Home » ਧਾਰਮਿਕ » ਸਮਾਜ ਦੇ ਦਵੇ-ਕੁਚਲੇ ਲੋਕਾਂ ਨੂੰ ਜਬਰ-ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਕਰਨ ਲਈ ਗੁਰੂ ਰਵਿਦਾਸ ਜੀ ਨੇ ਵਿਖਾਇਆ ਇਨਕਲਾਬ ਦਾ ਰਾਹ : ਵਿਧਾਇਕ ਕੁਲਵੰਤ ਸਿੰਘ

ਸਮਾਜ ਦੇ ਦਵੇ-ਕੁਚਲੇ ਲੋਕਾਂ ਨੂੰ ਜਬਰ-ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਕਰਨ ਲਈ ਗੁਰੂ ਰਵਿਦਾਸ ਜੀ ਨੇ ਵਿਖਾਇਆ ਇਨਕਲਾਬ ਦਾ ਰਾਹ : ਵਿਧਾਇਕ ਕੁਲਵੰਤ ਸਿੰਘ

ਸ਼੍ਰੋਮਣੀ ਭਗਤ ਗੁਰੂ ਰਵਿਦਾਸ ਜੀ ਦਾ ਪਿੰਡ ਸੈਦਪੁਰ ‘ਚ ਵੀ ਪ੍ਰਕਾਸ਼ ਪੁਰਬ ਧੂਮ ਧਾਮ ਨਾਲ ਮਨਾਇਆ : ਪ੍ਰਧਾਨ ਗੁਰਮੁਖ ਸਿੰਘ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 12 ਫਰਵਰੀ (ਮੰਗਤ ਸਿੰਘ ਸੈਦਪੁਰ/ਜੀਵਨ ਭਾਗੀ) : ਧੰਨ ਧੰਨ ਸ੍ਰੀ ਗੁਰੂ ਰਵਿਦਾਸ ਭਗਤ ਜੀ ਮਹਾਰਾਜ ਜੀ ਦੇ ਆਗਮਨ ਪੁਰਬ  ਮੌਕੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੇ ਵਿੱਚ ਰੱਖੇ ਗਏ ਧਾਰਮਿਕ ਸਮਾਗਮ ਦੇ ਵਿੱਚ ਮੋਹਾਲੀ ਹਲਕੇ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਸ਼ਮੂਲੀਅਤ ਕੀਤੀ ਅਤੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਨਤਮਸਤਕ ਹੋ ਕੇ ਗੁਰੂ- ਘਰ ਦੀਆਂ ਖੁਸ਼ੀਆਂ  ਪ੍ਰਾਪਤ ਕੀਤੀਆਂ, ਵਿਧਾਇਕ ਕੁਲਵੰਤ ਸਿੰਘ ਸਵੇਰ ਵੇਲੇ ਤੋਂ ਹੀ ਪਿੰਡ ਝਾਮਪੁਰ ਤੋਂ ਬਾਅਦ ਮੋਹਾਲੀ ਪਿੰਡ ਫੇਸ ਇੱਕ, ਫੇਜ਼ ਸੱਤ ਵਿਚਲੇ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਭਗਤ ਜੀ ਮਹਾਰਾਜ ਜੀ  ਗੁਰਦੁਆਰਾ ਸਾਹਿਬਾਨ, ਪਿੰਡ ਮਟੌਰ ਅਤੇ ਪਿੰਡ ਮਟਰਾਂ ਗੁਰਦੁਆਰਾ ਸਾਹਿਬਾਨ ਦੇ ਵਿੱਚ ਸ਼ਮੂਲੀਅਤ ਕਰਨ ਦੇ ਦੌਰਾਨ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਧੰਨ- ਧੰਨ ਸ੍ਰੀ ਗੁਰੂ ਰਵਿਦਾਸ ਭਗਤ ਜੀ ਮਹਾਰਾਜ ਜੀ ਦਾ ਆਗਮਨ ਉਸ ਵੇਲੇ ਹੋਇਆ ਜਦੋਂ ਸਭ ਪਾਸੇ ਖਾਸ ਕਰਕੇ  ਦੱਬੇ -ਕੁਚਲੇ ਲੋਕਾਂ  ਦੇ ਉੱਤੇ ਜ਼ੁਲਮ ਕੀਤੇ ਜਾ ਰਹੇ ਸਨ ਅਤੇ  ਦੁਨੀਆ ਭਰ ਵਿੱਚ ਹਾਹਾ-ਕਾਰ ਮਚੀ ਹੋਈ ਸੀ, ਉਸ ਵੇਲੇ ਭਗਤ ਰਵਿਦਾਸ ਜੀ ਮਹਾਰਾਜ ਜੀ ਨੇ ਲੋਕਾਂ ਨੂੰ ਇਨਕਲਾਬ ਦਾ ਰਾਹ ਵਿਖਾਇਆ ਅਤੇ ਸਭ ਪਾਸੇ ਸੁੱਖ ਸ਼ਾਂਤੀ ਅਤੇ  ਬਰਾਬਰਤਾ ਦਾ ਹੋਕਾ ਦਿੱਤਾ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਸਾਨੂੰ ਇਸ ਮੌਕੇ ਇਸ ਅਤੀ ਆਧੁਨਿਕ ਕਲਚਰ ਦੇ ਦੌਰ ਦੇ ਵਿੱਚ  ਆਪਣੀ ਵਿਰਾਸਤ ਦੇ ਨਾਲ ਨੌਜਵਾਨ ਪੀੜੀ ਨੂੰ ਜੋੜੇ ਰੱਖਣ ਦੇ ਲਈ ਯਤਨ ਕਰਨੇ ਚਾਹੀਦੇ ਹਨ ਅਤੇ ਅਤੇ  ਗੁਰੂਆਂ,ਪੀਰਾਂ, ਪੈਗੰਬਰਾਂ ਦੇ ਆਗਮਨ ਪੁਰਬ ਅਤੇ ਹੋਰ ਧਾਰਮਿਕ ਸਮਾਗਮਾਂ ਦਾ ਆਯੋਜਨ ਵੀ ਇਸੇ ਲਈ ਹੀ ਕੀਤਾ ਜਾਂਦਾ ਹੈ ਕਿ ਨੌਜਵਾਨ ਪੀੜੀ ਨੂੰ ਆਪਣੀ ਵਿਰਾਸਤ ਦੇ ਨਾਲ ਜੋੜੀ ਰੱਖਿਆ ਜਾ ਸਕੇ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਅੱਜ  ਬੱਚਿਆਂ ਨੂੰ ਆਪਣੇ ਗੁਰੂਆਂ- ਪੀਰਾਂ ਵੱਲੋਂ ਦਰਸਾਏ ਮਾਰਗ ਤੇ ਚੱਲਣ ਦੇ ਲਈ ਪ੍ਰੇਰਣਾ ਦੇਣ ਸਾਰਥਿਕ ਉਪਰਾਲੇ ਕਰਨਾ  ਮਾਪਿਆਂ ਦੀ ਹੀ ਨੈਤਿਕ ਜਿੰਮੇਵਾਰੀ ਬਣਦੀ ਹੈ, ਕਿਉਂਕਿ ਤਾਂ ਹੀ ਕੋਈ ਬੱਚਾ ਘਰ ਵਿੱਚੋਂ ਪ੍ਰੇਰਨਾ ਲੈ ਆਪਣੇ ਚੌਗਿਰਦੇ ਵਿੱਚ ਹੋਰਨਾਂ ਲਈ ਵੀ ਪ੍ਰੇਰਣਾ ਸਰੋਤ ਬਣ ਸਕਦਾ ਹੈl
