* 30 ਅਗਸਤ 1845 ਦੀ ਰਾਤ ਅੱਟਕ ਦੇ ਕਿਲ੍ਹੇ ਦੇ ਕਾਲੇ ਬੁਰਜ ਵਿੱਚ ਨਜ਼ਰਬੰਦ ਮਹਾਰਾਜਾ ਰਣਜੀਤ ਸਿੰਘ ਦੇ ਸਪੁੱਤਰ ਕੰਵਰ ਪਿਸ਼ੌਰਾ ਸਿੰਘ ਨੂੰ ਪ੍ਰਧਾਨ ਮੰਤਰੀ ਜਵਾਹਰ ਸਿੰਘ ਦੇ ਹੁਕਮਾਂ ਮੁਤਾਬਿਕ ਕ਼ਤਲ ਕਰ ਦਿੱਤਾ ਗਿਆ, ਉਸ ਦੀ ਲਾਸ਼ ਦੇ ਟੁਕੜੇ ਕਰਕੇ ਦਰਿਆ ਅੱਟਕ ਵਿੱਚ ਰੋੜ੍ਹ ਦਿੱਤੇ ਗਏ।
* 30 ਅਗਸਤ 1991 ਪੰਜਾਬ ਦੇ ਪਾਣੀਆਂ ਦੇ ਰਾਖੇ ਵਜੋਂ ਜਾਣੇ ਜਾਂਦੇ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਦੇ ਪਰਿਵਾਰ ਉੱਤੇ ਆਈ 29-30 ਅਗਸਤ ਨੂੰ ਕਹਿਰ ਭਰੀ ਰਾਤ…
ਪੰਜਾਬ ਦੀ ਧਰਤੀ ‘ਤੇ ਜਦੋਂ ਪੁਲਿਸ ਨੇ ਜ਼ੁਲਮਾਂ ਦੀ ਅੱਤ ਚੁੱਕ ਲਈ ਅਤੇ ਆਏ ਦਿਨ ਪੰਜਾਬ ਪੁਲਿਸ ਵੱਲੋਂ ਸਿੱਖ ਪਰਿਵਾਰਾਂ ਉੱਤੇ ਆਨੇ-ਬਹਾਨੇ ਤਸ਼ੱਦਦ ਕੀਤਾ ਜਾਣ ਲੱਗੇ ਤਾਂ ਜੁਝਾਰੂ ਯੋਧਿਆਂ ਨੇ ਇਹਨਾਂ ਹੋ ਰਹੇ ਜ਼ੁਲਮਾਂ ਨੂੰ ਠੱਲ੍ਹ ਪਾਉਣ ਲਈ ਬੜੇ ਹੀ ਯੋਜਨਾਬੰਦ ਤਰੀਕੇ ਨਾਲ ਚੰਡੀਗੜ੍ਹ ਦੇ ਐਸਐਸਪੀ ਬੁੱਚੜ ਸੁਮੇਧ ਸੈਣੀ ਦੀ ਕਾਰ ਉਡਾ ਦਿੱਤੀ। ਜਿਸ ਵਿੱਚ ਉਸ ਦਾ ਡਰਾਇਵਰ ਅਤੇ ਬਾਡੀਗਾਰਡ ਮਾਰੇ ਗਏ ਪਰ ਉਹ ਬਚ ਤਾਂ ਗਿਆ ਪਰ ਸਖ਼ਤ ਜ਼ਖਮੀ ਹੋ ਗਿਆ।
ਪੰਜਾਬ ਦੀ ਧਰਤੀ ‘ਤੇ ਜਦੋਂ ਪੁਲਿਸ ਨੇ ਜ਼ੁਲਮਾਂ ਦੀ ਅੱਤ ਚੁੱਕ ਲਈ ਅਤੇ ਆਏ ਦਿਨ ਪੰਜਾਬ ਪੁਲਿਸ ਵੱਲੋਂ ਸਿੱਖ ਪਰਿਵਾਰਾਂ ਉੱਤੇ ਆਨੇ-ਬਹਾਨੇ ਤਸ਼ੱਦਦ ਕੀਤਾ ਜਾਣ ਲੱਗੇ ਤਾਂ ਜੁਝਾਰੂ ਯੋਧਿਆਂ ਨੇ ਇਹਨਾਂ ਹੋ ਰਹੇ ਜ਼ੁਲਮਾਂ ਨੂੰ ਠੱਲ੍ਹ ਪਾਉਣ ਲਈ ਬੜੇ ਹੀ ਯੋਜਨਾਬੰਦ ਤਰੀਕੇ ਨਾਲ ਚੰਡੀਗੜ੍ਹ ਦੇ ਐਸਐਸਪੀ ਬੁੱਚੜ ਸੁਮੇਧ ਸੈਣੀ ਦੀ ਕਾਰ ਉਡਾ ਦਿੱਤੀ। ਜਿਸ ਵਿੱਚ ਉਸ ਦਾ ਡਰਾਇਵਰ ਅਤੇ ਬਾਡੀਗਾਰਡ ਮਾਰੇ ਗਏ ਪਰ ਉਹ ਬਚ ਤਾਂ ਗਿਆ ਪਰ ਸਖ਼ਤ ਜ਼ਖਮੀ ਹੋ ਗਿਆ।ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਜਦੋਂ ਉਹ ਬੁੱਚੜ ਪੀ ਜੀ ਆਈ ਵਿੱਚ ਦਾਖਲ ਸੀ ਤਾਂ ਸਰਕਾਰੀ ਸ਼ਹਿ ਪ੍ਰਾਪਤ ਨਿਹੰਗ ਬਾਣੇ ਅੰਦਰ ਲੁਕਿਆ ਪੰਜਾਬ ਦਾ ਗਦਾਰ ਲੁਟੇਰਾ ਧੀਆਂ-ਭੈਣਾਂ ਦੀਆਂ ਇਜ਼ਤਾਂ ਨਾਲ ਖਿਲਵਾੜ ਕਰਨ ਵਾਲਾ ਦੁਸ਼ਟ ਪਾਪੀ ਅਜੀਤ ਪੂਹਲਾ ਉਸ ਦਾ ਹਾਲ ਪੁੱਛਣ ਗਿਆ ਅਤੇ ਮਿਲਣ ਉਪਰੰਤ ਉਸ ਨੇ ਪੱਤਰਕਾਰਾਂ ਵਿੱਚ ਰੋਹਬ ਮਾਰਦਿਆਂ ਕਿਹਾ ਕਿ ਸੁਮੇਧ ਸੈਣੀ ਉਪਰ ਹੋਏ ਹਮਲੇ ਦਾ ਬਦਲਾ ਲਿਆ ਜਾਵੇਗਾ।
ਫ਼ਿਰ ਇਹ ਪਾਪੀ ਅਜੀਤ ਪੂਹਲਾ ਆਪਣੇ ਹਥਿਆਰਬੰਦ ਗੁੰਡਿਆਂ ਨੂੰ ਨਾਲ ਲੈਕੇ ਰਾਤ ਨੂੰ ਜਾ ਪਹੁੰਚਿਆ ਪਿੰਡ ਜਟਾਣੇ ਦੀ ਜੂਹ ‘ਤੇ। ਜਦੋਂ ਇਸ ਨੇ ਭਾਈ ਬਲਵਿੰਦਰ ਸਿੰਘ ਜੀ ਜਟਾਣਾ ਦੇ ਘਰ ਦਾ ਬੂਹਾ ਖੜਕਾਇਆ ਤਾਂ ਬਸ ਅੰਦਰੋਂ ਖੁੱਲ੍ਹਦੇ ਸਾਰ ਹੀ ਇਹਨਾਂ ਗੁੰਡਿਆਂ ਨੇ ਗੋਲੀਆਂ ਦਾ ਮੀਂਹ ਵਰਸਾ ਦਿੱਤਾ। ਜਿਸ ਵਿੱਚ ਭਾਈ ਬਲਵਿੰਦਰ ਸਿੰਘ ਜਟਾਣਾ ਜੀ ਦੀ ਦਾਦੀ ਬੀਬੀ ਦਵਾਰਕੀ ਕੌਰ ਜੀ, ਮਾਸੀ ਜਸਮੇਰ ਕੌਰ ਜੀ, ਭੈਣ ਮਨਪ੍ਰੀਤ ਕੌਰ ਜੀ ਅਤੇ ਭਾਣਜਾ ਹਰਸਿਮਰਨਜੀਤ ਸਿੰਘ (ਪੁੱਤਰ ਸੁਰਿੰਦਰ ਕੌਰ) ਸ਼ਹੀਦੀ ਪਾ ਗਏ ਅਤੇ ਕਾਤਲ ਟੋਲਾ ਜਾਣ ਲੱਗਾ ਸਾਰੇ ਘਰ ਨੂੰ ਅੱਗ ਦੇ ਹਵਾਲੇ ਕਰ ਗਿਆ। * 30 ਅਗਸਤ 1987 -ਭਾਈ ਅਨੋਖ ਸਿੰਘ ਬੱਬਰ ਨੂੰ ਤਰਨਤਾਰਨ ਦੀ ਵੈਰੋਵਾਲ ਥਾਣੇ ਦੀ ਪੁਲਿਸ ਵੱਲੋਂ ਭਾਰੀ ਤਸ਼ੱਦਦ ਕਰਕੇ ਸ਼ਹੀਦ ਕਰ ਦਿੱਤਾ ਗਿਆ ਤੇ ਉਨ੍ਹਾਂ ਦੀ ਲਾਸ਼ ਨੂੰ ਬਿਆਸ ਦਰਿਆ ਵਿੱਚ ਰੋੜ ਦਿੱਤਾ।
-ਮੰਗਤ ਸਿੰਘ ਸੈਦਪੁਰ (ਸਟਾਫ ਰਿਪੋਰਟਰ), ਚੰਡੀਗੜ੍ਹ। ਮੋਬਾਇਲ : 70877-76975.


