ਠੱਗਿਆ ਹੈ। ਕਈਆਂ ਤੋਂ ਉਹਨਾਂ ਨੇ ਬੈਂਕ ਅਕਾਊਂਟ ਵਿੱਚ ਰਕਮ ਪਾਕੇ ਅਤੇ ਬਾਅਦ ਵਿੱਚ ਕੈਸ਼ ਕਢਵਾਕੇ ਵਾਪਸ ਲੈ ਲਈ। ਇਹਨਾਂ ਭੂ-ਮਾਫੀਆ ਸਰਗਣਿਆ ‘ਤੇ ਧੋਖਾਧੜੀ ਦੇ ਪਹਿਲਾਂ ਵੀ ਕਈ ਕੇਸ ਚੱਲ ਰਹੇ ਹਨ।
       ਅੱਜ ਪ੍ਰੈਸ ਦੇ ਸਾਹਮਣੇ ਪੀੜਿਤ ਕਿਸਾਨਾਂ ਨੇ ਆਪਣੇ ਨਾਲ ਹੋਈ ਧੋਖਾ ਧੜੀ ਸਬੰਧੀ ਥਾਣਾ ਹੰਡੇਸਰਾ ਤੋਂ ਇਲਾਵਾ ਡੀ.ਐਸ.ਪੀ. ਡੇਰਾ ਬੱਸੀ, ਐਸ.ਐਸ.ਪੀ. ਮੋਹਾਲੀ ਅਤੇ ਡੀ.ਜੀ.ਪੀ. ਪੰਜਾਬ ਤੱਕ ਦਿੱਤੀਆਂ ਦਰਖਾਸਤਾਂ ਦਿਖਾਉਂਦੇ ਹੋਏ ਕਿਹਾ ਕਿ ਲਗਭਗ 4 ਮਹੀਨੇ ਬੀਤਣ ਤੋਂ ਬਾਅਦ ਵੀ ਸਾਨੂੰ ਇਨਸਾਫ ਨਹੀਂ ਮਿਲਿਆ। ਉਲਟਾ ਪੁਲਿਸ ਅਧਿਕਾਰੀ ਉਹਨਾਂ ਨੂੰ ਹੀ ਦੂਸਰੇ ਤੀਸਰੇ ਦਿਨ ਥਾਣੇ ਵਿੱਚ ਬੁਲਾਕੇ ਤੰਗ ਪਰੇਸ਼ਾਨ ਕਰ ਰਹੇ ਹਨ। ਜਦੋਂ ਕਿ ਸਾਡੀ ਮੰਗ ਇਹ ਹੈ ਕਿ ਸਾਡੇ ਵੱਲੋਂ ਦਿੱਤੀਆਂ ਦਰਖਾਸਤਾਂ ‘ਤੇ ਕਾਨੂੰਨੀ ਕਾਰਵਾਈ ਕਰਦਿਆਂ ਸਾਨੂੰ ਇਨਸਾਫ ਦਿੱਤਾ ਜਾਵੇ।
      ਐਸਸੀ/ਬੀਸੀ ਮਹਾ ਪੰਚਾਇਤ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਮੋਰਚਾ ਆਗੂਆਂ ਅਤੇ ਇਹਨਾਂ ਪੀੜਤ ਕਿਸਾਨ ਪਰਿਵਾਰਾਂ ਨਾਲ ਸਲਾਹ ਮਸ਼ਵਰਾ ਕਰਕੇ ਪੁਲਿਸ ਪ੍ਰਸ਼ਾਸਨ ਮੋਹਾਲੀ, ਐਸ.ਐਸ.ਪੀ. ਮੋਹਾਲੀ ਅਤੇ ਡੀ.ਜੀ.ਪੀ. ਪੰਜਾਬ ਇਨਸਾਫ ਦੇਣ ਲਈ ਮੰਗ ਕੀਤੀ ਹੈ। ਕਿ ਜੇਕਰ 15 ਦਿਨਾਂ ਦੇ ਅੰਦਰ ਅੰਦਰ ਇਹਨਾਂ ਪੀੜਤ ਕਿਸਾਨਾਂ ਨੂੰ ਇਨਸਾਫ ਨਾ ਮਿਲਿਆ ਤਾਂ ਇਲਾਕੇ ਦੀਆਂ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਐਸ.ਐਸ.