Home » ਖੇਡ » ਭਗਵੰਤ ਮਾਨ ਦੀ ਅਗਵਾਈ ‘ਚ ‘ਆਪ’ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕੀਤੇ ਜਾਣ ‘ਤੇ ਨੌਜਵਾਨ ਪੀੜੀ ਨਿਕਲ ਰਹੀ ਵੱਡੇ ਪੱਧਰ ‘ਤੇ ਨਸ਼ਿਆਂ ਦੀ ਦਲਦਲ ਚੋਂ : ਵਿਧਾਇਕ ਕੁਲਵੰਤ ਸਿੰਘ

ਭਗਵੰਤ ਮਾਨ ਦੀ ਅਗਵਾਈ ‘ਚ ‘ਆਪ’ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕੀਤੇ ਜਾਣ ‘ਤੇ ਨੌਜਵਾਨ ਪੀੜੀ ਨਿਕਲ ਰਹੀ ਵੱਡੇ ਪੱਧਰ ‘ਤੇ ਨਸ਼ਿਆਂ ਦੀ ਦਲਦਲ ਚੋਂ : ਵਿਧਾਇਕ ਕੁਲਵੰਤ ਸਿੰਘ

ਇੰਟਰਨੈਸ਼ਨਲ ਕਬੱਡੀ ਖਿਡਾਰੀ ਸਵ. ਪੰਮਾ ਸੋਹਾਣਾ ਦੀ ਯਾਦ ‘ਚ ਮੋਹਾਲੀ ਵਿਖੇ ਕਰਵਾਏ ਕਬੱਡੀ ਕੱਪ ‘ਚ ਓਪਨ ਕਲੱਬ ਮੁਕਾਬਲਿਆਂ ‘ਚੋਂ ਫਸਟ ਮੌਲੀ ਬੈਦਵਾਣ ਅਤੇ ਸੈਕਿੰਡ ਕੁੰਬੜਾਂ  : ਕਬੱਡੀ ਕੋਚ ਮਾ. ਭੁਪਿੰਦਰ ਸਿੰਘ ਭਿੰਦਾ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 27 ਫਰਵਰੀ (ਮੰਗਤ ਸਿੰਘ ਸੈਦਪੁਰ/ਜੀਵਨ ਭਾਗੀ) : ਸ਼ਹੀਦ ਭਗਤ ਸਿੰਘ ਸਪੋਰਟਸ ਅਤੇ ਵੈਲਫੇਅਰ ਕਲੱਬ ਮੋਹਾਲੀ ਵੱਲੋਂ ਇੰਟਰਨੈਸ਼ਨਲ ਕਬੱਡੀ ਖਿਡਾਰੀ ਸਵਰਗੀ ਪੰਮਾ ਸੋਹਾਣਾ ਦੀ ਯਾਦ ਵਿੱਚ ਕਰਵਾਏ ਕਬੱਡੀ ਕੱਪ ਦੇ ਇਨਾਮ ਵੰਡ ਸਮਾਰੋਹ ਵਿੱਚ ਸ਼ਮੂਲੀਅਤ ਕਰਨ ਦੌਰਾਨ ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਖੇਡਾਂ ਨੂੰ ਉਤਸਾਹਿਤ ਕੀਤੇ ਜਾਣ ਦੇ ਲਈ ਲਗਾਤਾਰ ਠੋਸ ਉਪਰਾਲੇ ਕਰ ਰਹੀ ਹੈ। ਵੱਡੀ ਗਿਣਤੀ ਦੇ ਵਿੱਚ ਨੌਜਵਾਨ ਪੀੜੀ ਨਸ਼ਿਆਂ ਦੀ ਦਲਦਲ ਚੋਂ ਨਿਕਲ ਕੇ ਖੇਡ ਮੈਦਾਨ ‘ਚ ਜਾਣਾ ਵਧੇਰੇ ਪਸੰਦ ਕਰ ਰਹੀ ਹੈ। ਕਿਉਂਕਿ ਖੇਡਾਂ ਦੇ ਲਈ ਕਾਰਾਗਰ ਮਾਹੌਲ ਤਿਆਰ ਕੀਤਾ ਜਾ ਚੁੱਕਾ ਹੈ। ਉਹਨਾਂ ਕਿਹਾ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਖੇਡਾਂ ਦੇ ਮਾਮਲੇ ਵਿੱਚ ਸਭਨਾਂ ਮੰਤਰੀ ਸਾਹਿਬਾਨ ਅਤੇ ਵਿਧਾਇਕਾਂ ਨੂੰ ਇਹ ਸਪਸ਼ਟ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਕਿ ਪੰਜਾਬ ਦੇ ਵਿੱਚ ਨੌਜਵਾਨ ਪੀੜੀ ਨੂੰ ਰੁਲਣ ਤੋਂ ਬਚਾਉਣ ਅਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਦੇ ਲਈ ਖੇਡ ਮੇਲਿਆਂ ਦਾ ਆਯੋਜਨ ਲਗਾਤਾਰ ਹੁੰਦਾ ਰਹਿਣਾ ਚਾਹੀਦਾ ਹੈ ਅਤੇ ਖਿਡਾਰੀਆਂ ਨੂੰ  ਖੇਡ ਕਿੱਟ ਜਾਂ ਖੇਡਾਂ ਨਾਲ ਸੰਬੰਧਿਤ ਕਿਸੇ ਵੀ ਹੋਰ ਸਮਾਨ ਦੀ ਜਰੂਰਤ ਹੋਵੇ, ਤੁਰੰਤ ਮੁਹਈਆ ਕਰਵਾਇਆ ਜਾਵੇ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਵੱਲੋਂ ਕਬੱਡੀ ਕੱਪ ਦੇ ਪ੍ਰਬੰਧਕਾਂ ਭੁਪਿੰਦਰ ਸਿੰਘ ਭਿੰਦਾ ਅਤੇ ਹਰਮੇਸ਼ ਸਿੰਘ ਕੁੰਭੜਾ ਸਮੇਤ ਸਭਨਾਂ ਨੂੰ ਇਹ ਵਿਸ਼ਵਾਸ ਦਵਾਇਆ ਕਿ ਉਹ ਕਲੱਬ ਦੀ ਲਈ ਹਰ ਸੰਭਵ ਜੋ ਵੀ ਉਹਨਾਂ ਦੀ ਜਿੰਮੇਵਾਰੀ ਲਗਾਈ ਜਾਵੇਗੀ। ਉਹਨਾਂ ਨੂੰ ਸਿਰ ਮੱਥੇ ਪ੍ਰਵਾਨ ਕੀਤਾ ਜਾਵੇਗਾ ਅਤੇ ਉਹ ਹਰ ਸਮੇਂ ਕਲੱਬ ਪ੍ਰਬੰਧਕਾਂ ਦੇ ਨਾਲ ਖੜੇ ਹਨ। ਇਸ 6ਵੇਂ ਕਬੱਡੀ ਕੱਪ ਸੰਬੰਧੀ ਗੱਲ ਕਰਦੇ ਹੋਏ ਸ਼ਹੀਦ ਭਗਤ ਸਿੰਘ ਸਪੋਰਟਸ ਅਤੇ ਵੈਲਫੇਅਰ ਕਲੱਬ ਮੁਹਾਲੀ ਦੇ ਪ੍ਰਧਾਨ ਇੰਟਰਨੈਸ਼ਨਲ ਕਬੱਡੀ ਕੋਚ ਮਾਸਟਰ ਭੁਪਿੰਦਰ ਸਿੰਘ ਭਿੰਦਾ ਨੇ ਦੱਸਿਆ ਕਿ ਸਵੇਰ ਵੇਲੇ ਤੋਂ ਹੀ ਜਿੱਥੇ ਵੱਡੀ ਗਿਣਤੀ ਵਿੱਚ ਇਸ ਕਬੱਡੀ ਕੱਪ ਵਿੱਚ ਸ਼ਾਮਿਲ ਹੋਣ ਲਈ ਖਿਡਾਰੀਆਂ ਨੇ ਵੱਡੇ ਪੱਧਰ ਤੇ ਸਮੂਲੀਅਤ ਕੀਤੀ। ਉੱਥੇ ਹੀ ਦੇਸ਼-ਵਿਦੇਸ਼ਾਂ ਵਿੱਚੋਂ ਵੀ ਕਬੱਡੀ ਕੱਪ ‘ਚ ਖਿਡਾਰੀਆਂ ਦੀ ਖੇਡ ਕਲਾ ਦਾ ਆਨੰਦ ਮਾਨਣ ਦੇ ਲਈ ਖੇਡ ਪ੍ਰੇਮੀ ਪੁੱਜੇ। ਕਬੱਡੀ ਕੋਚ ਮਾਸਟਰ ਭੁਪਿੰਦਰ ਸਿੰਘ ਭਿੰਦਾ ਅਤੇ ਸ. ਹਰਮੇਸ਼ ਸਿੰਘ ਕੁੰਬੜਾ ਨੇ ਦੱਸਿਆ ਕਿ ਕਬੱਡੀ 45 ਕਿਲੋ ਅਤੇ 55 ਕਿਲੋਗ੍ਰਾਮ ਫੈਡਰੇਸ਼ਨ ਦੀਆਂ ਟੀਮਾਂ ਅਤੇ ਓਪਨ ਕਲੱਬ ਦੇ ਮੈਚ ਕਰਵਾਏ ਗਏ। ਫੈਡਰੇਸ਼ਨ ਦੀਆਂ ਟੀਮਾ ਫਾਈਨਲ ਕੁੰਭੜਾ ਤੇ ਮੋਲੀ ਬੈਦਵਾਣ ਵਿੱਚ ਹੋਇਆ। ਜਿਸ ਵਿੱਚ ਮੋਲੀ ਬੈਦਵਾਣ ਦੀ ਟੀਮ ਪਹਿਲੇ ਅਤੇ ਕੁੰਬੜਾ ਦੀ ਟੀਮ ਦੂਸਰੇ ਸਥਾਨ ‘ਤੇ ਰਹੀ। ਫਸਟ ਟੀਮ ਨੂੰ 31000 ਰਹਿਣ ਵਾਲੀ ਟੀਮ ਨੂੰ 21000 ਇਨਾਮ ਦਿੱਤਾ ਗਿਆ।  ਆਲ ਓਪਨ ਪਹਿਲਾ ਮੋਲੀ ਬੈਦਵਾਨ ਇਕ ਲੱਖ ਰੁਪਏ, ਦੂਸਰਾ ਮਨਾਣਾ ਦੀ ਟੀਮ  71 ਹਜਾਰ ਰੁਪਏ ਦਿੱਤੇ ਗਏ। ਬੈਸਟ ਰੇਡਰ ਮੋਲੀ ਬੈਦਵਾਣ 2100 ਰੁਪਏ ਬੈਸਟ ਜਾਫੀ ਮੋਲੀ ਕਿੰਦਾ ਬੈਦਵਾਣ 2100 ਰੁਪਏ ਦਿੱਤੇ ਗਏ। ਕਬੱਡੀ ਕੱਪ ਪਹਿਲੇ ਦਿਨ ਉਦਘਾਟਨ ਉਮਰਾਓ ਸਿੰਘ ਯੂ.ਕੇ. ਵਾਲਿਆਂ ਕੀਤਾ ਅਤੇ
ਕਬੱਡੀ ਕੱਪ ਦੇ ਦੂਸਰੇ ਦਿਨ ਉਦਘਾਟਨ ਅਵਤਾਰ ਸਿੰਘ – ਮੈਂਬਰ ਬਲਾਕ ਸੰਮਤੀ ਮੋਲੀ ਬੈਦਵਾਣ ਅਤੇ ਸ. ਗੁਰਸੇਵਕ ਸਿੰਘ ਸਰਪੰਚ ਦੇ ਵੱਲੋਂ ਕੀਤਾ ਗਿਆ। ਇਸ ਮੌਕੇ ਤੇ ਪੰਮਾ ਸੁਹਾਣਾ ਕੌਮਾਂਤਰੀ ਖਿਡਾਰੀ ਜੋ ਪਿਛਲੇ ਸਾਲ ਸੜਕ ਦੁਰਘਟਨਾ ਵਿੱਚ ਵ ਅਕਾਲ ਚਲਾਣਾ ਕਰ ਗਿਆ ਸੀ ਦੇ ਪਿਤਾ ਸ. ਪਿਆਰਾ ਸਿੰਘ ਸੋਹਾਣਾ ਦਾ ਕਲੱਬ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਸੀਨੀਅਰ ਆਪ ਆਗੂ ਸ. ਕੁਲਦੀਪ ਸਿੰਘ ਸਮਾਣਾ, ਸਟੇਟ ਅਵਾਰਡੀ ਫੂਲਰਾਜ ਸਿੰਘ- ਸਾਬਕਾ ਕੌਂਸਲਰ, ਸੀਨੀਅਰ ‘ਆਪ’ ਆਗੂ ਸ.