ਸਾਹਿਬਜ਼ਾਦਾ ਅਜੀਤ ਸਿੰਘ ਨਗਰ 22 ਮਾਰਚ: ਜੋਆਇੰਟ ਫੋਰਮ ਪੰਜਾਬ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਸੱਦੇ ਉੱਤੇ ਖਰੜ ਦਫਤਰ ਦੇ ਬਿਜਲੀ ਕਾਮਿਆਂ ਵੱਲੋਂ ਡਿਵੀਜ਼ਨ ਦਫ਼ਤਰ ਖਰੜ ਵਿਖੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਤੇ ਕੀਤੇ ਤਸੱਦਦ ਦੇ ਖਿਲਾਫ ਰੋਸ ਰੈਲੀ ਕੀਤੀ ਗਈ। ਇਸ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਰਣਜੀਤ ਸਿੰਘ ਢਿੱਲੋਂ ਸੂਬਾ ਆਗੂ ਐਸੋਸ਼ੀਏਸ਼ਨ ਆਫ਼ ਜੂਨੀਅਰ ਇੰਜੀਨੀਅਰ ਪੰਜਾਬ, ਸ਼ੇਰ ਸਿੰਘ ਸਕੱਤਰ ਖਰੜ ਟੀ ਐਸ ਯੂ, ਯੋਗਰਜ ਪ੍ਰਧਾਨ ਟੀ ਐਸ ਯੂ, ਮੈਡਮ ਰੰਜੂ ਐਮ.ਐਸ.ਯੂ.ਬਲਵਿੰਦਰ ਸਿੰਘ ਹੈਪੀ ਟੀ ਐਸ ਯੂ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਦੀ ਆਮ ਆਦਮੀ ਸਰਕਾਰ ਜੀ ਸੱਤਾ ਦੇ ਆਉਣ ਤੋਂ ਪਹਿਲਾਂ ਕਿਸਾਨਾਂ ਦੇ ਹੱਕਾ ਦੀ ਗੱਲ ਕਰਦੀ ਸੀ ਪਰ ਜਦੋਂ ਦੀ ਸੱਤਾ ਚ ਆ ਗਈ ਓਦੋਂ ਤੋਂ ਭਗਵੰਤ ਮਾਨ ਸਰਕਾਰ ਦੇ ਸੁਰ ਬਦਲ ਗਏ ਹਨ। ਇੱਕ ਪਾਸੇ ਪੰਜਾਬ ਸਰਕਾਰ ਨੇ ਧੋਖਾ ਦੇ ਕੇ ਰਾਤ ਨੂੰ ਕਿਸਾਨਾਂ ਦੇ ਮੋਰਚੇ ਤੇ ਪ੍ਰਸ਼ਾਸਨ ਨੇ ਧਾਵਾ ਬੋਲ ਦਿੱਤਾ ਤੇ ਕਿਸਾਨਾਂ ਦਾ ਸਾਰਾ ਸਮਾਨ ਤੋੜ ਦਿੱਤਾ ਤੇ ਬਹੁਤ ਜਿਆਦਾ ਕਿਸਾਨਾਂ ਦੇ ਸਾਮਾਨ ਦਾ ਨੁਕਸਾਨ ਕੀਤਾ। ਦੂਜੇ ਪਾਸੇ ਜਿਸ ਭਾਰਤ ਦੀ ਆਰਮੀ ਦਾ ਸਾਰੇ ਸਤਿਕਾਰ ਕਰਦੇ ਨੇ ਪਰ ਇਸ ਪ੍ਰਸ਼ਾਸਨ ਨੇ ਆਰਮੀ ਦੇ ਸਤਿਕਾਰਯੋਗ ਕਰਨਲ ਸਾਹਿਬ ਦੀ ਹੀ ਬੜੇ ਗਲਤ ਤਰੀਕੇ ਨਾਲ ਕੁੱਟ ਮਾਰ ਕੀਤੀ ਜੋ ਕਿ ਕਾਫੀ ਨਿੰਦਨਯੋਗ ਘਟਨਾ ਹੈ। ਇਹ ਪੰਜਾਬ ਦੀ ਆਮ ਆਦਮੀ ਸਰਕਾਰ ਚਾਹੇ ਉਹ ਕਿਸਾਨ ਹੋਣ ਚਾਹੇ ਮੁਲਾਜਮ ਹੋਣ ਓਹਨਾ ਨਾਲ ਮੀਟਿੰਗਾਂ ਕਰਦੀ ਹੈ ਮੀਟਿੰਗਾਂ ਚ ਮੰਗਾਂ ਮੰਨ ਲੈਂਦੀ ਹੈ ਪਰ ਬਾਅਦ ਵਿੱਚ ਮੁਕਰ ਜਾਂਦੀ ਹੈ। ਇਸ ਰੈਲੀ ਵਿੱਚ ਇਕੱਠੇ ਹੋਏ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਦੀ ਇਸ ਕਿਸਾਨ ਵਿਰੋਧੀ ਵਤੀਰੇ ਦੀ ਨਿਖੇਧੀ ਕੀਤੀ ਗਈ ਅਤੇ ਪੰਜਾਬ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ ਗਈ। ਇਸ ਰੋਸ ਰੈਲੀ ਵਿੱਚ ਮਦਨ ਲਾਲ, ਤਰਲੋਚਨ ਸਿੰਘ, ਸਵਰਨ ਕੌਰ, ਗੋਪੀ ਚੰਦ, ਕਾਕਾ ਸਿੰਘ, ਰਾਕੇਸ਼ ਕੁਮਾਰ,ਪਾਰੁਲ ਪਰਮਾਰ, ਸਿਮਰਨਜੀਤ ਸਿੰਘ, ਸਿਮਰਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਸੁਰਿੰਦਰ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਬਿਜਲੀ ਕਾਮੇ ਸ਼ਾਮਿਲ ਹੋਏ।


