Translate Your Language

October 5, 2026 8:55 am

PUNPUN03583/19/1/2007-TC

PUNPUN03583/19/1/2007-TC

Home » Uncategorized » ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਲੋਕਾਂ ਵੱਲੋਂ ਮਿਲ ਰਹੇ ਸਹਿਯੋਗ ਨਾਲ ਹੀ ਸਾਡੀ ਮੁਹਿੰਮ ਹੋ ਰਹੀ ਕਾਰਾਗਰ ਸਾਬਿਤ : ਵਿਧਾਇਕ ਕੁਲਵੰਤ ਸਿੰਘ

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਲੋਕਾਂ ਵੱਲੋਂ ਮਿਲ ਰਹੇ ਸਹਿਯੋਗ ਨਾਲ ਹੀ ਸਾਡੀ ਮੁਹਿੰਮ ਹੋ ਰਹੀ ਕਾਰਾਗਰ ਸਾਬਿਤ : ਵਿਧਾਇਕ ਕੁਲਵੰਤ ਸਿੰਘ

551 ਦਿਨਾਂ ‘ਚ 76 ਹਜ਼ਾਰ ਤੋਂ ਵੀ ਵੱਧ ਨਸ਼ਾ ਤਸਕਰਾਂ ਦੀਆਂ ਹੋ ਚੁੱਕੀਆਂ ਗ੍ਰਿਫਤਾਰੀਆਂ…
ਸਾਹਿਬਜ਼ਾਦਾ ਅਜੀਤ ਸਿੰਘ ਨਗਰ 18  ਸਿਤੰਬਰ (ਮੰਗਤ ਸਿੰਘ ਸੈਦਪੁਰ) : ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ਼ੁਰੂ ਕੀਤੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ-ਲੋਕਾਂ ਦਾ ਯੁੱਧ ਹੈ ਅਤੇ ਇਸ ਵਿੱਚ ਹਰ ਕਿਸੇ ਨੂੰ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਆਪਣਾ ਬਣਦਾ ਯੋਗਦਾਨ ਹਰ ਹੀਲੇ ਪਾਉਣਾ ਚਾਹੀਦਾ ਹੈ, ਤਾਂ ਕਿ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਿਆ ਜਾ ਸਕੇ ਅਤੇ ਇੱਕ ਤੰਦਰੁਸਤ ਅਤੇ ਰੰਗਲੇ ਪੰਜਾਬ  ਦੀ ਸਿਰਜਣਾ ਕੀਤੀ ਜਾ ਸਕੇ। ਵਿਧਾਇਕ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ 551 ਦਿਨ  ਵਿੱਚ 76 ਹਜ਼ਾਰ  ਤੋਂ ਵੀ ਵੱਧ ਨਸ਼ਾ ਤਸਕਰਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਜਾ ਚੁੱਕੀਆਂ ਹਨ ਅਤੇ ਜਿਹੜੇ ਬੱਚੇ  ਨਸ਼ਾ ਛੱਡਣਾ ਚਾਹੁੰਦੇ ਸਨ ,ਉਹਨਾਂ ਨੂੰ ਨਸ਼ਾ ਛੁਡਾਉ ਕੇਂਦਰਾਂ  ਵਿੱਚ ਦਾਖਲ ਕਰਵਾ ਕੇ ਨਸ਼ਾ ਛੁਡਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਇਸ ਕੋਸ਼ਿਸ਼ ਦੇ ਵਿੱਚ 100% ਸਫਲਤਾ ਵੀ ਪ੍ਰਾਪਤ ਕੀਤੀ। ਵਿਧਾਇਕ ਕੁਲਵੰਤ ਸਿੰਘ ਹੋਰਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਭਗਵਾਨ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਛੇੜੇ ਗਏ ਇਸ ਯੁੱਧ ਦੇ ਲਈ ਅਸੀਂ ਹਮੇਸ਼ਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਰਿਣੀ ਰਹਾਂਗੇ। ਜਿਨ੍ਹਾਂ ਨੇ ਲੋਕਾਂ ਨੂੰ ਜਾਗਰੂਕ ਕਰਨ ਕਰਦਿਆਂ ਇਹ ਦੱਸਿਆ ਕਿ ਨਸ਼ਾ ਰੂਪੀ ਕੋਹੜ ਪੰਜਾਬ ਦੀ ਜਵਾਨੀ ਲਈ ਕਿੰਨਾ ਘਾਤਕ ਹੈ। ਜਿਸ ਦੇ ਚਲਦਿਆਂ ਨੌਜਵਾਨ ਪੀੜੀ ਨੂੰ ਸਮੇਂ ਸਿਰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢ ਕੇ ਇੱਕ ਤੰਦਰੁਸਤ ਪੰਜਾਬ ਦੀ ਸਿਰਜਣਾ ਕਰਨ ਦੇ ਲਈ ਖੇਡ ਸਟੇਡੀਅਮ ਦੇ ਵੱਲ ਤੋਰਨਾ ਸਾਡੀ ਕੋਸ਼ਿਸ਼ ਹੈ। ਸਾਨੂੰ ਸਭਨਾਂ ਨੂੰ ਇਸ ਕੋਸ਼ਿਸ਼ ਵਿੱਚ ਲਗਾਤਾਰ ਉਪਰਾਲਾ ਕਰਦੇ ਰਹਿਣਾ ਚਾਹੀਦਾ ਹੈ। ਵਿਧਾਇਕ ਕੁਲਵੰਤ ਸਿੰਘ ਨੇ ਵਿਧਾਨ ਸਭਾ ਹਲਕਾ ਮੋਹਾਲੀ ਵਿੱਚ ਯੁੱਧ ਨਸ਼ਿਆਂ ਵਿਰੁੱਧ ਦੇ ਬਾਰੇ ਵਿੱਚ ਪੁੱਛੇ ਜਾਣ ਦੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਮੋਹਾਲੀ ਵਿੱਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਕਾਫੀ ਕੰਮ ਕੀਤਾ ਜਾ ਚੁੱਕਾ ਹੈ। ਜੋ ਕੁਝ ਵੀ ਰਹਿੰਦਾ ਹੈ, ਉਸ ਉੱਤੇ ਵੀ ਜਲਦੀ ਹੀ ਕੰਮ ਕਰ ਲਿਆ ਜਾਵੇਗਾ। ਉਹਨਾਂ ਕਿਹਾ ਕਿ ਇਸ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਇਲਾਕੇ ਦੇ ਪੰਚ ਸਰਪੰਚ, ਕੌਂਸਲਰ, ਪੁਲਿਸ, ਪ੍ਰਸ਼ਾਸ਼ਨਿਕ ਅਧਿਕਾਰੀ ਅਤੇ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦੇ ਵੀ ਵੱਡੀ ਗਿਣਤੀ ਵਿੱਚ ਮੌਜੂਦ ਹਨ। ਇਹਨਾਂ ਸਭਨਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਵਿੱਚ ਆਪਣਾ ਬਣਦਾ ਯੋਗਦਾਨ ਪਾਉਂਦੇ ਰਹਿਣ ਦੀ ਗੱਲ ਆਖੀ ਹੈ, ਜੋ ਕਿ ਸਾਡੇ ਲਈ ਬੇਹਦ ਤਸੱਲੀ ਵਾਲੀ ਗੱਲ ਹੈ। ਕਿਉਂਕਿ ਸਰਕਾਰ ਦੀ ਕੋਈ ਵੀ ਮੁਹਿੰਮ ਉਦੋਂ ਹੀ ਸਫਲ ਹੋ ਸਕਦੀ ਜਦੋਂ ਲੋਕਾਂ ਦਾ ਸਹਿਯੋਗ ਮਿਲਦਾ ਰਹੇ।
       ਇਸ ਮੌਕੇ ‘ਤੇ ਯੁੱਧ ਨਸ਼ਿਆਂ ਵਿਰੁੱਧ ਜੋਨ ਇੰਚਾਰਜ ਅਨੂ ਬੱਬਰ, ਜਗਜੀਤ ਸਿੰਘ ਜ਼ਿਲ੍ਹਾ ਇੰਚਾਰਜ, ਗੁਰਜੀਤ ਸਿੰਘ ਜਿਲਾ ਵਾਈਸ ਕੁਆਰਡੀਨੇਟਰ, ਕਮਲਜੀਤ ਸਿੰਘ- ਹਲਕਾ ਕੁਆਰਡੀਨੇਟਰ, ਅਹਲਕਾਰ ਖਾਨ ਹਲਕਾ ਵਾਈਸ ਕੁਆਰਡੀਨੇਟਰ, ਮਲਕੀਤ ਨਨੂਆ ਹਲਕਾ ਵਾਈਸ ਕੋਆਰਡੀਨੇਟਰ, ਸੀਨੀਅਰ ਡਿਪਟੀ ਮੇਅਰ ਆਰ ਪੀ ਸ਼ਰਮਾ, ਡਿਪਟੀ ਮੇਅਰ ਹਰਪਾਲ ਸਿੰਘ ਚੰਨਾ, ਡੀ.ਐਸ.ਪੀ.- ਹਰਸਿਮਰਤ ਸਿੰਘ ਬੱਲ, ਵਾਈਸ ਚੇਅਰਮੈਨ ਜ਼ਿਲ੍ਹਾ ਟਰੇਡ ਵਿੰਗ ਤਰਲੋਚਨ ਸਿੰਘ ਮਟੋਰ, ਜਸਪਾਲ ਸਿੰਘ ਮਟੋਰ, ਗੁਰਪ੍ਰੀਤ ਸਿੰਘ ਬਰਿਆਲੀ, ਗੁਰਜਿੰਦਰ ਸਿੰਘ ਬੱਲੋਮਜਰਾ, ਨਰਿੰਦਰ ਸਿੰਘ ਸਰਪੰਚ, ਲਖਮੀਰ ਸਿੰਘ ਸਰਪੰਚ, ਰਣਧੀਰ ਸਿੰਘ ਸਰਪੰਚ, ਬਚਨ ਸਿੰਘ ਬੋਪਾਰਾਏ ਕੌਂਸਲਰ ਵੀ ਹਾਜ਼ਰ ਸਨ।

Leave a Reply

Your email address will not be published. Required fields are marked *