Home » Uncategorized » ਸਬੂਤਾਂ ਦੀ ਘਾਟ ਕਾਰਨ ਮਾਣਯੋਗ ਅਦਾਲਤ ਨੇ ਭਰਿਸ਼ਟਾਚਾਰ ਦੇ ਕੇਸ ‘ਚੋਂ ਪੁਲਿਸ ਅਧਿਕਾਰੀ ਨੂੰ ਕੀਤਾ ਬਰੀ

ਸਬੂਤਾਂ ਦੀ ਘਾਟ ਕਾਰਨ ਮਾਣਯੋਗ ਅਦਾਲਤ ਨੇ ਭਰਿਸ਼ਟਾਚਾਰ ਦੇ ਕੇਸ ‘ਚੋਂ ਪੁਲਿਸ ਅਧਿਕਾਰੀ ਨੂੰ ਕੀਤਾ ਬਰੀ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 25 ਅਗਸਤ (ਮੰਗਤ ਸਿੰਘ ਸੈਦਪੁਰ) : ਮੋਹਾਲੀ ਸਥਿਤ ਮਾਣਯੋਗ ਅਦਾਲਤਾਂ ਚ ਬਹੁਤ ਪੁਰਾਣੇ ਕੇਸਾਂ ਦੀਆਂ ਸੁਣਵਾਈਆਂ ਵੱਡੇ ਪੱਧਰ ਤੇ ਹੋ ਰਹੀਆਂ ਹਨ। ਇਸੇ ਸਬੰਧ ਵਿੱਚ ਮੋਹਾਲੀ ਵਿਖੇ ਵਧੀਕ ਜ਼ਿਲ੍ਹਾ ਅਤੇ ਜੱਜ ਹਰਦੀਪ ਸਿੰਘ ਦੀ ਅਦਾਲਤ ਵਿੱਚ ਹੋਈ ਸੁਣਵਾਈ ਦੌਰਾਨ ਸਹਾਇਕ ਸਬ-ਇੰਸਪੈਕਟਰ ਇੰਦਰਪਾਲ ਸਿੰਘ ਨੂੰ 2019 ਦੇ ਰਿਸ਼ਵਤਖੋਰੀ ਦੇ ਮਾਮਲੇ ਵਿਚ ਬਰੀ ਕਰ ਦਿੱਤਾ ਹੈ। ਇਹ ਮਾਮਲਾ ਸ਼ਿਕਾਇਕਰਤਾ ਸੁੱਚਾ ਸਿੰਘ ਦੇ ਬਿਆਨਾਂ ‘ਤੇ ਵਿਜੀਲੈਂਸ ਬਿਊਰੋ ਫਲਾਇੰਗ ਸਕੂਐਡ-1 ਵਿਖੇ ਦਰਜ ਕੀਤਾ ਗਿਆ ਸੀ। ਸ਼ਿਕਾਇਤ ਦੇ ਅਨੁਸਾਰ ਸੁੱਚਾ ਸਿੰਘ ਦੇ ਭਰਾ, ਦੀਪਕ ਪਠਾਨੀਆ ਦਾ ਇਕ ਵਿਨੋਦ ਕੁਮਾਰ ਨਾਮ ਦੇ ਵਿਅਕਤੀ ਨਾਲ ਪੈਸੇ ਦਾ ਝਗੜਾ ਸੀ, ਜਿਸਨੇ ਕਥਿਤ ਤੌਰ ‘ਤੇ ਉਸ ਤੋਂ 1.65 ਲੱਖ ਰੁਪਏ ਉਧਾਰ ਲਏ ਸਨ। ਜਦੋਂ ਦੀਪਕ ਨੇ 26 ਫਰਵਰੀ, 2019 ਨੂੰ ਪੈਸੇ ਵਾਪਸ ਕਰਨ ਦੀ ਮੰਗ ਰੱਖੀ, ਤਾਂ ਵਿਨੋਦ ਕੁਮਾਰ ਨੇ ਉਸ ‘ਤੇ ਕਥਿਤ ਤੌਰ ‘ਤੇ ਹਮਲਾ ਕੀਤਾ ਅਤੇ ਜਿਸ ਤੋਂ ਬਾਅਦ ਦੀਪਕ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ। ਇਸ ਤੋਂ ਬਾਅਦ, ਦੀਪਕ ਦੀ ਸ਼ਿਕਾਇਤ ਤੇ ਮਾਮਲੇ ਦੀ ਜਾਂਚ ਥਾਣਾ ਸਿਟੀ ਰੋਪੜ ਵਿਖੇ ਤਾਇਨਾਤ ਇੰਦਰਪਾਲ ਸਿੰਘ ਨੂੰ ਸੌਂਪੀ ਗਈ। ਇਸਤਗਾਸਾ ਪੱਖ ਦੇ ਅਨੁਸਾਰ, 1 ਮਾਰਚ, 2019 ਨੂੰ ਏ. ਐੱਸ. ਆਈ. ਇੰਦਰਪਾਲ ਸਿੰਘ ਨੇ ਸੁੱਚਾ ਸਿੰਘ ਨੂੰ ਥਾਣੇ ਬੁਲਾਇਆ ਅਤੇ ਉਸਨੂੰ ਦੱਸਿਆ ਕਿ ਵਿਨੋਦ ਕੁਮਾਰ ਦੀ ਪਤਨੀ ਨੇ ਉਸ ‘ਤੇ ਛੇੜਛਾੜ ਦੇ ਦੋਸ਼ ਲਗਾਏ ਹਨ। ਓਹਨਾਂ ਦੋਸ਼ ਲਗਾਇਆ ਕਿ ਅਧਿਕਾਰੀ ਨੇ ਅੱਗੇ ਦੀ ਕਾਰਵਾਈ ਤੋਂ ਬਚਾਉਣ ਲਈ 10,000 ਦੀ ਰਿਸ਼ਵਤ ਮੰਗੀ ਅਤੇ ਵਿਨੋਦ ਕੁਮਾਰ ਨਾਲ ਝਗੜੇ ਨੂੰ ਸੁਲਝਾਉਣ ਵਿਚ ਮਦਦ ਕਰਨ ਦਾ ਵਾਅਦਾ ਵੀ ਕੀਤਾ। ਭ੍ਰਿਸ਼ਟਾਚਾਰੀ ਮਾਮਲੇ ਵਿਚ ਸ਼ਿਕਾਇਤਕਰਤਾ ਨੇ ਡਰ ਦੇ ਮਾਰੇ, ਕਥਿਤ ਤੌਰ ‘ਤੇ 9,000 ਦੀ ਰਿਸ਼ਵਤ ਦੇਣ ਲਈ ਹਾਮੀ ਭਾਰੀ, ਜਿਸ ਵਿਚੋਂ 3,000 ਕਥਿਤ ਤੌਰ ‘ਤੇ ਉਸੇ ਦਿਨ ਸੌਂਪ ਦਿੱਤੇ ਗਏ ਸਨ, ਜਦਕਿ ਬਾਕੀ 6,000 ਦੀ 6 ਮਾਰਚ ਨੂੰ ਅਦਾ ਕੀਤੇ ਜਾਣੇ ਸਨ।ਸ਼ਿਕਾਇਤ ਦੇ ਆਧਾਰ ‘ਤੇ, 6 ਮਾਰਚ ਨੂੰ ਇਕ ਜਾਅਲ ਵਿਛਾਇਆ। ਜਿਸ ਦੌਰਾਨ ਵਿਜੀਲੈਂਸ ਬਿਊਰੋ ਨੇ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿਚ ਇੰਦਰਪਾਲ ਸਿੰਘ ਦੇ ਕਬਜ਼ੇ ਵਿਚੋਂ 6,000 ਦੀ ਦਾਗ਼ੀ ਰਾਸ਼ੀ ਬਰਾਮਦ ਕੀਤੀ ਗਈ ਸੀ, ਵਿਜੀਲੈਂਸ ਬਿਊਰੋ ਨੇ ਉਕਤ ਪੁਲਿਸ ਅਧਿਕਾਰੀ ਖਿਲਾਫ ਭ੍ਰਿਸ਼ਟਾਚਾਰ ਰੋਕਥਾਮ ਐਕਟ ਦੀ ਧਾਰਾ 7 ਤਹਿਤ ਮਾਮਲਾ ਦਰਜ ਕੀਤਾ ਸੀ। ਜਿਸ ਤੋਂ ਬਾਅਦ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਮੁਹਾਲੀ ਅਦਾਲਤ ਨੇ ਏ. ਐੱਸ. ਆਈ. ਇੰਦਰਪਾਲ ਸਿੰਘ ਨੂੰ 4 ਅਪ੍ਰੈਲ 2019 ਨੂੰ ਜਮਾਨਤ ਦੇ ਦਿੱਤੀ ਸੀ। ਹਾਲਾਂਕਿ, ਮੁਕੱਦਮੇ ਦੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਇਸਤਗਾਸਾ ਪੱਖ ਦੇ ਕੇਸ ਵਿਚ ਅੰਤਰ ਪਾਏ ਅਤੇ ਕਿਹਾ ਕਿ ਰਿਸ਼ਵਤ ਦੀ ਮੰਗ ਅਤੇ ਸਵੈ-ਇੱਛਾ ਨਾਲ ਸਵੀਕ੍ਰਿਤੀ ਵਾਜਬ ਸ਼ੱਕ ਤੋਂ ਪਰੇ ਸਾਬਤ ਨਹੀਂ ਹੋਈ, ਜੋ ਕਿ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ ਦੋਸ਼ੀ ਠਹਿਰਾਉਣ ਲਈ ਜ਼ਰੂਰੀ ਲੋੜ ਹੈ। ਨਤੀਜੇ ਵਜੋਂ ਮਾਮਲੇ ਦੀ ਸੁਣਵਾਈ ਦੌਰਾਨ ਸੇਵਾਮੁਕਤ ਹੋ ਚੁੱਕੇ ਇੰਦਰਪਾਲ ਸਿੰਘ ਨੂੰ ਸੋਮਵਾਰ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ।

Leave a Reply

Your email address will not be published. Required fields are marked *

ਕੌਮੀ ਇਨਸਾਫ ਮੋਰਚੇ ਵੱਲੋਂ 28 ਜੁਲਾਈ ਨੂੰ ਸਾਰੀਆਂ ਪੰਥਕ, ਕਿਸਾਨ ਜਥੇਬੰਦੀਆਂ, ਪੰਥ ਪੰਜਾਬ ਦਰਦੀ ਸ਼ਖਸ਼ੀਅਤਾਂ ਨੂੰ ਕਿਸਾਨ ਭਵਨ ‘ਚ 11 ਵਜੇ ਨੁਮਾਇੰਦਾ ਮੀਟਿੰਗ ਵਿੱਚ ਪੁੱਜਣ ਦੀ ਕੀਤੀ ਅਪੀਲ : ਸਰਪ੍ਰਸਤ ਬਾਪੂ ਗੁਰਚਰਨ ਸਿੰਘ/ਮੁੱਖ ਬੁਲਾਰਾ ਗੁਰਦੀਪ ਸਿੰਘ ਬਠਿੰਡਾ