            ਉਹਨਾਂ ਕਿਹਾ ਕਿ ਉਸ ਦੌਰ ਦੇ ਵਿੱਚ ਭਗਤ ਰਵਿਦਾਸ ਜੀ ਨੇ ਦਲਿਤਾਂ  ਨੂੰ ਇਸ ਗੱਲ ਦਾ ਰੁਤਬਾ ਦਿਵਾਇਆ ਕਿ ਜਿਸ ਨਾਲ ਉਹ ਮਾਣ ਅਤੇ ਇੱਜਤ ਦੇ ਨਾਲ ਇਹ ਮਹਿਸੂਸ ਕਰ ਸਕਣ, ਕਿ ਉਹ ਵੀ ਮਨੁੱਖ ਹਨ, ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਦੇ ਆਗਮਨ ਪੁਰਬ ਨਾਲ ਸਬੰਧਿਤ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੇ ਵਿੱਚ  ਸੰਗਤਾਂ ਨੂੰ ਸੰਬੋਧਨ ਦੇ ਦੌਰਾਨ ਵਿਧਾਇਕ ਕੁਲਵੰਤ ਸਿੰਘ ਨੇ ਸਭਨਾਂ ਨੂੰ ਸ਼੍ਰੀ ਗੁਰੂ ਰਵਿਦਾਸ ਭਗਤ ਜੀ ਮਹਾਰਾਜ ਜੀ ਦੇ ਆਗਮਨ ਪੁਰਬ ਦੀਆਂ ਵਧਾਈਆਂ ਦਿੱਤੀਆਂ ਦਿੱਤੀਆਂ। ਇਸ ਮੌਕੇ ਤੇ ਕੁਲਦੀਪ ਸਿੰਘ ਸਮਾਣਾ, ਆਰ.ਪੀ. ਸ਼ਰਮਾ, ਅਵਤਾਰ ਸਿੰਘ ਮੌਲੀ, ਨੰਬਰਦਾਰ ਹਰਸੰਗਤ ਸਿੰਘ ਸੁਹਾਣਾ, ਸਾਬਕਾ ਕੌਂਸਲਰ- ਕਵਲਜੀਤ ਕੌਰ ਸੁਹਾਣਾ, ਸੰਜੀਵ ਵਸਿਸਟ, ਅਰੁਣ ਗੋਇਲ, ਹਰਮੇਸ਼ ਸਿੰਘ ਕੁੰਬੜਾ, ਅਕਵਿੰਦਰ ਸਿੰਘ ਗੋਸਲ, ਭੁਪਿੰਦਰ ਸਿੰਘ,ਜਸਪਾਲ ਸਿੰਘ ਮਟੌਰ, ਰਣਦੀਪ ਸਿੰਘ ਮਟੌਰ ,ਗੁਰਮੁਖ ਸਿੰਘ ਸੋਹਲ, ਭੁਪਿੰਦਰ ਸਿੰਘ, ਤਰਲੋਚਨ ਸਿੰਘ ਮਟੌਰ, ਗੁਰਪ੍ਰੀਤ ਸਿੰਘ  ਕੁਰੜਾ, ਸੁਖਚੈਨ ਸਿੰਘ ਸੈਕਟਰ 80, ਨਵਦੀਪ ਸਿੰਘ, ਗੁਰ ਕਿਰਪਾਲ ਸਿੰਘ, ਗੁਰਮੇਲ ਸਿੰਘ, ਗੁਰਮਿੰਦਰ ਸਿੰਘ, ਬਲਜੀਤ ਸਿੰਘ ਹੈਪੀ, ਗਗਨਜੀਤ ਸਿੰਘ ਵੀ ਹਾਜ਼ਰ ਸਨ।
           ਇਥੋਂ ਇਲਾਵਾ ਪਿੰਡ ਸੈਦਪੁਰ ਵਿਖੇ ਵੀ ਭਗਤ ਸ਼੍ਰੋਮਣੀ ਭਗਤ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਧੂਮ ਧਾਮ ਨਾਲ ਮਨਾਇਆ। ਇਸ ਮੌਕੇ ਕੀਰਤਨੀ ਜਥੇ ਨੇ ਭਾਈ ਜਸਬੀਰ ਸਿੰਘ ਦੇ ਕੀਰਤਨ ਹੀ ਜਥੇ ਨੇ ਕੀਰਤਨ ਰਾਹੀਂ ਭਗਤ ਰਵਿਦਾਸ ਜੀ ਦਾ ਜੀਵਨ ਵਿੱਚ ਉੱਚ ਵਰਗ ਦੇ ਲੋਕਾਂ ਵੱਲੋ ਕੀਤੀਆਂ ਨਫਰਤ ਭਰੀਆਂ ਘਟਨਾਵਾਂ ਬਾਰੇ ਪ੍ਰਸੰਗ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸਾਬਕਾ ਸਰਪੰਚ ਸੁਰਜੀਤ ਸਿੰਘ ਸਾਬਕਾ ਡੀਐਸਪੀ ਸਰਦਾਰ ਦਵਿੰਦਰ ਸਿੰਘ ਧਾਲੀਵਾਲ, ਸਰਦਾਰ ਕੇਸਰ ਸਿੰਘ ਸਾਬਕਾ ਰਜਿਸਟਰਾਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਪ੍ਰੋਫੈਸਰ ਅਮਨਦੀਪ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਸਰਦਾਰ ਗੁਰਨਾਮ ਬਿੰਦਰਾ ਸਿੰਘ ਸੇਵਕ (ਜੋਫੀ), ਪ੍ਰਧਾਨ ਗੁਰਮੁਖ ਸਿੰਘ ਗਿਆਨੀ ਹਰਨੇਕ ਸਿੰਘ (ਪਾਠੀ), ਪ੍ਰਧਾਨ ਸੁਖਵਿੰਦਰ ਸਿੰਘ ਸ਼ਿੰਦਾ, ਸਰਦਾਰ ਬਲਵਿੰਦਰ ਸਿੰਘ, ਨੰਬਰਦਾਰ ਹਰਚਰਨ ਸਿੰਘ, ਮਨਦੀਪ ਸਿੰਘ ਗੋਲਡੀ, ਰਜਿੰਦਰ ਸਿੰਘ ਕਾਨੋਗੋ, ਕੁਲਤਾਰ ਸਿੰਘ ਲਾਖੇਆਣ, ਗੁਰਵਿੰਦਰ ਸਿੰਘ ਰਵੀ, ਗੁਰਮੀਤ ਸਿੰਘ ਡੋਗਰ, ਸਰਦਾਰ ਮਨਮੋਹਨ ਸਿੰਘ, ਹਰਨੇਕ ਸਿੰਘ ਪੰਚ, ਸਰਦਾਰ ਗੁਰਮੁਖ ਸਿੰਘ, ਹਰਨੇਕ ਸਿੰਘ ਦੁਕਾਨਦਾਰ, ਅਮਰੀਕ ਸਿੰਘ ਸੈਦਪੁਰ, ਜਗਮੋਹਨ ਸਿੰਘ ਭੰਗੂ, ਯਾਦਵਿੰਦਰ ਸਿੰਘ ਭੁੱਲਾ (ਪ੍ਰਧਾਨ) ਸਿਮਰਨਜੀਤ ਸਿੰਘ ਭੰਗੂ (ਬਿਲਡਿੰਗ ਮਟੀਰੀਅਲ ਸਟੋਰ), ਰੇਸ਼ਮ ਸਿੰਘ ਸੈਦਪੁਰ, ਮਹਿੰਦਰ ਸਿੰਘ ਠੇਕੇਦਾਰ, ਗੁਰਪਾਲ ਸਿੰਘ ਘੋਲਾ, ਜਗਜੀਤ ਸਿੰਘ ਬੱਗਾ ਅਤੇ ਨਗਰ ਸੈਦਪੁਰ ਦੀ ਸਮੂਹ ਸੰਗਤ ਨੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਹਾਜਰੀ ਲਵਾਈ। ਗੁਰੂ ਕਾ ਲੰਗਰ ਅਤੁੱਟ ਵਰਤਿਆ।

Leave a Reply

Your email address will not be published. Required fields are marked *