Translate Your Language

October 5, 2026 6:17 pm

PUNPUN03583/19/1/2007-TC

PUNPUN03583/19/1/2007-TC

Home » ਸਿੱਖਿਆ » ਝਾੜ ਸਾਹਿਬ ਕਾਲਜ ਵਿਖੇ ਸਿਲਾਈ ਸਬੰਧੀ ਲਗਾਈ ਵਰਕਸ਼ਾਪ

ਝਾੜ ਸਾਹਿਬ ਕਾਲਜ ਵਿਖੇ ਸਿਲਾਈ ਸਬੰਧੀ ਲਗਾਈ ਵਰਕਸ਼ਾਪ

ਸਮਰਾਲਾ, 5 ਅਕਤੂਬਰ (ਸੁਰਜੀਤ ਸਿੰਘ) ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਵਿਮੈਨ, ਝਾੜ ਸਾਹਿਬ ਵਿਖੇ ਪ੍ਰਿੰਸੀਪਲ ਡਾ. ਰਜਿੰਦਰ ਕੌਰ ਦੀ ਅਗਵਾਈ ਹੇਠ ਫੈਸ਼ਨ ਡਿਜ਼ਾਈਨਿੰਗ ਵਿਭਾਗ ਵੱਲੋਂ ਬੇਸਿਕ ਸਿਲਾਈ ਸਟਿਚਾਂ ਸਬੰਧੀ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਵਿਹਾਰਕ ਯੋਗਤਾ ਦੇ ਵਿਕਾਸ ਲਈ ਵਿਦਿਆਰਥਣਾਂ ਨੂੰ ਬੁਨਿਆਦੀ ਸਿਲਾਈ ਹੁਨਰਾਂ ਨਾਲ ਜਾਣੂ ਕਰਵਾਇਆ ਗਿਆ। ਇਹ ਵਰਕਸ਼ਾਪ ਪ੍ਰੋ. ਸੁਖਨਪ੍ਰੀਤ ਕੌਰ ਵੱਲੋਂ ਆਯੋਜਿਤ ਕੀਤੀ ਗਈ। ਇਸ ਦੌਰਾਨ ਸਿਲਾਈ ਮਸ਼ੀਨ ਦੀ ਸਿਖਲਾਈ ਦਿੱਤੀ ਗਈ। ਇਸ ਤੋਂ ਇਲਾਵਾ ਸਿੱਧੀ ਸਿਲਾਈ, ਜਿਗ-ਜੈਗ ਸਟਿੱਚ ਅਤੇ ਬੈਕ ਸਟਿੱਚ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਵਿਹਾਰਕ ਸਿਖਲਾਈ ਵੀ ਦਿੱਤੀ ਗਈ। ਸਟਿੱਚ ਦੀ ਲੰਬਾਈ ਅਤੇ ਧਾਗੇ ਦੇ ਤਣਾਅ ਨੂੰ ਠੀਕ ਢੰਗ ਨਾਲ ਸੈੱਟ ਕਰਨ ਅਤੇ ਸਿਲਾਈ ਵਿੱਚ ਸਫਾਈ ਤੇ ਪੇਸ਼ੇਵਰ ਤਰੀਕੇ ਅਪਣਾਉਣ ਬਾਰੇ ਵੀ ਦੱਸਿਆ ਗਿਆ।
ਇਸ ਮੌਕੇ ਵਿਦਿਆਰਥਣਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਅਤੇ ਸਿਲਾਈ ਦੇ ਹੁਨਰਾਂ ਨੂੰ ਰੋਜ਼ਾਨਾ ਜੀਵਨ ਅਤੇ ਭਵਿੱਖ ਦੇ ਰੋਜ਼ਗਾਰ ਦੇ ਮੌਕਿਆਂ ਨਾਲ ਜੋੜਨ ਬਾਰੇ ਜਾਣਕਾਰੀ ਹਾਸਲ ਕੀਤੀ।
ਕਾਲਜ ਪ੍ਰਿੰਸੀਪਲ ਵੱਲੋਂ ਵਰਕਸ਼ਾਪ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਗਿਆ ਕਿ ਅਜਿਹੀਆਂ ਵਿਹਾਰਕ ਵਰਕਸ਼ਾਪਾਂ ਵਿਦਿਆਰਥਣਾਂ ਦੇ ਹੁਨਰ ਵਿਕਾਸ ਅਤੇ ਉਨ੍ਹਾਂ ਨੂੰ ਆਤਮ-ਨਿਰਭਰ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਛੋਟੇ-ਛੋਟੇ ਸਿਲਾਈ ਦੇ ਹੁਨਰ ਭਵਿੱਖ ਵਿੱਚ ਵੱਡੀਆਂ ਰਚਨਾਤਮਕ ਉਪਲੱਬਧੀਆਂ ਦਾ ਆਧਾਰ ਬਣ ਸਕਦੇ ਹਨ।

Leave a Reply

Your email address will not be published. Required fields are marked *