Home » Uncategorized » ਨੀਰਵ ਮੋਦੀ ਵੱਲੋਂ ਜਮਾਨਤ ਲਈ ਦਿੱਤੀ ਇੱਕ ਨਵੀਂ ਜਮਾਨਤ ਪਟੀਸ਼ਨ ਲੰਡਨ ਦੀ ਹਾਈ ਕੋਰਟ ਆਫ ਜਸਟਿਸ ਨੇ ਕੀਤੀ ਰੱਦ…

ਨੀਰਵ ਮੋਦੀ ਵੱਲੋਂ ਜਮਾਨਤ ਲਈ ਦਿੱਤੀ ਇੱਕ ਨਵੀਂ ਜਮਾਨਤ ਪਟੀਸ਼ਨ ਲੰਡਨ ਦੀ ਹਾਈ ਕੋਰਟ ਆਫ ਜਸਟਿਸ ਨੇ ਕੀਤੀ ਰੱਦ…

ਚੰਡੀਗੜ੍ਹ 15 ਮਈ (ਮੰਗਤ ਸਿੰਘ ਸੈਦਪੁਰ) : ਇੰਡੀਅਨ ਹੀਰਿਆਂ ਕਾਰੋਬਾਰੀ ਨੀਰਵ ਮੋਦੀ ਵਲੋਂ ਦਾਇਰ ਕੀਤੀ ਗਈ ਇਕ ਨਵੀਂ ਜ਼ਮਾਨਤ ਪਟੀਸ਼ਨ ਲੰਡਨ ਦੀ ਹਾਈ ਕੋਰਟ ਆਫ ਜਸਟਿਸ ਨੇ ਰੱਦ ਕਰ ਦਿੱਤੀ, ਹੈ। ਖਾਸ ਗੱਲ ਇਹ ਹੈ ਕਿ ਨੀਰਵ ਮੋਦੀ ਇਸ ਸਮੇਂ ਲੰਡਨ ਦੀ ਜੇਲ੍ਹ ਇਕ ਜੇਲ੍ਹ ‘ਚ ਬੰਦ ਹੈ ਅਤੇ ਉਸ ਨੇ ਆਪਣੀ ਜਮਾਨਤ ਲਈ ਪਟੀਸ਼ਨ ਦਾਇਰ ਕੀਤੀ ਸੀ। ਖਾਸ ਗੱਲ ਇਹ ਹੈ ਕਿ ਭਾਰਤ ‘ਚ ਆਪਣੇ ਚਾਚੇ ਮੇਹੁਲ ਚੋਕਸੀ ਨਾਲ ਮਿਲ ਕੇ ਕੀਤੇ ਗਏ 13,000 ਕਰੋੜ ਰੁਪਏ ਦੇ ਪੰਜਾਬ ਨੈਸ਼ਨਲ ਬੈਂਕ (ਪੀਐਨਬੀ.) ਧੋਖਾਧੜੀ ਦੇ ਮਾਮਲੇ ‘ਚ ਲੋੜੀਂਦਾ ਹੈ | ਮੋਦੀ ਨੇ ਲੰਡਨ ਦੀ ਅਦਾਲਤ ‘ਚ ਪਹੁੰਚ ਕਰਕੇ ਆਪਣੀ ਹਵਾਲਗੀ ਬੇਨਤੀ ‘ਤੇ ਫੈਸਲੇ ਤੱਕ ਜ਼ਮਾਨਤ ‘ਤੇ ਰਿਹਾਈ ਦੀ ਮੰਗ ਕੀਤੀ ਸੀ | 55 ਸਾਲਾ ਮੋਦੀ 19 ਮਾਰਚ, 2019 ਤੋਂ ਯੂ.ਕੇ. ਦੀ ਜੇਲ੍ਹ ‘ਚ ਬੰਦ ਹੈ | ਉਸ ‘ਤੇ ਕੁੱਲ ਘੁਟਾਲੇ ਦੀ ਰਕਮ ‘ਚੋਂ 6498.20 ਕਰੋੜ ਰੁਪਏ ਦੀ ਹੇਰਾਫੇਰੀ ਕਰਨ ਦਾ ਦੋਸ਼ ਹੈ | ਏਜੰਸੀ ਨੇ ਕਿਹਾ ਕਿ ਉਸ ਦੀ ਹਵਾਲਗੀ ਨੂੰ ਯੂ.ਕੇ. ਦੀ ਹਾਈ ਕੋਰਟ ਨੇ ਭਾਰਤ ਸਰਕਾਰ ਦੇ ਹੱਕ ‘ਚ ਪਹਿਲਾਂ ਹੀ ਮਨਜ਼ੂਰੀ ਦੇ ਦਿੱਤੀ ਹੈ | ਏਜੰਸੀ ਨੇ ਕਿਹਾ ਕਿ ਯੂ.ਕੇ. ‘ਚ ਉਸ ਦੀ ਨਜ਼ਰਬੰਦੀ ਤੋਂ ਬਾਅਦ ਇਹ ਉਸ ਦੀ 10ਵੀਂ ਜ਼ਮਾਨਤ ਪਟੀਸ਼ਨ ਸੀ। ਜਿਸ ਦਾ ਸੀ.ਬੀ.ਆਈ. ਨੇ ਕਰਾਊਨ ਪ੍ਰੌਸੀਕਿਊਸ਼ਨ ਸਰਵਿਸ, ਲੰਡਨ ਰਾਹੀਂ ਸਫਲਤਾਪੂਰਵਕ ਬਚਾਅ ਕੀਤਾ ਗਿਆ | ਭੇਦ ਪਾ ਇਸ ਮਾਮਲੇ ਨੂੰ ਲੈ ਕੇ ਹੋਰ ਅਗਲੀ ਕਾਰਵਾਈ ਕੀ ਹੋਵੇਗੀ ਫਿਲਹਾਲ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਪਰੰਤੂ ਵਿਦੇਸ਼ਾਂ ਵਿੱਚ ਇਨਸਾਫ ਦੇਣ ਲਈ ਕਾਨੂੰਨ ਬਹੁਤ ਹੀ ਵਧੀਆ ਹਨ।

Leave a Reply

Your email address will not be published. Required fields are marked *