Home » ਪੰਜਾਬ » …ਭੋਗ ’ਤੇ ਵਿਸ਼ੇਸ਼… ਪੰਜਾਬ ਦੀਆਂ ਹੱਕੀ ਮੰਗਾਂ ਲਈ ਲੰਮਾ ਸਮਾਂ ਚੱਲੇ ‘ਸਿੱਖ ਸੰਘਰਸ਼’ ਦੌਰਾਨ ਸਤਿਕਾਰਯੋਗ ਸਵਰਗੀ ਮਾਤਾ ਬਲਦੇਵ ਕੌਰ ਬਠਿੰਡਾ ਜੀ ਦਾ ਰਿਹਾ ਹਰ ਪੱਖੋਂ ਅਹਿਮ ਯੋਗਦਾਨ ਅਤੇ ਔਖੇ ਸਮੇਂ ਵਿੱਚ ਰਹੇ ਹਮੇਸ਼ਾ ਸਹਿਜ ‘ਚ…

…ਭੋਗ ’ਤੇ ਵਿਸ਼ੇਸ਼… ਪੰਜਾਬ ਦੀਆਂ ਹੱਕੀ ਮੰਗਾਂ ਲਈ ਲੰਮਾ ਸਮਾਂ ਚੱਲੇ ‘ਸਿੱਖ ਸੰਘਰਸ਼’ ਦੌਰਾਨ ਸਤਿਕਾਰਯੋਗ ਸਵਰਗੀ ਮਾਤਾ ਬਲਦੇਵ ਕੌਰ ਬਠਿੰਡਾ ਜੀ ਦਾ ਰਿਹਾ ਹਰ ਪੱਖੋਂ ਅਹਿਮ ਯੋਗਦਾਨ ਅਤੇ ਔਖੇ ਸਮੇਂ ਵਿੱਚ ਰਹੇ ਹਮੇਸ਼ਾ ਸਹਿਜ ‘ਚ…

ਯੂਨਾਈਟਡ ਅਕਾਲੀ ਦਲ ਦੇ ਪ੍ਰਧਾਨ ਜਥੇਦਾਰ ਗੁਰਦੀਪ ਸਿੰਘ ਬਠਿੰਡਾ ਨੂੰ ਉਦੋਂ ਵੱਡਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਬਹੁਤ ਹੀ ਸਤਿਕਾਰਯੋਗ ਮਾਤਾ ਬਲਦੇਵ ਕੌਰ ਜੀ ਸਵਰਗਵਾਸ ਹੋ ਗਏ ਹਨ। ਮਾਤਾ ਬਲਦੇਵ ਕੌਰ ਜੀ ਤੇ ਸਵਰਗਵਾਸ ਹੋਣ ਤੇ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਅਤੇ ਸਮੂਹ ਬੰਦੀ ਸਿੰਘਾਂ ਵੱਲੋਂ ਵਿਸ਼ੇਸ਼ ਤੌਰ ‘ਤੇ ਦੁੱਖ ਦੀ ਘੜੀ ‘ਚ ਦਿਲ ਦੀ ਗਹਿਰਾਈਆਂ ਚੋਂ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਇਹਨਾਂ ਤੋਂ ਇਲਾਵਾ ਕੌਮੀ ਇਨਸਾਫ ਮੋਰਚੇ ਦੇ ਸਰਪ੍ਰਸਤ ਬਾਪੂ ਗੁਰਚਰਨ ਸਿੰਘ, ਜਥੇਦਾਰ ਭਾਈ ਬਲਵੀਰ ਸਿੰਘ ਬੈਰੋਂਪੁਰ, ਬਲਵਿੰਦਰ ਸਿੰਘ ਕਾਲਾ ਝਾੜ ਸਾਹਿਬ, ਪਾਲ ਸਿੰਘ ਘੜੂੰਆ, ਗੁਰਜੰਟ ਸਿੰਘ ਸੀਲ, ਗੁਰਮੀਤ ਸਿੰਘ ਟੋਨੀ, ਜਥੇਦਾਰ ਗੁਰਨਾਮ ਸਿੰਘ ਸਿੱਧੂ ਚੰਡੀਗੜ੍ਹ, ਜਥੇਦਾਰ ਰਸ਼ਪਾਲ ਸਿੰਘ ਪ੍ਰਧਾਨ ਚੰਡੀਗੜ੍ਹ, ਸਰਦਾਰ ਜਤਿੰਦਰ ਸਿੰਘ ਈਸ਼ੜੂ, ਰੋਜ਼ਾਨਾ ‘ਹੱਕ ਸੱਚ ਦੇ ਪਹਿਰੇਦਾਰ’ ਨਿਊਜ਼ ਪੇਪਰ ਦੇ ਮੈਨੇਜਿੰਗ ਡਾਇਰੈਕਟਰ ਰਿਸ਼ਵਦੀਪ ਸਿੰਘ ਹੇਰਾਂ, ਮੰਗਤ ਸਿੰਘ ਸੈਦਪੁਰ ਸਟਾਫ (ਰਿਪੋਰਟਰ) ਚੰਡੀਗੜ੍ ਆਦਿ ਨੇ ਜਥੇਦਾਰ ਗੁਰਦੀਪ ਸਿੰਘ ਬਠਿੰਡਾ ਨਾਲ ਦੁੱਖ ਦੀ ਘੜੀ ‘ਚ ਦਿਲੋਂ ਹਮਦਰਦੀ ਪ੍ਰਗਟਾਈ ਅਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਖਾਸ ਗੱਲ ਇਹ ਹੈ ਕਿ ਮਾਤਾ ਬਲਦੇਵ ਕੌਰ ਜੀ ਪੂਰਨ ਗੁਰਸਿੱਖ, ਨਰਮ ਸੁਭਾਅ ਅਤੇ ਹਮੇਸ਼ਾ ਸਹਿਜ ਵਿੱਚ ਰਹਿਣ ਵਾਲੇ ਸਨ। ਉਨ੍ਹਾਂ ਦਾ ਜਨਮ ਜ਼ਿਲ੍ਹੇ ਦੇ ਪਿੰਡ ਚੱਕ ਅਤਰ ਸਿੰਘ ਵਾਲਾ ਵਿਖੇ ਪਿਤਾ ਜੁਗਰਾਜ ਸਿੰਘ ਅਤੇ ਮਾਤਾ ਭਗਵਾਨ ਕੌਰ ਦੇ ਘਰ ਹੋਇਆ। ਮਾਤਾ ਜੀ ਦਾ ਵਿਆਹ ਪਿੰਡ ਬੁਰਜ ਮਹਿਮਾ ਦੇ ਨਾਮੀ ਪਰਿਵਾਰ ਦੇ ਨੌਜਵਾਨ ਨਛੱਤਰ ਸਿੰਘ ਨਾਲ ਹੋਇਆ। ਉਨ੍ਹਾਂ ਦੀ ਕੁੱਖੋਂ ਦੋ ਪੁੱਤਰਾਂ ਭਾਈ ਗੁਰਦੀਪ ਸਿੰਘ ਬਠਿੰਡਾ ਅਤੇ ਸੇਵਾ ਮੁਕਤ ਪੰਚਾਇਤ ਅਫਸਰ ਕੁਲਵੰਤ ਸਿੰਘ ਨੇ ਜਨਮ ਲਿਆ। ਮਾਤਾ ਬਲਦੇਵ ਕੌਰ ਦਾ ਸਿੱਖ ਸੰਘਰਸ਼ ਵਿੱਚ ਵੱਡਾ ਯੋਗਦਾਨ ਰਿਹਾ। ਉਨ੍ਹਾਂ ਦੇ ਘਰ ਵੱਡੇ ਵੱਡੇ ਧਾਰਮਿਕ, ਸਿਆਸੀ ਆਗੂਆਂ ਤੋਂ ਇਲਾਵਾ ਸਿੱਖ ਸੰਘਰਸ਼ ਵਿੱਚ ਉਸ ਸਮੇਂ ਕਾਰਸ਼ੀਲ ਖਾੜਕੂ ਸਿੰਘ ਵੀ ਆਉਂਦੇ ਰਹੇ। ਉਹ ਸਿੰਘਾਂ ਲਈ ਹਮੇਸ਼ਾ ਪ੍ਰਸ਼ਾਦਾ ਪਾਣੀ ਤਿਆਰ ਰੱਖਦੇ ਸਨ ਅਤੇ ਉਨ੍ਹਾਂ ਦੀ ਹਰ ਸੰਭਵ ਮਦਦ ਕਰਦੇ ਸਨ। ਭਾਵੇਂ ਭਾਈ ਗੁਰਦੀਪ ਸਿੰਘ ਬਠਿੰਡਾ ਦੀ ਭਾਲ ਵਿੱਚ ਪੁਲਿਸ ਹੀ ਨਹੀਂ ਸਗੋਂ ਫੌਜ ਵੀ ਛਾਪੇਮਾਰੀ ਕਰਦੀ ਰਹੀ ਪਰ ਮਾਤਾ ਬਲਦੇਵ ਕੌਰ ਹਮੇਸ਼ਾ ਸਹਿਜ ਵਿੱਚ ਰਹੇ ਤੇ ਉਨ੍ਹਾਂ ਕਦੇ ਵੀ ਘਬਰਾਹਟ ਨਹੀਂ ਮੰਨੀ। ਮਾਤਾ ਜੀ ਨੇ ਆਪਣੇ ਪੁੱਤਰ ਭਾਈ ਗੁਰਦੀਪ ਸਿੰਘ ਬਠਿੰਡਾ ਨੂੰ ਅੱਗੇ ਹੋ ਕੇ ਸਿੱਖ ਕੌਮ ਦੀ ਸੇਵਾ ਕਰਨ ਲਈ ਪ੍ਰੇਰਨਾ ਦਿੱਤੀ। ਬਹੁਤ ਔਖੇ ਸਮਿਆਂ ਵਿੱਚ ਵੀ ਮਾਤਾ ਬਲਦੇਵ ਕੌਰ ਪੂਰੀ ਸਹਿਜਤਾ ਵਿੱਚ ਰਹੇ। ਪਰਿਵਾਰ ਉੱਪਰ ਇਹ ਵੀ ਸਮਾਂ ਸੀ ਕਿ ਪੁਲਿਸ ਉਨ੍ਹਾਂ ਨੂੰ ਖੇਤੀ ਵੀ ਨਹੀਂ ਕਰਨ ਦੇ ਰਹੀ ਸੀ ਅਤੇ ਘਰ ਵਿੱਚ ਕਿਸੇ ਨੂੰ ਨਹੀਂ ਰਹਿਣ ਦੇ ਰਹੀ ਸੀ ਪਰ ਇਸ ਦੇ ਬਾਵਜੂਦ ਵੀ ਮਾਤਾ ਬਲਦੇਵ ਕੌਰ ਨੇ ਮੋਰਚਾ ਸੰਭਾਲੀ ਰੱਖਿਆ ਅਤੇ ਉਨ੍ਹਾਂ ਔਖੇ ਦਿਨ ਵੀ ਸਹਿਜ ਵਿੱਚ ਕੱਟੇ। ਮਾਤਾ ਜੀ ਹਮੇਸ਼ਾ ਗੁਰੂ ਦਾ ਓਟ ਆਸਰਾ ਲੈ ਕੇ ਚਲਦੇ ਸਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉਨ੍ਹਾਂ ਦਾ ਅਟੁੱਟ ਅਤੇ ਅਥਾਹ ਵਿਸ਼ਵਾਸ ਰਿਹਾ। ਉਨ੍ਹਾਂ ਆਪਣੇ ਪੁੱਤਰਾਂ ਅਤੇ ਪੋਤਰਿਆਂ ਨੂੰ ਸਮਾਜ ਦੀ ਸੇਵਾ ਕਰਨ ਲਈ ਪ੍ਰੇਰਨਾ ਦਿੱਤੀ। ਇਹੀ ਕਾਰਨ ਸੀ ਕਿ ਉਨ੍ਹਾਂ ਦੇ ਸਪੁੱਤਰ ਭਾਈ ਗੁਰਦੀਪ ਸਿੰਘ ਬਠਿੰਡਾ ਨੇ ਜਿੱਥੇ ਸਿੱਖ ਸੰਘਰਸ਼ ਵਿੱਚ ਆਪਣਾ ਵੱਡਾ ਯੋਗਦਾਨ ਪਾਇਆ ਉੱਥੇ ਹੀ ਪਰਿਵਾਰ ਹਮੇਸ਼ਾ ਲੋੜਵੰਦਾਂ ਦੀ ਮਦਦ ਲਈ ਤਿਆਰ ਬਰ ਤਿਆਰ ਰਹਿੰਦਾ ਹੈ। ਮਾਤਾ ਜੀ ਅੰਮ੍ਰਿਤਧਾਰੀ ਗੁਰਸਿੱਖ ਸਨ ਅਤੇ ਨਿਤਨੇਮੀ ਸਨ।