Home » Uncategorized » ਤਾਲਮੇਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਪੰਜਾਬ ਦੀ ਹੋਈ ਸਿਹਤ ਮੰਤਰੀ ਨਾਲ ਮੀਟਿੰਗ

ਤਾਲਮੇਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਪੰਜਾਬ ਦੀ ਹੋਈ ਸਿਹਤ ਮੰਤਰੀ ਨਾਲ ਮੀਟਿੰਗ

ਸ੍ਰੀ ਅਨੰਦਪੁਰ ਸਾਹਿਬ, 14 ਮਈ, (ਦਵਿੰਦਰਪਾਲ ਸਿੰਘ): ਤਾਲਮੇਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਪੰਜਾਬ ਦੀ ਅਹਿਮ ਮੀਟਿੰਗ ਚੇਅਰਮੈਨ ਕੁਲਬੀਰ ਸਿੰਘ ਢਿੱਲੋ ਤਾਲਮੇਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਪੰਜਾਬ ਦੀ ਅਗਵਾਈ ਹੇਠ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨਾਲ ਚੰਡੀਗੜ੍ਹ ਵਿਖ਼ੇ ਹੋਈ,ਇਸ ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਸ੍ਰੀ ਕੁਮਾਰ ਰਾਹੁਲ, ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਡਾ. ਜਸਮਿੰਦਰ ਜੀ, ਰਜਿੰਦਰ ਸਿੰਘ ਔਜਲਾ ਪ੍ਰਬੰਧਕੀ ਅਫ਼ਸਰ ਤੇ ਸਮੂਹ ਬਰਾਂਚਾਂ ਦੇ ਸੁਪਰਡੈਂਟ ਤੇ ਡੀਲਿੰਗ ਹੈਁਡ ਵੀ ਹਾਜ਼ਰ ਸਨ | ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਤਾਲਮੇਲ ਕਮੇਟੀ ਪੈਰਾਮੈਡੀਕਲ ਦੇ ਸਿਹਤ ਕਰਮਚਾਰੀ ਪੰਜਾਬ ਦੇ ਕਨਵੀਨਰ ਰਵਿੰਦਰ ਲੂਥਰਾ ਅਤੇ ਕੋ ਕਨਵੀਨਰ ਇੰਦਰਜੀਤ ਸਿੰਘ ਵਿਰਦੀ ਨੇ ਦੱਸਿਆ ਕਿ ਮੰਗ ਪੱਤਰ ਵਿੱਚ ਦਰਜ ਮੰਗਾਂ ਜਿਹਨਾਂ ਵਿੱਚ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ,ਜ਼ਿਲ੍ਹਾ ਪ੍ਰੀਸ਼ਦ, ਐਨ. ਐਚ. ਐਮ ਸਮੇਤ ਵੱਖ ਵੱਖ ਸਕੀਮਾਂ ਅਧੀਨ ਠੇਕੇ ਤੇ ਅਤੇ ਆਊਟਸੋਰਸਿੰਗ ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਰੈਗੂਲਰ ਕਰਨਾ, ਪੈਰਾਮੈਡੀਕਲ ਮੁਲਾਜ਼ਮਾਂ ਦੇ ਕੱਟੇ ਭੱਤੇ ਬਹਾਲ ਕਰਨਾ, ਮਲਟੀਪਰਪਜ ਹੈਲਥ ਵਰਕਰ ਮੇਲ ਅਤੇ ਫੀਮੇਲ ਨੂੰ ਕੰਮਾਂ ਵਿੱਚ ਬਰਾਬਰ ਭਾਗੀਦਾਰ ਬਣਾਉਣਾ,ਪੰਜਾਬ ਸਕੇਲ ਲਾਗੂ ਕਰਨਾ,ਸਮੂਹ ਪੈਰਾਮੈਡੀਕਲ ਕਾਮਿਆਂ ਨੂੰ ਐਮਏਸੀਪੀ ਸਕੀਮ ਦਾ ਲਾਭ ਦੇਣਾ,ਪਰਖਕਾਲ ਦਾ ਸਮਾਂ ਤਿੰਨ ਸਾਲ ਤੋਂ ਘਟਾ ਕੇ ਇਕ ਸਾਲ ਸਮੇਤ ਤਨਖਾਹ ਕਰਨਾ, ਪੈਰਾ ਮੈਡੀਕਲ ਕਾਮਿਆਂ ਨੂੰ ਪੇਸੇਂਟ ਕੇਅਰ ਅਲਾਉਂਸ ਦੇਣਾ,ਜਨਸੰਖਿਆ ਅਨੁਸਾਰ ਨਵੀਆਂ ਪੋਸਟਾਂ ਦੀ ਰਚਨਾ ਕਰਨਾ,ਪੈਰਾਮੈਡੀਕਲ ਮੁਲਾਜ਼ਮਾਂ ਦੀ ਹਰੇਕ ਕੈਟਾਗਿਰੀ ਲਈ ਸੂਬਾ ਪੱਧਰ ਤੇ ਡਿਪਟੀ ਡਾਇਰੈਕਟਰ ਦੀ ਅਸਾਮੀ ਦੀ ਰਚਨਾ ਕਰਨੀ,2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨਾ, ਪੈਰਾਮੈਡੀਕਲ ਮੁਲਾਜ਼ਮਾ ਦੀ ਹਰੇਕ ਕੈਟਾਗਿਰੀ ਦੇ ਪੇ ਅਨਾਮਲੀ ਦੇ ਕੇਸਾ ਨੂੰ ਸੋਧ ਕੇ ਸਿਫਾਰਸ਼ ਸਹਿਤ ਅਨਾਮਲੀ ਕਮੇਟੀ ਨੂੰ ਭੇਜਣਾ, ਜੀ ਪੀ ਐਫ ਸਟੇਟਮੈਂਟ ਅੱਪਡੇਟ ਕਰਨਾ, ਸਮੂਹ ਪੈਰਾਮੈਡੀਕਲ ਕੇਡਰ ਦੀਆਂ ਪ੍ਰਮੋਸ਼ਨਾ ਸਮਾਂ ਬੰਦ ਕਰਨਾ ਸਮੇਤ ਕਈ ਮੰਗਾਂ ਤੇ ਵਿਸਥਾਰਪੂਰਵਕ ਚਰਚਾ ਕੀਤੀ ਗਈ | ਉਹਨਾਂ ਦੱਸਿਆ ਕੇ ਸਿਹਤ ਮੰਤਰੀ ਪੰਜਾਬ ਵੱਲੋਂ ਇਹਨਾਂ ਮੰਗਾਂ ਨੂੰ ਲਾਗੂ ਕਰਨ ਦਾ ਭਰੋਸਾ ਦਿੱਤਾ ਤੇ ਅਤੇ ਵਿਸ਼ਵਾਸ ਦਿਵਾਇਆ ਕੇ ਵਿੱਤੀ ਮੰਗਾਂ ਲਈ ਜਥੇਬੰਦੀ ਦੀ ਮੀਟਿੰਗ ਕੈਬਨਿਟ ਦੀ ਸਬ ਕਮੇਟੀ ਨਾਲ ਕਰਵਾਈ ਜਾਵੇਗੀ | ਇਸ ਮੀਟਿੰਗ ਜਥੇਬੰਦੀ ਦੇ ਮੁੱਖ ਸਲਾਹਕਾਰ ਜਸਵਿੰਦਰ ਸਿੰਘ ਅੰਮ੍ਰਿਤਸਰ, ਕੋ ਕਨਵੀਨਰ ਟਹਿਲ ਸਿੰਘ ਫਾਜਿਲਕਾ, ਸੁਨੀਲ ਦੱਤ ਸ਼ਰਮਾ, ਵਿੱਤ ਸਕੱਤਰ ਮਨਵਿੰਦਰ ਕਟਾਰੀਆ, ਸੁਨੀਲ ਸਿੰਗਲਾ ਫਰੀਦਕੋਟ, ਕੁਲਪ੍ਰੀਤ ਸਮਰਾ, , ਸੁਖਰਾਜ ਸਿੰਘ,ਤੀਰਥ ਰਾਮ ਨਵਾਂ ਸ਼ਹਿਰ, ਰਣਧੀਰ ਸਿੰਘ ਤੇ ਨੀਰਜ ਕੁਮਾਰ ਸੰਗਰੂਰ, ਬ੍ਰਿਜ ਮੋਹਨ,ਸੰਦੀਪ ਕੌਰ ਮੋਗਾ,ਰਮਨਜੀਤ ਸਿੰਘ,ਸਮੀਰ ਰੋਪੜ,ਵੀਨਾ ਰਾਣੀ, ਅਮਨਪ੍ਰੀਤ ਕੌਰ, ਪਰਮਿੰਦਰ ਕੌਰ ਸਮੇਤ ਕਈ ਆਗੂ ਹਾਜ਼ਰ ਸਨ।

Leave a Reply

Your email address will not be published. Required fields are marked *