Home » ਪੰਜਾਬ » ਪੰਜਾਬ ਸਰਕਾਰ ਸੁਰੱਖਿਆ ਅਤੇ ਸਮਾਰਟ ਸ਼ਹਿਰਾਂ ਦੇ ਨਿਰਮਾਣ ਲਈ ਆਧੁਨਿਕ ਟੈਕਨੋਲਜੀ ਦੀ ਵਰਤੋਂ ਕਰਕੇ ਨਵੇਂ ਮਾਪਦੰਡ ਸਥਾਪਿਤ ਕਰਨ ਲਈ ਬਚਨਵੱਧ : ਮੁੱਖ ਮੰਤਰੀ ਪੰਜਾਬ

ਪੰਜਾਬ ਸਰਕਾਰ ਸੁਰੱਖਿਆ ਅਤੇ ਸਮਾਰਟ ਸ਼ਹਿਰਾਂ ਦੇ ਨਿਰਮਾਣ ਲਈ ਆਧੁਨਿਕ ਟੈਕਨੋਲਜੀ ਦੀ ਵਰਤੋਂ ਕਰਕੇ ਨਵੇਂ ਮਾਪਦੰਡ ਸਥਾਪਿਤ ਕਰਨ ਲਈ ਬਚਨਵੱਧ : ਮੁੱਖ ਮੰਤਰੀ ਪੰਜਾਬ

ਸ਼ਹਿਰ ‘ਚ ਟਰੈਫਿਕ ਪ੍ਰਬੰਧਨ ਲਈ ਆਰਟੀਫਿਸ਼ਅਲ ਇੰਟੈਲੀਜੈਂਸ ਦੇ ਨਾਲ ਲੈਂਜ ਆਧੁਨਿਕ ਲਗਾਏ ਕੈਮਰੇ ਪ੍ਰੋਜੈਕਟ ਸ਼ਹਿਰੀ ਨਿਗਰਾਨੀ ਅਤੇ ਟਰੈਫਿਕ ਪ੍ਰਬੰਧਨ ਨੂੰ ਹੋਰ ਪੁਖਤਾ ਕਰਨ ‘ਚ ਅਹਿਮ ਕਦਮ : ਵਿਧਾਇਕ ਕੁਲਵੰਤ ਸਿੰਘ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 6 ਮਾਰਚ (ਮੰਗਤ ਸਿੰਘ ਸੈਦਪੁਰ) : ਆਈਸੀਸੀ ਸੀ ਪ੍ਰੋਜੈਕਟ ਸ਼ਹਿਰੀ ਸੁਰੱਖਿਆ ਅਤੇ ਸਮਾਰਟ ਟਰੈਫਿਕ ਪ੍ਰਬੰਧਨ ਵਿੱਚ ਇੱਕ ਵੱਡਾ ਮੀਲ ਪੱਥਰ ਹੈ ਮੋਹਾਲੀ ਤੇ ਵਪਾਰਕ ਆਈਟੀ ਅਤੇ ਰਿਹਾਇਸ਼ੀ ਹੱਬ ਵਜੋਂ ਤੇਜੀ ਨਾਲ ਵਿਸਥਾਰ ਦੇ ਮੱਦੇ ਨਜ਼ਰ ਇਹ ਉਪਰਾਲਾ ਕਾਨੂੰਨ ਵਿਵਸਥਾ ਬਣਾਈ ਰੱਖਣ, ਨਿਰਵਿਘਨ ਟਰੈਫਿਕ ਪ੍ਰਵਾਹ ਯਕੀਨੀ ਬਣਾਉਣਾ ਅਤੇ ਜਨਤਕ ਸੁਰੱਖਿਆ ਨੂੰ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਪੰਜਾਬ ਸਰਕਾਰ ਸੁਰੱਖਿਆ ਅਤੇ ਸਮਾਰਟ ਸ਼ਹਿਰਾਂ ਦੇ ਨਿਰਮਾਣ ਲਈ ਅਤੇ ਆਧੁਨਿਕ ਟੈਕਨੋਲਜੀ ਦੀ ਵਰਤੋਂ ਕਰਨ ਲਈ ਬਚਨਵੱਧ ਹੈ। ਤਾਂ ਜੋ ਸ਼ਹਿਰੀ ਪ੍ਰਸ਼ਾਸਨ ਅਤੇ ਸੁਰੱਖਿਆ ਵਿੱਚ ਨਵੇਂ ਮਾਪਦੰਡ ਸਥਾਪਿਤ ਕੀਤੇ ਜਾ ਸਕਣ। ਮੋਹਾਲੀ ਸ਼ਹਿਰ ਵਿੱਚ ਆਰਟੀਫਿਸ਼ਅਲ ਇੰਟੈਲੀਜਂਸ ਦੇ ਨਾਲ ਲੈਂਜ ਆਧੁਨਿਕ ਕੈਮਰੇ ਲਗਾ ਦਿੱਤੇ ਹਨ। ਜਿਨਾਂ ਵੱਲੋਂ ਟਰੈਫਿਕ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਦੇ ਚਲਾਨ ਕੱਟੇ ਜਾਣਗੇ ਅਤੇ ਬਾਅਦ ਵਿੱਚ ਟਰੈਕ ਪੁਲਿਸ ਵੱਲੋਂ ਵਾਹਣ ਮਾਲਕ ਦੇ ਘਰ ਫੋਟੋ ਸਮੇਤ ਚਲਾਨ ਭੇਜ ਦਿੱਤਾ ਜਾਵੇਗਾ ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੋਹਾਲੀ ਵਿਖੇ 21.6 ਕਰੋੜ ਰੁਪਏ ਦੀ ਲਾਗਤ ਵਾਲੇ ਤਿਆਰ ਕੀਤੇ ਸਿਟੀ ਸਰਵੀਲੈਸ ਅਤੇ ਟਰੈਫਿਕ ਪ੍ਰਬੰਧਕ ਪ੍ਰੋਜੈਕਟ ਦੇ ਪਹਿਲੇ ਪੜਾ ਦਾ ਉਦਘਾਟਨ ਕੀਤਾ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਪ੍ਰੋਜੈਕਟ ਸ਼ਹਿਰੀ ਨਿਗਰਾਨੀ ਅਤੇ ਟਰੈਫਿਕ ਪ੍ਰਬੰਧਨ ਨੂੰ ਹੋਰ ਪੁਖਤਾ ਕਰਨ ਵਿੱਚ ਇੱਕ ਅਹਿਮ ਕਦਮ ਹੈ ਉਹਨਾਂ ਕਿਹਾ ਕਿ ਉਨਤ ਆਈ ਇਹ ਆਈ ਅਧਾਰਤ ਨਿਗਰਾਨੀ ਅਤੇ ਟਰੈਫਿਕ ਨੀ ਨਿਗਰਾਨੀ ਪ੍ਰਣਾਲੀਆਂ ਨਾਲ ਲਾਈਨ ਅੱਤ ਆਧੁਨਿਕ ਪ੍ਰਣਾਲੀ ਦਾ ਉਦੇਸ਼ ਜਨਤਕ ਸੁਰੱਖਿਆ, ਟਰੈਫਿਕ ਉਲੰਘਣਾ ਨੂੰ ਰੋਕਣ ਅਤੇ ਪ੍ਰਭਾਵਸ਼ਾਲੀ ਕਾਨੂੰਨ ਲਾਗੂ ਕਰਨ ਨੂੰ ਯਕੀਨੀ ਬਣਾਉਣਾ ਹੈ। ਉਹਨਾਂ ਕਿਹਾ ਕਿ ਟਰੈਫਿਕ ਪ੍ਰਬੰਧ ਨੂੰ ਸੁਚਾਰੂ ਬਣਾਉਣ ਜਨਤਕ ਸੁਰੱਖਿਆ ਵਧਾਉਣ ਅਤੇ ਕਾਨੂੰਨ ਲਾਗੂ ਕਰਨ ਦੇ ਯਤਨਾਂ ਨੂੰ ਹੋਰ ਅੱਗੇ ਵਧਾਉਣ ਲਈ ਤਿਆਰ ਕੀਤੇ ਗਏ ਇਸ ਸਿਸਟਮ ਵਿੱਚ 175 ਆਟੋਮੈਟਿਕ ਨੰਬਰ ਪਲੇਟ ਸਨਾਖਤ (ਏਐਨਪੀਆਰ) ਕੈਮਰੇ 50 ਲਾਲਵਤੀ ਉਲੰਘਣਾ ਡਿਟੈਕਸ਼ਨ ਆਰਐਲਬੀ ਕੈਮਰੇ, ਆਮ ਨਿਗਰਾਨੀ ਲਈ 92 ਬੁਲੇਟ ਕੈਮਰੇ, ਵਧੇਰੇ ਚੌਕਸੀ ਲਈ 18 ਪੀਟੀ ਜੈਡ ਟਿਲਟ ਅਤੇ ਜੂਮ ਕੈਮਰੇ ਅਤੇ 16 ਕੈਮਰਿਆਂ ਨਾਲ ਲੈਸ ਦੋ ਮੁੱਖ ਸਥਾਨਾਂ ‘ਤੇ ਸਪੀਡ ਉਲੰਘਣਾ ਡਿਟੈਕਸ਼ਨ ਸਿਸਟਮ ਸ਼ਾਮਿਲ ਹਨ। ਉਹਨਾਂ ਕਿਹਾ ਕਿ ਇਸ ਪ੍ਰੋਜੈਕਟ ਤਹਿਤ ਲਾਲ ਬੱਤੀ ਓਵਰ ਸਪੀਡ ਟਰਿਪਲ ਰਾਈਡਿੰਗ ਗਲਤ ਸਾਈਡ ਡਰਾਈਵਿੰਗ ਬਿਨਾਂ ਹੈਲਮਕਸ ਬਾਰੇ ਅਤੇ ਸਟਾਫ ਲਾਈਨ ਜੈਬਰਾ ਕਰਾਸਿੰਗ ਅਜਿਹੀਆਂ ਘਟਨਾਵਾਂ ਲਈ ਈ ਚਲਾਨ ਆਪਣੇ ਆਪ ਤਿਆਰ ਹੋਵੇਗਾ। ਪ੍ਰਤੀ ਦਿਨ 5000 ਤੋਂ 6 ਹਜਾਰ ਚਲਾਨ ਇਸ ਸਿਸਟਮ ਨਾਲ ਹੋਣਗੇ ਪ੍ਰੈਸਕਨੀਮਾ ਨਿਯਮ ਲਾਗੂ ਕਰਨ ਅਤੇ ਨੀਯਮ ਨਿਯਮ ਦੀ ਪਾਲਣਾ ਕਰਨ ਵਿੱਚ ਕਾਫੀ ਸੁਧਾਰ ਹੋਵੇਗਾ। ਇਸ ਤੋਂ ਇਲਾਵਾ ਸਮਾਰਟ ਟਰੈਫਿਕ ਲਾਈਟਾਂ ਸ਼ੁਰੂ ਕੀਤੀਆਂ ਜਾਣਗੀਆਂ ਜੋ ਵਾਹਨ ਦੀ ਆਵਾਜਾਈ ਅਤੇ ਭੀੜ ਨੂੰ ਘਟਾਉਣ ਲਈ ਅਸਲ ਸਮੇਂ ਦੇ ਟਰੈਫਿਕ ਪਰਵਾਹ ਦੇ ਅਨੁਕੂਲ ਹੋਣਗੀਆਂ ਉਹਨਾਂ ਕਿਹਾ ਕਿ ਏਕੀ ਕਿਰਤ ਟਰੈਫਿਕ ਕੋਰੀਡੋਰ ਵੀ ਬਣਾਏ ਜਾਣਗੇ। ਜਿਸ ਨਾਲ ਮੋਹਾਲੀ ਖਰੜ ਜੀਰਪੁਰ ਅਤੇ ਡੇਰਾ ਵਾਸੀ ਵਿੱਚ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਇਆ ਜਾਵੇਗਾ। ਪਹਿਲੇ ਪੜਾਅ ਦੇ ਸਫਲਤਾ ਪੂਰਵਕ ਲਾਗੂ ਕਰਨ ਤੋਂ ਬਾਅਦ ਹੁਣ ਪੰਜਾਬ ਸਰਕਾਰ ਜਿਲੇ ਭਰ ਵਿੱਚ ਹੋਰ ਥਾਵਾਂ ਤੇ ਕਵਰ ਕਰਨ ਵਾਲੇ ਪ੍ਰੋਜੈਕਟ ਦੇ ਦੂਜੇ ਪੜਾਅ ਦੀ ਯੋਜਨਾ ਬਣਾ ਰਹੀ ਹੈ ਤਾਂ ਜੋ ਸ਼ਹਿਰ ਦੇ ਨਿਗਰਾਨੀ ਨੈਟਵਰਕ ਵਿੱਚ ਹੋਰ ਵਾਧਾ ਹੋ ਸਕੇ। ਦੱਸਣ ਯੋਗ ਹੈ ਕਿ 21.6 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਇਆ ਇਹ ਪ੍ਰੋਜੈਕਟ ਸੈਕਟਰ 79 ਮੋਹਾਲੀ ਵਿਖੇ ਸਥਿਤ ਇੰਟੀਗਰੇਟਡ ਕਮਾਂਡ ਐਂਡ ਕੰਟਰੋਲ ਸੈਂਟਰ ਨਾਲ ਮਿਲ ਕੇ ਮੋਹਾਲੀ ਦੀਆਂ 17 ਥਾਵਾਂ ਤੇ ਲੱਗੇ 351 ਹਾਈ ਰੈਜੋਲਿਊਸਨ ਸੀ ਸੀ ਟੀਵੀ ਕੈਮਰਿਆਂ ਨੂੰ ਆਪਸ ਵਿੱਚ ਜੋੜੇਗਾ ਅਤੇ ਨਿਗਰਾਨੀ ਯਕੀਨੀ ਬਣਾਏਗਾ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਇਸ ਪ੍ਰੋਜੈਕਟ ਦੇ ਤਹਿਤ ਚਾਵਲਾ ਚੌਂਕ ਕਰੋਸਿੰਗ ਫੇਜ ਤਿੰਨ/ਪੰਜ ਦੀਆਂ ਲਾਈਟਾਂ, ਮਾਈਕਰੋ ਟਾਵਰ ਫੇਜ ਦੋ, ਤਿੰਨ ਏ, ਕਰੋਸਿੰਗ, ਮੈਕਸ ਹਸਪਤਾਲ, ਸਨੀ ਇਨਕਲੇਵ ਆਈਸਰ ਚੌਂਕ, ਏਅਰਪੋਰਟ ਚੌਂਕ, ਚੀਮਾ ਬਾਇਲਰ ਚੌਂਕ, ਲਾਂਡਰਾਂ ਲੋਕੇਸ਼ਨ, ਸੈਕਟਰ 105/106 ਡਿਵੈਡਿੰਗ, ਟੀ ਡੀਆਈ, ਪੰਜਾਬ ਅਪਾਰਟਮੈਂਟ ਕਰਾਸਿੰਗ, ਸੈਕਟਰ 89 ,ਸੈਕਟਰ 90 ਅਤੇ ਏਅਰਪੋਰਟ ਚੌਂਕ ਤੋਂ ਜੀਰਕਪੁਰ ਰੋਡ ਤੇ ਕੈਮਰੇ ਲਗਾਏ ਗਏ ਹਨ। ਇਸ ਮੌਕੇ ਉਹਨਾਂ ਨਾਲ ਲੋਕ ਸਭਾ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਲਵਿੰਦਰ ਸਿੰਘ ਕੰਗ, ਹਲਕਾ ਵਿਧਾਇਕ ਸ. ਕੁਲਵੰਤ ਸਿੰਘ, ਐਸਐਸਪੀ ਮੋਹਾਲੀ ਦੀਪਕ ਪਾਰਿਕ ਅਤੇ ਹੋਰ ਆਪ ਆਗੂ ਸ਼ਾਮਿਲ ਸਨ।

Leave a Reply

Your email address will not be published. Required fields are marked *