Translate Your Language

October 6, 2026 11:33 pm

PUNPUN03583/19/1/2007-TC

PUNPUN03583/19/1/2007-TC

Home » ਪੰਜਾਬ » ਨਾਮਧਾਰੀ ਪੰਥ ਦੀ ਪੰਜ ਜਗਤ ਮਾਤਾਵਾਂ ਦੀ ਯਾਦ ਵਿੱਚ ਸਮਾਗਮ ਆਯੋਜਿਤ

ਨਾਮਧਾਰੀ ਪੰਥ ਦੀ ਪੰਜ ਜਗਤ ਮਾਤਾਵਾਂ ਦੀ ਯਾਦ ਵਿੱਚ ਸਮਾਗਮ ਆਯੋਜਿਤ

ਸਮਰਾਲਾ, 5 ਅਕਤੂਬਰ (ਸੁਰਜੀਤ ਸਿੰਘ) ਨਾਮਧਾਰੀ ਸੰਪਰਦਾਇ ਵੱਲੋਂ ਪੰਥ ਮੁਖੀ ਸ੍ਰੀ ਉਦੇ ਸਿੰਘ ਜੀ ਦੀ ਹਜ਼ੂਰੀ ਵਿੱਚ ਨਾਮਧਾਰੀ ਪੰਥ ਦੀਆਂ ਜਗਤ ਮਾਤਾਵਾਂ ਜਿਹਨਾਂ ਵਿਚ ਪੂਜਨੀਕ ਮਾਤਾ ਜੀਵਨ ਕੌਰ ਜੀ, ਸ੍ਰੀ ਮਾਤਾ ਫਤਹਿ ਕੌਰ ਜੀ, ਸ੍ਰੀ ਮਾਤਾ ਭੁਪਿੰਦਰ ਕੌਰ ਜੀ, ਸ੍ਰੀ ਮਾਤਾ ਚੰਦ ਕੌਰ ਜੀ ਅਤੇ ਸ੍ਰੀ ਬੇਬੇ ਮਾਤਾ ਦਲੀਪ ਕੌਰ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਪਰਤਾਪ ਮੰਦਰ ਭੈਣੀ ਸਾਹਿਬ ਵਿਖੇ ਸਮਾਗਮ ਆਯੋਜਿਤ ਕੀਤਾ ਗਿਆ। ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋਈਆਂ। ਇਸ ਮੌਕੇ ਡਾ ਗੁਰਲਾਲ ਸਿੰਘ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਸਤਿਗੁਰ ਹਰਿ ਸਿੰਘ ਜੀ ਦੇ ਮਹਿਲ ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਮਾਤਾ ਜੀ, ਮਾਤਾ ਜੀਵਨ ਕੌਰ ਜੀ ਸੇਵਾ ਦੀ ਮੂਰਤ ਸਨ, ਜਿਹਨਾਂ ਨੂੰ ਮਾਤਾ ਖੀਵੀ ਜੀ ਵੀ ਆਖਿਆ ਜਾਂਦਾ ਹੈ। ਮਾਤਾ ਫਤਹਿ ਕੌਰ ਜੀ ਹਮੇਸ਼ਾ ਨਾਮ ਸਿਮਰਨ ਵਿੱਚ ਲੀਨ ਰਹਿੰਦੇ ਸਨ। ਸੰਤ ਨਿਸ਼ਾਨ ਸਿੰਘ ਜੀ ਨੇ ਸਤਿਗੁਰੂ ਜਗਜੀਤ ਸਿੰਘ ਜੀ ਦੇ ਮਾਤਾ ਜੀ ਮਾਤਾ ਭੁਪਿੰਦਰ ਕੌਰ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਸੇਵਕ ਹਰਪਾਲ ਸਿੰਘ ਨੇ ਸਤਿਗੁਰੂ ਜਗਜੀਤ ਸਿੰਘ ਜੀ ਦੇ ਮਹਿਲ ਪੂਜਨੀਕ ਮਾਤਾ ਚੰਦ ਕੌਰ ਜੀ ਬਾਰੇ ਦੱਸਿਆ ਕਿ ਉਹ ਹਮੇਸ਼ਾ ਨਾਮ ਸਿਮਰਨ ਕਰਦਿਆਂ ਸਾਧ ਸੰਗਤ ਦੀ ਸੇਵਾ ਵਿਚ ਲੀਨ ਰਹਿੰਦੇ ਸਨ। ਸ੍ਰੀ ਭੈਣੀ ਸਾਹਿਬ ਦੀਆਂ ਨਵੀਆਂ ਇਮਾਰਤਾਂ ਬਣਵਾਉਣ ਵਿਚ ਮਾਤਾ ਜੀ ਦਾ ਵੱਡਾ ਯੋਗਦਾਨ ਹੈ। ਮੌਜੂਦਾ ਨਾਮਧਾਰੀ ਮੁਖੀ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਦੇ ਮਾਤਾ ਜੀ ਬੇਬੇ ਦਲੀਪ ਕੌਰ ਜੀ ਨੇ ਜੀਵਨ ਨਗਰ ਇਲਕੇ ਦੀ ਕਾਇਆ ਕਲਪ ਕੀਤੀ ਅਤੇ ਉਹ ਹਮੇਸ਼ਾ ਦੀਨ ਦੁਖੀਆਂ ਦੀ ਸੇਵਾ ਕਰਦੇ ਰਹਿੰਦੇ ਸਨ। ਦੁਪਹਿਰ ਦੇ ਕੀਰਤਨ ਦੌਰਾਨ ਰਾਗੀ ਹਰਬੰਸ ਸਿੰਘ ਘੁੱਲਾ ਦੇ ਜਥੇ ਨੇ ਸ਼ਬਦ ‘ਧੰਨ ਧੰਨ ਤੂੰ ਮਾਤਾ ਦੇਵਕੀ’ ਤੇ ‘ਪੂਤਾ ਮਾਤਾ ਕੀ ਆਸੀਸ ‘ ਪੜ੍ਹ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸਰਬੱਤ ਦੇ ਭਲੇ ਲਈ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ। ਵਿਸ਼ਵ ਸ਼ਾਂਤੀ ਦੀ ਅਰਦਾਸ ਸੂਬਾ ਬਲਵਿੰਦਰ ਸਿੰਘ ਝੱਲ ਨੇ ਕੀਤੀ। ਇਸ ਮੌਕੇ ਪੂਜਨੀਕ ਮਾਤਾ ਗੁਰਸ਼ਰਨ ਕੌਰ ਜੀ, ਸੇਵਕ ਕਰਤਾਰ ਸਿੰਘ, ਸੇਵਕ ਆਸਾ ਸਿੰਘ ਮਾਨ ਅਤੇ ਪ੍ਰੈਸ ਸਕੱਤਰ ਲਖਵੀਰ ਸਿੰਘ ਬੱਦੋਵਾਲ ਹਾਜ਼ਰ ਸਨ।

Leave a Reply

Your email address will not be published. Required fields are marked *