Home » Uncategorized » ਖਾਲਸਾ ਪੰਥ ਦੀ ਡਿੱਗੀ ਪੱਗ ਨੂੰ ਮੁੜ ਖਾਲਸਾ ਪੰਥ ਦੇ ਸਿਰ ‘ਤੇ ਰੱਖਣ ਵਾਲੇ ਮਲੋਆ ਪਰਿਵਾਰ ਦੀਆਂ ਕੁਰਬਾਨੀਆਂ ਨੂੰ ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆ ‘ਤੇ ਰਹਿੰਦੀ ਦੁਨੀਆਂ ‘ਚ ਰਹੇਗਾ ਹਮੇਸ਼ਾ ਯਾਦ : ਸ. ਸਿਮਰਨਜੀਤ ਸਿੰਘ ਮਾਨ

ਖਾਲਸਾ ਪੰਥ ਦੀ ਡਿੱਗੀ ਪੱਗ ਨੂੰ ਮੁੜ ਖਾਲਸਾ ਪੰਥ ਦੇ ਸਿਰ ‘ਤੇ ਰੱਖਣ ਵਾਲੇ ਮਲੋਆ ਪਰਿਵਾਰ ਦੀਆਂ ਕੁਰਬਾਨੀਆਂ ਨੂੰ ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆ ‘ਤੇ ਰਹਿੰਦੀ ਦੁਨੀਆਂ ‘ਚ ਰਹੇਗਾ ਹਮੇਸ਼ਾ ਯਾਦ : ਸ. ਸਿਮਰਨਜੀਤ ਸਿੰਘ ਮਾਨ

ਖਾਲਸਾ ਪੰਥ ਦੀ ਸਰਬ ਉੱਚ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਭਾਈ ਜਗਤਾਰ ਸਿੰਘ ਨੇ ਬੀਬੀ ਜਸਵਿੰਦਰ ਕੌਰ ਦੇ ਅਚਾਨਕ ਹੋਏ ਦਿਹਾਂਤ ‘ਤੇ ਕੀਤਾ ਗਹਿਰੇ ਦੁੱਖ ਦਾ ਪ੍ਰਗਟਾਵਾ : ਸਰਪਰਸਤ ਬਾਪੂ ਗੁਰਚਰਨ ਸਿੰਘ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 26 ਜੁਲਾਈ (ਮੰਗਤ ਸਿੰਘ ਸੈਦਪੁਰ) : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜੁਝਾਰੂ ਆਗੂ ਪਰਵਿੰਦਰ ਸਿੰਘ ਮਲੋਆ ਦੀ ਪਤਨੀ ਬੀਬੀ ਜਸਵਿੰਦਰ ਕੌਰ ਦਾ ਅਚਾਨਕ ਸਦੀਵੀ ਦੁਖਦਾਇਕ ਵਿਛੋੜਾ ਪਰਿਵਾਰ, ਰਿਸ਼ਤੇਦਾਰਾਂ, ਸਾਕ ਸਬੰਧੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਬੀਬੀ ਜਸਵਿੰਦਰ ਕੌਰ ਮਲੋਆ ਦੀ ਆਤਮਿਕ ਸ਼ਾਂਤੀ ਲਈ ਭਗਤ ਰਵਿਦਾਸ ਭਵਨ ਫੇਜ਼ -7 ਵਿਖੇ ਰੱਖੇ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਅੰਤਿਮ ਅਰਦਾਸ ਵਿੱਚ ਸ਼ਾਮਿਲ ਮੌਕੇ ਇਕੱਤਰ ਸੰਗਤਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਬੀਬੀ ਜਸਵਿੰਦਰ ਕੌਰ ਦੀ ਉਮਰ ਫਿਲਹਾਲ ਵਿਛੋੜਾ ਦੇਣ ਦੀ ਨਹੀਂ ਸੀ। ਉਹਨਾਂ ਨੂੰ ਬਹੁਤ ਦੁੱਖ ਮਹਿਸੂਸ ਹੋ ਰਿਹਾ ਹੈ ਕਿ ਬੀਬੀ ਜਸਵਿੰਦਰ ਕੌਰ ਦੇ ਅਚਾਨਕ ਦਿਹਾਂਤ ਹੋਣ ਕਾਰਨ ਸਿੱਖ ਕੌਮ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਪਰਵਿੰਦਰ ਸਿੰਘ ਮਲੋਆ ਦੇ ਪਰਿਵਾਰ ਦੀ ਖਾਲਸਾ ਪੰਥ ਦੇ ਸੁਨਹਿਰੀ ਇਤਿਹਾਸ ਕੁਰਬਾਨੀਆਂ ਭਰਿਆ ਇਤਿਹਾਸ ਹੈ। ਜਿਸ ਦੇ ਭਰਾ ਸ਼ਹੀਦ ਭਾਈ ਬੇਅੰਤ ਸਿੰਘ ਮਲੋਆ ਨੇ ਖਾਲਸਾ ਪੰਥ ਦੀ ਸਰਬਉੱਚ ਅਦਾਲਤ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਭਾਰਤੀ ਫੌਜਾਂ ਨੂੰ ਹਮਲਾ ਕਰਕੇ ਢੇਰੀ ਕਰਨ ਦੇ ਹੁਕਮ ਦੇਣ ਵਾਲੀ ਪਾਪਣ ਇੰਦਰਾ ਗਾਂਧੀ ਨੂੰ ਸੋਧਾ ਲਾ ਕੇ ਖਾਲਸਾ ਪੰਥ ਦੀ ਡਿੱਗੀ ਪੱਗ ਨੂੰ ਮੁੜ ਸਾਡੇ ਸਿਰਾਂ ਉੱਤੇ ਰੱਖਿਆ। ਉਹਨਾਂ ਕਿਹਾ ਕਿ ਭਾਈ ਪਰਵਿੰਦਰ ਸਿੰਘ ਮਲੋਆ ਦਾ ਪੰਥਕ ਕਾਰਜਾਂ ਵਿੱਚ ਪਾਏ ਜਾ ਰਹੇ ਯੋਗਦਾਨ ਦਾ ਸਿਹਰਾ ਬੀਬੀ ਜਸਵਿੰਦਰ ਕੌਰ ਸਿਰ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪਰਵਿੰਦਰ ਸਿੰਘ ਮਲੋਆ ਨੂੰ ਸਿਰੋਪਾਓ ਦੀ ਬਖਸ਼ਿਸ਼ ਕੀਤੀ। ਇਸ ਮੌਕੇ ਕੌਮੀ ਇਨਸਾਫ ਮੋਰਚੇ ਦੇ ਸਰਪ੍ਰਸਤ ਬਾਪੂ ਗੁਰਚਰਨ ਸਿੰਘ ਨੇ ਇਸ ਮੌਕੇ ਬੀਬੀ ਜਸਵਿੰਦਰ ਕੌਰ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਭਾਈ ਜਗਤਾਰ ਸਿੰਘ ਵੱਲੋਂ ਬੀਬੀ ਜਸਵਿੰਦਰ ਕੌਰ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਦੱਸਿਆ ਕਿ ਜਦੋਂ ਉਹਨਾਂ ਦੇ ਸਵਰਗਵਾਸ ਹੋਣ ਦੀ ਜਥੇਦਾਰ ਭਾਈ ਜਗਤਾਰ ਸਿੰਘ ਨੂੰ ਉਹਨਾਂ ਦੇ ਮੁਲਾਕਾਤੀ ਭਾਈ ਇਕਬਾਲ ਸਿੰਘ ਵੱਲੋਂ ਖਬਰ ਮਿਲੀ ਤਾਂ ਉਹਨਾਂ ਬਹੁਤ ਦੁੱਖ ਮਹਿਸੂਸ ਕੀਤਾ ਕਿਉਂਕਿ ਭਾਈ ਪਰਵਿੰਦਰ ਸਿੰਘ ਮਲੋਆ ਦੇ ਪਰਿਵਾਰ ਦੀ ਇਤਿਹਾਸਿਕ ਕੁਰਬਾਨੀਆਂ ਹਨ। ਜਿਨਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਅਤੇ ਇਸ ਪਰਿਵਾਰ ਵੱਲੋਂ ਕੀਤੀਆਂ ਕੁਰਬਾਨੀਆਂ ਅੱਗੇ ਖਾਲਸਾ ਪੰਥ ਹਮੇਸ਼ਾ ਸ਼ਰਧਾ ਦੇ ਫੁੱਲ ਭੇਂਟ ਕਰਦਾ ਰਹੇਗਾ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਭਾਈ ਪਰਵਿੰਦਰ ਸਿੰਘ ਮਲੋਆ 7 ਫਰਵਰੀ 2023 ਤੋਂ ਲੱਗੇ ਕੌਮੀ ਇਨਸਾਫ ਮੋਰਚੇ ਵਿੱਚ ਆਪਣੀ ਹਾਜ਼ਰੀ ਭਰਦੇ ਹਨ ਅਤੇ ਜਦੋਂ ਵੀ ਕੌਮੀ ਇਨਸਾਫ ਮੋਰਚੇ ਵੱਲੋਂ ਕੋਈ ਵੀ ਮੀਟਿੰਗ, ਰੋਸ ਮੁਜ਼ਾਰਾ ਜਾਂ ਧਰਨਾ ਲਾਉਣਾ ਹੋਵੇ ਤਾਂ ਪਰਵਿੰਦਰ ਸਿੰਘ ਮਲੋਆ ਦੀ ਅਹਿਮ ਭੂਮਿਕਾ ਹੁੰਦੀ ਹੈ। ਉਹਨਾਂ ਕਿਹਾ ਕਿ ਇਹ ਸਭ ਕੁਝ ਬੀਬੀ ਜਸਵਿੰਦਰ ਕੌਰ ਦੇ ਸਹਿਯੋਗ ਨਾਲ ਹੀ ਪਰਵਿੰਦਰ ਸਿੰਘ ਵੱਲੋਂ ਸੇਵਾ ਨਿਭਾਈ ਗਈ ਹੈ। ਬਾਪੂ ਗੁਰਚਰਨ ਸਿੰਘ ਜੀ ਨੇ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਵਾਹਿਗੁਰੂ ਉਹਨਾਂ ਨੂੰ ਜ਼ਿੰਦਗੀ ਵਿੱਚ ਹੋਈਆਂ ਭੁੱਲਾਂ ਚੁੱਕਾਂ ਨੂੰ ਮੁਆਫ ਕਰਕੇ ਆਪਣੇ ਚਰਨਾਂ ‘ਚ ਨਿਵਾਸ ਬਖਸ਼ਣ। ਇਸ ਮੌਕੇ ਕੌਮੀ ਇਨਸਾਫ ਮੋਰਚੇ ਦੇ ਮੁੱਖ ਬੁਲਾਰੇ ਜਥੇਦਾਰ ਗੁਰਦੀਪ ਸਿੰਘ ਬਠਿੰਡਾ ਨੇ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਭਾਈ ਪਰਵਿੰਦਰ ਸਿੰਘ ਮਲੋਆ ਵੱਲੋਂ ਪੰਥਕ ਕਾਰਜਾਂ ਵਿੱਚ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ ਅਤੇ ਬੀਬੀ ਜਸਵਿੰਦਰ ਕੌਰ ਦਾ ਇਹਨਾਂ ਕਾਰਜਾਂ ਵਿੱਚ ਬਹੁਤ ਵੱਡੇ ਪੱਧਰ ‘ਤੇ ਸਹਿਯੋਗ ਰਿਹਾ ਹੈ। ਉਹਨਾਂ ਕਿਹਾ ਕਿ ਭਾਈ ਪਰਵਿੰਦਰ ਸਿੰਘ ਮਲੋਆ ਪੰਥਕ ਪਰਿਵਾਰ ਨਾਲ ਸੰਬੰਧਿਤ ਹਨ। ਜਿਨਾਂ ਦੀਆਂ ਖਾਲਸਾ ਪੰਥ ਲਈ ਅਹਿਮ ਕੁਰਬਾਨੀਆਂ ਨੂੰ ਸਿੱਖ ਇਤਿਹਾਸ ਵਿੱਚ ਰਹਿੰਦੀ ਦੁਨੀਆਂ ਤੱਕ ਯਾਦ ਰੱਖਿਆ ਜਾਵੇਗਾ ਅਤੇ ਹਮੇਸ਼ਾ ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆ ਉੱਤੇ ਸਦੀਵੀ ਉਕਰਿਆ ਰਹੇਗਾ। ਯੂਨਾਈਟਿਡ ਅਕਾਲੀ ਦਲ ਵੱਲੋਂ ਭਾਈ ਪਰਵਿੰਦਰ ਸਿੰਘ ਮਲੋਆ ਨੂੰ ਵਿਸ਼ੇਸ਼ ਤੌਰ ‘ਤੇ ਸਰੋਪਾ ਦਿੱਤਾ ਗਿਆ।  