Translate Your Language

October 5, 2026 9:22 pm

PUNPUN03583/19/1/2007-TC

PUNPUN03583/19/1/2007-TC

Home » Uncategorized » ਪੰਜਾਬ ਵਿਜੀਲੈਂਸ ਬਿਊਰੋ ਦੇ ਅਫਸਰਾਂ ‘ਚ ਵੱਡੇ ਪੱਧਰ ‘ਤੇ ਘਬਰਾਹਟ ਰੀਡਰ ਰਾਣਾ ਨੇ ਕੀਤੇ ਰਿਮਾਂਡ ਦੌਰਾਨ ਅਹਿਮ ਖੁਲਾਸੇ : ਸੀਬੀਆਈ

ਪੰਜਾਬ ਵਿਜੀਲੈਂਸ ਬਿਊਰੋ ਦੇ ਅਫਸਰਾਂ ‘ਚ ਵੱਡੇ ਪੱਧਰ ‘ਤੇ ਘਬਰਾਹਟ ਰੀਡਰ ਰਾਣਾ ਨੇ ਕੀਤੇ ਰਿਮਾਂਡ ਦੌਰਾਨ ਅਹਿਮ ਖੁਲਾਸੇ : ਸੀਬੀਆਈ

ਪੰਜਾਬ ਵਿਜੀਲੈਂਸ ਬਿਊਰੋ ਦੇ ਮੁੱਖੀ ਸ਼ਰਦ ਸੱਤਿਆ ਚੌਹਾਨ ਵਿਰੁੱਧ ਦਰਜ ਐਫਆਈਆਰ ‘ਚ ਸਿੱਧੇ ਤੌਰ ‘ਤੇ ਕੋਈ ਇਲਜ਼ਾਮ ਪੁਲਿਸ ਕੇਸ ‘ਚ ਨਹੀਂ ਆਇਆ ਸਾਹਮਣੇ.?

ਪੰਜਾਬ ਵਿਜੀਲੈਂਸ ਬਿਊਰ ਭਰਿਸ਼ਟਾਚਾਰ ਨੂੰ ਖਤਮ ਕਰਨ ਲਈ ਜਿੰਮੇਵਾਰ ਵਾਲੇ ਅਫਸਰ ਜਦੋਂ ਕੁੱਤੇ ਚੋਰਾਂ ਨਾਲ ਰਲ ਜਾਣ ਤਾਂ ਦੇਸ਼ ਪੰਜਾਬ ਦਾ ਭਵਿੱਖ ਨਹੀਂ ਹੋ ਸਕਦਾ ਸੁਨਹਿਰੀ..

ਚੰਡੀਗੜ੍ਹ 8 ਜੂਨ (ਮੰਗਤ ਸਿੰਘ ਸੈਦਪੁਰ) : ਸੀਬੀਆਈ ਨੇ 11 ਮਈ ਨੂੰ ਮਲੋਟ ਦੇ ਪਿਉ ਪੁੱਤਰ ਵਿਕਾਸ ਗੋਇਲ ਤੇ ਰਾਘਵ ਗੋਇਲ ਦੇ ਡਰਾਈਵਰ ਅੰਕਿਤ ਵਧਵਾ ਨੂੰ ਚੰਡੀਗੜ੍ਹ ਦੇ ਇੱਕ ਹੋਟਲ ’ਚ 13 ਲੱਖ ਰੁਪਏ ਦੀ ਨਗਦੀ ਤੇ ਮੋਬਾਈਲ ਫੋਨ ਸਮੇਤ ਦਬੋਚਿਆ ਸੀ। ਸੀ ਬੀ ਆਈ ਨੇ ਟਰੈਪ ਕੇਸ ’ਚ ਥੋੜ੍ਹੇ ਸਮੇਂ ਮਗਰੋਂ ਵਿਕਾਸ ਗੋਇਲ ਤੇ ਰਾਘਵ ਗੋਇਲ ਨੂੰ ਅੰਬਾਲਾ ਲਾਗਿਓ ਗ੍ਰਿਫ਼ਤਾਰ ਕਰ ਲਿਆ ਸੀ ਜਦੋਂ ਕਿ ਰੀਡਰ ਰਾਣਾ ਫ਼ਰਾਰ ਹੋਣ ’ਚ ਕਾਮਯਾਬ ਹੋ ਗਿਆ ਸੀ। ਥੋੜ੍ਹੇ ਦਿਨ ਪਹਿਲਾਂ ਰੀਡਰ ਰਾਣਾ ਨੇ ਸੀ ਬੀ ਆਈ ਦੀ ਚੰਡੀਗੜ੍ਹ ਅਦਾਲਤ ’ਚ ਆਤਮ ਸਮਰਪਣ ਕਰ ਦਿੱਤਾ ਸੀ। ਜਿਸ ਤੋਂ ਬਾਅਦ ਸੰਘੀ ਏਜੰਸੀ ਦੀ ਪੁੱਛਗਿੱਛ ਦੌਰਾਨ ਰੀਡਰ ਰਾਣਾ ਨੇ ਕਈ ਤੱਥ ਬੇਪਰਦ ਕੀਤੇ ਹਨ। ਚੇਤੇ ਰਹੇ ਕਿ ਰੀਡਰ ਰਾਣਾ ਦੀ ਵਿਜੀਲੈਂਸ ਮੁਖੀ ਦੇ ਰੀਡਰ ਵਜੋਂ ਤਾਇਨਾਤੀ ਗੈਰ ਕਾਨੂੰਨੀ ਸੀ ਕਿਉਂਕਿ ਰਾਣਾ ਦੇ 29 ਜੁਲਾਈ 2020 ਨੂੰ ਆਖ਼ਰੀ ਆਰਡਰ ਏਡੀਜੀਪੀ ਟਰੈਫ਼ਿਕ ਐੱਸ ਐੱਸ ਚੌਹਾਨ ਨਾਲ ਬਤੌਰ ਰੀਡਰ ਹੋਏ ਸਨ। ਸਰਕਾਰੀ ਰਿਕਾਰਡ ਅਨੁਸਾਰ ਰਾਣਾ ਏਡੀਜੀਪੀ ਟਰੈਫ਼ਿਕ ਦਾ ਰੀਡਰ ਸੀ ਪ੍ਰੰਤੂ ਉਹ ਇਸ ਵੇਲੇ ਵਿਜੀਲੈਂਸ ਮੁਖੀ ਦੇ ਰੀਡਰ ਵਜੋਂ ਕੰਮ ਕਰ ਰਿਹਾ ਸੀ। ਪੰਜਾਬ ਸਰਕਾਰ ਨੇ 18 ਮਈ ਨੂੰ ਰੀਡਰ ਰਾਣਾ ਨੂੰ ਮੁਅੱਤਲ ਕਰ ਦਿੱਤਾ ਸੀ। ਇਸ ਮਾਲਵੇ ਨੂੰ ਲੈ ਕੇ ਹੁਣ ਸੀਬੀਆਈ ਨੇ ਮਲੋਟ ਦੀ ਤਿੱਕੜੀ ਨਾਲ ਸਬੰਧਿਤ ‘ਰਿਸ਼ਵਤ ਕਾਂਡ’ ਮਾਮਲੇ ’ਚ ਵਿਜੀਲੈਂਸ ਬਿਊਰੋ ਦੇ ਉੱਚ ਅਫ਼ਸਰਾਂ ਵੱਲ ਵਧਣ ਲੱਗੀ ਹੈ। ਹਾਲਾਂਕਿ ਵਿਜੀਲੈਂਸ ਬਿਊਰੋ ਦੇ ਮੁਖੀ ਸ਼ਰਦ ਸੱਤਿਆ ਚੌਹਾਨ ਦੇ ਨਾਮ ਦੀ ਸੀਬੀਆਈ ਵੱਲੋਂ ਦਰਜ ਐੱਫ਼ ਆਈ ਆਰ ’ਚ ਗੂੰਜ ਤਾਂ ਪਈ ਹੈ। ਪਰ ਸਿੱਧੇ ਤੌਰ ’ਤੇ ਉਨ੍ਹਾਂ ਖ਼ਿਲਾਫ਼ ਕੋਈ ਇਲਜ਼ਾਮ ਪੁਲੀਸ ਕੇਸ ’ਚ ਸਾਹਮਣੇ ਨਹੀਂ ਆਏ। ਵਿਜੀਲੈਂਸ ਮੁਖੀ ਦੇ ਰੀਡਰ ਓਮ ਪ੍ਰਕਾਸ਼ ਸਿੰਘ ਰਾਣਾ ਇਸ ਵੇਲੇ ਪੁਲੀਸ ਰਿਮਾਂਡ ’ਤੇ ਹਨ ਅਤੇ 8 ਜੂਨ ਨੂੰ ਰੀਡਰ ਰਾਣਾ ਦਾ ਪੁਲੀਸ ਰਿਮਾਂਡ ਖ਼ਤਮ ਹੋ ਰਿਹਾ ਹੈ। ਕੇਂਦਰੀ ਏਜੰਸੀ ਅਨੁਸਾਰ ਮਲੋਟ ਦੇ ਇਹ ਪਿਉ ਪੁੱਤਰ ਵਿਜੀਲੈਂਸ ਦੇ ਵਿਚੋਲੇ ਵਜੋਂ ਕੰਮ ਕਰਦੇ ਸਨ। ਸੂਤਰਾਂ ਅਨੁਸਾਰ ਵਿਜੀਲੈਂਸ ਬਿਊਰੋ ਪੰਜਾਬ ਦੇ ਅਫ਼ਸਰਾਂ ’ਚ ਸੀ ਬੀ ਆਈ ਦੀ ਅੱਗੇ ਵਧ ਰਹੀ ਜਾਂਚ ਨੂੰ ਲੈ ਕੇ ਕਾਫ਼ੀ ਘਬਰਾਹਟ ਹੈ। ਸਿਆਸੀ ਵਿਸ਼ਲੇਸ਼ਕ ਆਖਦੇ ਹਨ ਕਿ ਅਗਰ ਕੇਂਦਰੀ ਏਜੰਸੀ ਨੇ ਵਿਜੀਲੈਂਸ ਬਿਊਰੋ ਦੇ ਅਫ਼ਸਰਾਂ ਨੂੰ ਲਪੇਟੇ ’ਚ ਲੈ ਲਿਆ ਤਾਂ ਇਸ ਨਾਲ ਪੰਜਾਬ ਸਰਕਾਰ ਦੀ ‘ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ’ ਨੂੰ ਸਿੱਧੀ ਸੱਟ ਵੱਜੇਗੀ। ਅਹਿਮ ਸੂਤਰਾਂ ਅਨੁਸਾਰ ਵਿਜੀਲੈਂਸ ਦੇ ਇੱਕ ਉੱਚ ਅਧਿਕਾਰੀ ਨਾਲ ਵੀ ਮੁਲਜ਼ਮਾਂ ਦੀ ਅਹਿਮ ਚੈੱਟ ਸਾਹਮਣੇ ਆਈ ਹੈ। ਨਵੇਂ ਭੇਤ ਮਿਲਣ ਮਗਰੋਂ ਸੀ ਬੀ ਆਈ ਹੁਣ ਸੋਮਵਾਰ ਨੂੰ ਮਾਡਲ ਜੇਲ੍ਹ ਚੰਡੀਗੜ੍ਹ ’ਚ ਬੰਦ ਮਲੋਟ ਦੇ ਰਾਘਵ ਗੋਇਲ ਅਤੇ ਡਰਾਈਵਰ ਅੰਕਿਤ ਵਧਵਾ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਰਹੀ ਹੈ। ਸੀ ਬੀ ਆਈ ਰਾਘਵ ਗੋਇਲ, ਅੰਕਿਤ ਵਧਵਾ ਅਤੇ ਰੀਡਰ ਰਾਣਾ ਨੂੰ ਆਹਮੋ ਸਾਹਮਣੇ ਬਿਠਾ ਕੇ ਪੁੱਛਗਿੱਛ ਕਰੇਗੀ। ਮਲੋਟ ਦੇ ਵਿਕਾਸ ਗੋਇਲ, ਉਸ ਦਾ ਪੁੱਤਰ ਰਾਘਵ ਗੋਇਲ ਅਤੇ ਅੰਕਿਤ ਵਧਵਾ 20 ਜੂਨ ਤੱਕ ਨਿਆਇਕ ਹਿਰਾਸਤ ’ਚ ਹਨ। ਇਸ ਮਾਮਲੇ ਨੂੰ ਲੈ ਕੇ ਹੋਰ ਕੀ ਖੁਲਾਸੇ ਹੋਣਗੇ ਫਿਲਹਾਲ ਇਸ ਬਾਰੇ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਪਰੰਤੂ ਪੰਜਾਬ ਵਿਲੈਂਸ ਬਿਊਰੋ ਦੇ ਮੁਲਾਜ਼ਮਾਂ ਵੱਲੋਂ ਕੀਤੇ ਗਏ ਘਪਲੇ ਦੀ ਜਾਂਚ ਸੀਬੀਆਈ ਵੱਲੋਂ ਕੀਤੀ ਜਾ ਰਹੀ ਹੈ ਜੋ ਕਿ ਇੱਕ ਬਹੁਤ ਹੀ ਅਹਿਮ ਚਰਚਾ ਲੋਕਾਂ ਦੇ ਵਿੱਚ ਬਣੀ ਹੋਈ ਹੈ। ਆਮ ਤੌਰ ਤੇ ਇਹ ਸਮਝੇ ਜਾ ਰਹੇ ਹੈ ਕਿ ਸੀਬੀਆਈ ਅਤੇ ਪੰਜਾਬ ਵਿਜੀਲੈਂਸ ਬਿਊਰ ਭਰਿਸ਼ਟਾਚਾਰ ਨੂੰ ਖਤਮ ਕਰਨ ਲਈ ਜਿੰਮੇਵਾਰ ਸਮਝਦੇ ਜਾਂਦੇ ਹਨ ਪਰੰਤੂ ਜਦੋਂ ਕੁੱਤੇ ਚੋਰਾਂ ਨਾਲ ਮਿਲ ਜਾਣ ਤਾਂ ਦੇਸ਼ ਪੰਜਾਬ ਦਾਭਵਿੱਖ ਬਿਲਕੁਲ ਸੁਨਹਿਰੀ ਨਹੀਂ ਸਮਝਿਆ ਜਾ ਸਕਦਾ।

Leave a Reply

Your email address will not be published. Required fields are marked *