ਮਾਤਾ ਜੀ ਦਾ ਵੱਡਾ ਪਰਿਵਾਰ ਹੈ ਮਾਤਾ ਜੀ ਦੇ ਪਰਿਵਾਰ ਵਿਚ ਜਥੇਦਾਰ ਗੁਰਦੀਪ ਸਿੰਘ,  ਬੀਬੀ ਬਲਜਿੰਦਰ ਕੌਰ, ਸ: ਕੁਲਵੰਤ ਸਿੰਘ, ਬੀਬੀ ਛਿੰਦਰ ਕੌਰ (ਪੁੱਤਰ- ਨੂੰਹ), ਗੁਰਬਿੰਦਰ ਸਿੰਘ, ਸਵਰਨਜੀਤ ਕੌਰ, ਯਾਦਵਿੰਦਰ ਸਿੰਘ, ਮਨਿੰਦਰ ਕੌਰ, ਮਨਿੰਦਰ ਸਿੰਘ, ਗਾਗਨਦੀਪ ਕੌਰ, ਮਨਦੀਪ ਸਿੰਘ, ਅਮਨਜੋਤ ਕੌਰ (ਨੂੰਹ- ਪੁੱਤਰ), ਨਿਮਰਤ ਕੌਰ(ਪੜੋਤੀ), ਉਦੇਵੀਰ ਸਿੰਘ, ਰਾਜਯੋਗ ਸਿੰਘ,ਜੈਦੀਪ ਸਿੰਘ, ਜੋਰਾਵਰ ਸਿੰਘ(ਪੜਪੋਤਰੇ), ਬੀਬੀ ਬਲਜਿੰਦਰ ਕੌਰ ਨੇ ਮਾਤਾ ਜੀ ਦੀ ਸੇਵਾ ਵਿਚ ਹਮੇਸ਼ਾ ਤਤਪਰ ਰਹਿੰਦੇ ਸਨ। ਮਾਤਾ ਬਲਦੇਵ ਕੌਰ ਨੂੰ ਘਰ ਵਿੱਚ ਹੀ ਸਾਈਲੈਂਟ ਅਟੈਕ ਆਇਆ। ਜਿਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਆਦੇਸ਼ ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਥੇ ਚਾਰ ਦਿਨ ਬਾਅਦ 9 ਮਾਰਚ ਨੂੰ ਮਾਤਾ ਜੀ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ। ਉਨ੍ਹਾਂ ਨਮਿਤ ਸ਼ਰਧਾਂਜਲੀ ਸਮਾਗਮ ਅੱਜ 18 ਮਾਰਚ 2025 ਦਿਨ ਮੰਗਲਵਾਰ ਨੂੰ ਗੁਰਦੁਆਰਾ ਸਾਹਿਬ ਥਰਮਲ ਕਲੋਨੀ ਬਠਿੰਡਾ ਵਿਖੇ ਦੁਪਹਿਰ 12 ਵਜੇ ਹੋਵੇਗਾ। ਇਸ ਮੌਕੇ ਵੱਖ ਵੱਖ ਧਾਰਮਿਕ, ਸਿਆਸੀ, ਵਾਪਰਕ ਅਤੇ ਸਮਾਜਿਕ ਜਥੇਬਦੀਆਂ ਦੇ ਆਗੂ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ।
   -ਮੰਗਤ ਸਿੰਘ ਸੈਦਪੁਰ (ਸਟਾਫ ਰਿਪੋਰਟਰ) ਚੰਡੀਗੜ੍ਹ।

Leave a Reply

Your email address will not be published. Required fields are marked *