ਮਾਛੀਵਾੜਾ ਸਾਹਿਬ, 30 ਅਗਸਤ (ਅੰਮ੍ਰਿਤਪਾਲ)-ਸਾਹਿਤ ਦੀ ਦੁਨੀਆਂ ਚ ਆਪਣਾ ਵੱਖਰਾ ਪ੍ਰਭਾਵ ਛੱਡਣ ਵਾਲੇ ਨਾਮੀ ਸਾਹਿਤਕਾਰ ਤਰਲੋਚਨ ਸਿੰਘ ਲੋਟੇ (ਟੀ-ਲੋਚਨ) ਨਹੀਂ ਰਹੇ। ਉਹ ਅੱਜ ਐਤਵਾਰ ਬਾਅਦ ਦੁਪਹਿਰ ਕਰੀਬ 3:30 ਵਜੇ ਇਸ ਫ਼ਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ। ਬੇਹੱਦ ਨਰਮ ਤੇ ਮੁਸਕਰਾਹਟ ਬਿਖੇਰਨ ਵਾਲੇ ਟੀ-ਲੋਚਨ ਨੇ ਆਪਣੇ ਸਾਹਿਤਕ ਜੀਵਨ ‘ਚ ਅਨੇਕਾਂ ਰਚਨਾਵਾਂ ਸਾਹਿਤ ਪ੍ਰੇਮੀਆਂ ਦੀ ਝੋਲੀ ਪਾਈਆਂ।
ਉਹ ਪਿਛਲੇ ਕੁਝ ਸਮੇਂ ਤੋਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਜੂਝ ਰਹੇ ਸਨ। ਉਹਨਾਂ ਦੀ ਇਸ ਬੇਵਕਤੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਨ ਵਾਲਿਆਂ ‘ਚ ਮਾ. ਰਘਬੀਰ ਸਿੰਘ ਭਰਤ, ਡਾ. ਪਰਮਿੰਦਰ ਸਿੰਘ ਬੈਨੀਪਾਲ, ਐਸ. ਨਸੀਮ, ਨਿਰੰਜਣ ਸੂਖਮ, ਸੁਰਜੀਤ ਵਿਸ਼ਦ, ਐਡਵੋਕੇਟ ਦਲਜੀਤ ਸ਼ਾਹੀ, ਐਡਵੋਕੇਟ ਨਰਿੰਦਰ ਸ਼ਰਮਾ, ਐਡਵੋਕੇਟ ਪਰਮਿੰਦਰ ਸਿੰਘ ਗਿੱਲ, ਰਾਜਵਿੰਦਰ ਸਮਰਾਲਾ, ਦੀਪ ਦਿਲਬਰ, ਗੁਰਦੀਪ ਕੌਰ, ਮਲਕੀਤ ਸਿੰਘ ਪਵਾਤ, ਸਮਾਜਸੇਵੀ ਸ਼ਿਵ ਕੁਮਾਰ ਸ਼ਿਵਲੀ, ਅੰਮ੍ਰਿਤਪਾਲ ਦੇ ਨਾਂਅ ਸ਼ਾਮਿਲ ਹਨ।


