ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਵਿਰੁੱਧ ਰਾਜ ਸਭਾ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਅਪਮਾਨਤ ਢੰਗ ਨਾਲ ਤਨਜ ਕੱੱਸਣ ਦਾ ਸਖਤ ਨੋਟਿਸ ਲੈਂਦਿਆਂ ਰਾਸ਼ਟਰਪਤੀ ਦਰੋਵਦੀ ਮੁਰਮੂ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਲਾ ਕਾਇਮ ਨੇ ਦਿੱਤਾ ਡਿਪਟੀ ਕਮਿਸ਼ਨਰ ਰਾਹੀਂ ਮੈਮੋਰੰਡਮ : ਜਥੇਦਾਰ ਬਲਕਾਰ ਸਿੰਘ ਭੁੱਲਰ/ਸੁਖਵਿੰਦਰ ਸਿੰਘ ਭਾਟੀਆ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 3 ਅਪ੍ਰੈਲ (ਜਗਤਾਰ ਸਿੰਘ ਸੈਦਪੁਰ) : ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜ਼ਿਲ੍ਹਾ ਇਕਾਈ ਮੋਹਾਲੀ ਵੱਲੋਂ ਪੀਏਸੀ ਜਥੇਦਾਰ ਬਲਕਾਰ ਸਿੰਘ ਭੁੱਲਰ ਮੈਂਬਰ ਪੀਏਸੀ ਅਤੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਭਾਟੀਆ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਮਤੀ ਕੋਮਲ ਮਿੱਤਲ ਰਾਹੀਂ ਬੀਬੀ ਦਰੋਪਤੀ ਮੁਰਮੂ ਸਦਰ-ਏ-ਹਿੰਦ ਨਵੀ ਦਿੱਲੀ ਨੂੰ ਮੈਮੋਰੰਡਮ ਦਿੱਤਾ ਗਿਆ। ਜਿਸ ਵਿੱਚ ਇੰਡੀਆ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਰਾਜ ਸਭਾ ਵਿੱਚ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਿੱਖ ਕੌਮ ਦੇ ਨਾਇਕ ਅਤੇ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਵਿਰੁੱਧ ਅਪਮਾਨਤ ਢੰਗ ਨਾਲ ਤਨਜ ਕਰਨ ਦਾ ਸਖਤ ਨੋਟਿਸ ਲੈਣ ਸਬੰਧੀ ਲਿਖਿਆ ਗਿਆ ਹੈ। ਜਿਸ ਵਿੱਚ ਨਿਮਰਤਾ ਸਹਿਤ ਬੀਬੀ ਦਰੋਪਦੀ ਮੁਰਮੂ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਮੌਜੂਦਾ ਮੁਤੱਸਵੀ ਸੋਚ ਵਾਲੀ ਹੁਕਮਰਾਨ ਪਾਰਟੀ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਮਿਤੀ 1 ਮਾਰਚ 2025 ਨੂੰ ਰਾਜ ਸਭਾ ਵਿੱਚ ਬੋਲਦੇ ਹੋਏ ਸਿੱਖ ਕੌਮ ਦੇ ਜੁਗੋ ਜੁਗ ਅਟੱਲ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਿੱਖ ਕੌਮ ਦੇ ਨਾਇਕ ਜਿਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ 20ਵੀਂ ਸਦੀ ਦੇ ਮਹਾਨ ਸਿੱਖ ਵਜੋਂ ਸਨਮਾਨਿਤ ਕਰਨ ਕਰਕੇ ਸਿੱਖ ਰੈਫਰੈਂਸ ਲਾਇਬਰੇਰੀ ਵਿੱਚ ਉਹਨਾਂ ਦੀ ਸਤਿਕਾਰਤ ਫੋਟੋ ਸਥਾਪਿਤ ਕੀਤੀ ਹੋਈ ਹੈ। ਉਹਨਾਂ ਉੱਤੇ ਤਨਜ ਦੇ ਰੂਪ ਵਿੱਚ ਅਪਮਾਨ ਜਨਕ ਸ਼ਬਦ ਬੋਲਦੇ ਹੋਏ ਸਮੁੱਚੇ ਸੰਸਾਰ ਵਿੱਚ ਵੱਸਦੇ ਦੇਸ਼-ਵਿਦੇਸ਼ਾਂ ਦੀਆਂ ਸਿੱਖ ਸੰਗਤਾਂ ਦੇ ਮਨਾਂ ਅਤੇ ਆਤਮਾਵਾਂ ਨੂੰ ਡੂੰਘੀ ਠੇਸ ਪਹੁੰਚਾਈ ਗਈ ਹੈ।
ਜਿਸ ਕਾਰਨ ਸਿੱਖ ਕੌਮ ਵਿੱਚ ਮੌਜੂਦਾ ਮੋਦੀ ਹਕੂਮਤ ਵਿਸ਼ੇਸ਼ ਤੌਰ ‘ਤੇ ਫਿਰਕੂ ਅਤੇ ਕੱਟੜਵਾਦੀ ਸੋਚ ਦੇ ਮਾਲਕ ਅਮਿਤ ਸ਼ਾਹ ਵਿਰੁੱਧ ਵੱਡਾ ਰੋਸ ਉਤਪੰਨ ਹੋ ਚੁੱਕਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਆਪਣੇ ਤੋਂ ਹੋਈ ਬਜਰ ਗੁਸਤਾਖੀ ਕਾਰਨ ਸਮੁੱਚੇ ਦੇਸ਼ ਵਿਦੇਸ਼ਾਂ ਵਿੱਚ ਵਸਦੀ ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ ਵਿਰੁੱਧ ਨਫਰਤ ਪੈਦਾ ਕਰਨ ਦੇ ਦੁਖਦਾਇਕ ਅਮਲ ਸਾਬਤ ਹੋਏ ਹਨ। ਜਿਸ ਲਈ ਅਮਿਤ ਸ਼ਾਹ ਵੱਲੋਂ ਜਨਤਕ ਤੌਰ ‘ਤੇ ਸਿੱਖ ਕੌਮ ਤੋਂ ਮੁਆਫੀ ਮੰਗਣ ਦੇ ਅਮਲ ਹੋਣੇ ਅਤਿ ਜਰੂਰੀ ਹਨ। ਜੇਕਰ ਸਹਜਤਾ ਅਤੇ ਸੂਝਵਾਨਤਾ ਨਾਲ ਸਿੱਖ ਕੌਮ ਦੇ ਮਨਾਂ ਨੂੰ ਸ਼ਾਂਤ ਕਰਨ ਲਈ ਮੁਆਫੀ ਨਾ ਮੰਗੀ ਗਈ ਤਾਂ ਸਮੁੱਚੇ ਮੁਲਕ ਵਿੱਚ ਵੱਡੀ ਵਿਸਫੋਟਕ ਸਥਿਤੀ ਬਣ ਸਕਦੀ ਹੈ। ਜਿਸ ਨਾਲ ਕਾਨੂੰਨੀ ਵਿਵਸਥਾ ਨੂੰ ਹੁਕਮਰਾਨ ਸਹੀ ਨਹੀਂ ਰੱਖ ਸਕਣਗੇ। ਇਹਨਾਂ ਦੀ ਬਦੌਲਤ ਹੀ ਅਜਿਹੇ ਹਾਲਾਤ ਬਣਦੇ ਜਾ ਰਹੇ ਹਨ। ਇਸ ਲਈ ਅਮਿਤ ਸ਼ਾਹ ਨੂੰ ਸਮੁੱਚੀ ਸਿੱਖ ਕੌਮ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇਸ ਯਾਦ ਪੱਤਰ ਰਾਹੀਂ ਸੁਹਿਰਦਤਾ ਨਾਲ ਬੇਨਤੀ ਕੀਤੀ ਜਾਂਦੀ ਹੈ ਕਿ ਸ੍ਰੀ ਅਮਿਤ ਸ਼ਾਹ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਸੰਬੰਧ ਵਿੱਚ ਜੋ ਗੈਰਾਨਾ ਢੰਗ ਨਾਲ ਰਾਜ ਸਭਾ ਵਿੱਚ ਬੋਲਿਆ ਗਿਆ ਹੈ। ਉਸ ਉਪਰੰਤ ਉਤਪਨ ਹੋਏ ਇਸ ਸਥਿਤੀ ਨੂੰ ਸਹੀ ਰੱਖਣ ਲਈ ਆਪ ਜੀ ਆਪਣੇ ਵਿਧਾਨਿਕ ਕਾਨੂੰਨੀ ਹੱਕਾਂ ਦੀ ਵਰਤੋਂ ਕਰਦੇ ਹੋਏ ਜੇਕਰ ਮੌਜੂਦਾ ਮੋਦੀ ਸਰਕਾਰ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਸ ਪੈਦਾ ਹੋਈ ਸਥਿਤੀ ਨੂੰ ਕਾਬੂ ਰੱਖਣ ਲਈ ਉਹਨਾਂ ਤੋਂ ਜਨਤਕ ਤੌਰ ‘ਤੇ ਸਿੱਖ ਕੌਮ ਤੋਂ ਮੁਆਫੀ ਮੰਗਵਾਉਣ ਦੀ ਸਲਾਹ ਦਿੰਦੇ ਹੋਏ ਉਦਮ ਕਰ ਸਕੇ ਤਾਂ ਇਸ ਨਾਲ ਸਿੱਖ ਕੌਮ ਦੇ ਮਨਾਂ ਵਿੱਚ ਉਠੇ ਰੋਹ ਨੂੰ ਜਿੱਥੇ ਸ਼ਾਂਤ ਕੀਤਾ ਜਾ ਸਕਦਾ ਹੈ ਉੱਥੇ ਹੀ ਇਥੋਂ ਦੇ ਅਮਨ ਚੈਨ ਅਤੇ ਜਮਹੂਰੀਅਤ ਕਦਰਾਂ ਕੀਮਤਾਂ ਨੂੰ ਵੀ ਸਹੀ ਰੱਖਣ ਲਈ ਇਹ ਅਮਲ ਸਹਾਈ ਹੋਵੇਗਾ। ਉਹਨਾਂ ਕਿਹਾ ਕਿ ਜੇਕਰ ਆਪ ਜੀ ਇਸ ਵਿਸ਼ੇ ਉੱਤੇ ਸਖਤੀ ਨਾਲ ਮੋਦੀ ਹਕੂਮਤ ਸ਼੍ਰੀ ਅਮਿਤ ਸ਼ਾਹ ਅਤੇ ਮੋਦੀ ਕੈਬਨਿਟ ਵਿੱਚ ਸ਼ਾਮਿਲ ਫਿਰ ਕੁਝ ਸੋਚ ਵਾਲੇ ਅਜਿਹੇ ਵਜ਼ੀਰਾਂ ਨੂੰ ਨਫਰਤ ਭਰੀ ਬਿਆਨਬਾਜੀ ਜਾਂ ਤਕਰੀਰਾਂ ਕਰਨ ਉੱਤੇ ਆਪਣੇ ਅਹੁਦੇ ਦੀ ਵਰਤੋਂ ਕਰਦੇ ਹੋਏ ਤਾਂ ਆਉਣ ਵਾਲੇ ਸਮੇਂ ਵਿੱਚ ਕਿਸੇ ਤਰ੍ਹਾਂ ਦੇ ਖਤਰੇ ਨੂੰ ਆਪ ਜੀ ਸੇ ਢੰਗ ਨਾਲ ਟਾਲਣ ਵਿੱਚ ਵੱਡੀ ਭੂਮਿਕਾ ਨਿਭਾ ਰਹੇ ਹੋਵੋਗੇ।
ਉਹਨਾਂ ਮੈਂ ਮੈਮੋਰੰਡਮ ਵਿੱਚ ਲਿਖਿਆ ਹੈ ਕਿ ਦੂਜੀ ਬੇਨਤੀ ਇਹ ਹੈ ਕਿ ਹਰਿਆਣਾ, ਹਿਮਾਚਲ, ਚੰਡੀਗੜ੍ਹ ਪੁਰਾਤਨ ਪੰਜਾਬ ਦੇ ਹਿੱਸਿਆਂ ਦਾ ਰੂਪ ਹਨ। ਇਸ ਲਈ ਜੋ ਹਿਮਾਚਲ ਵਿੱਚ ਇਸ ਸਮੇਂ ਕਾਂਗਰਸ ਦੀ ਸ਼੍ਰੀ ਸੁਖਵਿੰਦਰ ਸੁੱਖੂ ਦੀ ਸਰਕਾਰ ਹੈ। ਉਥੋਂ ਦੇ ਕੁਝ ਬੀਜੇਪੀ ਅਤੇ ਆਰਐਸਐਸ ਦੇ ਕਾਰਕੁਨਾਂ ਵੱਲੋਂ ਪੰਜਾਬ ਵਿੱਚੋਂ ਆਪਣੇ ਹਿਮਾਚਲ ਸਥਿਤ ਗੁਰੂ ਘਰਾਂ ਦੇ ਦਰਸ਼ਨ ਕਰਨ ਲਈ ਜਾਣ ਵਾਲੇ ਸਿੱਖਾਂ ਜਿਨ੍ਹਾਂ ਨੇ ਆਪਣੇ ਵਹੀਕਲ ਉੱਤੇ ਖਾਲਸਾਈ ਝੰਡੇ ਅਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਝੰਡੇ ਸਤਿਕਾਰ ਵਜੋਂ ਲਗਾ ਕੇ ਦਰਸ਼ਨਾਂ ਲਈ ਜਾ ਰਹੇ ਸਨ ਤਾਂ ਇਹਨਾਂ ਫਿਰਕੂਆਂ ਨੇ ਮਤਸਵੀ ਸੋਚ ਅਧੀਨ ਸਾਡੇ ਖਾਲਸਾਈ ਝੰਡਿਆਂ ਤੇ ਸਾਡੇ ਸਿੱਖ ਕੌਮ ਦੇ ਨਾਇਕ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਦੇ ਝੰਡੇ ਫਾੜ ਕੇ ਕਾਨੂੰਨ ਨੂੰ ਹੱਥ ਵਿੱਚ ਲੈਂਦੇ ਹੋਏ ਮਾਹੌਲ ਨੂੰ ਬਹੁਤ ਹੀ ਕੁੜੱਤਣ ਭਰਿਆ ਬਣਾ ਦਿੱਤਾ ਸੀ। ਜਦੋਂ ਕਿ ਖਾਲਸਾਈ ਝੰਡੇ ਜਾਂ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦੇ ਝੰਡੇ ਲਗਾਉਣ ਨਾਲ ਕਿਸੇ ਤਰ੍ਹਾਂ ਦੀ ਕਾਨੂੰਨੀ ਨਾ ਉਲੰਘਣਾ ਹੁੰਦੀ ਹੈ ਅਤੇ ਨਾ ਹੀ ਇਹਨਾਂ ਝੰਡਿਆਂ ਨੂੰ ਸਤਿਕਾਰ ਵਜੋਂ ਸਿੱਖਾਂ ਵੱਲੋਂ ਚਲਾਉਣ ਉੱਤੇ ਕਿਸੇ ਤਰ੍ਹਾਂ ਦੀ ਕੋਈ ਪਾਬੰਦੀ ਹੈ। ਫਿਰ ਇਹਨਾਂ ਫਿਰਕੂਆ ਨੂੰ ਕਿਸ ਨੇ ਹੱਕ ਦਿੱਤਾ ਕਿ ਅਜਿਹੇ ਸਾਡੇ ਸਤਿਕਾਰਯੋਗ ਝੰਡਿਆਂ ਦਾ ਉਹ ਫਿਰਕੂ ਸੋਚ ਅਧੀਨ ਅਪਮਾਨ ਕਰਨ। ਅਜਿਹਾ ਕਰਨ ਉਪਰੰਤ ਜੋ ਕੁੜੱਤਣ ਭਰਿਆ ਮਾਹੌਲ ਪੈਦਾ ਹੋਇਆ ਸੀ ਉਸ ਨਾਲ ਹਾਲਾਤ ਇਹਨਾਂ ਫਿਰਕੂਆਂ ਦੀ ਬਦੌਲਤ ਹੋਰ ਫਿਸਫੋਕਟ ਬਣ ਸਕਦੇ ਹਨ। ਪਰ ਅਸੀਂ ਹਿਮਾਚਲ ਦੀ ਸੁਖੂ ਸਰਕਾਰ ਦੇ ਜਿੱਥੇ ਧੰਨਵਾਦੀ ਹਾਂ ਕਿ ਉਹਨਾਂ ਨੇ ਫੌਰੀ ਅਮਲ ਕਰਦੇ ਹੋਏ ਅਜਿਹੇ ਗੈਰ ਕਾਨੂੰਨੀ ਤੌਰ ‘ਤੇ ਸਾਡੇ ਖਾਲਸਾ ਝੰਡਿਆਂ ਦਾ ਅਪਮਾਨ ਕਰਨ ਵਾਲਿਆਂ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦੇ ਸਖਤ ਹੁਕਮ ਕੀਤੇ ਹਨ। ਉਸ ਨਾਲ ਮਾਹੌਲ ਕੁਝ ਸ਼ਾਂਤ ਹੋਇਆ ਹੈ। ਪਰ ਅਜਿਹਾ ਵਰਤਾਰਾ ਹਿਮਾਚਲ, ਹਰਿਆਣਾ, ਯੂਪੀ ਅਤੇ ਹੋਰ ਕਈ ਸੂਬਿਆਂ ਵਿੱਚ ਸਮੇਂ ਸਮੇਂ ‘ਤੇ ਕੁਝ ਸ਼ਰਾਰਤੀ ਕਰਦੇ ਰਹਿੰਦੇ ਹਨ। ਉਹਨਾਂ ਕਿਹਾ ਕਿ ਸਮੁੱਚੇ ਮੁਲਕ ਵਿੱਚ ਸਿੱਖ ਕੌਮ ਵਿਰੁੱਧ ਅਤੇ ਸਿੱਖ ਕੌਮ ਦੇ ਸਤਿਕਾਰਤ ਝੰਡਿਆਂ ਅਤੇ ਨਾਇਕਾਂ ਵਿਰੁੱਧ ਜਦੋਂ ਵੀ ਕੋਈ ਗੈਰ ਕਾਨੂੰਨੀ ਅਮਲ ਹੋਵੇ ਤਾਂ ਉਸ ਵਿਰੁੱਧ ਸੰਬੰਧਿਤ ਸਰਕਾਰਾਂ ਅਤੇ ਨਿਜ਼ਾਮ ਵੱਲੋਂ ਫੌਰੀ ਸਖਤੀ ਨਾਲ ਦੋਸ਼ੀਆਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ। ਤਾਂ ਕਿ ਕੋਈ ਬਹੁਗਿਣਤੀ ਨਾਲ ਸੰਬੰਧਿਤ ਫਿਰਕੂ ਸੋਚਦੇ ਮਾਲਕ ਸਿੱਖ ਕੌਮ ਵਰਗੀ ਘੱਟ ਗਿਣਤੀ ਕੌਮ ਦੇ ਸਤਿਕਾਰਤ ਗਣਝੰਡਿਆਂ ਅਤੇ ਨਾਇਕਾਂ ਦਾ ਅਪਮਾਨ ਕਰਨ ਦੀ ਗੁਸਤਾਖੀ ਨਾ ਕਰ ਸਕਣ ਅਤੇ ਸਿੱਖ ਕੌਮ ਵਿੱਚ ਗੁੱਸੇ ਦੀ ਲਹਿਰ ਪੈਦਾ ਕਰਕੇ ਮਾਹੌਲ ਨੂੰ ਇਹ ਲੋਕ ਖਰਾਬ ਨਾ ਕਰ ਸਕਣ। ,
ਉਹਨਾਂ ਕਿਹਾ ਕਿ ਸਾਨੂੰ ਮਾਣਯੋਗ ਰਾਸ਼ਟਰਪਤੀ ਬੀਬੀ ਦਰੋਪਦੀ ਮੁਰਮੂ ਉੱਤੇ ਪੂਰਾ ਵਿਸ਼ਵਾਸ ਅਤੇ ਉਮੀਦ ਹੈ ਕਿ ਆਪ ਜੀ ਆਪਣੇ ਵਿਧਾਨਿਕ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਮੋਦੀ ਹਕੂਮਤ ਅਤੇ ਅਮਿਤ ਸ਼ਾਹ ਵੱਲੋਂ ਹੋਈ ਗੁਸਤਾਖੀ ਲਈ ਜਨਤਕ ਤੌਰ ‘ਤੇ ਉਹਨਾਂ ਤੋਂ ਮੁਆਫੀ ਦਿਵਾਉਣ ਅਤੇ ਆਪਣੇ ਤੌਰ ਤੇ ਸਖਤੀ ਨਾਲ ਕਾਰਵਾਈ ਕਰਦੇ ਹੋਏ ਕਿਸੇ ਵੀ ਵੱਡੇ ਤੋਂ ਵੱਡੇ ਹੁਕਮਰਾਨ ਜਾਂ ਅਫਸਰਾਂ ਨੂੰ ਘੱਟ ਗਿਣਤੀ ਸਿੱਖ ਕੌਮ ਚਾਹ ਦੂਜੀਆਂ ਕੌਮਾਂ ਵਿਰੁੱਧ ਮਹੌਲ ਖਰਾਬ ਕਰਨ ਦੀ ਇਜਾਜ਼ਤ ਨਹੀਂ ਦੇਵੋਗੇ। ਉਥੇ ਹੀ ਪੰਜਾਬ ਦੇ ਨਾਲ ਲੱਗਦੇ ਸੂਬਿਆ ਜਾਂ ਹੋਰ ਸੂਬਿਆਂ ਵਿੱਚ ਖਾਲਸਾਈ ਝੰਡੇ ਜਾਂ ਉਹਨਾਂ ਦੇ ਸਤਿਕਾਰਤ ਨਾਇਕਾਂ ਦੇ ਝੰਡਿਆਂ ਵਿਰੁੱਧ ਕਿਸੇ ਤਰ੍ਹਾਂ ਦੀ ਨਫਰਤ ਪੈਦਾ ਕਰਨ ਦੀ ਕਿਸੇ ਵੀ ਮੁਤਸਫੀ ਸੋਚ ਵਾਲੇ ਨੂੰ ਇਜਾਜਤ ਨਾ ਦੇ ਕੇ ਸਮੁੱਚੇ ਮੁਲਕ ਦੇ ਮਾਹੌਲ ਨੂੰ ਅਮਨਮਈ ਅਤੇ ਜਮਹੂਰੀਅਤ ਪੱਖੀ ਰੱਖਣ ਵਿੱਚ ਜਿੰਮੇਵਾਰੀ ਨਿਭਾਓਗੇ। ਤਾਂ ਕਿ ਸਿੱਖ ਕੌਮ ਆਪਣੇ ਸਰਬੱਤ ਦੇ ਭਲੇ ਦੇ ਮਿਸਲ ਅਧੀਨ ਬਿਨਾਂ ਕਿਸੇ ਭੇਦਭਾਵ ਦੇ ਆਪਣੇ ਇਨਸਾਨੀ ਉਦਮਾ ਨੂੰ ਬਿਨਾਂ ਰੋਕ-ਟੋਕ ਕਰਦੀ ਰਹੇ ਅਤੇ ਜਿਵੇਂ ਬਹੁ ਗਿਣਤੀ ਤੇ ਹੋਰਨਾ ਨੂੰ ਆਪੋ ਆਪਣੇ ਧਰਮਾਂ ਵਿੱਚ ਵਿਸ਼ਵਾਸ ਰੱਖਣ ਦੇ ਵਿਧਾਨਿਕ ਹੱਕ ਹਕੂਕ ਹਨ। ਉਸੇ ਤਰ੍ਹਾਂ ਸਿੱਖ ਕੌਮ ਵੀ ਪੂਰੇ ਇੰਡੀਆ ਵਿੱਚ ਵਿਚਰਦੀ ਹੋਈ ਆਪਣੇ ਗੁਰੂ ਘਰਾਂ ਦੇ ਦਰਸ਼ਨ ਕਰਦੇ ਸਮੇਂ ਬਿਨ੍ਹਾਂ ਕਿਸੇ ਰੋਕ ਟੋਕ ਦੇ ਆਪਣੇ ਖਾਲਸਾਈ ਝੰਡਿਆਂ ਅਤੇ ਆਪਣੇ ਕੌਮੀ ਨਾਇਕਾਂ ਦੇ ਝੰਡਿਆਂ ਨੂੰ ਆਪਣੇ ਵਹੀਕਲਜ਼ ‘ਤੇ ਲਗਾ ਕੇ ਆਪਣੇ ਸਤਿਕਾਰਤ ਅਤੇ ਸ਼ਰਧਾ ਦਾ ਪੂਰਨ ਆਜ਼ਾਦੀ ਨਾਲ ਇਜਹਾਰ ਕਰਦੀ ਰਹੇ ਅਤੇ ਸਮੁੱਚੇ ਮੁਲਕ ਦਾ ਮਾਹੌਲ ਅਪਮਾਨਮਾਈ ਅਮਨਮਈ ਬਣਿਆ ਰਹੇ।
ਇਸ ਮੌਕੇ ਜਥੇਦਾਰ ਬਲਕਾਰ ਸਿੰਘ ਭੁੱਲਰ ਮੈਂਬਰ ਪੀਏਸੀ ਅਤੇ ਜਿਲਾ ਪ੍ਰਧਾਨ ਸੁਖਵਿੰਦਰ ਸਿੰਘ ਭਾਟੀਆ ਤੋਂ ਇਲਾਵਾ ਗੁਰਿੰਦਰ ਸਿੰਘ ਭੁਜੋਲੀ, ਸੇਵਾ ਸਿੰਘ ਗੀਗੇ ਮਾਜਰਾ, ਜਥੇਦਾਰ ਬਲਵੀਰ ਸਿੰਘ ਸੁਹਾਣਾ, ਜਥੇਦਾਰ ਅਵਤਾਰ ਸਿੰਘ ਦੈੜੀ, ਨੈਬ ਸਿੰਘ ਗੀਗੇ ਮਾਜਰਾ, ਸ. ਬਲਵੀਰ ਸਿੰਘ ਫੇਸ-2 ਮੋਹਾਲੀ, ਸ. ਗੁਰਮੁਖ ਸਿੰਘ ਮਟੌਰ, ਸ. ਤਰਨਜੀਤ ਸਿੰਘ ਮੋਹਾਲੀ ਅਤੇ ਸ. ਜਗਤਾਰ ਸਿੰਘ ਚੁੰਨੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।