Translate Your Language

October 5, 2026 7:25 am

PUNPUN03583/19/1/2007-TC

PUNPUN03583/19/1/2007-TC

Home » ਸਿਹਤ » ਪੀਜੀਆਈ ਵਲੋਂ ਦਰਦ ਜਾਗਰੂਕਤਾ ਸਬੰਧੀ ਸੈਮੀਨਾਰ ਆਯੋਜਿਤ

ਪੀਜੀਆਈ ਵਲੋਂ ਦਰਦ ਜਾਗਰੂਕਤਾ ਸਬੰਧੀ ਸੈਮੀਨਾਰ ਆਯੋਜਿਤ

 

ਸਮਰਾਲਾ, (ਸੁਰਜੀਤ ਸਿੰਘ) ਐਸੋਸੀਏਸ਼ਨ ਆਫ਼ ਪੇਨ ਮੈਡੀਸਨ ਵੱਲੋਂ ਪੰਜਾਬ ਯੂਨੀਵਰਸਿਟੀ ਦੇ ਸਹਿਯੋਗ ਨਾਲ ਪੀਜੀਆਈ ਚੰਡੀਗੜ੍ਹ ਵਿਖੇ ਦਰਦ ਜਾਗਰੂਕਤਾ ਸਬੰਧੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਡਾ. ਰੁਪਿੰਦਰ ਕੌਰ, ਮੁਖੀ, ਭਾਈ ਘਨੱਈਆ ਜੀ ਇੰਸਟੀਚਿਊਟ ਆਫ਼ ਹੈਲਥ ਅਤੇ ਪ੍ਰੋ. ਨੰਦਲਾਲ ਸਿੰਘ, ਮੁਖੀ, ਸਰੀਰਕ ਸਿੱਖਿਆ ਵਿਭਾਗ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਸ਼ੇਸ਼ ਤੌਰ ਤੇ ਪ੍ਰੋਗਰਾਮ ਦਾ ਹਿੱਸਾ ਰਹੇ। ਪ੍ਰੋਗਰਾਮ ਦੀ ਸ਼ੁਰੂਆਤ ਕ੍ਰੋਨਿਕ ਪੇਨ ਵਿਸ਼ੇ ’ਤੇ ਪੋਸਟਰ ਅਤੇ ਰੰਗੋਲੀ ਬਣਾਉਣ ਅਤੇ ਨਾਅਰਾ ਲਿਖਣ ਦੇ ਮੁਕਾਬਲਿਆਂ ਨਾਲ ਹੋਈ। ਵਿਦਿਆਰਥੀਆਂ ਨੇ ਆਪਣੀ ਰਚਨਾਤਮਕਤਾ ਰਾਹੀਂ ਦਰਦ, ਇਸਦੇ ਪ੍ਰਭਾਵ ਅਤੇ ਇਸ ਨਾਲ ਸਬੰਧਤ ਸੰਦੇਸ਼ਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ। ਇਸ ਮੌਕੇ ਮਾਹਿਰਾਂ ਵੱਲੋਂ ਦਰਦ ਜਾਗਰੂਕਤਾ ਸਬੰਧੀ ਦੋ ਵਿਸ਼ੇਸ਼ ਲੈਕਚਰ ਕਰਵਾਏ ਗਏ। ਪ੍ਰੋ. ਬਬੀਤਾ ਘਈ ਕਨਸਲਟੈਂਟ-ਇਨ-ਚਾਰਜ, ਪੇਨ ਕਲੀਨਿਕ ਪੀਜੀਆਆਈ ਚੰਡੀਗੜ੍ਹ ਨੇ ਦੱਸਿਆ ਕਿ ਲੰਬੇ ਸਮੇਂ ਤੱਕ ਰਹਿਣ ਵਾਲਾ ਦਰਦ ਸਿਰਫ਼ ਇੱਕ ਲੱਛਣ ਨਹੀਂ ਹੈ, ਸਗੋਂ ਇਹ ਵਿਅਕਤੀ ਦੀ ਸਿਹਤ, ਰੋਜ਼ਾਨਾ ਜੀਵਨ ਅਤੇ ਜੀਵਨ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰਨ ਵਾਲੀ ਇੱਕ ਮਹੱਤਵਪੂਰਨ ਸਿਹਤ ਸਮੱਸਿਆ ਹੈ।

ਡਾ. ਵਨੀਤਾ ਆਹੂਜਾ, ਪ੍ਰੋਫੈਸਰ, ਐਨੇਸਥੀਸੀਆ ਵਿਭਾਗ ਸਰਕਾਰੀ ਹਸਪਤਾਲ ਨੇ ਗਰਦਨ ਅਤੇ ਕਮਰ ਦਰਦ ਦੇ ਆਮ ਕਾਰਨਾਂ, ਇਸ ਤੋਂ ਬਚਾਅ ਅਤੇ ਸਮੇਂ ਸਿਰ ਢੁਕਵਾਂ ਇਲਾਜ ਕਰਵਾਉਣ ਦੀ ਮਹੱਤਤਾ ’ਤੇ ਚਾਨਣਾ ਪਾਇਆ।

ਪ੍ਰੋਗਰਾਮ ਦੀ ਸਮਾਪਤੀ ਇੱਕ ਇੰਟਰਐਕਟਿਵ ਓਪਨ ਫੋਰਮ ਨਾਲ ਹੋਈ, ਜਿਸ ਵਿੱਚ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਦਰਦ ਨਾਲ ਸਬੰਧਤ ਵੱਖ-ਵੱਖ ਸਵਾਲ ਪੁੱਛੇ ਅਤੇ ਮਾਹਿਰਾਂ ਨਾਲ ਸਿੱਧਾ ਸੰਵਾਦ ਕੀਤਾ।

ਇਸ ਮੌਕੇ ਐਸੋਸੀਏਸ਼ਨ ਆਫ ਪੇਨ ਮੈਡੀਸਿਨ ਵੱਲੋਂ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਕਿ ਦਰਦ ਨੂੰ ਆਮ ਸਮਝ ਕੇ ਸਹਿੰਦੇ ਰਹਿਣਾ ਜ਼ਰੂਰੀ ਨਹੀਂ ਹੈ। ਸੰਸਥਾ ਦਾ ਉਦੇਸ਼ ਦਰਦ ਸਬੰਧੀ ਵਿਗਿਆਨਕ ਅਤੇ ਸਬੂਤ-ਆਧਾਰਿਤ ਜਾਣਕਾਰੀ ਨੂੰ ਹਸਪਤਾਲਾਂ ਅਤੇ ਕਲੀਨਿਕਾਂ ਤੋਂ ਅੱਗੇ ਸਮਾਜ ਤੱਕ ਪਹੁੰਚਾਉਣਾ, ਖ਼ਾਸ ਤੌਰ ’ਤੇ ਨੌਜਵਾਨਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਅਤੇ ਲੋਕਾਂ ਨੂੰ ਸਮੇਂ ਸਿਰ ਢੁਕਵੀਂ ਡਾਕਟਰੀ ਸਹਾਇਤਾ ਲੈਣ ਲਈ ਪ੍ਰੇਰਿਤ ਕਰਨਾ ਹੈ।

Leave a Reply

Your email address will not be published. Required fields are marked *