ਸੁਰਿੰਦਰ ਸਿੰਘ ਰੋਡਾ, ਸ. ਹਰਸੰਗਤ ਸਿੰਘ ਸੋਹਾਣਾ, ਪ੍ਰਿੰਸੀਪਲ ਅਮਰਜੀਤ ਸਿੰਘ, ਸ. ਹਰਮੇਸ਼ ਸਿੰਘ ਕੁੰਭੜਾ ਬਲਾਕ ਪ੍ਰਧਾਨ ‘ਆਪ’, ਸ. ਤਰਲੋਚਨ ਸਿੰਘ ਮਟੌਰ। ਗੁਰਮਿੰਦਰ ਸਿੰਘ ਯੂ.ਐਸ.ਏ., ਸ.ਅਮਰਾਓ ਸਿੰਘ ਯੂ.ਕੇ,, ਸ੍ਰੀ ਬੀ ਕੇ ਗੋਇਲ ਐਮਡੀ (ਗੋਇਲ ਰੀਅਲ ਅਸਟੇਟ ਸ਼ੋਅਰੂਮ ਨੰਬਰ-11 ਸੈਕਟਰ-79 ਮੋਹਾਲੀ), ਆਰ.ਪੀ ਸ਼ਰਮਾ, ਸ. ਪ੍ਰੇਮ ਸਿੰਘ ਲੰਬੜਦਾਰ ਸੋਹਾਣਾ, ਸਰਦਾਰ ਸ. ਉਧਮ ਸਿੰਘ ਸੋਹਾਣਾ, ਹਰਪਾਲ ਸਿੰਘ ਚੰਨਾ, ਸ. ਸੁਰਿੰਦਰ ਸਿੰਘ ਐਮ.ਸੀ ਸੋਹਾਣਾ, ਕਬੱਡੀ ਕੋਚ ਮੱਖਣ ਸਿੰਘ ਕਜਹੇੜੀ. ਸਰਦਾਰ ਗੁਮਰੀਤ ਸਿੰਘ ਮੌਲੀ ਬੈਦਵਾਣ, ਧੀਰਾ ਸੁਖਗੜ, ਪੀਰਾ ਮੋਲੀ, ਅਛਰਾ ਸਿੰਘ ਮੌਲੀ ਬੈਦਵਾਣ, ਇੰਟਰਨੈਸ਼ਨਲ ਕਬੱਡੀ ਖਿਡਾਰੀ ਗੱਬਰ ਮੌਲੀ ਬੈਦਵਾਣ, ਜੱਸੂ ਮੌਲੀ ਬੈਦਵਾਣ, ਸ. ਜਗਤਾਰ ਸਿੰਘ ਚਿੱਲਾ, ਭਗਤ ਸਿੰਘ ਮੌਲੀ, ਰੋਡਾ ਮੌਲੀ, ਬਿੱਲਾ ਕੁੰਭੜਾ ਮਾਸਟਰ ਹਰਬੰਸ ਸਿੰਘ, ਮਾਸਟਰ ਸਰਦੂਲ ਸਿੰਘ, ਕਬੱਡੀ ਖਿਡਾਰੀ ਪੋਪਾ ਮੌਲੀ, ਮੋਹਨ ਸਿੰਘ, ਹਰਬਿੰਦਰ ਸਿੰਘ ਸੈਣੀ, ਜਸਪਾਲ ਸਿੰਘ ਮਟੌਰ, ਰਣਦੀਪ ਸਿੰਘ ਮਟੌਰ, ਤਰਲੋਚਨ ਸਿੰਘ ਮਟੌਰ, ਮਨਦੀਪ ਸਿੰਘ ਮਟੌਰ, ਪਰਮਜੀਤ ਸਿੰਘ ਵਿੱਕੀ, ਸਵਰਨ ਸਿੰਘ ਮੋਹਾਲੀ,ਅਮਰੀਕ ਸਿੰਘ ਸਾਬਕਾ ਪੰਚ ਕੁੰਭੜਾ, ਮੇਜਰ ਸਿੰਘ ਕੁੰਭੜਾ, ਗੁਲਜ਼ਾਰ ਸਿੰਘ ਕੁੰਭੜਾ ਅਤੇ ਨੈਬ ਸਿੰਘ ਸਾਬਕਾ ਸਰਪੰਚ ਕੁੰਭੜਾ ਆਦਿ ਅਹਿਮ ਸ਼ਖਸ਼ੀਅਤਾਂ ਹਾਜ਼ਰ ਸਨ।

Leave a Reply

Your email address will not be published. Required fields are marked *