Home » ਪੰਜਾਬ » ਚੰਡੀਗੜ੍ਹ ‘ਚ ਕਿਸਾਨ ਆਗੂਆਂ ਦੀਆਂ ਗਿ੍ਫਤਾਰੀਆਂ ਅਤੇ ਸ਼ੰਭੂ-ਖਨੌਰੀ ਬਾਰਡਰਾਂ ਤੇ ਮੋਰਚੇ ਖਤਮ ਕਰਨ ਲਈ ਕੀਤੀ ਬਲਡੋਜਰ ਕਾਰਵਾਈ ਲੋਕਤੰਤਰ ਦਾ ਘਾਣ : ਜ਼ਿਲ੍ਹਾ ਪ੍ਰਧਾਨ ਹਰਿਮੰਦਰ ਸਿੰਘ ਪੱਤੋਂ ਪੰਥਕ ਅਕਾਲੀ ਲਹਿਰ

ਚੰਡੀਗੜ੍ਹ ‘ਚ ਕਿਸਾਨ ਆਗੂਆਂ ਦੀਆਂ ਗਿ੍ਫਤਾਰੀਆਂ ਅਤੇ ਸ਼ੰਭੂ-ਖਨੌਰੀ ਬਾਰਡਰਾਂ ਤੇ ਮੋਰਚੇ ਖਤਮ ਕਰਨ ਲਈ ਕੀਤੀ ਬਲਡੋਜਰ ਕਾਰਵਾਈ ਲੋਕਤੰਤਰ ਦਾ ਘਾਣ : ਜ਼ਿਲ੍ਹਾ ਪ੍ਰਧਾਨ ਹਰਿਮੰਦਰ ਸਿੰਘ ਪੱਤੋਂ ਪੰਥਕ ਅਕਾਲੀ ਲਹਿਰ

ਚੰਡੀਗੜ੍ਹ 20 ਮਾਰਚ (ਜਗਤਾਰ ਸਿੰਘ ਸੈਦਪੁਰ) : ਚੰਡੀਗੜ੍ਹ ਵਿਖੇ 19 ਮਾਰਚ ਨੂੰ ਕੇਂਦਰ ਅਤੇ ਪੰਜਾਬ ਸਰਕਾਰਾਂ ਦੇ ਨੁਮਾਇੰਦਿਆਂ ਨਾਲ ਹੋਈ ਮੀਟਿੰਗ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਆਗੂਆਂ ਦੀਆਂ ਕੀਤੀਆ ਗ੍ਰਿਫਤਾਰੀਆਂ ਅਤੇ  ਸ਼ੰਭੂ ਅਤੇ ਖਨੌਰੀ ਬਾਰਡਰਾਂ ਲੱਗੇ ਕਿਸਾਨ ਮੋਰਚਿਆਂ ‘ਤੇ  ਬੁਲਡੋਜਰ ਨਾਲ ਕਾਰਵਾਈ ਕਰਕੇ ਮੋਰਚਿਆ ਦਾ ਖਾਤਮਾ ਖੇਤੀ ਸੈਕਟਰ ਨੂੰ ਕਾਰਪੋਰਟ ਘਰਾਣਿਆਂ ਦੇ ਹਵਾਲੇ ਕਰਨ ਦੇ ਰਾਹ ’ਚ ਅੜਿਕਾ ਬਣੀ ਕਿਸਾਨ ਲਹਿਰ ਨੂੰ ਕੁਚਲਣ ਦਾ ਕੇੱਦਰ ਦੀ ਭਾਜਪਾ ਅਤੇ ਪੰਜਾਬ ਦੀ ‘ਆਪ’ ਸਰਕਾਰਾਂ ਆਪਸੀ ਸਾਂਝ ਸਪਸ਼ਟ ਹੋ ਚੁੱਕੀ ਹੈ ਅਤੇ ਪੇਂਡੂ ਖੇਤਰ ਦੇ ਕਿਸਾਨਾਂ ਮਜ਼ਦੂਰਾਂ ਦੇ ਸੰਕਟ ਨੂੰ ਬਿਲਕੁਲ ਨਜ਼ਰਅੰਦਾਜ਼ ਕਰ ਚੁੱਕੀਆਂ ਹਨ।  ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਥਕ ਅਕਾਲੀ ਲਹਿਰ ਦੇ ਜ਼ਿਲ੍ਾ ਪ੍ਰਧਾਨ ਹਰਮਿੰਦਰ ਸਿੰਘ ਪੱਤੋਂ ਨੇ ਕਿਹਾ ਕਿ ਜਿਵੇਂ ਹੁਣ ਕੇਂਦਰੀ ਖੇਤੀ ਮੰਤਰੀ ਨੇ ਹੁਣ ਕੇਂਦਰੀ ਖੇਤੀ ਮੰਤਰੀ ਨੇ ਅਗਲੀ ਗਲਬਾਤ ਤੋਂ ਪਹਿਲਾਂ ਬਾਰਡਰਾਂ ਦੇ ਧਰਨੇ ਖਤਮ ਕਰਨ ਲਈ ਕਿਹਾ ਹੈ। ਇਹ ਜਬਰ ’ਚ ਦੋਨਾਂ ਸਰਕਾਰਾਂ ਦੀ ਮਿਲੀ ਭੁਗਤ ਸਪੱਸ਼ਟ ਦਿਖਾਈ ਦਿੰਦੀ ਹੈ। ਕਿਸਾਨਾ ਦੇ ਜਮਹੂਰੀ ਹੱਕਾਂ ’ਤੇ ਹਮਲਾ ਕਰਕੇ ਇਹ ਸਰਕਾਰਾ ਖੇਤੀ ਨੂੰ ਕਾਰਪੋਰੇਟਾ ਦੇ ਹਵਾਲੇ ਕਰਨ ਲਈ ਰਾਹ ਬਣਾ ਰਹੀ ਹੈ। ਇਸ ਵਿਚ ਅੜਿਕਾ ਬਣੀ ਰਹੀ ਕਿਸਾਨ ਲਹਿਰ ਨੂੰ ਕੁਚਲਣਾ ਕੇਂਦਰ ਅਤੇ ਪੰਜਾਬ ਦੀਆਂ ਲੋਕ ਵਿਰੋਧੀ ਹਿਤਾਂ ਦਾ ਸਾਂਝਾ ਪ੍ਰਗਟਾਵਾ ਹੈ। ਪੰਜਾਬ ਅੰਦਰ ਬੁਲਡੋਜਰ ਰਾਜ ਦਾ ਵਰਤਾਰਾ ਵੀ ਸਰਕਾਰ ਦੀ ਜਮਹੂਰੀ ਹੱਕਾਂ ਨੂੰ ਕੁਚਲਣ ਤੇ ਦਹਿਸ਼ਤ ਪਾੳ ਨੀਤੀ ਦੀ ਕੜੀ ਬਣਦੀ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਪਟਿਆਲਾ ਸੰਗਰੂਰ ਵਿੱਚ ਇੰਟਰਨੈੱਟ ਬੰਦ ਕਰਨ ਅਤੇ ਕਿਸਾਨਾਂ ਉੱਪਰ ਲਾਠੀਚਾਰਜ ਨੂੰ ਗੈਰ ਜਮਹੂਰੀ ਅਤੇ ਲੋਕਤੰਤਰ ਦਾ ਘਾਣ ਹੈ।ਜਮਹੂਰੀ ਅਧਿਕਾਰ ਸਭਾ ਕਿਸਾਨਾ ਮਜਦੂਰਾਂ ਨੌਜਵਾਨਾਂ, ਵਿਦਿਆਰਥੀਆਂ ਅਤੇ ਮੁਲਾਜਲਮਾ ਨੂੰ ਨਿਜੀਕਰਨ, ਸੰਸਾਰੀਕਰਨ ਅਤੇ ਉਦਾਰੀਕਰਨ ਦੀਆਂ ਨੀਤੀਆਂ ਨੂੰ ਸਮਝਣ ਉਹਨਾਂ ਦਾ ਜਮਹੂਰੀ ਹੱਲ ਲਭਣ ਅਤੇ ਇਹਨਾਂ ਦਾ ਵਿਰੋਧ ਕਰਨ ਲਈ ਇੱਕ ਮੁਠ ਹੋਣ ਦਾ ਸੱਦਾ ਦਿੰਦੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਪਿਛਲੀ ਦਿਨੀ ਵਪਾਰੀਆਂ ਅਤੇ ਕਾਰੋਬਾਰੀਆਂ ਨਾਲ ਮੀਟਿੰਗ ਕਰਕੇ ਇਹ ਬਿਲਕੁਲ ਹੀ ਝੂਠਾ ਬਿਰਤਾਂਤ ਸਿਰਜਣ ਦਾ ਯਤਨ ਕੀਤਾ ਕਿ ਸੰਭੂ ਖਨੋਰੀ ਮੋਰਚੇ ਪੰਜਾਬ ਦੀ ਆਰਥਿਕਤਾ ਨੂੰ ਨੁਕਸਾਨ ਪਹੁੰਚਾ ਰਹੇ ਹਨ। ਜਦੋਂ ਕਿ ਇਹ ਕੌਮੀ ਰਾਸਤੇ ਪਿਛਲੇ ਸਾਲ ਫਰਵਰੀ ਦੇ ਸ਼ੁਰੂ ਤੋਂ ਹਰਿਆਣਾ ਸਰਕਾਰ ਨੇ ਕੰਕਰੀਟ ਦੀਆਂ ਕੰਧਾ ਕੱਢਕੇ ਅਤੇ ਕੰਡਿਆਲੀਆਂ ਤਾਰਾ ਲਾਕੇ ਅਤੇ ਕਿੱਲ ਗੱਡ ਕੇ ਬੰਦ ਕੀਤੇ ਹੋਏ ਹਨ। ਕਿਸਾਨ ਦਿੱਲੀ ਜਾਣਾ ਚਾਹੁੰਦੇ ਸਨ। ਇਸੇ ਤਰਾਂ ਪੰਜਾਬ ਸਰਕਾਰ ਨੇ 3 ਮਾਰਚ ਦੀ ਗੱਲਬਾਤ ਵਿੱਚੇ ਛੱਡ ਕੇ 5 ਮਾਰਚ ਨੂੰ ਚੰਡੀਗੜ ਜਾ ਰਹੇ ਕਿਸਾਨ ਧਰਨੇ ਨੂੰ ਅਸਫਲ ਬਣਾਉਣ ਲਈ ਪੰਜਾਬ ਅੰਦਰ ਖੁਦ ਸਰਕਾਰ ਨੇ ਰੋਕਾਂ ਖੜੀਆਂ ਕੀਤੀਆਂ ਸਨ। ਉਹਨਾਂ ਕਿਹਾ ਕਿ ਮੁਖ ਮੰਤਰੀ ਭਗਵੰਤ ਮਾਨ ਇਹ ਕਹਿ ਰਿਹਾ ਕਿ ਕਿਸਾਨਾ ਦੀਆਂ ਮੰਗਾਂ ਕੇਂਦਰ ਸਰਕਾਰ ਨਾਲ ਸਬੰਧਤ ਹਨ ਅਤੇ ਮੈਂ ਕਿਓ ਸਮਾਂ ਖਰਾਬ ਕਰਾਂ।  ਹੁਣ 19 ਮਾਰਚ ਨੂੰ ਜਦੋਂ ਕਿਸਾਨ ਆਗੂ ਚੰਡੀਗੜ੍ਹ ਚ ਕੇਂਦਰ ਨਾਲ ਗੱਲਬਾਤ ਕਰਨ ਤੋਂ ਬਾਅਦ ਵਾਪਸ ਪਰਤ ਰਹੇ ਸਨ ਤਾਂ ਉਨ੍ਹਾਂ ਨੂੰ ਕਿਉਂ ਗ੍ਰਿਫਤਾਰ ਕੀਤਾ ਗਿਆ ਦਿੱਲੀ ਜਾ ਰਹੇ ਬਾਰਡਰਾਂ ਉਪਰ ਰੋਕੇ ਕਿਸਾਨਾਂ ਉੱਤੇ ਪੰਜਾਬ ਸਰਕਾਰ ਨੇ ਕਿਉਂ ਤਸੱਦਦ ਕੀਤਾ। ਉਹਨਾਂ ਕਿਹਾ ਕਿ ਸ਼ੰਬੂ ਅਤੇ ਖਨੌਰੀ ਬਾਰਡਰਾਂ ਤੇ ਪੰਜਾਬ ਸਰਕਾਰ ਦੀ ਇਸ ਕਾਰਵਾਈ ਤੋਂ ਸਪਸ਼ਟ ਹੁੰਦਾ ਹੈ ਕਿ ਇੱਥੇ ਲੋਕ ਤੰਤਰ ਵਰਗੀ ਕੋਈ ਵਿਵਸਥਾ ਨਹੀਂ ਹੈ ਅਤੇ ਨਾ ਹੀ ਕੋਈ ਕਾਨੂੰਨ ਸਬੰਧੀ ਵਿਧੀ ਵਿਧਾਨ ਰਿਹਾ ਹੈ।

Leave a Reply

Your email address will not be published. Required fields are marked *