Home » Uncategorized » ਕੌਮੀ ਇਨਸਾਫ ਮੋਰਚੇ ਵੱਲੋਂ 28 ਜੁਲਾਈ ਨੂੰ ਸਾਰੀਆਂ ਪੰਥਕ, ਕਿਸਾਨ ਜਥੇਬੰਦੀਆਂ, ਪੰਥ ਪੰਜਾਬ ਦਰਦੀ ਸ਼ਖਸ਼ੀਅਤਾਂ ਨੂੰ ਕਿਸਾਨ ਭਵਨ ‘ਚ 11 ਵਜੇ ਨੁਮਾਇੰਦਾ ਮੀਟਿੰਗ ਵਿੱਚ ਪੁੱਜਣ ਦੀ ਕੀਤੀ ਅਪੀਲ : ਸਰਪ੍ਰਸਤ ਬਾਪੂ ਗੁਰਚਰਨ ਸਿੰਘ/ਮੁੱਖ ਬੁਲਾਰਾ ਗੁਰਦੀਪ ਸਿੰਘ ਬਠਿੰਡਾ

ਕੌਮੀ ਇਨਸਾਫ ਮੋਰਚੇ ਵੱਲੋਂ 28 ਜੁਲਾਈ ਨੂੰ ਸਾਰੀਆਂ ਪੰਥਕ, ਕਿਸਾਨ ਜਥੇਬੰਦੀਆਂ, ਪੰਥ ਪੰਜਾਬ ਦਰਦੀ ਸ਼ਖਸ਼ੀਅਤਾਂ ਨੂੰ ਕਿਸਾਨ ਭਵਨ ‘ਚ 11 ਵਜੇ ਨੁਮਾਇੰਦਾ ਮੀਟਿੰਗ ਵਿੱਚ ਪੁੱਜਣ ਦੀ ਕੀਤੀ ਅਪੀਲ : ਸਰਪ੍ਰਸਤ ਬਾਪੂ ਗੁਰਚਰਨ ਸਿੰਘ/ਮੁੱਖ ਬੁਲਾਰਾ ਗੁਰਦੀਪ ਸਿੰਘ ਬਠਿੰਡਾ

ਚੰਡੀਗੜ੍ਹ 26 ਜੁਲਾਈ (ਮੰਗਤ ਸਿੰਘ ਸੈਦਪੁਰ/ਚਰਨ ਸਿੰਘ ਮੈਂਣ ਮਾਜਰੀ) : ਬੰਦੀ ਸਿੰਘਾਂ ਦੀਆਂ ਰਿਹਾਈਆਂ ਲਈ ਚਾਰ ਸਾਲਾਂ ਤੋਂ ਮੁਹਾਲੀ ਚੰਡੀਗੜ੍ਹ ਸਰਹੱਦ ਉੱਪਰ ਸ਼ਾਂਤਮਈ ਅਤੇ ਬਹੁਤ ਸਫਲਤਾ ਨਾਲ ਮੋਰਚਾ ਚੱਲ ਰਿਹਾ ਹੈ। ਭਾਰਤ ਸਰਕਾਰ ਅਤੇ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਕਿ ਗ੍ਰਹਿ ਮੰਤਰੀ ਦਾ ਮੁਲਾਜ਼ਮ ਅਤੇ ਪੰਥ ਪੰਜਾਬ ਦਾ ਰਿਹਾਈਆਂ ਨਾ ਕਰਨ ਦਾ ਇੱਕੋ ਇੱਕ ਕਾਰਨ ਪੰਥ ਪੰਜਾਬ ਦੇ ਅਣਖੀਲੇ ਜਜ਼ਬੇ ਅਤੇ ਜਜ਼ਬਾਤ ਨੂੰ ਦਬਾਉਣ ਦਾ ਹੈ ਕਿਉਂਕਿ ਜਿਨ੍ਹਾਂ ਨੇ ਪੰਜਾਬ ਅਤੇ ਦੇਸ਼ ਦੀ   ਸੋਨੇ ਦੀ ਚਿੜੀ ਨੂੰ ਲੁੱਟਿਆ ਅਤੇ ਕੁੱਟਿਆ ਉਨਾਂ ਦੀਆਂ ਪਾਪੀ ਰੂਹਾਂ ਕੰਬ ਰਹੀਆਂ ਹਨ। ਇਹ ਪਾਪੀ ਰੂਹਾਂ ਦਲਾਲਾਂ, ਲੁਟੇਰਿਆਂ ਦੀ ਗਿਣਤੀ ਅੱਧਾ ਪਰਸੈਂਟ ਵੀ ਨਹੀਂ ਹੈ। ਪ੍ਰੰਤੂ ਇਹ ਸਾਰੀਆਂ ਪਾਪੀ ਰੂਹਾਂ ਇਕੱਠੀਆਂ ਹਨ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੌਮੀ ਇਨਸਾਫ ਮੋਰਚੇ ਦੇ ਸਰਪ੍ਰਸਤ ਬਾਪੂ ਗੁਰਚਰਨ ਸਿੰਘ ਅਤੇ ਮੁੱਖ ਬੁਲਾਰਾ ਜਥੇਦਾਰ ਗੁਰਦੀਪ ਸਿੰਘ ਬਠਿੰਡਾ ਨੇ ਕਿਹਾ ਕਿ ਕੌਮੀ ਇਨਸਾਫ ਮੋਰਚੇ ਵੱਲੋਂ ਆਰ-ਪਾਰ ਦੀ ਲੜਾਈ ਲੜਨ ਦਾ ਐਲਾਨ ਕੀਤਾ ਗਿਆ ਹੈ। ਅਸੀਂ ਪੰਜਾਬ ਦੇ 99.75% ਲੋਕਾਂ ਨੂੰ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਸੱਚ ਅਤੇ ਝੂਠ, ਮਜ਼ਲੂਮ ਅਤੇ ਜਾਬਰ , ਲੁਟੇਰੇ ਅਤੇ ਲੁੱਟੇ ਜਾਣ ਵਾਲੇ, ਇਨਸਾਫ ਅਤੇ ਬੇਇਨਸਾਫੀ ਦੀ ਜੰਗ ਵਿੱਚ ਚੁੱਪ ਰਹਿਣਾ ਜਾਬਰਾਂ ਲੁਟੇਰਿਆਂ ਅਤੇ ਪਾਪੀ ਰੂਹਾਂ ਦਾ ਸਾਥ ਦੇਣਾ ਹੈ। ਇਸ ਲਈ ਅਸੀਂ ਸੰਸਾਰ ਭਰ ਵਿੱਚ ਵਸਦੇ ਸਿੱਖ ਭਾਈਚਾਰੇ ਨੂੰ ਅਤੇ ਪੰਜਾਬ ਵਿੱਚ ਵਸਦੇ ਸਮੁੱਚੇ ਪੰਜਾਬੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ 15 ਅਗਸਤ ਨੂੰ ਇੱਕ ਦਿਨ ਲਈ ਸਰਕਾਰਾਂ ਪ੍ਰਤੀ ਰੁੱਸੇ ਹੋਣ ਦਾ ਪ੍ਰਗਟਾਵਾ ਕਰਨ। ਆਪਣੇ ਘਰ ਵਿੱਚ ਬੈਠ ਕੇ ਜਾਂ ਜੋ ਵੀ ਰੋਸ ਮਾਰਚ ਵਿੱਚ ਸਾਈਕਲ, ਮੋਟਰਸਾਈਕਲ, ਕਾਰਾ, ਬੱਸਾਂ ਰਾਹੀਂ ਚੰਡੀਗੜ੍ਹ ਮੁਹਾਲੀ ਸਰਹੱਦ ਮੋਰਚੇ ਵਿੱਚ ਸ਼ਾਮਿਲ ਹੋਵੇ ਅਤੇ 15 ਅਗਸਤ ਨੂੰ ਰਾਜ ਭਵਨ ਪੰਜਾਬ ਵੱਲ ਸ਼ਾਂਤਮਈ ਰੋਸ ਮਾਰਚ ਵਿੱਚ ਸ਼ਾਮਿਲ ਹੋਈਏ।  ਇੱਕ ਦਿਨ ਦਾ ਰੋਸ ਪ੍ਰਗਟਾਵਾ ਸਾਡੀ ਜਿੱਤ ਦੀ ਗਰੰਟੀ ਹੈ। ਇਹ ਫੈਸਲਾ ਤੁਹਾਡੇ ਹੱਥ ਹੈ ਕਿ ਅਸੀਂ ਆਪਣੀ ਧਰਤੀ ਉੱਪਰ ਜਾਬਰਾਂ ਅਤੇ ਲੁਟੇਰਿਆਂ ਦੇ ਅੱਗੇ ਧੌਣ ਨੀਵੀਂ ਕਰਕੇ ਜਿਉਣਾ ਹੈ ਜਾਂ ਆਪਣੇ ਕੁਰਬਾਨੀਆਂ ਭਰੇ ਇਤਿਹਾਸ ਤੋਂ ਪ੍ਰੇਰਨਾ ਲੈ ਕੇ ਸਿਰ ਉੱਚਾ ਕਰਕੇ ਜਿਉਣਾ ਹੈ। 28 ਜੁਲਾਈ ਨੂੰ ਕਿਸਾਨ ਭਵਨ ਵਿੱਚ 11 ਵਜੇ ਸਾਰੇ ਜਥੇਬੰਦੀਆਂ ਦੇ ਆਗੂਆਂ ਨੂੰ ਪੁੱਜਣ ਦੀ ਨਿਮਰਤਾ ਸਹਿਤ ਬੇਨਤੀ ਹੈ।

Leave a Reply

Your email address will not be published. Required fields are marked *

ਕੌਮੀ ਇਨਸਾਫ ਮੋਰਚੇ ਵੱਲੋਂ 28 ਜੁਲਾਈ ਨੂੰ ਸਾਰੀਆਂ ਪੰਥਕ, ਕਿਸਾਨ ਜਥੇਬੰਦੀਆਂ, ਪੰਥ ਪੰਜਾਬ ਦਰਦੀ ਸ਼ਖਸ਼ੀਅਤਾਂ ਨੂੰ ਕਿਸਾਨ ਭਵਨ ‘ਚ 11 ਵਜੇ ਨੁਮਾਇੰਦਾ ਮੀਟਿੰਗ ਵਿੱਚ ਪੁੱਜਣ ਦੀ ਕੀਤੀ ਅਪੀਲ : ਸਰਪ੍ਰਸਤ ਬਾਪੂ ਗੁਰਚਰਨ ਸਿੰਘ/ਮੁੱਖ ਬੁਲਾਰਾ ਗੁਰਦੀਪ ਸਿੰਘ ਬਠਿੰਡਾ