ਪੀ. ਦਫਤਰ ਮੋਹਾਲੀ ਦਾ ਘਿਰਾਓ ਕੀਤਾ ਜਾਵੇਗਾ। ਇਸ ਦੌਰਾਨ ਜੇ ਕੋਈ ਜਾਨੀ-ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਜਿੰਮੇਵਾਰ ਪੁਲਿਸ ਪ੍ਰਸ਼ਾਸਨ ਮੋਹਾਲੀ ਹੋਵੇਗਾ। ਇਸ ਸਬੰਧੀ ਜਦੋਂ ਅਜਾਇਬ ਸਿੰਘ ਪਰਾਗਪੁਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਸਾਡੇ ਕੋਲ ਕਾਗਜ ਪੂਰੇ ਹਨ ਅਤੇ ਦੋਸ਼ ਲਾਉਣ ਵਾਲੇ ਵਿਅਕਤੀਆਂ ਨੇ ਮੇਰੇ ਘਰੇ ਆ ਕੇ ਜਮੀਨ ਦਾ ਸੌਦਾ ਕੀਤਾ ਅਤੇ ਬਿਆਨਾ ਲਗਵਾਇਆ ਉਹਨਾਂ ਕਿਹਾ ਕਿ ਮੇਰੇ ਉੱਤੇ ਲਾਈ ਸਾਰੇ ਦੋਸ਼ ਬੇਬੁਨਿਆਦ ਹਨ। ਇਸ ਸਬੰਧੀ ਜਦੋਂ ਕਰਮ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮੈਂ ਕੋਈ ਇਹੋ ਜਿਹੀ ਗੱਲ ਨਹੀਂ ਕੀਤੀ ਜਿਸ ਨਾਲ ਦੋਸ਼ ਲਾਉਣ ਵਾਲੇ ਵਿਅਕਤੀਆਂ ਵੱਲੋਂ ਕਿਹਾ ਗਿਆ ਹੈ।‌ ਉਹਨਾਂ ਦੱਸਿਆ ਕਿ ਮੈਂ ਬਿਲਕੁਲ ਨਿਰਦੋਸ਼ ਹਾਂ ਅਤੇ ਦੋਸ਼ ਲਾਉਣ ਵਾਲੇ ਵਿਅਕਤੀ ਜਿੱਥੇ ਮਰਜ਼ੀ ਸਾਡੇ ਵਿਰੁੱਧ ਕੋਈ ਵੀ ਕਾਰਵਾਈ ਕਰ ਲੈਣ ਸਾਨੂੰ ਇਸ ਨਾਲ ਕੋਈ ਫਰਕ ਨਹੀਂ ਪਵੇਗਾ।
        ਇਸ ਮੌਕੇ ਮੋਰਚਾ ਆਗੂ ਹਰਨੇਕ ਸਿੰਘ ਮਲੋਆ, ਕਰਮ ਸਿੰਘ ਕੁਰੜੀ, ਸਿਮਰਨਜੀਤ ਸਿੰਘ ਸ਼ੈਕੀ, ਮਾਸਟਰ ਬਨਵਾਰੀ ਲਾਲ, ਗੁਰਮੁਖ ਸਿੰਘ, ਕੁਲਵਿੰਦਰ ਸਿੰਘ, ਅਵਤਾਰ ਸਿੰਘ, ਕੁਲਜੀਤ ਸਿੰਘ, ਗੁਰਦੀਪ ਸਿੰਘ, ਮਨਜੇਸ਼ ਸਿੰਘ, ਜਗਦੀਪ ਸਿੰਘ ਜੱਗੀ, ਹਰਜਿੰਦਰ ਸਿੰਘ,  ਗੁਰਜੀਤ ਸਿੰਘ, ਬਲਵਿੰਦਰ ਸਿੰਘ, ਬਲਜੀਤ ਸਿੰਘ, ਜਸਵੀਰ ਸਿੰਘ ਮਹਿਤਾ, ਹਰਵਿੰਦਰ ਸਿੰਘ, ਹਰਪਾਲ ਸਿੰਘ ਢਿੱਲੋ, ਬੱਬਲ ਚੌਪੜਾ ਆਦਿ ਹਾਜ਼ਰ ਹੋਏ।

Leave a Reply

Your email address will not be published. Required fields are marked *