Translate Your Language

October 7, 2026 12:38 am

PUNPUN03583/19/1/2007-TC

PUNPUN03583/19/1/2007-TC

Home » ਪੰਜਾਬ » ਕੰਕਰੀਟ ਪਲਾਂਟ ਸ਼ਿਫਟ ਹੋਣ ਤੇ ਸ਼ਾਨਦਾਰ ਪਾਰਕ ਬਣਾਇਆ ਜਾਵੇਗਾ

ਕੰਕਰੀਟ ਪਲਾਂਟ ਸ਼ਿਫਟ ਹੋਣ ਤੇ ਸ਼ਾਨਦਾਰ ਪਾਰਕ ਬਣਾਇਆ ਜਾਵੇਗਾ

 

ਸਮਰਾਲਾ, 6 ਅਕਤੂਬਰ (ਸੁਰਜੀਤ ਸਿੰਘ) ਮਹਾਂਨਗਰ ਲੁਧਿਆਣਾ ਦੇ ਐਂਟਰੀ ਪੁਆਇੰਟ ਤੇ ਬੀਤੇ ਕਾਫੀ ਸਮੇਂ ਤੋਂ ਸ਼ੇਰਪੁਰ ਚੌਂਕ ਨੇੜੇ ਚਲ ਰਿਹਾ ਕੰਕਰੀਟ ਪਲਾਂਟ ਜਿੱਥੇ ਸ਼ਹਿਰ ਵਾਸੀਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ, ਉਥੇ ਉਹ ਟਰੈਫਿਕ ਲਈ ਵੱਡੀਆਂ ਸਮੱਸਿਆਵਾਂ ਖੜ੍ਹੀਆਂ ਕਰ ਰਿਹਾ ਹੈ। ਜਿਸ ਕਾਰਨ ਟਰੈਫਿਕ ਜਾਮ ਤਾਂ ਲਗਦਾ ਹੀ ਹੈ, ਨਾਲ ਹੀ ਅਕਸਰ ਸੜਕ ਹਾਦਸੇ ਹੁੰਦੇ ਰਹਿੰਦੇ ਹਨ। ਇਸ ਸਬੰਧੀ ਲੁਧਿਆਣਾ ਦੀ ਮੇਅਰ ਪ੍ਰਿੰਸਿਪਲ ਇੰਦਰਜੀਤ ਕੌਰ ਨੇ ਦੱਸਿਆ ਕਿ ਬੀਤੇ ਦਿਨੀਂ ਡੀ ਸੀ ਲੁਧਿਆਣਾ ਦੀ ਅਗਵਾਈ ਵਿੱਚ ਹੋਈ ਮੀਟਿੰਗ ਵਿੱਚ ਪਲਾਂਟ ਨੂੰ ਦੀਵਾਲੀ ਤੱਕ ਸ਼ਿਫਟ ਕਰਨ ਨੂੰ ਕਿਹਾ ਗਿਆ ਹੈ। ਮੇਅਰ ਇੰਦਰਜੀਤ ਕੌਰ ਨੇ ਦੱਸਿਆ ਕਿ ਪਲਾਂਟ ਸ਼ਿਫਟ ਹੋਣਾ ਸ਼ੁਰੂ ਹੋ ਗਿਆ ਹੈ। ਉਹਨਾਂ ਦੱਸਿਆ ਕਿ ਇਸ ਪਲਾਂਟ ਵਾਲੀ ਥਾਂ ਖਾਲੀ ਹੋਣ ਤੋਂ ਬਾਅਦ ਏਥੇ ਐਸ ਪੀ ਐਸ ਹਸਪਤਾਲ ਦੇ ਸਹਿਯੋਗ ਨਾਲ ਸ਼ਾਨਦਾਰ ਪਾਰਕ ਬਣਾਇਆ ਜਾਵੇਗਾ। ਇਸ ਸਬੰਧੀ ਸ਼ਹਿਰ ਦੇ ਸਨਅਤਕਾਰ ਸੁਰਿੰਦਰ ਸਿੰਘ ਮੇਪਕੋ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਦੱਸਿਆ ਕਿ ਜਿਆਦਾਤਰ ਕਾਰਖਾਨੇ ਫੋਕਲ ਪੁਆਇੰਟ ਜੁਗਿਆਣਾ ਵੱਲ ਹਨ। ਉਹਨਾਂ ਦੇ ਮਾਲ ਦੀ ਢੋਆ ਢੋਆਈ ਲਈ ਟਰੱਕਾਂ ਨੂੰ ਰੋਜ਼ਾਨਾ ਲੰਮੇ ਜਾਮ ਦਾ ਸਾਹਮਣਾ ਕਰਨਾ ਪੈਂਦਾ ਹੈ। ਨਵਯੁੱਗ ਗਰੁੱਪ ਦੇ ਹਰਮਨਜੀਤ ਸਿੰਘ ਨਵਯੁੱਗ ਨੇ ਦੱਸਿਆ ਕਿ ਇਸ ਪਲਾਂਟ ਵਿਚੋਂ ਨਿਕਲਣ ਵਾਲੀ ਧੂੜ ਅਤੇ ਮਿੱਟੀ ਹਸਪਤਾਲ ਦੇ ਮਰੀਜਾਂ ਲਈ ਕਾਫੀ ਨੁਕਸਾਨਦੇਹ ਸਾਬਤ ਹੁੰਦੀ ਹੈ। ਉਹਨਾਂ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕ ਹਿਤ ਵਿਚ ਲਿਆ ਗਿਆ ਇਹ ਫੈਸਲਾ ਸ਼ਲਾਘਾਯੋਗ ਹੈ।

Leave a Reply

Your email address will not be published. Required fields are marked *