Home » Uncategorized » ਸਿੱਖ ਇਤਿਹਾਸ.. ਖਾੜਕੂ ਸਿੱਖ ਸੰਘਰਸ਼ ਦੇ 2 ਜਾਂਬਾਜ਼ ਸੂਰਮੇ ਸ਼ਹੀਦ ਭਾਈ ਸੁਖਵਿੰਦਰ ਸਿੰਘ ਸ਼ਿੰਦੂ ਉਰਫ਼ ਕੇ ਸੀ ਸ਼ਰਮਾ ਅਤੇ ਭਾਈ ਹਰਿੰਦਰ ਸਿੰਘ ਬੰਟੀ ਨਾਰੰਗਵਾਲ ਨੇ ਆਪਣੀ ਮਿੱਤਰਤਾ ਆਖਰੀ ਸਾਹ ਤੱਕ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਵਾਂਗ ਨਿਭਾਈ : ਪਰਮਜੀਤ ਸਿੰਘ ਰਾਣਵਾਂ

ਸਿੱਖ ਇਤਿਹਾਸ.. ਖਾੜਕੂ ਸਿੱਖ ਸੰਘਰਸ਼ ਦੇ 2 ਜਾਂਬਾਜ਼ ਸੂਰਮੇ ਸ਼ਹੀਦ ਭਾਈ ਸੁਖਵਿੰਦਰ ਸਿੰਘ ਸ਼ਿੰਦੂ ਉਰਫ਼ ਕੇ ਸੀ ਸ਼ਰਮਾ ਅਤੇ ਭਾਈ ਹਰਿੰਦਰ ਸਿੰਘ ਬੰਟੀ ਨਾਰੰਗਵਾਲ ਨੇ ਆਪਣੀ ਮਿੱਤਰਤਾ ਆਖਰੀ ਸਾਹ ਤੱਕ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਵਾਂਗ ਨਿਭਾਈ : ਪਰਮਜੀਤ ਸਿੰਘ ਰਾਣਵਾਂ

ਜਿੰਦੇ ਅਤੇ ਸੁੱਖੇ ਨੂੰ ਪੂਨਾ ਜੇਲ੍ਹ ਚੋਂ ਬਾਹਰ ਲਿਆਉਣ ਦੇ ਐਕਸ਼ਨ ਦੀ ਤਿਆਰੀ ਮੁਕੰਮਲ ਸੀ ਪਰ ਚੰਡੀਗੜ੍ਹ ਦੇ ਸੈਕਟਰ 11 ਦੇ ਸਰਕਾਰੀ ਕਾਲਜ ਕੋਲ ਦੋਵੇਂ ਮੁਕਾਬਲੇ ‘ਚ ਸ਼ਹੀਦ ਹੋਣ ‘ਤੇ ਐਕਸ਼ਨ ਰਿਹਾ ਅਧੂਰਾ…
ਵਿਰਲੀਆਂ ਦਰਗਾਹੀ ਰੂਹਾਂ ਇਸ ਜਗਤ ਵਿੱਚ ਰੱਬੀ ਕਾਰਜ ਨੂੰ ਕਰਨ ਰੱਬ ਜੀ ਖੁਦ ਇਸ ਦੁਨੀਆਂ ਅੰਦਰ ਭੇਜਦੇ ਨੇ। ਇਹ ਸਾਡਾ ਇਤਿਹਾਸ ਹੈ ਭਾਵੇਂ ਸਿੱਖ ਇਤਿਹਾਸ ਗੁਰ ਇਤਿਹਾਸ ਜਾਂ ਖਾੜਕੂ ਸੰਘਰਸ਼ ਦਾ ਇਤਿਹਾਸ। ਖਾੜਕੂ ਸੰਘਰਸ਼ ਅੰਦਰ ਸ਼ਹੀਦ ਭਾਈ ਕੰਵਰਜੀਤ ਸਿੰਘ ਸੁਲਤਾਨਵਿੰਡ, ਸ਼ਹੀਦ ਭਾਈ ਨਿਰਮਲ ਸਿੰਘ ਮੀਆਂਵਿੰਡ, ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ, ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ, ਸ਼ਹੀਦ ਭਾਈ ਬਘੇਲ ਸਿੰਘ ਡੇਹਰੀਵਾਲ, ਸ਼ਹੀਦ ਭਾਈ ਬਲਕਾਰ ਸਿੰਘ ਜੱਬੋਵਾਲ ਦੀ ਦੋਸਤੀ ਮਿੱਤਰਤਾ ਦੀਆਂ ਮਿਸਾਲਾਂ ਸਾਡੇ ਤੁਹਾਡੇ ਸਾਹਮਣੇ ਹਨ। ਖਾੜਕੂ ਸੰਘਰਸ਼ ਦੀ ਤਵਾਰੀਖ਼ ਹਿਸਟਰੀ ਅੰਦਰ ਇੱਕ ਹੋਰ ਜਬਰਦਸਤ ਮਿਸਾਲ ਦੋ ਸਿੰਘਾਂ ਜੁਝਾਰੂ ਖਾੜਕੂਆਂ ਦੀ ਤੁਹਾਡੇ ਸਭ ਦੇ ਸਾਹਮਣੇ ਹੈ। ਉਹ ਜੁਝਾਰੂ ਸੂਰਮੇ ਸ਼ਹੀਦ ਹਨ ਭਾਈ ਸੁਖਵਿੰਦਰ ਸਿੰਘ ਸ਼ਿੰਦੂ ਉਰਫ਼ ਕੇ ਸੀ ਸ਼ਰਮਾ ਪਿੰਡ ਕੋਟ ਮੁਹੰਮਦ ਖਾਂ ਤੇ ਇਸ ਸੂਰਮੇ ਦੇ ਨਾਲ ਤੋੜ ਮਿੱਤਰਤਾ ਨਿਭਾਉਣ ਵਾਲੇ ਸ਼ਹਾਦਤ ਤੱਕ ਸ਼ਹੀਦ ਭਾਈ ਹਰਿੰਦਰ ਸਿੰਘ ਬੰਟੀ ਨਾਰੰਗਵਾਲ। ਜਿਨ੍ਹਾਂ ਨੇ ਦੁਨੀਆਂ ਅੰਦਰ ਖਾੜਕੂ ਸਫ਼ਾ ਵਿੱਚ ਆਪਣੀ ਦੋਸਤੀ ਦੀ ਮਿਸਾਲ ਕਾਇਮ ਕਰਕੇ ਪੂਰੀ ਦੁਨੀਆਂ ਨੂੰ ਖਾੜਕੂ ਸਿੰਘਾਂ ਦੇ ਉੱਚੇ ਸੁੱਚੇ ਕਿਰਦਾਰ, ਲਿਆਕਤ, ਸੂਝਬੂਝ, ਨਿਡਰਤਾ, ਦਲੇਰੀ, ਸੂਰਮਤਾਈ ਗੁਰੀਲਾ ਯੁੱਧ ਦੀ ਨੀਤੀ ਕਿਹੋ ਜਿਹੀ ਹੁੰਦੀ ਹੈ ਇਹ ਸਮਝਾ ਦਿੱਤਾ। ਇਹ ਦੋਵੇਂ ਸੂਰਮੇ ਜੁਝਾਰੂ ਖਾੜਕੂ ਸਿੰਘ ਚੰਗੇ ਘਰਾਣਿਆਂ ‘ਚ ਜਨਮੇ ਰੱਜਦਾ ਪੁੱਜਦਾ ਪਰਿਵਾਰ ਹੈ ਦੋਨਾਂ ਸਿੰਘਾਂ ਦਾ ਕੌਮੀ ਅਤੇ ਪੰਥ ਪ੍ਰਸਤ। ਇਹ ਦੋਵੇਂ ਜੁਝਾਰੂ ਸਿੱਖ ਪੰਥ ਦੀ ਆਨ ਸ਼ਾਨ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ, ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ, ਸ਼ਹੀਦ ਭਾਈ ਮਥੁਰਾ ਸਿੰਘ, ਸ਼ਹੀਦ ਭਾਈ ਚਰਨਜੀਤ ਸਿੰਘ ਚੰਨੀ, ਸ਼ਹੀਦ ਭਾਈ ਜਰਨਲ ਲਾਭ ਸਿੰਘ ਪੰਜਵੜ, ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ, ਸ਼ਹੀਦ ਭਾਈ ਮਨਬੀਰ ਸਿੰਘ ਚਹੇੜੂ ਦੇ ਸਾਥੀ ਸਨ। ਭਾਈ ਦਲਜੀਤ ਸਿੰਘ ਬਿੱਟੂ ਹੋਰਾਂ ਨਾਲ ਅਤੇ ਹੋਰ ਸਿੰਘਾਂ ਨਾਲ ਇਹ ਰਹੇ। ਸ਼ਹੀਦ ਭਾਈ ਸੁਖਵਿੰਦਰ ਸਿੰਘ ਸ਼ਿੰਦੂ ਉਰਫ਼ ਭਾਈ ਕੇ ਸੀ ਸ਼ਰਮਾ ਸ਼ਹੀਦ ਭਾਈ ਹਰਿੰਦਰ ਸਿੰਘ ਬੰਟੀ ਨਾਰੰਗਵਾਲ ਨੇ ਕੌਮ ਪੰਥ ਲਈ ਕੁਰਬਾਨੀ ਕਰਨ ਦੀ ਅਰਦਾਸ ਕੀਤੀ ਚੁਣ ਚੁਣ ਕੇ ਪੰਥ ਦੇ ਦੋਖੀਆਂ ਨੂੰ ਇਹਨਾਂ ਨੇ ਸੋਧਣਾ ਕੀਤਾ। ਉਹ ਭਾਵੇਂ ਪੁਲਿਸ ਦੇ ਵਡੇ ਅਫ਼ਸਰ ਮਾਂਗਟ ਤੇ ਬਰਾੜ ਸਨ ਭਾਵੇਂ ਕੋਈ ਹੋਰ ਸੀ। ਇਹਨਾਂ ਨੇ ਦੁਸ਼ਮਣ ਦੇ ਘਰ ਜਾਕੇ ਉਹਨਾ ਨੂੰ ਮੌਤ ਦੇ ਘਾਟ ਉਤਾਰਿਆ। ਭਾਈ ਬੰਟੀ ਨਾਭੇ ਦੇ ਪੀਪੀਐੱਸ ਦਾ ਪੜ੍ਹਿਆ ਸੀ। ਅੰਗਰੇਜ਼ੀ ਉਸ ਦੀ ਜੁਬਾਨ ‘ਤੇ ਨਦੀ ਦੀ ਧਾਰਾ ਵੱਤ ਚਲਦੀ ਸੀ। ਹਿੰਦੀ ਪੰਜਾਬੀ ਅੰਗਰੇਜ਼ੀ ਭਾਸ਼ਾ ਦਾ ਉਹ ਮਾਹਰ ਸੀ। ਦੋਵੇਂ ਅਤੀ ਰੌਸ਼ਨ ਦਿਮਾਗ ਦੇ ਮਾਲਕ ਸਨ ਇਹ ਸੂਰਮੇ । ਇੱਕ ਐੱਸ ਐੱਸ ਪੀ ਦੀ ਇੰਟੈਲੀਜੈਂਸੀ ਕਿੰਨੀ ਮਜ਼ਬੂਤ ਤੇ ਕਿੱਥੋਂ ਤੱਕ ਹੁੰਦੀ ਹੈ ਅਸੀਂ ਤੁਸੀ ਸਭ ਜਾਣਦੇ ਹਾਂ। ਪਰ ਭਾਈ ਬੰਟੀ ਤੇ ਭਾਈ ਕੇ ਸੀ ਸ਼ਰਮਾ ਦੀ ਇੰਟੈਲੀਜੈਂਸੀ ਇਸ ਤੋਂ ਦਸ ਕੋਹ ਅਗਾਂਹ ਦੀ ਰਹੀ ਪੂਰੇ ਜੀਵਨ ਕਾਲ ਅੰਦਰ। ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਅਤੇ ਜਰਨਲ ਲਾਭ ਸਿੰਘ ਹੋਰਾਂ ਨਾਲ ਇਹਨਾਂ ਅਨੇਕਾਂ ਵੱਡੇ ਐਕਸ਼ਨਾ ਚ ਹਿੱਸਾ ਲਿਆ। 5 ਕਰੋੜ 70 ਲੱਖ ਦੇ ਵੱਡੇ ਬੈਂਕ ਐਕਸ਼ਨ ‘ਚ ਬਾਕੀ ਸਿੰਘਾਂ ਨਾਲ ਇਹਨਾਂ ਦੀ ਪਲਾਨਿੰਗ ‘ਚ ਮੌਜ਼ੂਦਗੀ ਰਹੀ। ਭਾਈ ਹਰਜਿੰਦਰ ਸਿੰਘ ਜਿੰਦੇ ਅਤੇ ਭਾਈ ਸੁਖਦੇਵ ਸਿੰਘ ਸੁੱਖੇ ਨੂੰ ਪੂਨਾ ਜੇਲ੍ਹ ਚੋਂ ਬਾਹਰ ਲਿਆਉਣ ਦੇ ਐਕਸ਼ਨ ਦੀ ਤਿਆਰੀ ਦੋਵਾਂ ਜਣਿਆਂ ਨੇ ਮੁਕੰਮਲ ਕਰ ਲਈ ਸੀ। ਪਰ ਚੰਡੀਗੜ੍ਹ ਦੇ ਸੈਕਟਰ 11 ਦੇ ਸਰਕਾਰੀ ਕਾਲਜ ਕੋਲ ਦੋਵਾਂ ਦਾ ਮੁਕਾਬਲਾ ਇੱਕ ਮੁਖਬਰ ਦਗ਼ਾਬਾਜ਼ ਨਾਲ ਹੋਇਆ। ਇੰਝ ਆਪਣਿਆਂ ਦੀ ਗੱਦਾਰੀ ਬਦੌਲਤ ਇਹ ਦੋਵੇਂ ਜੁਝਾਰੂ ਮਿੱਤਰ ਕੌਮ ਪੰਥ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਗਏ। ਪੰਜਾਬ  ਦੇ ਉਸ ਵਕਤ ਦੇ ਡੀਜੀਪੀ ਰਿਬੇਰੋ ਨੇ ਅਤੇ ਪੰਜਾਬ ਦੇ ਗਵਰਨਰ ਰੇ ਨੇ ਇਹਨਾਂ ਦੀ ਸ਼ਹਾਦਤ ਤੇ ਭੰਗੜੇ ਪਾਏ ਅਤੇ ਪ੍ਰੈਸ ਚ ਬਿਆਨ ਦਿੱਤਾ ਕਿ ਭਾਈ ਬੰਟੀ ਨਾਰੰਗਵਾਲ ਅਤੇ ਭਾਈ ਕੇ ਸੀ ਸ਼ਰਮਾ ਨੂੰ ਮਾਰਕੇ ਅਸੀਂ ਪੰਜਾਬ ‘ਚ ਸਾਰੇ ਖਾੜਕੂ ਮਾਰ ਮੁਕਾਏ ਹਨ। ਰਿਬੇਰੋ ‘ਤੇ ਹਮਲਾ ਕਰਨ ਦੀ ਪਲੇਨਿੰਗ ਵੀ ਬਾਕੀ ਸਿੰਘਾਂ ਨਾਲ ਇਹਨਾਂ ਪਹਿਲਾਂ ਬਣਾਈ ਸੀ। ਇਹ ਚੰਡੀਗੜ੍ਹ ਰਿਬੇਰੋ ਨੂੰ ਸੋਧਣ ਲਈ ਹੀ ਪਹੁੰਚੇ ਸਨ ਪਰ ਦੋਵੇਂ ਇੱਕਠੇ ਸ਼ਹੀਦ ਹੋ ਗਏ। ਇਹਨਾਂ ਦਾ ਇੱਕ ਤੀਜਾ ਮਿੱਤਰ ਇਸ ਮੁਕਾਬਲੇ ‘ਚ ਗੋਲੀ ਲੱਗਣ ਨਾਲ ਜ਼ਖਮੀ ਹੋਇਆ ਜਿਸ ਦਾ ਬਾਅਦ ਵਿੱਚ ਇਲਾਜ ਹੋਇਆ ਤੇ ਕਾਫੀ ਚਿਰ ਬਾਅਦ ਉਸ ਦਾ ਵੀ ਮੁਕਾਬਲਾ ਬਣਾ ਦਿੱਤਾ ਗਿਆ। ਜਿਆਦਾ ਇਹ ਦੋਵੇਂ ਸੂਰਮੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਗੁਰੂ ਨਾਨਕ ਇੰਜੀਨੀਅਰ ਕਾਲਜ ਲੁਧਿਆਣਾ, ਬਠਿੰਡਾ, ਚੰਡੀਗੜ੍ਹ, ਪੂਨਾ, ਦੁਰਗ, ਸ੍ਰੀ ਦਰਬਾਰ ਸਾਹਿਬ ਰਹਿੰਦੇ ਰਹੇ। ਇੱਕ ਵਾਰੀ ਘਰ ਛੱਡਕੇ ਮੁੜ ਇਹ ਘਰਾਂ ਚ ਨਹੀਂ ਗਏ। ਇਹਨਾ ਦੋਵਾਂ ਸੂਰਮਿਆਂ ‘ਚ ਚੀਤੇ ਵਰਗੀ ਫੁਰਤੀ ਸੀ। ਇਹਨਾਂ ਦੋਨਾਂ ਦੀ ਜ਼ੁਬਾਨ ਵਿੱਚੋਂ ਕਦੀ ਇਹ ਬੋਲ ਨਹੀਂ ਸਨ ਨਿਕਲੇ ਕਿ ਇਹ ਕੰਮ ਅਸੀਂ ਨਹੀਂ ਕਰ ਸਕਦੇ। ਕੌਮ ਪੰਥ ਸਿੱਖ ਸੰਘਰਸ਼ ਲੇਖੇ ਆਪਣੀਆਂ ਜਿੰਦੜੀਆਂ ਕੁਰਬਾਨ ਕਰਕੇ ਗੁਰੂ ਦੀ ਗੋਦ ‘ਚ ਜਾ ਬਿਰਾਜੇ। ਪਰਿਵਾਰ ਦੋਵਾਂ ਦੇ ਸ਼ਹੀਦੀ ਦਿਹਾੜੇ ਇਕੋ ਦਿਨ ਮਨਾਉਂਦੇ ਹਨ।
          -ਮੰਗਤ ਸਿੰਘ ਸੈਦਪੁਰ (ਸਟਾਫ ਰਿਪੋਰਟਰ)                       ਚੰਡੀਗੜ੍ਹ। ਮੋਬਾ. 70877-76975.

Leave a Reply

Your email address will not be published. Required fields are marked *

ਸਿੱਖ ਇਤਿਹਾਸ.. ਖਾੜਕੂ ਸਿੱਖ ਸੰਘਰਸ਼ ਦੇ 2 ਜਾਂਬਾਜ਼ ਸੂਰਮੇ ਸ਼ਹੀਦ ਭਾਈ ਸੁਖਵਿੰਦਰ ਸਿੰਘ ਸ਼ਿੰਦੂ ਉਰਫ਼ ਕੇ ਸੀ ਸ਼ਰਮਾ ਅਤੇ ਭਾਈ ਹਰਿੰਦਰ ਸਿੰਘ ਬੰਟੀ ਨਾਰੰਗਵਾਲ ਨੇ ਆਪਣੀ ਮਿੱਤਰਤਾ ਆਖਰੀ ਸਾਹ ਤੱਕ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਵਾਂਗ ਨਿਭਾਈ : ਪਰਮਜੀਤ ਸਿੰਘ ਰਾਣਵਾਂ