ਚੰਡੀਗੜ੍ਹ 28 ਮਈ (ਚਰਨ ਸਿੰਘ ਮੈਣ ਮਾਜਰੀ) : ਰਿਸ਼ਵਤ ਅਤੇ ਆਮਦਨ ਸਾਧਨਾ ਤੋਂ ਵੱਧ ਜਾਇਦਾਦ ਬਣਾਉਣ ਦੇ ਦੇ ਮਾਮਲੇ ਵਿੱਚ ਗ੍ਰਿਫਤਾਰ ਮੁਅਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਪਰਿਵਾਰ ਦੇ 26 ਬੈਂਕ ਖਾਤੇ ਫਰੀਜ ਕੀਤੇ ਗਏ। ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਹੁਕਮ ਜਾਰੀ ਕੀਤਾ ਹੈ ਕਿ ਜਦ ਤੱਕ ਭੁੱਲਰ ਦੇ ਖਿਲਾਫ ਜਾਂਚ ਪੂਰੀ ਨਹੀਂ ਹੁੰਦੀ ਉਦੋਂ ਤੱਕ ਭੁੱਲਰ ਦੇ ਨਾਲ ਜੁੜੇ ਬੈਂਕ ਖਾਤੇ ਫਰੀਜ ਰਹਿਣਗੇ। ਇਸ ਤੋਂ ਇਲਾਵਾ ਸੀਬੀਆਈ ਦੁਆਰਾ ਮਾਮਲੇ ਦੀ ਰੋਜਾਨਾ ਸੁਣਵਾਈ ਕਰਨ ਵਾਲੀ ਮੰਗ ਦੀ ਯਾਚਕਿ ਪਹਿਲਾਂ ਹੀ ਖਾਰਜ ਕੀਤੀ ਜਾ ਚੁੱਕੀ ਹੈ। ਇਸ ਦੇ ਨਾਲ ਨਾਲ ਇਸ ਮਸਲੇ ਵਿੱਚ ਸ਼ਹਿ ਆਰੋਪੀ ਕ੍ਰਿਸ਼ਨ ਸ਼ਾਰਦਾ ਦੀਆਂ ਮੁਸ਼ਕਿਲਾਂ ਵੀ ਵੱਧਦੀਆਂ ਨਜ਼ਰ ਆ ਰਹੀਆਂ ਹਨ। ਇਸ ਕੇਸ ਦੀ ਸੀਬੀਆਈ ਦੀ ਏਜੰਸੀ ਇਸ ਤੋਂ ਬਗੈਰ ਵੀ ਇਸ ਕੇਸ ਦੀ ਜਾਂਚ ਈ ਡੀ ਨੇ ਸ਼ੁਰੂ ਕਰ ਦਿੱਤੀ। ਇਸ ਦੌਰਾਨ ਭੁੱਲਰ ਦੇ ਚੰਡੀਗੜ੍ਹ ਸਥਿਤ ਘਰ ਸਮੇਤ 11 ਟਿਕਾਣਿਆਂ ਤੇ ਛਾਪੇਮਾਰੀ ਕੀਤੀ ਇਸ ਤੋਂ ਇਲਾਵਾ ਈਡੀ ਵੱਲੋਂ ਪੰਜਾਬ ਦੇ ਕੁਝ ਆਈਪੀਐਸ ਅਤੇ ਕੁਝ ਆਈਐਸ ਅਧਿਕਾਰੀਆਂ ਪਾਸੋ ਪੁੱਛਗਿਛ ਕਰਨ ਲਈ ਜਲਦੀ ਹੀ ਨੋਟਿਸ ਭੇਜ ਸਕਦੀ ਸੀਬੀਆਈ ਦੀ ਜਾਂਚ ਦੇ ਦੌਰਾਨ ਪਤਾ ਲੱਗਿਆ ਹੈ ਕਿ ਪੰਜਾਬ ਪੁਲਿਸ ਦੇ 10 ਆਈਪੀਐਸ ਵਿੱਚੋਂ ਅੱਠ ਅਜੇ ਵੀ ਫੀਲਡ ਵਿੱਚ ਅਹਿਮ ਅਹੁਦਿਆਂ ਤੇ ਤੈਨਾਤ ਹਨ ਇਸੇ ਤਰ੍ਹਾਂ ਆਈਐਸ ਅਧਿਕਾਰੀਆਂ ਦਾ ਕਿਸੇ ਨਾ ਕਿਸੇ ਤਰੀਕੇ ਤੇ ਨਾਲ ਮੰਡੀ ਗੋਬਿੰਦਗੜ੍ਹ ਕੇਸ ਨਾਲ ਸਬੰਧ ਹੈ ਇਸ ਤੋ ਇਲਾਵਾ ਏਜੰਸੀਆਂ ਵੱਲੋਂ ਪ੍ਰੋਪਰਟੀ ਡੀਲਰਾਂ ਦੇ ਟਿਕਾਣਿਆਂ ਤੇ ਪਟਿਆਲਾ ਅਤੇ ਲੁਧਿਆਣੇ ਵਿਖੇ ਰੇਡ ਕੀਤੀ ਗਈ।
Home
»
Uncategorized
»
ਰਿਸ਼ਵਤ ਤੇ ਆਮਦਨ ਸਾਧਨਾ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ‘ਚ ਗ੍ਰਿਫਤਾਰ ਮੁਅਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਤੇ ਪਰਿਵਾਰ ਦੇ 26 ਬੈਂਕ ਖਾਤੇ ਕੀਤੇ ਫਰੀਜ..


