ਚੰਡੀਗੜ੍ਹ 1 ਸਤੰਬਰ (ਮੰਗਤ ਸਿੰਘ ਸੈਦਪੁਰ) :: ਪੰਜਾਬ ਸਰਕਾਰ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੁਆਰਾ ਜਾਰੀ ਅਧਿਕਾਰਤ “ਫਲੱਡ ਮੀਡੀਆ ਬੁਲੇਟਿਨ” ਅਨੁਸਾਰ, ਪੰਜਾਬ ‘ਚ ਹੜ੍ਹਾਂ ਆ ਗਿਆ ਤੇ ਕਹਿਰ ਨੇ ਵੱਡੇ ਪੱਧਰ ਤੇ ਨੇ ਭਾਰੀ ਤਬਾਹੀ ਮਚਾਈ ਹੈ। 1 ਅਗਸਤ ਤੋਂ 1 ਸਤੰਬਰ ਤੱਕ ਦੇ ਅੰਕੜਿਆਂ ਮੁਤਾਬਕ, ਸੂਬੇ ਦੇ 12 ਜ਼ਿਲ੍ਹੇ ਹੜ੍ਹ ਦੀ ਲਪੇਟ ਵਿੱਚ ਆ ਚੁੱਕੇ ਹਨ।, ਜਿਸ ਕਾਰਨ 1044 ਪਿੰਡ ਅਤੇ 2,56,107 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਇਸ ਵਿਨਾਸ਼ਕਾਰੀ ਆਫ਼ਤ ਵਿੱਚ ਹੁਣ ਤੱਕ 29 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 3 ਲੋਕ ਅਜੇ ਵੀ ਲਾਪਤਾ ਹਨ।ਪੰਜਾਬ ਸਰਕਾਰ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੁਆਰਾ ਜਾਰੀ ਅਧਿਕਾਰਤ “ਫਲੱਡ ਮੀਡੀਆ ਬੁਲੇਟਿਨ” ਰਿਪੋਰਟ ਅਨੁਸਾਰ, ਅੰਮ੍ਰਿਤਸਰ, ਬਰਨਾਲਾ, ਫਾਜ਼ਿਲਕਾ, ਫਿਰੋਜ਼ਪੁਰ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਮਾਨਸਾ, ਮੋਗਾ, ਪਠਾਨਕੋਟ ਅਤੇ ਐਸਏਐਸ ਨਗਰ (ਮੋਹਾਲੀ) ਸਮੇਤ 12 ਜ਼ਿਲ੍ਹੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਮਨੁੱਖੀ ਨੁਕਸਾਨ: ਸਬੰਧੀ ਜੇ ਗੱਲ ਕੀਤੀ ਜਾਵੇ ਤਾਂ ਹੁਣ ਤੱਕ 29 ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ ਪਠਾਨਕੋਟ ਜ਼ਿਲ੍ਹੇ ਤੋਂ 3 ਲੋਕ ਲਾਪਤਾ ਹਨ। ਬਚਾਅ ਕਾਰਜ: ਹੜ੍ਹਾਂ ਵਿੱਚ ਫਸੇ 15,688 ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ। ਰਿਪੋਰਟ ਅਨੁਸਾਰ ਰਾਹਤ ਕੈਂਪ: ਪ੍ਰਭਾਵਿਤ ਲੋਕਾਂ ਲਈ 12ਔ9 ਰਾਹਤ ਕੈਂਪ ਚਲਾਏ ਜਾ ਰਹੇ ਹਨ, ਜਿਨ੍ਹਾਂ ਵਿੱਚ ਇਸ ਸਮੇਂ 7,144 ਲੋਕ ਰਹਿ ਰਹੇ ਹਨ। ਹੜਾਂ ਦੇ ਕਹਿਰ ਕਾਰਨ ਜਿੱਥੇ ਜਾਨੀ ਨੁਕਸਾਨ ਹੋਇਆ ਹੈ ਉੱਥੇ ਹੀ ਮਾਲੀ ਅਤੇ ਆਰਥਿਕ ਨੁਕਸਾਨ ਵੀ ਵੱਡੇ ਪੱਧਰ ਤੇ ਹੋਇਆ ਰਿਹਾ ਹੈ। ਇਸੇ ਸੰਬੰਧ ਵਿੱਚ ਹੜ੍ਹਾਂ ਨੇ ਪੰਜਾਬ ਦੀ ਖੇਤੀਬਾੜੀ ਅਰਥਵਿਵਸਥਾ ਨੂੰ ਵੀ ਡੂੰਘੀ ਸੱਟ ਮਾਰੀ ਹੈ।