ਇਸ ਮੌਕੇ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਮਲੋਆ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਮਹਿੰਦਰ ਪਾਲ ਸਿੰਘ ਪਟਿਆਲਾ, ਜਿਲਾ ਪ੍ਰਧਾਨ ਦਲਜੀਤ ਸਿੰਘ ਕੁੰਬੜਾ, ਜਥੇਦਾਰ ਬਲਕਾਰ ਸਿੰਘ ਭੁੱਲਰ, ਯੂਥ ਆਗੂ ਹਰਜੀਤ ਸਿੰਘ ਚਿਤਾਮਲਾ, ਜਨਰਲ ਸਕੱਤਰ ਰਣਜੀਤ ਸਿੰਘ ਸੰਤੋਖਗੜ੍ਹ, ਬਲਵਿੰਦਰ ਸਿੰਘ ਕਾਲਾ ਝਾੜ ਸਾਹਿਬ, ਸਰਦਾਰ ਪਾਲ ਸਿੰਘ ਘੜੂੰਆਂ, ਬੰਦੀ ਸਿੰਘ ਕਿਸਾਨ ਆਗੂ ਬਲਜੀਤ ਸਿੰਘ ਭਾਊ, ਭਾਈ ਤਜਿੰਦਰ ਸਿੰਘ ਹਾਈਜੈਕਰ, ਕੌਂਸਲਰ ਪਰਮਜੀਤ ਸਿੰਘ ਕਾਹਲੋ, ਕੌਂਸਲਰ ਅਨੁਰਾਧਾ ਅਨੰਦ, ਕਰਨੈਲ ਸਿੰਘ ਪੰਜੋਲੀ, ਬੀਬੀ ਅੰਮ੍ਰਿਤ ਕੌਰ ਸਪੁੱਤਰੀ ਸ਼ਹੀਦ ਭਾਈ ਬੇਅੰਤ ਸਿੰਘ ਮਲੋਆ, ਭਾਈ ਗੁਰਜੰਟ ਸਿੰਘ ਸੀਲ ਪਟਿਆਲਾ, ਉੱਘੇ ਸਮਾਜ ਸੇਵੀ ਆਗੂ ਅਵਤਾਰ ਸਿੰਘ ਨਗਲਾ, ਸੀਨੀਅਰ ਯੂਥ ਆਗੂ ਸੁਖਵਿੰਦਰ ਸਿੰਘ ਭਾਟੀਆ, ਭਾਈ ਅਮਨਦੀਪ ਸਿੰਘ ਬਠਿੰਡਾ, ਮਨਜਿੰਦਰ ਸਿੰਘ ਮੋਹਾਲੀ, ਬੀਬੀ ਹਰਵਿੰਦਰ ਕੌਰ, ਬੀਬੀ ਰਜਿੰਦਰ ਕੌਰ ਸਰਾਂ, ਅਮਨਦੀਪ ਸਿੰਘ ਭੱਟੀ, ਰੇਸ਼ਮ ਸਿੰਘ ਕਾਹਲੋ, ਬਹਾਦਰ ਸਿੰਘ, ਹਰਭਜਨ ਸਿੰਘ ਕਸ਼ਮੀਰੀ, ਗੁਰਵਿੰਦਰ ਸਿੰਘ, ਅਮਨਦੀਪ ਸਿੰਘ ਸਿੱਧੂ, ਮਹਿੰਦਰ ਸਿੰਘ, ਲਖਬੀਰ ਸਿੰਘ ਰੁਪਾਲਹੇੜੀ, ਮੱਖਣ ਸਿੰਘ, ਤਰਸੇਮ ਸਿੰਘ, ਆਇ ਪੰਥਕ ਸ਼ਹੀਦਾਂ ਸ਼ਾਮਿਲ ਸਨ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਰਨਲ ਸਕੱਤਰ ਸਰਦਾਰ ਕੁਸ਼ਲਪਾਲ ਸਿੰਘ ਨੇ ਪਰਿਵਾਰ ਵੱਲੋਂ ਸ਼ਰਧਾਂਜਲੀ ਭੇਂਟ ਕਰਨ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਲੰਗਰ ਗੁਰੂ ਕਾ ਲੰਗਰ ਅਤੁੱਟ ਵਰਤਿਆ।

Leave a Reply

Your email address will not be published. Required fields are marked *

ਕੌਮੀ ਇਨਸਾਫ ਮੋਰਚੇ ਵੱਲੋਂ 28 ਜੁਲਾਈ ਨੂੰ ਸਾਰੀਆਂ ਪੰਥਕ, ਕਿਸਾਨ ਜਥੇਬੰਦੀਆਂ, ਪੰਥ ਪੰਜਾਬ ਦਰਦੀ ਸ਼ਖਸ਼ੀਅਤਾਂ ਨੂੰ ਕਿਸਾਨ ਭਵਨ ‘ਚ 11 ਵਜੇ ਨੁਮਾਇੰਦਾ ਮੀਟਿੰਗ ਵਿੱਚ ਪੁੱਜਣ ਦੀ ਕੀਤੀ ਅਪੀਲ : ਸਰਪ੍ਰਸਤ ਬਾਪੂ ਗੁਰਚਰਨ ਸਿੰਘ/ਮੁੱਖ ਬੁਲਾਰਾ ਗੁਰਦੀਪ ਸਿੰਘ ਬਠਿੰਡਾ