ਸ੍ਰੀ ਮਾਛੀਵਾੜਾ ਸਾਹਿਬ, 11 ਜੁਲਾਈ (ਅੰਮ੍ਰਿਤਪਾਲ)- ਪੱਤਰਕਾਰਾਂ ਦੀ ਟੀਮ ਫੂਡ ਕੈਫੇ ‘ਚ ਪਹੁੰਚੀ, ਤਾਂ ਉਨ੍ਹਾਂ ਨੂੰ ਉੱਥੇ ਇੱਕ ਘਰੇਲੂ ਗੈਸ ਸਿਲੰਡਰ ਪਿਆ ਮਿਲਿਆ, ਜਿਸ ਨੂੰ ਮੈਨੇਜਰ ਨੇ ਇਹ ਕਹਿ ਕੇ ਨਕਾਰ ਦਿੱਤਾ ਕਿ ਇਹ ਇੱਕ ਸਟਾਫ ਮੈਂਬਰ ਦੇ ਘਰ ਦਾ ਹੈ। ਹਾਲਾਂਕਿ, ਜੇਕਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਅਚਨਚੇਤ ਜਾਂਚ ਕੀਤੀ ਜਾਵੇ, ਤਾਂ ਇਹ ਸਾਹਮਣੇ ਆਵੇਗਾ ਕਿ ਹੋਟਲਾਂ, ਫੂਡ ਕੈਫੇ ਅਤੇ ਰੇਹੜ੍ਹੀ ਆਦਿ ‘ਤੇ ਕੰਮ ਕਰਨ ਵਾਲੇ ਲੋਕ ਵਪਾਰਕ ਸਿਲੰਡਰਾਂ ਦੀ ਬਜਾਏ ਘਰੇਲੂ ਗੈਸ ਸਿਲੰਡਰਾਂ ਦੀ ਵਰਤੋਂ ਕਰ ਰਹੇ ਹਨ। ਇਹ ਸਿਲੰਡਰ ਉਨ੍ਹਾਂ ਨੂੰ ਕੌਣ ਸਪਲਾਈ ਕਰਦਾ ਹੈ ਇਹ ਇੱਕ ਜਾਂਚ ਦਾ ਵਿਸ਼ਾ ਹੈ।