ਫਸਲਾਂ ਦਾ ਨੁਕਸਾਨ: ਕੁੱਲ 94,061 ਹੈਕਟੇਅਰ ਰਕਬੇ ਵਿੱਚ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ ਹੈ। ਸਭ ਤੋਂ ਵੱਧ ਨੁਕਸਾਨ ਮਾਨਸਾ, ਕਪੂਰਥਲਾ, ਫਾਜ਼ਿਲਕਾ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਹੋਇਆ ਹੈ। ਪਸ਼ੂ ਅਤੇ ਘਰਾਂ ਦਾ ਨੁਕਸਾਨ: ਬਾਰੇ ਬੁਲੇਟਿਨ ਵਿੱਚ ਕਿਹਾ ਗਿਆ ਹੈ ਕਿ ਪਸ਼ੂਆਂ ਦੇ ਨੁਕਸਾਨ ਅਤੇ ਨੁਕਸਾਨੇ ਗਏ ਘਰਾਂ ਦਾ ਸਹੀ ਅੰਕੜਾ ਹੜ੍ਹ ਦਾ ਪਾਣੀ ਉਤਰਨ ਤੋਂ ਬਾਅਦ ਇਕੱਠਾ ਕੀਤਾ ਜਾਵੇਗਾ। ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਅਤੇ ਬਚਾਅ ਕਾਰਜ ਜੰਗੀ ਪੱਧਰ ‘ਤੇ ਜਾਰੀ ਹਨ, ਜਿਨ੍ਹਾਂ ਵਿੱਚ ਕੇਂਦਰ ਅਤੇ ਸੂਬੇ ਦੀਆਂ ਕਈ ਏਜੰਸੀਆਂ ਸ਼ਾਮਲ ਹਨ: ਐਨਡੀਆਰਐਫ: ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ ਦੀਆਂ 20 ਟੀਮਾਂ ਤਾਇਨਾਤ ਹਨ। ਸੂਬਾਈ ਫੋਰਸਾਂ: ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ ਦੁਆਰਾ ਬਚਾਅ ਕਾਰਜਾਂ ਲਈ 114 ਕਿਸ਼ਤੀਆਂ ਅਤੇ 1 ਹੈਲੀਕਾਪਟਰ ਦੀ ਵਰਤੋਂ ਕੀਤੀ ਜਾ ਰਹੀ ਹੈ। ਫੌਜ ਅਤੇ ਜਲ ਸੈਨਾ: ਫੌਜ ਅਤੇ ਜਲ ਸੈਨਾ ਦੇ 10 ਕਾਲਮ ਤਾਇਨਾਤ ਹਨ, ਜਦਕਿ 2 ਸਟੈਂਡਬਾਏ ‘ਤੇ ਹਨ। ਰਾਹਤ ਅਤੇ ਬਚਾਅ ਲਈ 30-35 ਹੈਲੀਕਾਪਟਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ।
Home
»
Uncategorized
»
ਪੰਜਾਬ ‘ਚ ਹੁਣ ਤੱਕ ਭਾਰੀ ਹੜ੍ਹਾਂ ਦੇ ਕਹਿਰ ਦੀ ਮਾਰ ਹੇਠ ਆਏ 1044 ਪਿੰਡਾਂ ਦੇ 2,56107 ਤੋਂ ਵੱਧ ਲੋਕ ਹੋਏ ਪ੍ਰਭਾਵਿਤ, ਹੁਣ ਤੱਕ 29 ਲੋਕਾਂ ਦੀ ਹੋਈ ਮੌਤ ਅਤੇ 3 ਲੋਕ ਅਜੇ ਵੀ ਲਾਪਤਾ…


