Home » ਦੇਸ਼-ਵਿਦੇਸ » ਦੇਸ਼-ਵਿਦੇਸ਼ਾਂ ‘ਚ ਖਾਲਸਾ ਪੰਥ ਦੀ ਸਰਵਉੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਅਤੇ ਮਿੰਨੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਮੈਂਬਰਾਂ ਨੂੰ ਬਾਦਲ ਪਰਿਵਾਰ ਵੱਲੋਂ ਆਪਣੇ ਸਵਾਰਥਾਂ ਲਈ ਨਿੱਜੀ ਤੌਰ ‘ਤੇ ਵਰਤਣ ਦੀ ਕੀਤੀ ਜਾ ਰਹੀ ਸਖਤ ਨਿਖੇਧੀ : ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ

ਦੇਸ਼-ਵਿਦੇਸ਼ਾਂ ‘ਚ ਖਾਲਸਾ ਪੰਥ ਦੀ ਸਰਵਉੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਅਤੇ ਮਿੰਨੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਮੈਂਬਰਾਂ ਨੂੰ ਬਾਦਲ ਪਰਿਵਾਰ ਵੱਲੋਂ ਆਪਣੇ ਸਵਾਰਥਾਂ ਲਈ ਨਿੱਜੀ ਤੌਰ ‘ਤੇ ਵਰਤਣ ਦੀ ਕੀਤੀ ਜਾ ਰਹੀ ਸਖਤ ਨਿਖੇਧੀ : ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ

..ਖਾਲਸਾ ਪੰਥ ਦੇ ਤਖਤਾਂ ਦੇ ਜਥੇਦਾਰਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਾਂ ਨੂੰ ਸੁਖਬੀਰ ਬਾਦਲ ਵੱਲੋਂ ਸੰਗਤਾਂ ਦੀ ਸਹਿਮਤੀ ਤੋਂ ਬਿਨਾਂ ਅਸਤੀਫੇ ਲੈ ਕੇ ਹਟਾਉਣਾ ਅਤੇ ਲਾਉਣਾ ਗੁਰੂ ਘਰ ਨਾਲ ਮੱਥਾ ਲਾਉਣ ਵਾਲੀ ਬੱਜਰ ਗਲਤੀ…

ਸਾਹਿਬਜ਼ਾਦਾ ਅਜੀਤ ਸਿੰਘ ਨਗਰ 11 ਮਾਰਚ (ਜਗਤਾਰ ਸਿੰਘ ਸੈਦਪੁਰ) : ਖਾਲਸਾ ਪੰਥ ਦੀ ਸਰਵਉੱਚ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਅਤੇ ਮਿੰਨੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਹਿਤ ਮਰਿਆਦਾ ਅਤੇ ਸਿਧਾਂਤਾਂ ਦੀ ਜਿਸ ਤਰ੍ਹਾਂ ਬਾਦਲ ਪਰਿਵਾਰ ਦੀ ਗੁਲਾਮੀ ਨੂੰ ਕਬੂਲਦਿਆਂ ਅੰਤਰਿੰਗ ਕਮੇਟੀ ਦੇ ਮੈਂਬਰਾਂ ਵੱਲੋਂ ਸਿੰਘ ਸਾਹਿਬਾਨਾਂ ਜਥੇਦਾਰਾਂ ਨੂੰ ਜਲੀਲ ਕਰਕੇ ਹਟਾਇਆ ਅਤੇ ਰਹਿਤ ਮਰਿਆਦਾ ਨੂੰ ਭੰਗ ਕਰਕੇ ਲਾਇਆ ਜਾਂਦਾ ਹੈ ਉਸ ਦੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ ਵੱਡੇ ਪੱਧਰ ਤੇ ਸਖਤ ਸ਼ਬਦਾਂ ਵਿੱਚ ਨਿੰਦਾ ਕਰਨ ਦੇ ਬਿਆਨ ਆਮ ਅਖਬਾਰਾਂ ਵਿੱਚ ਅਤੇ ਸੋਸ਼ਲ ਮੀਡੀਆ ਉੱਤੇ ਪੜੇ ਅਤੇ ਸੁਣੇ ਜਾਂਦੇ ਹਨ। ਐਸੀ/ਬੀਸੀ ਮਹਾ ਪੰਚਾਇਤ ਮੋਰਚੇ ਵੱਲੋਂ ਵੀ ਆਤਰਿੰਗ ਕਮੇਟੀ ਦੇ ਮੈਂਬਰਾਂ ਦੀ ਇਸ ਘਨੋਣੀ ਕਾਰਵਾਈ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਜਾਂਦੀ ਹੈ। ਐਸਸੀ/ਬੀਸੀ ਮੋਰਚਾ ਜੋ ਸੱਤ ਪੇਜ ਦੀਆਂ ਲਾਈਟਾਂ ਕੋਲ ਪਿਛਲੇ ਡੇਢ ਸਾਲ ਤੋਂ ਲੱਗਿਆ ਹੋਇਆ ਹੈ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਅਤੇ ਸਾਰੇ ਮੈਂਬਰਾਂ ਨੇ ਇਸ ਭਖਵੇਂ ਮੁੱਦਾ ਸਬੰਧੀ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਵਿਦੇਸ਼ਾਂ ਦੀਆਂ ਸਿੱਖ ਸੰਗਤਾਂ ਵੱਲੋਂ ਅੰਤਰਿੰਗ ਕਮੇਟੀ ਦੇ ਮੈਂਬਰਾਂ ਵੱਲੋਂ ਲਏ ਇਸ ਫੈਸਲੇ ਪ੍ਰਤੀ ਵੱਡੇ ਪੱਧਰ ਤੇ ਰੋਸ ਹੈ। ਉਹਨਾਂ ਕਿਹਾ ਕਿ ਬੇਸ਼ੱਕ ਅਸੀਂ ਅੰਮ੍ਰਿਤਧਾਰੀ ਵੱਡੇ ਨਹੀਂ ਗਿਆਨੀ ਨਹੀਂ ਹਾਂ ਪਰ ਆਮ ਲੋਕਾਂ ਵੱਲੋਂ ਵੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਸਿਧਾਂਤਾਂ ਨੂੰ ਦਿਲੋਂ ਸਤਿਕਾਰ ਦਿੱਤਾ ਜਾਂਦਾ ਹੈ ਅਤੇ ਉਥੋਂ ਜਿਹੜਾ ਵੀ ਕਿਸੇ ਆਮ ਸਿੱਖ ਨੂੰ ਵੀ ਹੁੰਦਾ ਹੈ ਉਸਨੂੰ ਉਹ ਬਹੁਤ ਹੀ ਸਤਿਕਾਰ ਅਤੇ ਨੀਵਾਂ ਹੋ ਕੇ ਸਵੀਕਾਰ ਕਰਦਾ ਹੈ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਫ਼ਸੀਲ ਤੋਂ ਜਥੇਦਾਰਾਂ ਸਿੰਘ ਸਾਹਿਬਾਨਾਂ ਵੱਲੋਂ ਸੰਗਤਾਂ ਬਈ ਜਿਹੜਾ ਵੀ ਹੁਕਮ ਦਿੱਤਾ ਜਾਂਦਾ ਹੈ ਦੇਸ਼ ਵਿਦੇਸ਼ ਦੀਆਂ ਸੰਗਤਾਂ ਉਸ ਨੂੰ ਖਿੜ ਖਿੜੇ ਮੱਥੇ ਪ੍ਰਵਾਨ ਕਰਦੀਆਂ ਹਨ। ਪ੍ਰੰਤੂ ਅੰਮ੍ਰਿਤਧਾਰੀ ਅੰਤਰਿੰ ਕਮੇਟੀ ਦੇ ਮੈਂਬਰਾਂ ਵੱਲੋਂ ਜਿਸ ਤਰਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਇੱਕ ਪਰਿਵਾਰ ਦੇ ਕਹਿਣ ‘ਤੇ ਜਲੀਲ ਕਰਕੇ ਲਾਇਆ ਗਿਆ ਹੈ। ਉਸ ਨੂੰ ਸੰਗਤਾਂ ਕਦੇ ਪ੍ਰਵਾਨ ਨਹੀਂ ਕਰਨਗੀਆਂ। ਉਹਨਾਂ ਕਿਹਾ ਕਿ ਖਾਲਸਾ ਪੰਥ ਅਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਇਤਿਹਾਸ ਦੁਨੀਆ ਭਰ ਤੋਂ ਵਿਲੱਖਣ ਅਤੇ ਕੁਰਬਾਨੀਆਂ ਵਾਲਾ ਹੈ। ਜਦੋਂ ਵੀ ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਤ ਮਰਿਆਦਾ ਅਤੇ ਸਿਧਾਂਤਾਂ ਨੂੰ ਕਿਸੇ ਵੀ ਵਿਅਕਤੀ ਵੱਲੋਂ ਇਥੋਂ ਤੱਕ ਕਿ ਮਹਾਰਾਜਾ ਰਣਜੀਤ ਸਿੰਘ ਵਰਗਿਆਂ ਸਿੱਖ ਰਾਜਨ ਨੂੰ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਾਬਾ ਫੁੱਲਾ ਸਿੰਘ ਵਰਗਿਆਂ ਨੇ ਸ੍ਰੀ ਅਕਾਲ ਤਖਤ ਤੋਂ ਸਜ਼ਾ ਲਾ ਕੇ ਕੋਰੜੇ ਮਾਰੇ ਸਨ। ਪ੍ਰੰਤੂ ਜਿਹੜੀ ਸਜ਼ਾ ਸੁਖਬੀਰ ਬਾਦਲ ਨੂੰ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਜਾਂ ਹੋਰ ਸਿੱਖ ਵਿਰੋਧੀ ਘਿਨਾਉਣੀਆਂ ਹਰਕਤਾਂ ਕਰਕੇ ਬਰਤਨ ਮਾਂਜਣੇ ਜਾਂ ਜੁੱਤੀਆਂ ਸਾਫ ਕਰਨੀਆਂ ਵਰਗੀਆਂ ਸਜਾਵਾਂ ਲਾਈਆਂ ਸਨ ਉਹ ਸਿਰਫ ਤੇ ਸਿਰਫ ਇੱਕ ਜਾਬਤਾ ਪੂਰਾ ਕਰਨ ਵਾਲੀ ਸਜ਼ਾਵਾਂ ਸਨ। ਜਦੋਂ ਕਿ ਸੁਖਬੀਰ ਬਾਦਲ ਨੂੰ ਪੰਥ ਵਿੱਚੋਂ ਸੇਕਣਾ ਚਾਹੀਦਾ ਸੀ ਤਾਂ ਕਿ ਸੱਤਾ ਦੇ ਨਸ਼ੇ ਵਿੱਚ ਆ ਕੇ ਹੋਰ ਕਿਸੇ ਵਿਅਕਤੀ ਵੱਲੋਂ ਇਹੋ ਜਿਹੀ ਘਿਨਾਉਣੀਆਂ  ਹਰਕਤਾਂ ਨਾ ਕਰ ਸ ਕੇ ਅਤੇ ਨਾ ਹੀ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਮੱਥਾ ਲਾਉਣ ਦੀ ਬਜਰ ਗਲਤੀ ਕਰ ਸਕੇ। ਉਹਨਾਂ ਕਿਹਾ ਕਿ ਬਾਦਲ ਪਰਿਵਾਰ ਨੇ ਖਾਲਸਾ ਪੰਥ ਡਿਸਰਬੁਚ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਿਆਸੀਕਰਨ ਕਰਕੇ ਕੇਵਲ ਆਪਣੇ ਸਵਾਰਥ ਪੂਰੇ ਕੀਤੇ ਹਨ ਅਤੇ ਕਰ ਰਿਹਾ ਹੈ। ਸਿਆਸੀ ਦਖਲ ਅੰਦਾਜੀ ਕਰਕੇ ਜਥੇਦਾਰ ਸਿੰਘ ਸਾਹਿਬਾਨਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਬਿਨਾਂ ਕਿਸੇ ਨੋਟਿਸ ਦਿੱਤਿਆਂ ਤੁਰੰਤ ਅਹੁਦਿਆਂ ਤੋਂ ਲਾਹ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਅੰਤਿੰਗ ਕਮੇਟੀ ਦੇ ਮੈਂਬਰਾਂ ਰਾਹੀਂ ਜਥੇਦਾਰਾਂ ਅਤੇ ਪ੍ਰਧਾਨਾਂ ਨੂੰ ਪਹਿਲਾਂ ਅਸਤੀਫੇ ਦੇਣ ਲਈ ਮਜਬੂਰ ਕੀਤਾ ਜਾਂਦਾ ਹੈ ਜਦੋਂ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਵੱਲੋਂ ਇਹਨਾਂ ਘਣਾਉਣੀਆਂ ਕਾਰਵਾਈਆਂ ਦਾ ਵਿਰੋਧ ਕੀਤਾ ਜਾਂਦਾ ਹੈ ਤਾਂ ਉਹਨਾਂ ਨੂੰ ਅਸਤੀਫੇ ਵਾਪਸ ਲੈਣ ਲਈ ਦਬਾਅ ਪਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਸੁਖਬੀਰ ਬਾਦਲ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਅਤੇ ਹੋਰ ਤਖਤ ਸਾਹਿਬਾਨਾਂ ਦੇ ਜਥੇਦਾਰਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਾਂ ਨੂੰ ਅਸਤੀਫੇ ਦੇਣ ਅਤੇ ਵਾਪਸ ਲੈਣ ਲਈ ਕਿਹਾ ਜਾਂਦਾ ਹੈ ਇਸ ਤਰ੍ਹਾਂ ਕਦੇ ਮੰਦਰਾਂ ਮਸੀਤਾਂ ਵਿੱਚ ਵੀ ਸ਼ਾਇਦ ਨਾ ਹੁੰਦਾ ਹੋਵੇ। ਇਹ ਸਭ ਕੁਝ ਸਾਡੇ ਧਾਰਮਿਕ ਅਸਥਾਨਾਂ ਉੱਤੇ ਸਿਆਸੀਕਰਨ ਦਾ ਹਾਵੀ ਹੋਣਾ ਸਪਸ਼ਟ ਕਰਦਾ ਹੈ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਸ੍ ਕੇਸਗੜ੍ਹ ਸਾਹਿਬ ਦੇ ਨਵੇਂ ਲਾਏ ਜਥੇਦਾਰ ਨੂੰ ਤੜਕੇ ਭਾਈ ਵਜੇ ਹੀ ਆਉਂਦਾ ਸੰਭਾਲ ਦਿੱਤਾ ਗਿਆ ਹੈ ਅਤੇ ਇਹ ਸਭ ਕੁਝ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਤੋਂ ਬਿਨਾਂ ਇੱਕ ਕੰਮਰੇ ਵਿੱਚ ਹੀ ਸੌਂਹ ਚੁੱਕਾਅ ਦਿੱਤੀ ਹੈ। ਕਿਉਂਕਿ ਸਵੇਰੇ 10 ਵਜੇ ਗੁਰੂ ਦੀਆਂ ਲਾਡਲੀਆਂ ਫੌਜਾਂ ਨਿਹੰਗ ਜਥੇਬੰਦੀਆਂ, ਧਾਰਮਿਕ ਜਥੇਬੰਦੀਆਂ, ਰਾਜਨੀਤਿਕ ਅਤੇ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾਣਾ ਸੀ। ਇਹ ਸਭ ਘਿਨੌਣੀਆਂ ਹਰਕਤਾਂ ਦੀਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ ਵੱਡੇ ਪੱਧਰ ਤੇ ਨਿੰਦਾ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਨੂੰ ਵੀ ਬਿਨਾਂ ਕਿਸੇ ਨੋਟ ‘ਚ ਦਿੱਤਿਆਂ ਕੱਢ ਦਿੱਤਾ ਜਾਂਦਾ ਹੈ ਅਤੇ ਆਪਣੀ ਮਰਜ਼ੀ ਦੇ ਅਹੁਦੇਦਾਰਾਂ ਨੂੰ ਜਿਹੜੇ ਉਹਨਾਂ ਦੇ ਸਵਾਰਥਾਂ ਦੀ ਪੂਰਤੀ ਲਈ ਚੱਪਲਾਂ ਝਾੜਦੇ ਹਨ ਉਹਨਾਂ ਨੂੰ ਆਉਂਦੇ ਸੰਭਾਲੇ ਜਾਂਦੇ ਹਨ। ਉਹਨਾਂ ਕਿਹਾ ਕਿ ਬਾਦਲ ਸਰਕਾਰਾਂ ਸਮੇਂ ਜੁਗੋ ਜੁਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਅਨੇਕਾਂ ਥਾਵਾਂ ਤੇ ਬੇਅਦਬੀਆਂ ਹੋਈਆਂ ਹਨ ਪ੍ਰੰਤੂ ਬੇਅਦਬੀਆਂ ਕਰਨ ਵਾਲੇ ਦੋਸ਼ੀਆਂ ਨੂੰ ਸਜਾਵਾਂ ਦੇਣ ਦੀ ਬਜਾਏ ਸ਼ਰਨ ਦਿੱਤੀਆਂ ਗਈਆਂ ਹਨ ਇਸ ਤੋਂ ਇਲਾਵਾ 228 ਸਰੂਪਾਂ ਦਾ ਗਾਇਬ ਹੋਣਾ ਵੀ ਬਾਦਲਾਂ ਦੇ ਮੱਥੇ ਤੇ ਕਲੰਕ ਹੈ। ਉਹਨਾਂ ਕਿਹਾ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦਾ ਬਾਰੇ ਵੀ ਬਾਦਲ ਸਰਕਾਰ ਸਮੇਂ ਕੋਈ ਕਾਰਵਾਈ ਨਹੀਂ ਕੀਤੀ ਗਈ ਹੁਣ ਜਦੋਂ ਸੱਤਾ ਤੋਂ ਲਾਂਬੇ ਸਿੱਖ ਕੌਮ ਨੇ ਬਾਦਲ ਪਰਿਵਾਰ ਨੂੰ ਕਰ ਦਿੱਤਾ ਹੈ ਉਦੋਂ ਬੰਦੀ ਸਿੰਘਾਂ ਦੀ ਰਿਹਾਈ ਤੇ ਮੁੱਦੇ ਬਾਰੇ ਵੀ ਬਾਦਲ ਪਰਿਵਾਰ ਵੱਲੋਂ ਥੋੜਾ ਬਹੁਤ ਰੌਲਾ ਪਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਗੁਰੂ ਘਰ ਨਾਲ ਮੱਥਾ ਲਾਉਣ ਵਾਲਾ ਕੋਈ ਵੀ ਵਿਅਕਤੀ ਨੂੰ ਸਜ਼ਾ ਜਰੂਰ ਮਿਲਦੀ ਹੈ ਅਤੇ ਸਭ ਤੋਂ ਵੱਡੀ ਸਜ਼ਾ ਬਾਦਲ ਦਲ ਨੂੰ ਸਿਆਸੀ ਪੱਖੋਂ ਇਹ ਮਿਲੀ ਹੈ ਕਿ ਅੱਜ ਪੰਜਾਬ ਵਿੱਚ ਉਹਨਾਂ ਦਾ ਕੋਈ ਐਮਐਲਏ ਵਿਧਾਇਕ ਜਾਂ ਮੈਂਬਰ ਪਾਰਲੀਮੈਂਟ ਵਗੈਰਾ ਵੀ ਨਹੀਂ ਹੈ। ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਕਿ ਜਿਵੇਂ ਅਕਾਲੀ ਦਲ ਬਾਦਲ ਬਿਲਕੁਲ ਖਤਮ ਹੋ ਚੁੱਕਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਕੀਤੀਆਂ ਪੰਥ ਵਿਰੋਧੀ ਘਿਨੋਣੀਆਂ ਕਾਰਵਾਈਆਂ ਦੀ ਸਜ਼ਾ ਵੀ ਮਿਲਣੀ ਸੰਭਵ ਜਾਪਦੀ ਹੈ। ਉਹਨਾਂ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਪੁਰਜੋਰ ਅਪੀਲ ਕੀਤੀ ਹੈ ਕਿ ਖਾਲਸਾ ਪੰਥ ਦੀ ਸਰਬ ਉੱਚ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਅਤੇ ਖਾਲਸਾ ਪੰਥ ਦੀ ਮਿਨੀ ਪਾਰਲੀਮੈਂਟ ਸਮਝੀ ਜਾਂਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਹਿਤ ਮੁਰੇ ਆਪਦਾ ਅਤੇ ਸਿਧਾਂਤਾਂ ਨੂੰ ਮੁੜ ਤੋਂ ਮਜਬੂਤ ਕਰਨ ਲਈ ਇੱਕਜੁੱਟ ਹੋ ਕੇ ਹੰਬਲਾ ਮਾਰਨਾ ਚਾਹੀਦਾ ਹੈ ਤਾਂ ਕਿ ਗੁਰੂ ਤੋਂ ਬੇਮੁਖ ਹੋਏ ਲੋਕਾਂ ਕੋਲੋਂ ਖਾਲਸਾ ਪੰਥ ਦੇ ਤਖਤਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗੁਲਾਮੀ ਦੀਆਂ ਜੰਜੀਰਾਂ ਤੋੜ ਕੇ ਆਜ਼ਾਦ ਕਰਵਾਇਆ ਜਾ ਸਕੇ ਅਤੇ ਸੱਚੇ ਸੁੱਚੇ ਰਹਿਤ ਮਰਿਯਾਦਾ ਤੇਗ ਧਾਰਨੀ ਅਤੇ ਗੁਰੂ ਦੇ ਹੁਕਮ ਵਿੱਚ ਚੱਲਣ ਵਾਲੇ ਨਿਤਨੇਮੀ ਸ਼ਖਸੀਅਤਾਂ ਨੂੰ ਇਨ੍ਹਾਂ ਪੰਥਕ ਅਹੁਦਿਆਂ ‘ਤੇ ਬਿਰਾਜਮਾਨ ਕਰ ਸਕੀਏ। ਇਸ ਮੌਕੇ ਉਹਨਾਂ ਦੇ ਨਾਲ ਕ੍ਰਿਸ਼ਨ ਸਿੰਘ ਲੱਖੀਆ ਸਾਬਕਾ ਕੌਂਸਲਰ, ਸੁਰਿੰਦਰ ਸਿੰਘ ਕੰਡਾਲਾ ਅਤੇ ਕਰਮ ਸਿੰਘ ਮਾਣਕਪੁਰ ਕਲਾ ਹਾਜ਼ਰ ਸਨ।

Leave a Reply

Your email address will not be published. Required fields are marked *