
ਮੋਹਾਲੀ, 8 ਅਪ੍ਰੈਲ (ਹਰਪਾਲ ਸਿੰਘ) ; ਅੱਜ ਪੰਜਾਬ ਸਰਕਾਰ ਵੱਲੋਂ ਪਹਿਲੇ ਦਿਨ ਹੀ ਸਰਕਾਰੀ ਸਕੂਲਾਂ ਦੇ ਉਦਘਾਟਨ ਸਮਾਰੋਹ ਦੌਰਾਨ ਸਮਾਣਾ ਸਕੂਲ ‘ਚ ਪਹੂੰਚੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਸਕੂਲ ਵਿਖੇ ਅਧਿਆਪਕਾਂ ਤੇ ਬੱਚਿਆਂ ਨੂੰ ਅਨੁਸ਼ਾਸ਼ਨ ਸਿਖਾਉਣ ਅਤੇ ਵਰਤੀ ਗਈ ਭੱਦੀ ਸ਼ਬਦਾਵਲੀ ਦੀ ਐਸ.ਸੀ./ ਬੀ. ਸੀ. ਅਧਿਆਪਕ ਯੂਨੀਅਨ ਪੰਜਾਬ ਦੇ ਪ੍ਰਧਾਨ ਬਲਜੀਤ ਸਿੰਘ ਸਲਾਣਾ, ਕਾਰਜ਼ਕਾਰੀ ਪ੍ਰਧਾਨ ਕਰਿਸ਼ਨ ਸਿੰਘ ਦੁੱਗਾਂ, ਜਨਰਲ ਸਕੱਤਰ ਲਛਮਣ ਸਿੰਘ ਨਬੀਪੁਰ,ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਲਤਾਲਾ,ਮੀਤ ਪ੍ਰਧਾਨ ਗੁਰਸੇਵਕ ਸਿੰਘ ਕਲੇਰ, ਪਰਵਿੰਦਰ ਭਾਰਤੀ ,ਵਿੱਤ ਸਕੱਤਰ ਗੁਰਪ੍ਰੀਤ ਸਿੰਘ ਗੁਰੂ,ਵੀਰ ਸਿੰਘ ਮੋਗਾ, ਹਰਪਾਲ ਸਿੰਘ ਤਰਨਤਾਰਨ,ਅਮਿੰਦਰਪਾਲ ਸਿੰਘ, ਹਰਬੰਸ ਲਾਲ ਜਲੰਧਰ, ਹਰਦੀਪ ਸਿੰਘ ਤੂਰ, ਗੁਰਜੈਪਲ ਸਿੰਘ, ਬੇਅੰਤ ਸਿੰਘ ਭਾਂਬਰੀ,ਵਿਜੇ ਮਾਨਸਾ ਵੱਲੋ ਸਖ਼ਤ ਨਿੰਦਾ ਕੀਤੀ ਗਈ। ਆਗੂਆ ਨੇ ਕਿਹਾ ਕਿ ਅਧਿਆਪਕਾਂ ਦੀ ਇਮਾਨਦਾਰੀ ਅਤੇ ਮਿਹਨਤਾਂ ਨਾਲ ਬਣੇ ਸਕੂਲਾਂ ਦੇ ਉਦਘਾਟਨ ਦੋਰਾਨ ਰਾਜਨੀਤਿਕ ਆਗੂ ਜਾਬਤੇ ‘ਚ ਰਹਿਕੇ ਅਧਿਆਪਕ ਵਰਗ ਤੇ ਸਕੂਲੀ ਬੱਚਿਆਂ ਦਾ ਸਤਿਕਾਰ ਬਹਾਲ ਰੱਖਣ ਨਹੀ ਤਾਂ ਐਸ. ਸੀ./ ਬੀ. ਸੀ. ਅਧਿਆਪਕ ਯੂਨੀਅਨ ਪੰਜਾਬ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਘਰਸ਼ ਲਈ ਮਜਬੂਰ ਹੋਵੇਗੀ ।
ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਨਵੇੰ ਦਾਖਿਲਆਂ ਦੇ ਸਮੇਂ ਕਰੋੜਾਂ ਰੁਪਏ ਖਰਚ ਕਰਕੇ ਅਧਿਆਪਕਾਂ ਨੂੰ ਬੇਵਕਤੀ ਉਦਘਾਟਨ ਸਮਾਰੋਹਾਂ ‘ਚ ਉਲਝਾਇਆ ਜਾ ਰਿਹਾ ਹੈ। ਰਾਜਨੀਤਿਕ ਆਗੂ ਇਹ ਯਾਦ ਰੱਖਣ ਕੇ ਅਧਿਆਪਕ ਇੱਕ ਗੁਰੂ ਹੈ ਤੇ ਜੋ ਲੋਕ ਆਪਣੇ ਗੁਰੂਆਂ ਦਾ ਸਤਿਕਾਰ ਨਹੀਂ ਕਰਦੇ ,ਅਕਸਰ ਕੁਰਾਹੀਏ ਹੋ ਜਾਂਦੇ ਹਨ।ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਅਨੁਸਾਰ ਅਧਿਆਪਕਾਂ ਨੂੰ ਗੈਰ ਵਿਦਿਅਕ ਕੰਮਾਂ/ ਆਨਲਾਈਨ ਕੰਮਾਂ ,ਬੀ. ਐੱਲ. ਓਜ ਡਿਊਟੀਆਂ, ਸਿਵਲ ਵਰਕਸ ਦੇ ਕੰਮਾਂ,ਜਿਹਨਾਂ ਕਰਕੇ ਦਾਖਲੇ ਵੀ ਦਿਨ ਬਦਿਨ ਪ੍ਰਭਾਵਿਤ ਹੋ ਰਹੇ ਹਨ, ਤੋਂ ਮੁਕਤ ਕਰਨਾ ਚਾਹੀਂਦਾ ਹੈ। ਨਵੇਂ ਸੈਸ਼ਨ ਦੀਆਂ ਕਿਤਾਬਾਂ ਅਤੇ ਵਰਦੀਆਂ ਅਜੇ ਤੱਕ ਸਕੂਲਾਂ ਚ’ ਨਹੀਂ ਪਹੁੰਚੀਆਂ। ਫੋਕੀ ਸ਼ੋਹਰਤ ਖੱਟਣ ਦੀ ਬਜਾਏ ਸਰਕਾਰ ਪੁਰਾਣੀ ਪੈਨਸ਼ਨ/ਡੀ ਏ/ਪੁਰਾਣੇ ਪੇ- ਕਮਿਸ਼ਨ ਦੀਆਂ ਤਰੁੱਟੀਆਂ/ਬਾਰਡਰ ਭੱਤਾ/ਪੇਂਡੂ ਭੱਤੇ ਸਮੇਤ /ਕੇਂਦਰੀ ਪੈਟਰਨ ਦੀ ਜਗ੍ਹਾ ਪੰਜਾਬ ਸਕੇਲ ਲਾਗੂ ਕਰਨ ਅਤੇ ਪ੍ਰਮੋਸ਼ਨਾ , ਸਕੂਲਾਂ ‘ਚ ਡਾਟਾ ਐਂਟਰੀ ਅਪਰੇਟਰਾਂ , ਸਫਾਈ ਸੇਵਕ , ਚੌਕੀਦਾਰ ਸਮੇਤ , ਸਭ ਵਿਭਾਗੀ ਅਹਿਮ ਮੁੱਖ ਮੰਗਾਂ ਪੂਰੀਆਂ ਕਰਕੇ ਲੋਕਾਂ ਦੀ ਵਹ-ਵਾਹ ਖੱਟੇ।ਜੇਕਰ ਇਸ ਸਮੇਂ ਪੰਜਾਬ ਭਰ ਦੇ ਸਕੂਲ ਵਧੀਆ ਬਣ ਰਹੇ ਹਨ ਤਾਂ ਇਸ ਵਿੱਚ ਅਧਿਆਪਕਾਂ ਦੀ ਮਿਹਨਤ ਤੇ ਲਗਨ ਨੇ ਵੀ ਬਹੁਤ ਵੱਡਾ ਯੋਗਦਾਨ ਪਾਇਆ ਹੈ । ਆਗੂਆਂ ਨੇ ਸਰਕਾਰ ਦੇ ਇਸ ਫ਼ੈਸਲੇ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿੰਦਾ ਕੀਤੀ ਕਿ ਸਕੂਲ ਮੈਨੇਜਮੈਂਟ ਕਮੇਟੀਆਂ ਚ ਹਲਕਾ ਵਿਧਾਇਕ ਦੇ ਇੱਕ ਨੁਮਾਇੰਦੇ ਨੂੰ ਸ਼ਾਮਿਲ ਕਰਨ।


