Home » Uncategorized » ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੇ ਰਿਹਾਈ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਦੇ ਦੋਸ਼ੀਆ ਉਮਰ ਕੈਦ ਜਾਂ ਫਾਂਸੀ ਦੀ ਸਜ਼ਾ ਦੇਣ ਲਈ ਬਣਾਇਆ ਜਾਵੇ ਨਵਾਂ ਕਾਨੂੰਨ : ਤਾਲਮੇਲ ਕਮੇਟੀ

ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੇ ਰਿਹਾਈ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਦੇ ਦੋਸ਼ੀਆ ਉਮਰ ਕੈਦ ਜਾਂ ਫਾਂਸੀ ਦੀ ਸਜ਼ਾ ਦੇਣ ਲਈ ਬਣਾਇਆ ਜਾਵੇ ਨਵਾਂ ਕਾਨੂੰਨ : ਤਾਲਮੇਲ ਕਮੇਟੀ

ਕਿਸਾਨ ਭਵਨ ‘ਚ ਹੋਈ ਹੰਗਾਮੀ ਮੀਟਿੰਗ ਨੇ ਸਰਕਾਰ ਦੀਆਂ ਮੁਸ਼ਕਿਲਾਂ ‘ਚ ਕੀਤਾ ਵਾਧਾ, ਪੰਜਾਬ ‘ਚ ਭਾਈਚਾਰਕ ਸਾਂਝ ਨੂੰ ਹੋਰ ਪੱਕਾ ਕਰਨ ਕੀਤਾ ਰਾਹ ਪੱਧਰਾ: ਬਾਪੂ ਗੁਰਚਰਨ ਸਿੰਘ
ਚੰਡੀਗੜ੍ਹ 18 ਅਪ੍ਰੈਲ (ਜਗਤਾਰ ਸਿੰਘ ਸੈਦਪੁਰ) : ਚੰਡੀਗੜ੍ਹ ਕਿਸਾਨ ਭਵਨ ਵਿੱਚ ਧਾਰਮਿਕ ਸ਼ਖਸ਼ੀਅਤਾਂ, ਪੰਥਕ ਜਥੇਬੰਦੀਆਂ, ਕਿਸਾਨ ਯੂਨੀਅਨਾਂ, ਮਜ਼ਦੂਰ ਯੂਨੀਅਨ, ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ, ਵਪਾਰਕ ਜਥੇਬੰਦੀਆਂ ਦੀ ਸਾਂਝੀ ਭਰਵੀਂ ਮੀਟਿੰਗ ਨੇ ਕੌਮੀ ਇਨਸਾਫ ਮੋਰਚਾ ਦੇ ਲਗਭਗ 30 ਮਹੀਨਿਆਂ ਤੋਂ ਚੰਡੀਗੜ੍ਹ ਵਿੱਚ ਚੱਲ ਰਹੇ ਸੰਘਰਸ਼ ਨੂੰ ਨਵਾਂ ਮੋੜ ਅਤੇ ਸ਼ਕਤੀ ਦਿੱਤੀ। ਮੀਟਿੰਗ ਦੌਰਾਨ ਕਿਸਾਨ ਜਥੇਬੰਦੀਆਂ ਪੰਥਕ ਜਥੇਬੰਦੀਆਂ ਧਾਰਮਿਕ ਸ਼ਖਸ਼ੀਅਤਾਂ ਦੇ ਕੌਮੀ ਇਨਸਾਫ ਮੋਰਚੇ ਦੇ ਪ੍ਰਮੁੱਖ ਆਗੂ ਪ੍ਰੋ . ਮਨਜੀਤ ਸਿੰਘ ਸਾਬਕਾ ਜੱਥੇਦਾਰ ਸ੍ਰੀ ਆਕਾਲ ਤਖਤ ਸਾਹਿਬ, ਪ੍ਰਮੁੱਖ ਸ਼ਖਸ਼ੀਅਤ ਬਾਬਾ ਸੇਵਾ ਸਿੰਘ ਰਾਮਪੁਰ ਖੇੜਾ, ਬਾਬਾ ਗੁਰਸੇਵਕ ਸਿੰਘ ਸ਼ੀਹਣੀ ਸਾਹਿਬ, ਕੌਮੀ ਇਨਸਾਫ ਮੋਰਚੇ ਦੇ ਸਰਪਰਸਤ ਬਾਪੂ ਗੁਰਚਰਨ ਸਿੰਘ, ਕਨਵੀਨਰ ਪਾਲ ਸਿੰਘ ਫਰਾਂਸ, ਜਥੇਦਾਰ ਗੁਰਦੀਪ ਸਿੰਘ ਬਠਿੰਡਾ, ਅਰਬਾਂ ਖਰਬਾਂ ਤਰਨਾ ਦਲ ਦੇ ਸੀਨੀਅਰ ਜਥੇਦਾਰ ਨਿਹੰਗ ਸਿੰਘ ਰਾਜਾ ਰਾਜ ਸਿੰਘ, ਬਲਵਿੰਦਰ ਸਿੰਘ ਫਿਰੋਜ਼ਪੁਰ, ਸੀਨੀਅਰ ਕਿਸਾਨ ਆਗੂ ਡਾ. ਦਰਸ਼ਨ ਪਾਲ ਸਿੰਘ ਕੇ ਕੇ ਯੂ, ਬਲਵੀਰ ਸਿੰਘ ਰਾਜੇਵਾਲ, ਸੁਰਜੀਤ ਸਿੰਘ ਫੂਲ ਬੀ.ਕੇ.ਯੂ., ਸਤਨਾਮ ਸਿੰਘ ਬਹਿਰੂ, ਜਥੇਦਾਰ ਬਲਵੀਰ ਸਿੰਘ ਬੈਰਮਪੁਰ, ਜਥੇਦਾਰ ਰਸ਼ਪਾਲ ਸਿੰਘ ਚੰਡੀਗੜ੍ਹ, ਜਸਬੀਰ ਸਿੰਘ ਸਿੱਧੂਪੁਰ ਯੂਨੀਅਨ, ਸੁੱਖ ਗਿੱਲ ਮੋਗਾ ਸੂਬਾ ਪ੍ਰਧਾਨ ਬੀਕੇਯੂ ਤੋਤੇਵਾਲ, ਰੇਸ਼ਮ ਸਿੰਘ ਕਾਦੀਆਂ ਕਿਸਾਨ ਯੂਨੀਅਨ, ਮਜ਼ਦੂਰ ਆਗੂ ਤਰਸੇਮ ਯੋਧਾਂ, ਪੁਆਧ ਦੇ ਖੇਤਰ ਦੇ ਮੁਸਲਿਮ ਆਗੂ ਹੁਸੈਨ ਅਖਤਰ, ਰੇਸ਼ਮ ਸਿੰਘ ਕਾਹਲੋ ਨਰੇਗਾ ਵਰਕਰ ਆਦਿ ਨੇ ਕੌਮੀ ਇਨਸਾਫ ਮੋਰਚੇ ਦੀ ਮਜਬੂਤੀ ਅਤੇ ਬੰਦੀ ਸਿੰਘਾਂ ਦੀ ਰਿਹਾਈ ਤੋਂ ਇਲਾਵਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਲਈ ਨਵਾਂ ਕਾਨੂੰਨ ਬਣਾ ਕੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਜਾਂ ਫਿਰ ਉਮਰ ਕੈਦ ਦੀ ਸਜ਼ਾ ਲਈ ਕਾਨੂੰਨ ਬਣਾਉਣ ਸਬੰਧੀ ਸੁਝਾਅ ਦਿੱਤੇ ਗਏ। ਜੈਕਾਰਿਆਂ ਦੀ ਗੂੰਜ ਵਿੱਚ ਵੱਖ-ਵੱਖ ਆਗੂਆਂ ਵੱਲੋਂ ਦਿੱਤੇ ਸੁਝਾਵਾਂ ਦੇ ਨਾਲ ਸਹਿਮਤੀ ਵੀ ਪ੍ਰਗਟਾਈ ਗਈ। ਇਸ ਸਬੰਧੀ ਵੀ ਵਿਚਾਰ ਵਟਾਂਦਰਾ ਹੋਇਆ ਕਿ ਲਾਪਤਾ 328 ਸਰੂਪਾਂ ਦਾ ਇਨਸਾਫ ਲੈਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਪੱਤਰ ਲਿਖਿਆ ਜਾਵੇ। ਜਿਸ ਰਾਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਹ ਮੰਗ ਕੀਤੀ ਜਾਵੇ ਕਿ 328 ਸਰੂਪਾਂ ਬਾਰੇ ਖਾਲਸਾ ਪੰਥ ਨੂੰ ਸਪਸ਼ਟ ਦੱਸਿਆ ਜਾਵੇ ਕਿ ਕਿਵੇਂ ਗੁੰਮ ਹੋਏ ਹਨ। ਬਹੁਤ ਹੀ ਸੁਖਾਵੇਂ ਮਾਹੌਲ ਚ ਹੋਈ ਹੰਗਾਮੀ ਮੀਟਿੰਗ ਨੇ ਜਿੱਥੇ ਸਰਕਾਰ ਦੀਆਂ ਮੁਸ਼ਕਿਲਾਂ ਵਿੱਚ ਵਾਧਾ ਕੀਤਾ ਹੈ ਉੱਥੇ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਵੀ ਪੱਕਾ ਕਰਨ ਵੱਲ ਤੋਰਿਆ ਹੈ। ਮੀਟਿੰਗ ਵਿੱਚ ਕੌਮੀ ਇਨਸਾਫ ਮੋਰਚੇ ਦੀਆਂ ਤਿੰਨ ਮੰਗਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਤੇ ਕਾਨੂੰਨ ਬਣਾਉਣਾ,  ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀਆਂ ਰਿਹਾਈਆਂ ਅਤੇ ਬਹਿਬਲ ਕੋਟਕਪੂਰਾ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਬਾਰੇ ਮੀਟਿੰਗ ਵਿੱਚ ਬੁਲਾਰਿਆ ਨੇ ਕਿਹਾ ਕਿ ਇਹਨਾਂ ਮੰਗਾਂ ਬਾਰੇ ਕਿਸੇ ਵੀ ਧਰਨੇ ਜਾਂ ਮੰਗ ਪੱਤਰਾਂ ਦੀ ਜਰੂਰਤ ਨਹੀਂ ਇਹ ਸਰਕਾਰ ਦੇ ਮੁੱਢਲੇ ਫਰਜ਼ ਬਣਦੇ ਹਨ। ਪੰਜਾਬ ਸਰਕਾਰ ਨੰਗਾ ਚਿੱਠਾ ਝੂਠ ਬੋਲ ਰਹੀ ਹੈ ਕਿ ਇਹ ਕੇਵਲ ਕੇਂਦਰ ਸਰਕਾਰ ਦਾ ਮਾਮਲਾ ਹੈ। ਪੰਜਾਬ ਸਰਕਾਰ ਜਥੇਦਾਰ ਜਗਤਾਰ ਸਿੰਘ ਹਵਾਰਾ, ਸ. ਬਲਵੰਤ ਸਿੰਘ ਰਾਜੋਆਣਾ, ਪਰਮਜੀਤ ਸਿੰਘ ਭਿਓਰਾ ਅਤੇ ਹੋਰਨਾਂ ਦੀਆਂ ਰਿਹਾਈਆਂ ਅਤੇ ਪੈਰੋਲ ਸਬੰਧੀ ਉੱਚ ਅਦਾਲਤਾਂ ਅਤੇ ਕੇਂਦਰ ਸਰਕਾਰ ਨੂੰ ਰਿਹਾਈਆਂ ਦੇ ਵਿਰੋਧ ਵਿੱਚ ਰਿਪੋਰਟਾਂ ਭੇਜ ਰਹੀ ਹੈ। ਬਹਿਬਲ ਗੋਲੀ ਕਾਂਡ ਦੇ ਕੇਸ ਵਿੱਚ ਆਪਣੀ ਬਣਾਈ ਹੋਈ ਸਿੱਟ ਦਾ ਸਿੱਟਾ ਰਿਪੋਰਟ ਵੀ ਲਾਗੂ ਨਹੀਂ ਕਰ ਰਹੀ। ਇਸੇ ਤਰ੍ਹਾਂ ਪਿਛਲੀਆਂ ਸਰਕਾਰਾਂ ਦੇ ਰਸਤੇ ‘ਤੇ ਚਲਦਿਆਂ ਬੇਅਦਬੀ ਦੇ ਦੋਸ਼ੀਆਂ ਦੀ ਪੁਸ਼ਤ ਪਨਾਹੀ ਕਰ ਰਹੀ ਹੈ। ਪੰਜਾਬ ਸਰਕਾਰ ਬੰਦੀ ਸਿੰਘਾਂ ਦੀ ਪਰੋਲ ਕਰ ਸਕਦੀ ਹੈ ਅਤੇ ਰਿਹਾਈਆਂ ਦੀ ਸਿਫਾਰਿਸ਼ ਕੇਂਦਰ ਸਰਕਾਰ ਨੂੰ ਕਰ ਸਕਦੀ ਹੈ। ਪਰ ਸਰਕਾਰ ਇਸ ਪਾਸੇ ਨਹੀਂ ਵੱਧ ਰਹੀ। 30 ਮਹੀਨਿਆਂ ਤੋਂ ਚੱਲ ਰਹੇ ਕੌਮੀ ਇਨਸਾਫ ਮੋਰਚੇ ਦੀ ਗੱਲ ਸੁਣਨ ਲਈ ਵੀ ਸਰਕਾਰ ਤਿਆਰ ਨਹੀਂ ਹੈ। ਇਹ ਸਰਕਾਰ ਦੀ ਤਾਨਾਸ਼ਾਹੀ ਅਤੇ ਹੰਕਾਰ ਦਾ ਪ੍ਰਤੀਕ ਹੈ। ਸਰਕਾਰ ਦੇ ਸਰਵਈਏ ਵਿਰੁੱਧ 15 ਮਈ ਨੂੰ ਪੰਜਾਬ ਦੀਆਂ ਸਾਰੀਆਂ ਤਹਿਸੀਲਾਂ ਉੱਤੇ ਰੋਸ ਮਾਰਚ ਕੀਤੇ ਜਾਣਗੇ ਅਤੇ ਐਸਡੀਐਮ ਨੂੰ ਪੰਜਾਬ ਦੇ ਰਾਜਪਾਲ ਅਤੇ ਦੇਸ਼ ਦੇ ਰਾਸ਼ਟਰਪਤੀ ਦੇ ਨਾਮ ਚੇਤਾਵਨੀ ਪੱਤਰ ਦਿੱਤੇ ਜਾਣਗੇ। ਸੂਬੇ ਅਤੇ ਦੇਸ਼ ਦੇ ਇਹਨਾਂ ਮੁਖੀਆਂ ਨੂੰ ਚੇਤਾਵਣੀ ਪੱਤਰਾਂ ਰਾਹੀਂ ਸੂਚਿਤ ਕੀਤਾ ਜਾਵੇਗਾ ਕਿ ਦੇਸ਼ ਦੀਆਂ ਸਰਕਾਰਾਂ ਤਾਨਾਸ਼ਾਹੀ ਵੱਲ ਵੱਧ ਰਹੀਆਂ ਹਨ। ਇਹ ਰੋਸ ਮਾਰਚ ਕੌਮੀ ਇਨਸਾਫ ਦੀਆਂ ਮੁੱਖ ਮੰਗਾਂ ਉੱਤੇ ਤਹਿਸੀਲਾਂ ਦੇ ਨੇੜਲੇ ਗੁਰਦੁਆਰਿਆਂ ਤੋਂ ਕੀਤੇ ਜਾਣਗੇ। ਮੀਟਿੰਗ ਵਿੱਚ ਮੁੱਖ ਮੰਤਰੀ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਮੀਟਿੰਗ ਵਿੱਚ ਸੱਦ ਕੇ ਗ੍ਰਿਫਤਾਰ ਕਰਨ ਦੀ ਧੋਖੇ ਨਾਲ ਕੀਤੀ ਕਾਰਵਾਈ ਤੇ ਰਾਜਸੀ ਇਖਲਾਕਹੀਣਤਾ ਦੀ ਨਿਖੇਧੀ ਕੀਤੀ ਗਈ। ਕਿਸਾਨਾਂ ਸਿਰ ਸੜਕਾਂ ਅਤੇ ਰਸਤੇ ਬੰਦ ਕਰਨ ਦਾ ਮੜਿਆ ਗਿਆ ਦੋਸ਼ ਪੂਰੀ ਤਰ੍ਹਾਂ ਗਲਤ ਸੀ। ਜਦੋਂ ਕਿ ਰਸਤਾ ਹਰਿਆਣਾ ਦੀ ਸਰਕਾਰ ਵੱਲੋਂ ਬੰਦ ਕੀਤਾ ਗਿਆ ਸੀ। ਜਮਹੂਰੀ ਢੰਗ ਨਾਲ ਦਿੱਤੇ ਜਾ ਰਹੇ ਧਰਨੇ ਉੱਤੇ ਪੁਲਿਸ ਨੇ ਵਿਦੇਸ਼ੀ ਹਮਲਾਵਰਾਂ ਵਾਂਗ ਹਮਲਾ ਕੀਤਾ ਅਤੇ ਕਿਸਾਨਾਂ ਦਾ ਸਮਾਨ ਚੋਰੀ ਕੀਤਾ ਅਤੇ ਕਰਵਾਇਆ ਪੰਜਾਬ ਦੀ ਜਨਤਾ ਨੂੰ ਇਸ ਦਾ ਡੱਟ ਕੇ ਵਿਰੋਧ ਕਰਨਾ ਚਾਹੀਦਾ ਅਤੇ ਕਿਸਾਨਾਂ ਦੇ ਨੁਕਸਾਨ ਦੀ ਪੂਰਨ ਤੌਰ ‘ਤੇ ਭਰਪਾਈ ਸਰਕਾਰ ਵੱਲੋਂ ਕੀਤੀ ਜਾਵੇ। ਮੀਟਿੰਗ ਵਿੱਚ ਜਿਵੇਂ ਦੇਸ਼ ਦੇ ਦੂਜੇ ਰਾਜਾਂ ਵਿੱਚ ਪਾਕਿਸਤਾਨ ਨਾਲ ਵਪਾਰ ਚੱਲ ਰਿਹਾ ਹੈ। ਇਸੇ ਤਰ੍ਹਾਂ ਪੰਜਾਬ ਨਾਲ ਲੱਗਦੇ ਵਪਾਰਕ ਰਸਤੇ ਖੋਲਣ ਦੀ ਵੀ ਮੰਗ ਕੀਤੀ ਗਈ। ਇਸ ਮੌਕੇ ਸੁਖਜੀਤ ਸਿੰਘ ਖੋਸਾ, ਰਵਿੰਦਰ ਸਿੰਘ ਵਜੀਦਪੁਰ, ਬਲਵਿੰਦਰ ਸਿੰਘ ਕਾਲਾ ਝਾੜ, ਬੂਟਾ ਸਿੰਘ ਰਨਸ਼ੀਹ, ਐਡਵੋਕੇਟ ਹਰਪ੍ਰੀਤ ਸਿੰਘ ਸੰਧੂ, ਐਡਵੋਕੇਟ ਗੁਰਸ਼ਰਨ ਸਿੰਘ, ਇਕਬਾਲ ਸਿੰਘ ਦਿੱਲ੍ਹੀ, ਬਲਵੀਰ ਸਿੰਘ ਹਿਸਾਰ, ਗੁਰਜੰਟ ਸਿੰਘ ਪਟਿਆਲਾ, ਦਲਜੀਤ ਸਿੰਘ, ਹਰੀ ਸਿੰਘ ਅਕਾਲ ਫੌਜ, ਕਰਮਜੀਤ ਸਿੰਘ ਨੰਬਰਦਾਰ ਚਿੱਲਾ, ਪਾਲ ਸਿੰਘ ਘੜੂੰਆਂ, ਗੁਰਦੀਪ ਸਿੰਘ ਭੱਟੀ ਕਿਸਾਨ ਮਜਦੂਰ ਆਗੂ ,ਮਨੋਜ ਸ਼ੇਖਾਵਤ ਖਾਪ ਪੰਚਾਇਤ, ਸੁੱਖ ਗਿੱਲ ਮੋਗਾ ਸੂਬਾ ਪ੍ਰਧਾਨ ਬੀਕੇਯੂ ਤੋਤੇਵਾਲ, ਬਲਬੀਰ ਸਿੰਘ ਬੈਰਮਪੁਰ, ਬਲਜੀਤ ਸਿੰਘ ਭਾਊ, ਰਾਜਾ ਸਿੰਘ ਜਾਟ ਮਹਾਂ ਸਭਾ, ਤਲਵਿੰਦਰ ਗਿੱਲ ਯੂਥ ਆਗੂ ਬੀਕੇਯੂ ਤੋਤੇਵਾਲ ਸਮੇਤ ਸੈਕੜੇ ਨੁਮਾਇੰਦਾ ਆਗੂ ਹਾਜਰ ਸਨ ।

Leave a Reply

Your email address will not be published. Required fields are marked *