ਚੰਡੀਗੜ੍ਹ 21 ਫਰਵਰੀ (ਮੰਗਤ ਸਿੰਘ ਸੈਦਪੁਰ/ਜੀਵਨ ਭਾਗੀ) : ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਤੱਕੇ ʻਸ਼੍ਰੋਮਣੀ ਅਕਾਲੀ ਵਾਰਿਸ ਪੰਜਾਬ ਦੇʼ ਮੁਖੀ ਅਤੇ ਅੰਮ੍ਰਿਤਪਾਲ ਸਿੰਘ ਰਾਸ਼ਟਰੀ ਸੁਰੱਖਿਆ ਕਾਨੂੰਨ (ਐੱਨਐੱਸਏ) ਅਤੇ ਹੋਰਨਾਂ ਮਾਮਲਿਆਂ ਵਿੱਚ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ ਅਤੇ ਜੇਲ੍ਹ ਵਿੱਚੋਂ ਹੀ ਉਨ੍ਹਾਂ ਨੇ ਖਡੂਰ ਸਾਹਿਬ ਹਲਕੇ ਤੋਂ ਲੋਕ ਸਭਾ ਦੀ ਚੋਣ ਲੜੀ ਸੀ ਅਤੇ ਜਿੱਤ ਹਾਸਿਲ ਕੀਤੀ ਸੀ। ਪਰ ਇਸ ਵਾਰ ਉਨ੍ਹਾਂ ਨੇ ਹਾਈ ਕੋਰਟ ਤੋਂ ਸੰਸਦ ਦੇ ਸੈਸ਼ਨ ਵਿੱਚ ਸ਼ਾਮਲ ਹੋਣ ਦੀ ਆਗਿਆ ਮੰਗੀ ਹੈ। 17ਵੀਂ ਲੋਕ ਸਭਾ ਦੀ ਹੁਣ ਤੱਕ ਦੀ ਕਾਰਵਾਈ ਵਿੱਚ ਅੰਮ੍ਰਿਤਪਾਲ ਸਿੰਘ ਦੀ ਹਾਜ਼ਰੀ ਸਿਫ਼ਰ ਹੈ। ਇਸ ਕਰਕੇ ਉਸ ਦੇ ਪਾਰਲੀਮੈਂਟ ਵਿੱਚੋਂ ਮੈਮਰੀ ਖਤਮ ਹੋਣ ਲਈ ਖਤਰਾ ਬਣਿਆ ਹੋਇਆ ਹੈ ਕਿਉਂਕਿ ਨੀਮ ਅਨੁਸਾਰ ਹਰ ਮੈਂਬਰ ਪਾਰਲੀਮੈਂਟ ਨੂੰ ਛੇ ਮਹੀਨੇ ਵਿੱਚ ਹਾਜ਼ਰ ਹੋਣਾ ਜਰੂਰੀ ਹੈ ਪਰੰਤੂ ਜੇਲ੍ਹ ਵਿੱਚੋਂ ਅਰੇ ਹਰਨਾਕ ਕਰਨ ਕਰਕੇ ਫਿਲਹਾਲ ਇੱਕ ਵਾਰ ਵੀ ਹਾਜ਼ਰ ਨਹੀਂ ਹੋਏ। ਇਸ ਲਈ ਉਹਨਾ ਨੇ ਸੋਮਵਾਰ ਨੂੰ ਅਦਾਲਤ ਵਿੱਚ ਪਾਈ ਗਈ ਅਮ੍ਰਿਤਪਾਲ ਸਿੰਘ ਦੀ ਪਟੀਸ਼ਨ ਉੱਤੇ ਹਾਈਕੋਰਟ ਦਾ ਕੀ ਰੁਖ਼ ਹੋਵੇਗਾ, ਇਹ ਅਜੇ ਤੱਕ ਸਪਸ਼ਟ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ’ ਜਥੇਬੰਦੀ ਦੀ ਕਾਨੂੰਨੀ ਟੀਮ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਉਹ ਚਾਹੁੰਦੇ ਹਨ ਕਿ ਅਮ੍ਰਿਤਪਾਲ ਸਿੰਘ ਸੰਸਦ ਵਿੱਚ ਖਡੂਰ ਸਾਹਿਬ ਹਲਕੇ ਦੀ ਨੁਮਾਇੰਦਗੀ ਕਰਨ। ਇਸ ਸਬੰਧੀ ਸੱਤ ਦਸੰਬਰ ਨੂੰ ਲੋਕ ਸਭਾ ਦੇ ਸਪੀਕਰ ਵੱਲੋਂ ਇੱਕ ਚਿੱਠੀ ਉਨ੍ਹਾਂ ਨੂੰ ਮਿਲੀ ਸੀ। ਜਿਸ ਵਿੱਚ ਆਖਿਆ ਗਿਆ ਸੀ ਕਿ ਜੇਕਰ ਅੰਮ੍ਰਿਤਪਾਲ ਸਿੰਘ ਸੰਸਦ ਦੇ ਸੈਸ਼ਨ ਵਿੱਚ ਹਾਜ਼ਰੀ ਭਰਨਾ ਚਾਹੁੰਦੇ ਹਨ ਤਾਂ ਉਹ ਅਦਾਲਤ ਦੀ ਆਗਿਆ ਨਾਲ ਆ ਸਕਦੇ ਹਨ।, ਇਸ ਕਰ ਕੇ ਮਾਣਯੋਗ ਹਾਈਕੋਰਟ ਵਿੱਚ ਪਟੀਸ਼ਨ ਪਾਈ ਗਈ ਹੈ। ਉਨ੍ਹਾਂ ਦੱਸਿਆ, “ਪਟੀਸ਼ਨ ਵਿੱਚ ਲੋਕ ਸਭਾ ਦੇ ਉਸ ਨਿਯਮ ਦੀ ਵੀ ਦਲੀਲ ਦਿੱਤੀ ਗਈ ਹੈ ਜਿਸ ਦੇ ਤਹਿਤ ਜੇਕਰ 60 ਦਿਨ ਤੋਂ ਜ਼ਿਆਦਾ ਸਮੇਂ ਤੱਕ ਸੰਸਦ ਦੇ ਸੈਸ਼ਨ ਵਿੱਚ ਉਹ ਹਾਜ਼ਰੀ ਨਹੀਂ ਭਰਦੇ ਤਾਂ ਸੰਸਦ ਦੇ ਨਿਯਮਾਂ ਮੁਤਾਬਕ ਉਨ੍ਹਾਂ ਦੀ ਮੈਂਬਰਸ਼ਿਪ ਖ਼ਤਮ ਹੋ ਸਕਦੀ ਹੈ। ਅੰਮ੍ਰਿਤਪਾਲ ਸਿੰਘ ਹੁਣ ਤੱਕ ਲੋਕ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕਣ ਲਈ ਹੀ ਸੰਸਦ ਵਿੱਚ ਗਏ ਹਨ ਅਤੇ ਹਾਊਸ ਦੀ ਕਿਸੇ ਵੀ ਕਾਰਵਾਈ ਵਿੱਚ ਉਹ ਹਿੱਸਾ ਨਹੀਂ ਲੈ ਸਕੇ। ਲੋਕ ਸਭਾ ਜਾਂ ਵਿਧਾਨ ਸਭਾ ਦਾ ਚੁਣਿਆ ਹੋਇਆ ਮੈਂਬਰ ਜੇਕਰ ਸਦਨ ਦੀ ਕਾਰਵਾਈ ਤੋਂ 60 ਦਿਨਾਂ (ਹਾਊਸ ਦੀਆਂ 60 ਸੀਟਿੰਗਜ਼) ਤੱਕ ਗ਼ੈਰ-ਹਾਜ਼ਰ ਰਹਿੰਦਾ ਹੈ ਤਾਂ ਉਸ ਦੀ ਮੈਂਬਰਸ਼ਿਪ ਖ਼ਤਰੇ ਵਿੱਚ ਪੈ ਜਾਂਦੀ ਹੈ। ਅਜਿਹੀ ਸਥਿਤੀ ਵਿੱਚ ਸਦਨ ਦਾ ਆਗੂ ਜਾਂ ਉਸ ਵੱਲੋਂ ਨਾਮਜ਼ਦ ਕੋਈ ਨੁਮਾਇੰਦਾ ਇਸ ਬਾਬਤ ਮਤਾ ਸਦਨ ਵਿੱਚ ਪੇਸ਼ ਕਰਦਾ ਹੈ ਤਾਂ ਸੰਵਿਧਾਨ ਦੀ ਧਾਰਾ 101 ਦੇ ਅਨੁਛੇਦ 4 ਤਹਿਤ ਦੇ ਮੁਤਾਬਕ ਇਸ ਸੀਟ ਨੂੰ ਖਾਲ੍ਹੀ ਐਲਾਨਿਆ ਜਾ ਸਕਦਾ ਹੈ। ਜਦੋਂ ਵੀ ਕੋਈ ਸੰਸਦ ਮੈਂਬਰ ਅਸਤੀਫ਼ਾ ਦਿੰਦਾ ਹੈ ਤਾਂ ਉਹ ਖ਼ੁਦ ਆਪਣੀ ਸੀਟ ਖਾਲ੍ਹੀ ਨਹੀਂ ਐਲਾਨ ਸਕਦਾ। ਇਸ ਕਰ ਕੇ ਸੰਸਦ ਵਿੱਚ ਉਸ ਸਬੰਧੀ ਪ੍ਰਸਤਾਵ ਲਿਆਉਣਾ ਪੈਂਦਾ ਹੈ। ਲੋਕ ਸਭਾ ਦੇ ਨਿਯਮਾਂ ਮੁਤਾਬਕ ਜੇਕਰ ਸਬੰਧਿਤ ਮੈਂਬਰ ਲੋਕ ਸਭਾ ਦੇ ਸਪੀਕਰ ਦੀ ਪ੍ਰਵਾਨਗੀ ਤੋਂ ਬਿਨਾਂ ਗ਼ੈਰਹਾਜ਼ਰ ਰਹਿੰਦਾ ਹੈ ਤਾਂ ਹੀ ਇਹ ਕਾਰਵਾਈ ਸੰਭਵ ਹੈ। ਜੇਕਰ ਸਦਨ ਦੀ ਕਾਰਵਾਈ ਚਾਰ ਦਿਨਾਂ ਲਈ ਮੁਅੱਤਲ ਰਹਿੰਦੀ ਹੈ ਤਾਂ ਉਹ ਦਿਨ 60 ਦਿਨਾਂ ਵਿੱਚ ਨਹੀਂ ਗਿਣੇ ਨਹੀਂ ਜਾਂਦੇ। ਇਹ 60 ਦਿਨਾਂ ਦੀ ਗ਼ੈਰ-ਹਾਜ਼ਰੀ ਲਗਾਤਾਰ ਹੋਣੀ ਚਾਹੀਦੀ ਹੈ। ਲੋਕ ਸਭਾ ਦੇ ਨਿਯਮਾਂ ਮੁਤਾਬਕ ਜੇਕਰ ਕੋਈ ਮੈਂਬਰ 35 ਤੋਂ 40 ਸੀਟਿੰਗਜ਼ ਦੌਰਾਨ ਗ਼ੈਰ-ਹਾਜ਼ਰ ਰਹਿੰਦਾ ਹੈ ਤਾਂ ਉਸ ਨੂੰ ਲੋਕ ਸਭਾ ਸਪੀਕਰ ਦੇ ਦਫ਼ਤਰ ਤੋਂ ਇੱਕ ਪੱਤਰ ਭੇਜਿਆ ਜਾਂਦਾ ਹੈ। ਇਸ ਵਿੱਚ ਉਸ ਨੂੰ ਲਗਾਤਾਰ ਗ਼ੈਰ-ਹਾਜ਼ਰ ਰਹਿਣ ਬਾਰੇ ਵਿਸਥਾਰ ਨਾਲ ਪੁੱਛਿਆ ਜਾਂਦਾ ਹੈ। ਸੰਤੁਸ਼ਟੀ ਜਨਕ ਜਵਾਬ ਜਾਂ ਕਾਰਨ ਨਾ ਦੱਸੇ ਜਾਣ ਦੀ ਸੂਰਤ ਵਿੱਚ ਲੋਕ ਸਭਾ ਸਪੀਕਰ ਮੈਂਬਰਸ਼ਿਪ ਰੱਦ ਕਰਨ ਦੀ ਕਾਰਵਾਈ ਕਰਵਾਉਂਦਾ ਹੈ। ਖਾਸ ਗੱਲ ਇਹ ਹੈ ਕਿ ਅੰਮ੍ਰਿਤ ਪਾਲ ਸਿੰਘ ਜੋ ਕਿ ਮੈਂਬਰ ਪਾਰਲੀਮੈਂਟ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹਨ ਪਰੰਤੂ ਉਹਨਾਂ ਨੂੰ ਰਿਹਾ ਨਾ ਕਰਨ ਕਰਕੇ ਹਾਜ਼ਰ ਨਹੀਂ ਹੋ ਸਕਦੇ ਹੁਣ ਮਾਣਯੋਗ ਅਦਾਲਤ ਵੱਲੋਂ ਕੀ ਫੈਸਲਾ ਕੀਤਾ ਜਾਵੇਗਾ ਫਿਲਹਾਲ ਆਉਣ ਵਾਲੇ ਸਮੇਂ ਚ ਹੀ ਪਤਾ ਲੱਗੇਗਾ ਪਰੰਤੂ ਅੰਮ੍ਰਿਤ ਪਾਲ ਸਿੰਘ ਸੰਸਦ ਵਿੱਚ ਸ਼ਾਮਿਲ ਹੋਣ ਲਈ ਵੱਡੀਆਂ ਕੋਸ਼ਿਸ਼ਾਂ ਕਰ ਰਹੇ ਹਨ।
ਖਡੂਰ ਸਾਹਿਬ ਹਲਕੇ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਨੇ ਹਾਈ ਕੋਰਟ ਤੋਂ ਸੰਸਦ ਦੇ ਸੈਸ਼ਨ ਵਿੱਚ ਸ਼ਾਮਿਲ ਹੋਣ ਲਈ ਹਾਈ ਕੋਰਟ ਤੋਂ ਮੰਗੀ ਆਗਿਆ…


