Home » Uncategorized » ਆਮ ਆਦਮੀ ਪਾਰਟੀ ਦੇ ਸੀਨੀ.ਆਗੂ ਟਰੇਡਰਜ ਕਮਿਸ਼ਨ ਮੋਹਾਲੀ ਦੇ ਵਾਈਸ ਚੇਅਰਮੈਨ ਸ. ਤਰਲੋਚਨ ਸਿੰਘ ਬੈਦਵਾਣ ਮਟੌਰ ਨਹੀਂ ਕਿਸੇ ਜਾਣ ਪਹਿਚਾਣ ਦੇ ਮੁਥਾਜ..

ਆਮ ਆਦਮੀ ਪਾਰਟੀ ਦੇ ਸੀਨੀ.ਆਗੂ ਟਰੇਡਰਜ ਕਮਿਸ਼ਨ ਮੋਹਾਲੀ ਦੇ ਵਾਈਸ ਚੇਅਰਮੈਨ ਸ. ਤਰਲੋਚਨ ਸਿੰਘ ਬੈਦਵਾਣ ਮਟੌਰ ਨਹੀਂ ਕਿਸੇ ਜਾਣ ਪਹਿਚਾਣ ਦੇ ਮੁਥਾਜ..

ਦਿਨੋ-ਦਿਨ ਉੱਚ ਪਦਵੀਆਂ ‘ਤੇ ਪੁੱਜਣ ਦੀ ਜੁਰਅਤ ਰੱਖਣ ਵਾਲੇ ਸਮਾਜਸੇਵੀ, ਸਿਆਸੀ ਆਗੂ ਅਤੇ ਵਾਈਸ ਚੇਅਰਮੈਨ ਤਰਲੋਚਨ ਸਿੰਘ ਬੈਦਵਾਣ ਮਟੌਰ ਵਲੋਂ ਜਾਪਦੀਆਂ ਹੋਰ ਉੱਚ ਅਹੁਦਿਆਂ ‘ਤੇ ਬਿਰਾਜਮਾਨ ਹੋਣ ਦੀਆਂ ਸੰਭਾਵਨਾਵਾਂ…
ਮੰਗਤ ਸਿੰਘ ਸੈਦਪੁਰ (ਚੀਫ ਐਡੀਟਰ)  :ਉੱਘੇ ਸਮਾਜ ਸੇਵੀ ਅਤੇ ਆਮ ਆਦਮੀ ਪਾਰਟੀ ਦੇ ਸੀਨੀ.ਆਗੂ ਟਰੇਡਰਜ ਕਮਿਸ਼ਨ ਮੋਹਾਲੀ ਦੇ ਵਾਈਸ ਚੇਅਰਮੈਨ ਸ. ਤਰਲੋਚਨ ਸਿੰਘ ਬੈਦਵਾਣ ਮਟੌਰ ਕਿਸੇ ਜਾਣ ਪਹਿਚਾਣ ਦੇ ਮੁਥਾਜ ਨਹੀਂ। ਜਿਨ੍ਹਾਂ ਵੱਲੋਂ ਹਲਕਾ ਮੋਹਾਲੀ ‘ਚ ਕੀਤੀਆਂ ਸਮਾਜ ਸੇਵੀ ਸਭਿਅਕ ਅਤੇ ਸਿਆਸੀ ਖੇਤਰ ਵਿੱਚ ਕੀਤੀਆਂ ਨਿਸ਼ਕਾਮ ਸੇਵਾਵਾਂ ਕਾਰਨ ਲੋਕਾਂ ‘ਚ ਬਹੁਤ ਮਾਣ, ਪਿਆਰ, ਸਤਿਕਾਰ ਪ੍ਰਾਪਤ ਕੀਤਾ। ਜੋ ਪੁਆਧ ਖੇਤਰ ਲਈ ਬਹੁਤ ਵੱਡੇ ਪ੍ਰਾਪਤੀ ਹੈ। ਦਿਨੋ-ਦਿਨ ਉੱਚ ਪਦਵੀਆਂ ‘ਤੇ ਪੁੱਜਣ ਦੀ ਜੁਰਅਤ ਰੱਖਣ ਵਾਲੇ ਸਮਾਜਸੇਵੀ, ਸਿਆਸੀ ਆਗੂ ਅਤੇ ਵਾਈਸ ਚੇਅਰਮੈਨ ਤਰਲੋਚਨ ਸਿੰਘ ਬੈਦਵਾਣ ਮਟੌਰ ਵਲੋਂ ਹੋਰ ਉੱਚ ਅਹੁਦਿਆਂ ‘ਤੇ ਬਿਰਾਜਮਾਨ ਹੋਣ ਦੀਆਂ ਸੰਭਾਵਨਾ ਜਾਪਦੀਆਂ ਹਨ। ਖਾਸ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ, ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ, ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਹਲਕਾ ਮੋਹਾਲੀ ਵਿਧਾਇਕ ਸ. ਕੁਲਵੰਤ ਸਿੰਘ, ਜ਼ਿਲ੍ਹਾ ਪ੍ਰਧਾਨ ਅਤੇ ਪਲਾਨਿੰਗ ਬੋਰਡ ਮੋਹਾਲੀ ਦੇ ਚੇਅਰਪ੍ਰਸਨ ਬੀਬੀ ਪ੍ਰਭਜੋਤ ਕੌਰ, ਗੋਬਿੰਦਰ ਮਿੱਤਲ ਸੰਗਠਨ ਇੰਚਾਰਜ ਅਤੇ ਚੇਅਰਮੈਨ ਮਾਰਕੀਟ ਮੋਹਾਲੀ ਆਦਿ ਆਗੂਆਂ ਨੇ ਵਾਈਸ ਚੇਅਰਮੈਨ ਸ. ਤਰਲੋਚਨ ਸਿੰਘ ਬੈਦਵਾਣ ਮਟੌਰ ਦੀਆਂ ਪਾਰਟੀਆਂ ਪ੍ਰਤੀ ਕੀਤੀਆਂ ਨਿਸ਼ਕਾਮ ਸੇਵਾਵਾਂ ਨੂੰ ਮੁੱਖ ਰੱਖਦਿਆਂ ਵੱਡੇ ਅਹੁਦਿਆਂ ‘ਤੇ ਨਿਯੁਕਤ ਕੀਤਾ। ਵਾਈਸ ਚੇਅਰਮੈਨ ਜ਼ਿਲ੍ਹਾ ਟ੍ਰੇਡਰਜ਼ ਕਮਿਸ਼ਨ ਸ. ਤਰਲੋਚਨ ਸਿੰਘ ਬੈਦਵਾਣ ਮਟੌਰ ਨੇ ਵਿਸ਼ੇਸ਼ ਇੰਟਰਵਿਊ ‘ਚ ਦੱਸਿਆ ਕਿ 2017 ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਸੀ। ਪਾਰਟੀ ‘ਚ ਕੀਤੇ ਕਾਰਜਾਂ ਵੇਖਦਿਆਂ 2022 ਵਿੱਚ ਹਲਕਾ ਕੋਆਰਡੀਨੇਟਰ ਟਰੇਡ ਵਿੰਗ ਮੋਹਾਲੀ ਨਿਯੁਕਤ ਕੀਤਾ। 2024 ਵਿੱਚ ਜ਼ਿਲ੍ਹਾ ਪ੍ਰਧਾਨ ਟਰੇਡ ਵਿੰਗ ਮੋਹਾਲੀ ਅਤੇ ਹੁਣ ਪਾਰਟੀ ਵੱਲੋਂ ਉਹਨਾਂ ਦੀਆਂ ਨਿਸ਼ਕਾਮ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ 2026 ਵਿੱਚ ਵਾਈਸ ਚੇਅਰਮੈਨ ਟ੍ਰੇਡਰਜ਼ ਕਮਿਸ਼ਨ ਮੋਹਾਲੀ ਨਿਯੁਕਤ ਕੀਤਾ। ਉਹਨਾਂ ਦੱਸਿਆ ਕਿ ਪਾਰਟੀ ਵੱਲੋਂ ਸੌਂਪੀ ਗਈ ਵੱਡੀ ਜਿੰਮੇਵਾਰੀ ਤੋਂ ਇਲਾਵਾ ਉਹਨਾਂ ਨੂੰ ਹਲਕਾ ਡੇਰਾਬੱਸੀ ਦਾ ਅਬਜਰਵਰ ਵੀ ਨਿਯੁਕਤ ਕੀਤਾ ਅਤੇ ਉਹਨਾ ਦੇ ਨਾਲ ਬਲਾਕ ਨੰਬਰ 10 ਦਾ ਬਲਾਕ ਪ੍ਰਧਾਨ ਮੁਖਤਿਆਰ ਸਿੰਘ ਸਰਪੰਚ  ਕੁਰੜਾ ਦੇ ਬਲਾਕ ਦਾ ਸਪੀਕਰ ਨਿਯੁਕਤ ਕੀਤਾ ਗਿਆ। ਉਹਨਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਪ੍ਰਭਾਰੀ ਸ੍ਰੀ ਮਨੀਸ਼ ਸਿਸੋਦੀਆ, ਪੰਜਾਬ ਪ੍ਰਧਾਨ ਅਮਨ ਅਰੋੜਾ ਕੈਬਨਿਟ ਮੰਤਰੀ, ਪੰਜਾਬ ਟ੍ਰੇਡਰਜ਼ ਕਮਿਸ਼ਨ ਦੇ ਚੇਅਰਮੈਨ ਹਰਪਾਲ ਸਿੰਘ ਚੀਮਾ ਕੈਬਨਿਟ ਮੰਤਰੀ ਪੰਜਾਬ ਟ੍ਰੇਡਰਜ਼ ਕਮਿਸ਼ਨ ਦੇ ਵਾਈਸ ਚੇਅਰਮੈਨ ਪੰਜਾਬ ਅਤੇ ਪੰਜਾਬ ਟ੍ਰੇਡਰਜ਼ ਵਿੰਗ ਦੇ ਪ੍ਰਧਾਨ ਅਨਿਲ ਠਾਕਰ, ਹਲਕਾ ਵਿਧਾਇਕ ਕੁਲਵੰਤ ਸਿੰਘ ਜੀ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਦਿੱਤੀ ਹਰ ਜਿੰਮੇਵਾਰੀ ਨੂੰ ਦਿਨ ਰਾਤ ਇੱਕ ਕਰਕੇ ਇਮਾਮਦਾਰੀ ਨਾਲ ਨਿਭਾਉਂਦਾ ਰਹਾਂਗਾ। ਉਹਨਾਂ ਕਿਹਾ ਕਿ 2027 ਵਿੱਚ ਦੁਬਾਰਾ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ‘ਚ ਬਹੁਤ ਹੀ ਵੱਡੀ ਸਫਲਤਾ ਨਾਲ ਬਣੇਗੀ
ਹਲਕਾ ਮੁਹਾਲੀ ਦੀ ਅਹਿਮ ਸ਼ਖਸ਼ੀਅਤ ਵਾਈਸ ਚੇਅਰਮੈਨ ਸ. ਤਰਲੋਚਨ ਸਿੰਘ ਬੈਦਵਾਣ ਮਟੌਰ ਬਹੁਤ ਹੀ ਸਹਿਣਸ਼ੀਲਤਾ ਅਤੇ ਨਿੱਘੇ ਸੁਭਾਅ ਦੇ ਮਾਲਕ ਹਨ ਅਤੇ ਖਾਸ ਕਰਕੇ ਸਮਾਜ ਦੇ ਗਰੀਬ ਲੋਕਾਂ ਦੀ ਮੱਦਦ ਮੁੱਢ ਤੋਂ ਹੀ ਕਰਦੇ ਰਹੇ ਹਨ। ਜਿਨ੍ਹਾਂ ਦੇ ਦਿਲ ‘ਚ ਸਮਾਜ ਦੇ ਲੋੜਵੰਦ ਲੋਕਾਂ ਦੀ ਹਰ ਪੱਖੋਂ ਮਦਦ ਕਰਨ ਵਾਲੇ ਗੁਣ ਬਚਪਨ ਤੋਂ ਹੀ ਹਨ। ਉਹਨਾਂ ਦੱਸਿਆ ਕਿ ਉਹਨਾਂ ਨੇ ਆਪਣੀ ਪੜ੍ਹਾਈ ਸ਼ਹੀਦ ਕਾਂਸ਼ੀ ਰਾਮ ਮੈਮੋਰੀਅਲ ਕਾਲਜ ਭਾਗੋ ਮਾਜਰਾ (ਖਰੜ) ਤੋਂ ਪੂਰੀ ਕੀਤੀ ਅਤੇ ਸਟੈਨੋ ਗਰਾਫੀ ਦੀ ਆਈਟੀਆਈ ਰੋਪੜ ਤੋਂ ਕੀਤੀ। 1986 ਵਿੱਚ ਪੰਜਾਬ ਪੁਲਿਸ ਵਿਭਾਗ ‘ਚ ਭਰਤੀ ਹੋ ਗਏ ਅਤੇ 2011 ਤੱਕ ਨੌਕਰੀ ਕੀਤੀ। ਬਚਪਨ ਵਿੱਚ ਖੇਡਾਂ ਵੱਲ ਉਨ੍ਹਾਂ ਦੀ ਵਿਸ਼ੇਸ਼ ਤੌਰ ‘ਤੇ ਰੁਚੀ ਸੀ। ਉਹਨਾਂ ਦੱਸਿਆ ਕਿ ਜਵਾਨੀ ਵੇਲੇ ਉਹਨਾਂ ