Translate Your Language

October 5, 2026 9:04 am

PUNPUN03583/19/1/2007-TC

PUNPUN03583/19/1/2007-TC

Home » ਪੰਜਾਬ » ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਡਾ. ਰਵੀ ਅਤੇ ਡਾ. ਬਾਠ ਨੂੰ ਕੀਤਾ ਸਨਮਾਨਿਤ

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਡਾ. ਰਵੀ ਅਤੇ ਡਾ. ਬਾਠ ਨੂੰ ਕੀਤਾ ਸਨਮਾਨਿਤ

 

ਸਮਰਾਲਾ, (ਸੁਰਜੀਤ ਸਿੰਘ) ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਹਿੰਦੀ ਵਿਭਾਗ ਵੱਲੋਂ ਆਯੋਜਿਤ ਹਿੰਦੀ ਪਖਵਾੜੇ ਦੌਰਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਹਿੰਦੀ ਵਿਭਾਗ ਤੋਂ ਸੇਵਾ-ਮੁਕਤ ਦੋ ਪ੍ਰਸਿੱਧ ਵਿਦਵਾਨਾਂ ਨੂੰ ਉਨ੍ਹਾਂ ਦੇ ਹਿੰਦੀ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਵਿੱਚ ਵਿਸ਼ੇਸ਼ ਯੋਗਦਾਨ ਲਈ ਇੱਕ ਸਮਾਰੋਹ ਦੌਰਾਨ ਸਨਮਾਨਿਤ ਕੀਤਾ ਗਿਆ।
ਇਨ੍ਹਾਂ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਹਿੰਦੀ ਵਿਭਾਗ ਦੇ ਸੇਵਾ-ਮੁਕਤ ਪ੍ਰੋ. ਰਵੀ ਕੁਮਾਰ ‘ਅਨੁ’ ਅਤੇ ਸਾਹਿਤ ਸ਼ਿਰੋਮਣੀ ਪ੍ਰੋ. ਸੁਖਵਿੰਦਰ ਕੌਰ ਬਾਠ ਨੂੰ ਸਨਮਾਨਿਤ ਕੀਤਾ ਗਿਆ। ਪ੍ਰੋ. ਰਵੀ ਕੁਮਾਰ ‘ਅਨੁ’ ਨੂੰ ਵਿਸ਼ੇਸ਼ ਸ਼੍ਰੇਣੀ ਸਨਮਾਨ ਦੇ ਤਹਿਤ ‘ਰਾਮ ਸਜਨ ਪਾਂਡੇ ਸਮ੍ਰਿਤੀ ਸਨਮਾਨ 2026’ ਨਾਲ ਪੁਰਸਕ੍ਰਿਤ ਕੀਤਾ ਗਿਆ। ਪ੍ਰੋ. ਸੁਖਵਿੰਦਰ ਕੌਰ ਬਾਠ ਨੂੰ ਇਸੇ ਸ਼੍ਰੇਣੀ ਵਿੱਚ ‘ਪੰਜਾਬ ਲੋਕਧਾਰਾ ਹਿੰਦੀ ਸਨਮਾਨ’ ਨਾਲ ਸਨਮਾਨਿਤ ਕੀਤਾ ਗਿਆ। ਪ੍ਰੋ. ਰਵੀ ਕੁਮਾਰ ਅਨੁ ਅਤੇ ਡਾ. ਸੁਖਵਿੰਦਰ ਕੌਰ ਬਾਠ ਨੂੰ ਇਹ ਪੁਰਸਕਾਰ ਸਾਹਿਤਕ ਜਗਤ ਵਿੱਚ ਉਨ੍ਹਾਂ ਦੇ ਵਿਸ਼ੇਸ਼ ਯੋਗਦਾਨ ਲਈ ਪ੍ਰਦਾਨ ਕੀਤਾ ਗਿਆ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਹਿੰਦੀ ਵਿਭਾਗ ਦੀ ਮੁਖੀ ਡਾ. ਰਜਨੀ ਅਤੇ ਡਾ. ਨੀਤੂ ਕੌਸ਼ਲ ਨੇ ਕਿਹਾ ਹੈ ਕਿ ਹਿੰਦੀ ਸਾਹਿਤ ਜਗਤ ਵਿੱਚ ਇਨ੍ਹਾਂ ਦੋਵਾਂ ਵਿਦਵਾਨਾਂ ਦੀ ਸਾਹਿਤਕ ਦੇਣ ਨੇ ਪੰਜਾਬ ਨੂੰ ਵਿਸ਼ਵ ਪੱਧਰ ‘ਤੇ ਪ੍ਰਸਿੱਧੀ ਦਿਵਾਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਵੱਲੋਂ ਰਚਿਤ ਸਾਹਿਤ ਹਿੰਦੀ ਦੇ ਵਿਦਿਆਰਥੀਆਂ ਅਤੇ ਖੋਜਾਰਥੀਆਂ ਲਈ ਲਾਭਦਾਇਕ ਸਿੱਧ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਅਭੁੱਲ ਯਾਦਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਹਿੰਦੀ ਵਿਭਾਗ ਲਈ ਮਾਣ ਦਾ ਵਿਸ਼ਾ ਹੈ।

Leave a Reply

Your email address will not be published. Required fields are marked *