Home » ਪੰਜਾਬ » ਮੋਹਾਲੀ ਪੁਲਿਸ ਵੱਲੋਂ ਅਗਵਾ ਅਤੇ ਅੰਨ੍ਹੇ ਕਤਲ ਦੇ ਮਾਮਲੇ ਨੂੰ 48 ਘੰਟੇ ਦੇ ਅੰਦਰ ਅੰਦਰ ਟਰੇਸ ਕਰਕੇ 02 ਵਿਅਕਤੀਆਂ ਦੀ ਗ੍ਰਿਫ਼ਤਾਰੀ

ਮੋਹਾਲੀ ਪੁਲਿਸ ਵੱਲੋਂ ਅਗਵਾ ਅਤੇ ਅੰਨ੍ਹੇ ਕਤਲ ਦੇ ਮਾਮਲੇ ਨੂੰ 48 ਘੰਟੇ ਦੇ ਅੰਦਰ ਅੰਦਰ ਟਰੇਸ ਕਰਕੇ 02 ਵਿਅਕਤੀਆਂ ਦੀ ਗ੍ਰਿਫ਼ਤਾਰੀ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 8 ਜੁਲਾਈ (ਮੰਗਤ ਸਿੰਘ ਸੈਦਪੁਰ) : ਮੋਹਾਲੀ ਪੁਲਿਸ ਵੱਲੋਂ ਮਿਤੀ 03.07.2025 ਦੀ ਰਾਤ ਨੂੰ ਥਾਣਾ ਆਈ.ਟੀ. ਸਿਟੀ ਏਰੀਆ ਵਿਚ ਅਗਵਾ ਵਿਅਕਤੀ ਅਤੇ ਉਸ ਦੇ “ਬਲਾਇੰਡ ਮਰਡਰ” ਨੂੰ ਟਰੇਸ ਕਰਕੇ 02 ਦੋਸ਼ਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਸ੍ਰੀ ਸੌਰਵ ਜਿੰਦਲ ਪੀ.ਪੀ.ਐਸ. ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਅੱਗੇ ਦੱਸਿਆ ਕਿ ਮਿਤੀ 04.07.2025 ਨੂੰ ਕਾਹੁਲ ਸੇਹਾਜ ਪੁੱਤਰ ਅਮਰਜੀਤ ਸਿੰਘ ਸੇਹਾਜ ਵਾਸੀ ਮਕਾਨ ਨੰਬਰ 2770 ਬਲਾਕ ਸੀ ਏਰੋਸਿਟੀ ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਬਿਆਨਾਂ ਦੇ ਅਧਾਰ ਤੇ ਨਾਮਲੂਮ ਵਿਅਕਤੀਆਂ ਦੇ ਮੁਕਦਮਾ ਨੰਬਰ 86 ਮਿਤੀ 04.07.2025 ਅ/ਧ 127 (6) ਬੀ.ਐਨ.ਸੀ ਥਾਣਾ ਆਈ.ਟੀ. ਸਿਟੀ ਜ਼ਿਲ੍ਹਾ ਐਸ.ਏ.ਐਸ ਨਗਰ ਦਰਜ ਰਜਿਸਟਰ ਕੀਤਾ ਗਿਆ ਸੀ ਕਿ ਉਸਦਾ ਪਿਤਾ ਮਿਤੀ 03.07.2025 ਕਿਸੇ ਹੋਰ ਵਿਅਕਤੀ ਨਾਲ ਦਿਨ ਵਿੱਚ ਚੱਲੇ ਗਏ ਸੀ। ਜੋ ਉਸ ਰਾਤ ਘਰ ਵਾਪਸ ਨਹੀਂ ਆਇਆ। ਜਿਸ ਦੀ ਉਸ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਲਗਾਤਾਰ ਭਾਲ ਕੀਤੀ ਗਈ। ਭਾਲ ਕਰਨ ਤੇ ਗੁੰਮਸ਼ੁਦਾ ਵਿਅਕਤੀ ਅਮਰਜੀਤ ਸਿੰਘ ਸੇਹਾਜ ਦਾ ਕੁੱਝ ਵੀ ਪਤਾ ਨਾ ਲੱਗਣ ਤੇ ਮੁਦੱਈ ਮੁਕਦਮਾ ਵੱਲੋਂ ਥਾਣਾ ਆਈ ਟੀ ਸਿਟੀ ਵਿਖੇ ਗੁੰਮਸ਼ੁਦਗੀ ਸਬੰਧੀ ਇਤਲਾਹ ਦਿੱਤੀ ਗਈ ਸੀ। ਜਿਸ ਪਰ ਮੁੱਕਦਮਾ ਉਕਤ ਦਰਜ ਕਰਕੇ ਤਫਤੀਸ ਸ਼ੁਰੂ ਕੀਤੀ ਗਈ। ਮੁੱਕਦਮਾ ਉਕਤ ਦੀ ਗੰਭੀਰਤਾ ਨੂੰ ਦੇਖਦੇ ਹੋਏ, ਐਸ.ਐਸ.ਪੀ. ਸਾਹਿਬ ਵੱਲੋਂ ਸ੍ਰੀ ਸੌਰਵ ਜਿੰਦਲ ਪੀ.ਪੀ.ਐਸ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਸ੍ਰੀ ਤਲਵਿੰਦਰ ਸਿੰਘ ਪੀ.ਪੀ.ਐਸ ਕਪਤਾਨ ਪੁਲਿਸ (ਓਪਰੇਸ਼ਨ) ਜ਼ਿਲ੍ਹਾ ਐਸ.ਏਐਸ ਨਗਰ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਸ੍ਰੀ ਹਰਸਿਮਰਨ ਸਿੰਘ ਬੀਨ ਪੀ.ਪੀ.ਐਸ ਸਬ ਡਵੀਜਨ ਸਿਟੀ-2 ਮੋਹਾਲੀ, ਸ੍ਰੀ ਜਤਿੰਦਰ ਚੌਹਾਨ, ਪੀ.ਪੀ.ਐਸ (ਹੋਮੀਸਾਇਡ) ਮੁਹਾਲੀ ਅਤੇ ਵਾਧੂ ਚਾਰਜ ਉਪ-ਕਪਤਾਨ ਪੁਲਿਸ ਮੁਹਾਲੀ, ਵਿੱਚ ਸੀ.ਆਈ.ਏ ਅਤੇ ਮੁੱਖ ਅਫਸਰ ਥਾਣਾ ਆਈ ਟੀ ਸਿਟੀ ਮੁਹਾਲੀ ਨੂੰ ਸਾਂਝੇ ਤੌਰ ਤੇ ਕਾਰਵਾਈ ਕਰਨ ਲਈ ਬਲਾਇੰਡ ਮਰਡਰ ਨੂੰ ਹਰ ਸੰਭਵ ਕੋਸ਼ਿਸ਼ ਕਰਕੇ ਟਰੇਸ ਕਰਨ ਦਾ ਟਾਸਕ ਦਿੱਤਾ ਗਿਆ ਸੀ। ਜਿਸਤੇ ਹਰਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਅਤੇ ਉਹਨਾਂ ਦੀ ਟੀਮ ਵੱਲੋਂ ਇਸ ਸਤਵਿੰਦਰ ਸਿੰਘ ਮੁੱਖ ਅਫਸਰ ਥਾਣਾ ਆਈ.ਟੀ ਸਿਟੀ ਨਾਲ ਸਾਂਝੇ ਤੌਰ ਤੇ ਕਾਰਵਾਈ ਕਰਦੇ ਹੋਏ ਟੈਕਨੀਕਲ ਢੰਗ ਅਤੇ ਹਿਊਮਨ ਸੋਰਸ ਰਾਹੀਂ ਬਲਾਇੰਡ ਮਰਡਰ ਨੂੰ ਟਰੇਸ ਕਰਦੇ ਹੋਏ 02 ਦੋਸ਼ੀਆਂ ਨੂੰ ਮੁਕੱਦਮਾ ਵਿੱਚ ਅ/ਧ 140/2), 1403 ਤਹਿਤ ਨਾਮਜਦ ਕਰਕੇ ਕੱਲ ਮਿਤੀ 07.072025 ਨੂੰ ਸੈਕਟਰ 66 ਏ, ਐਰੋਸਿਟੀ ਮੋਹਾਲੀ ਤੇ ਗ੍ਰਿਫਤਾਰ ਕੀਤਾ ਗਿਆ। ਦੌਰਾਨੇ ਤਫਤੀਸ਼ ਦੋਸ਼ੀਆਂ ਦੀ ਪੁੱਛ ਗਿੱਛ ਤੇ ਚੌਕੀ ਮੋਰਨੀ, ਥਾਣਾ ਚੰਡੀਮੰਦਰ, ਜ਼ਿਲ੍ਹਾ ਪੰਚਕੁਲਾ ਦੇ ਏਰੀਆ ਵਿਚ ਅਗਵਾ ਹੋਏ ਵਿਅਕਤੀ ਦੀ ਡੈਡ ਬਾਡੀ ਨੂੰ ਰਿਕਵਰ ਕੀਤਾ ਗਿਆ ਅਤੇ ਮੁੱਕਦਮਾ ਵਿੱਚ ਜੁਰਮ 103, 3(5) ਬੀ.ਐਨ.ਐਸ ਦਾ ਵਾਧਾ ਕੀਤਾ ਗਿਆ। ਪੁੱਛ-ਗਿੱਛ ਤੇ ਪਤਾ ਲੱਗਾ ਕਿ ਦੋਸ਼ੀ ਬਲਜਿੰਦਰ ਸਿੰਘ ਭੁੱਲਰ ਦੇ ਲਾਇਸੰਸ ਅਸਲ 30 ਬੋਰ ਪਿਸਟਲ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਦੋਸ਼ੀ ਬਿਕਰਮ ਸਿੰਘ ਪੁੱਤਰ ਰਣਜੀਤ ਸਿੰਘ ਪੁੱਤਰ ਸੁਰੇਨ ਸਿੰਘ ਵਾਸੀ ਮਕਾਨ ਕਿਰਾਏਦਾਰ ਫਲੈਟ ਨੰਬਰ 1402 ਫਾਲਕਨ ਵਿਊ ਸੈਕਟਰ 6 ਏ ਮੋਹਾਲੀ ਪੱਕਾ ਪਤਾ ਮਕਾਨ ਨੰਬਰ 2770 ਆਈ ਟੀ ਸਿਟੀ ਮੋਹਾਲੀ ਅਤੇ ਬਲਜਿੰਦਰ ਸਿੰਘ ਭੁੱਲਰ ਪੁੱਤਰ ਸੁਖਚੈਨ ਸਿੰਘ ਪੁੱਤਰ ਮਦਨ ਸਿੰਘ ਵਾਸੀ ਮਕਾਨ ਨੰਬਰ 663 ਵਾਰਡ ਨੰਬਰ 1 ਮਲੋਟ ਸਿਟੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਹਾਲ ਵਾਸੀ ਮਕਾਨ ਨੰਬਰ 603 ਏ.ਅਲਫੀਨਟੀ ਗਰੀਨ ਏਅਰਪੋਰਟ ਰੋਡ ਜੀਰਕਪੁਰ ਰਹਿੰਦਾ ਸੀ। ਦੋਸ਼ੀ ਬਿਕਰਮ ਸਿੰਘ ਅਤੇ ਬਲਜਿੰਦਰ ਸਿੰਘ ਭੁੱਲਰ ਦੀ ਪੁੱਛਗਿੱਛ ਤੋਂ ਖੁਲਾਸਾ ਹੋਇਆ ਕਿ ਉਹ ਪ੍ਰਾਪਰਟੀ ਡੀਲਰ ਦਾ ਕੰਮ ਕਾਰ ਕਰਦੇ ਹੈ। ਜਿਸਨੇ ਆਪਣੀ ਪੁੱਛਗਿੱਛ ਤੇ ਮੰਨਿਆ ਕਿ ਮਿਤੀ 03.07.2025 ਨੂੰ ਰਾਤ ਸਮੇਂ ਉਸਨੇ ਮ੍ਰਿਤਕ ਅਮਰਜੀਤ ਸਿੰਘ ਸੋਹਾਜ ਨੂੰ ਬਲਾਕ ਸੀ ਵਿੱਚ ਆਪਣੇ ਨਾਲ ਗੱਡੀ ਵਿੱਚ ਬਿਠਾਕੇ ਲੈ ਗਏ ਸੀ। ਤੇ ਉਸਨੂੰ ਕਿਹਾ ਕਿ ਤੂੰ ਆਪਣੇ ਘਰ ਤੋਂ 31/40 ਲੱਖ ਰੁਪਏ ਮੰਗਵਾਕੇ ਤੇ ਸਾਨੂੰ ਦੇ, ਜਿਸ ਤੇ ਮ੍ਰਿਤਕ ਅਮਰਜੀਤ ਸਿੰਘ ਸੇਹਾਜ ਨੇ ਮਨ੍ਹਾ ਕਰ ਦਿਤਾ ਤੇ ਉਕਤ ਵਿਅਕਤੀਆ ਨੇ ਮ੍ਰਿਤਕ ਅਮਰਜੀਤ ਸਿੰਘ ਸੋਹਾਜ ਨੂੰ ਮੋਰਨੀ ਹਿੱਲ ਲਿਜਾਕੇ ਗੋਲੀਆ ਮਾਰਕੇ ਮਾਰ ਦਿਤਾ ਅਤੇ ਉਥੇ ਜੰਗਲ ਵਿੱਚ ਸਿਟ ਦਿੱਤਾ ਸੀ ਅਤੇ ਮੌਕਾ ਤੋਂ ਫਰਾਰ ਹੋ ਗਏ ਸਨ । ਦੋਸ਼ੀਆ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੀ ਨਿਸ਼ਾਨ ਦੇਹੀ ਤੇ ਮ੍ਰਿਤਕ ਅਮਰਜੀਤ ਸਿੰਘ ਦੀ ਲਾਸ਼ ਨੂੰ ਰਿਕਵਰ ਕੀਤਾ ਗਿਆ ਹੈ। ਵਾਰਦਾਤ ਵਿੱਚ ਵਰਤੀ ਗਈ ਗੱਡੀ ਅਤੇ ਹਥਿਆਰ ਦੀ ਪੂਰੀ ਜਾਣਕਾਰੀ ਹਾਸਲ ਹੋ ਗਈ ਹੈ ਜੋ ਰਿਕਵਰ ਕੀਤੇ ਜਾ ਰਹੇ ਹਨ। ਦੋਸ਼ੀਆਂ ਦਾ 04 ਦਿਨਾਂ ਦਾ ਰਿਮਾਂਡ ਹਸਲ ਕੀਤਾ ਗਿਆ ਹੈ, ਜਲਦ ਹੀ ਹੋਰ ਵੀ ਖੁਲਾਸੇ ਹੋ ਸਕਦੇ ਹਨ।

Leave a Reply

Your email address will not be published. Required fields are marked *