Translate Your Language

October 6, 2026 12:16 am

PUNPUN03583/19/1/2007-TC

PUNPUN03583/19/1/2007-TC

Home » Uncategorized » ਕੇਂਦਰੀਕਰਨ ਦੀਆਂ ਨੀਤੀਆਂ ਖ਼ਿਲਾਫ਼ ‘ਪਿੰਡ ਬਚਾਓ ਪੰਜਾਬ ਬਚਾਓ ਮੰਚ’ ਵੱਲੋਂ 30 ਮਈ ਨੂੰ ਚੰਡੀਗੜ੍ਹ ਵਿਖੇ ਵਿਸ਼ੇਸ਼ ਸੈਮੀਨਾਰ

ਕੇਂਦਰੀਕਰਨ ਦੀਆਂ ਨੀਤੀਆਂ ਖ਼ਿਲਾਫ਼ ‘ਪਿੰਡ ਬਚਾਓ ਪੰਜਾਬ ਬਚਾਓ ਮੰਚ’ ਵੱਲੋਂ 30 ਮਈ ਨੂੰ ਚੰਡੀਗੜ੍ਹ ਵਿਖੇ ਵਿਸ਼ੇਸ਼ ਸੈਮੀਨਾਰ

ਸੰਵਿਧਾਨਕ ਮਾਹਿਰ, ਸਾਬਕਾ ਜੱਜ, ਅਰਥ-ਸ਼ਾਸਤਰੀ ਅਤੇ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਲਣਗੇ ਹਿੱਸਾ
ਸੈਮੀਨਾਰ ਦੇ ਅੰਤ ਵਿੱਚ ਪਾਸ ਕੀਤਾ ਜਾਵੇਗਾ “ਰਾਜਾਂ ਦੇ ਹੱਕਾਂ ਦਾ ਚਾਰਟਰ”
ਚੰਡੀਗੜ੍ਹ 25 ਮਈ (ਮੰਗਤ ਸਿੰਘ ਸੈਦਪੁਰ) : “ਪਿੰਡ ਬਚਾਓ ਪੰਜਾਬ ਬਚਾਓ” ਮੰਚ ਵੱਲੋਂ ਭਾਰਤੀ ਸੰਘੀ (ਫੈਡਰਲ) ਢਾਂਚੇ ਅਤੇ ਰਾਜਾਂ ਦੀ ਖੁਦਮੁਖਤਿਆਰੀ ਨੂੰ ਦਰਪੇਸ਼ ਮੌਜੂਦਾ ਚੁਣੌਤੀਆਂ ‘ਤੇ ਮੰਥਨ ਕਰਨ ਲਈ 30 ਮਈ 2026 (ਦਿਨ ਸ਼ਨੀਵਾਰ) ਨੂੰ ਇੱਕ ਰੋਜ਼ਾ ਵਿਸ਼ੇਸ਼ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਇਹ ਸੈਮੀਨਾਰ ਸਵੇਰੇ 10:30 ਵਜੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ (ਪਲਾਟ ਨੰ. 1, ਸੈਕਟਰ 28-ਏ, ਚੰਡੀਗੜ੍ਹ) ਵਿਖੇ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਚ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਨੇ ਦੱਸਿਆ ਕਿ ਅੱਜ ਕੇਂਦਰੀਕਰਨ ਦੀ ਨੀਤੀ ਕਾਰਨ ਰਾਜਾਂ ਦੇ ਸੰਵਿਧਾਨਕ ਹੱਕ ਲਗਾਤਾਰ ਖੋਰੇ ਜਾ ਰਹੇ ਹਨ। ਮੌਜੂਦਾ ਸਮੇਂ ਪੰਜਾਬ ਦੇ ਪਾਣੀਆਂ, ਖੇਤੀਬਾੜੀ, ਵਿੱਤ (ਆਰਥਿਕਤਾ) ਅਤੇ ਪੰਜਾਬੀ ਪਛਾਣ ਉੱਤੇ ਗੰਭੀਰ ਸੰਕਟ ਮੰਡਰਾ ਰਿਹਾ ਹੈ। ਇਹਨਾਂ ਹਾਲਾਤਾਂ ਵਿੱਚ ਫੈਡਰਲਿਜ਼ਮ ਦੇ ਮੁੱਦੇ, ਤਾਕਤਾਂ ਦੇ ਵਿਕੇਂਦਰੀਕਰਨ ਅਤੇ ਸੰਵਿਧਾਨਕ ਵਾਅਦਿਆਂ ‘ਤੇ ਇੱਕ ਗੰਭੀਰ ਸੰਵਾਦ ਰਚਾਉਣਾ ਸਮੇਂ ਦੀ ਮੁੱਖ ਲੋੜ ਬਣ ਗਿਆ ਹੈ। ਉਹਨਾਂ ਦੱਸਿਆ ਕਿ ਇਸ ਸੈਮੀਨਾਰ ਦਾ ਮੁੱਖ ਵਿਸ਼ਾ “ਫੈਡਰਲ ਢਾਂਚਾ, ਰਾਜਾਂ ਦੀ ਖੁਦਮੁਖਤਾਰੀ – ਸੰਵਿਧਾਨਕ ਵਾਅਦੇ, ਤਾਕਤਾਂ ਦਾ ਵਿਕੇਂਦਰੀਕਰਨ ਅਤੇ ਚੁਣੌਤੀਆਂ” ਰੱਖਿਆ ਗਿਆ ਹੈ। ਸੈਮੀਨਾਰ ਦੌਰਾਨ ਪੰਜਾਬ ਦੇ ਹਿੱਤਾਂ ਲਈ ਇੱਕ ਸਾਂਝੀ ਰਾਏ ਬਣਾਉਣ ਦੇ ਮਕਸਦ ਨਾਲ ਵੱਖ-ਵੱਖ ਸਿਆਸੀ ਪਾਰਟੀਆਂ ਦੇ ਇੱਕ-ਇੱਕ ਨੁਮਾਇੰਦੇ ਨੂੰ ਵੀ ਵਿਸ਼ੇਸ਼ ਤੌਰ ‘ਤੇ ਆਪਣਾ ਪੱਖ ਰੱਖਣ ਲਈ ਸੱਦਿਆ ਗਿਆ ਹੈ। ਇਸ ਬੌਧਿਕ ਅਤੇ ਲੋਕ-ਪੱਖੀ ਸੰਵਾਦ ਵਿੱਚ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਮੁਹੰਮਦ ਖਾਲਿਦ, ਕੁੰਜੀਵਤ ਭਾਸਣ ਦੇਣਗੇ। ਦੇਸ਼ ਦੇ ਪ੍ਰਮੁੱਖ ਸੰਵਿਧਾਨਕ ਮਾਹਿਰ, ਸਾਬਕਾ ਜੱਜ ਸਾਹਿਬਾਨ, ਉੱਘੇ ਅਰਥ-ਸ਼ਾਸਤਰੀ, ਕਿਸਾਨ-ਮਜ਼ਦੂਰ ਆਗੂ, ਵਿਦਵਾਨ, ਵਕੀਲ, ਪਿੰਡਾਂ ਦੇ ਸਰਪੰਚ ਅਤੇ ਸਮਾਜਿਕ-ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦੇ ਸ਼ਮੂਲੀਅਤ ਕਰਕੇ ਆਪਣੇ ਕੀਮਤੀ ਵਿਚਾਰ ਸਾਂਝੇ ਕਰਨਗੇ। ਸਿਆਸੀ ਪਾਰਟੀਆਂ ਦੇ ਇਹਨਾਂ ਕੁਲਤਾਰ ਸਿੰਘ ਸੰਧਵਾ (ਸਪੀਕਰ, ਪੰਜਾਬ ਵਿਧਾਨ ਸਭਾ), ਬਲਵਿੰਦਰ ਸਿੰਘ ਭੂੰਦੜ (ਸਕੱਤਰ ਜਨਰਲ, ਸ਼੍ਰੋਮਣੀ ਅਕਾਲੀ ਦਲ), ਪ੍ਰਗਟ ਸਿੰਘ (ਸਾਬਕਾ ਮੰਤਰੀ), ਗਿਆਨੀ ਹਰਪ੍ਰੀਤ ਸਿੰਘ (ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ), ਅਵਤਾਰ ਸਿੰਘ ਕਰੀਮਪੁਰੀ (ਪ੍ਰਧਾਨ, ਬਹੁਜਨ ਸਮਾਜ ਪਾਰਟੀ ਪੰਜਾਬ), ਈਮਾਨ ਸਿੰਘ ਮਾਨ (ਕਾਰਜਕਾਰੀ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ), ਇਮਾਨ ਸਿੰਘ ਖਾਰਾ (ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ), ਹਰਦੇਵ ਸਿੰਘ ਅਰਸ਼ੀ (ਸੀ.ਪੀ.ਆਈ), ਸੁਖਵਿੰਦਰ ਸੇਖੋਂ (ਸਕੱਤਰ, ਸੀ.ਪੀ.ਐਮ ਪੰਜਾਬ), ਮੰਗਤ ਰਾਮ ਪਾਸਲਾ (ਜਨਰਲ ਸਕੱਤਰ, ਆਰ.ਐਮ.ਪੀ.ਆਈ), ਸੁਖਦਰਸ਼ਨ ਸਿੰਘ ਨੱਤ (ਸੀ.ਪੀ.ਆਈ.ਐਮ.ਐਲ ਲਿਬਰੇਸ਼ਨ) ਨੁਮਾਇੰਦਿਆਂ ਨੇ ਸ਼ਾਮਿਲ ਹੋਣ ਦੀ ਸਹਿਮਤੀ ਦਿੱਤੀ ਹੈ।   ਮੰਚ ਦੇ ਆਗੂਆਂ ਨੇ ਦੱਸਿਆ ਕਿ ਸੈਮੀਨਾਰ ਦੇ ਅੰਤ ਵਿੱਚ ਇੱਕ ਅਹਿਮ “ਰਾਜਾਂ ਦੇ ਹੱਕਾਂ ਦਾ ਚਾਰਟਰ” ਵੀ ਪਾਸ ਕੀਤਾ ਜਾਵੇਗਾ। ਗਿਆਨੀ ਕੇਵਲ ਸਿੰਘ ਨੇ ਪੰਜਾਬ ਅਤੇ ਪੰਜਾਬੀਅਤ ਦੇ ਸਮੂਹ ਹਿਤੈਸ਼ੀਆਂ ਨੂੰ ਇਸ ਸੈਮੀਨਾਰ ਵਿੱਚ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਹੈ, ਤਾਂ ਜੋ “ਖੁਦਮੁਖਤਿਆਰ ਰਾਜ, ਖੁਸ਼ਹਾਲ ਪੰਜਾਬ, ਮਜ਼ਬੂਤ ਭਾਰਤ” ਦੇ ਸੰਕਲਪ ਨੂੰ ਸਾਕਾਰ ਕੀਤਾ ਜਾ ਸਕੇ।

Leave a Reply

Your email address will not be published. Required fields are marked *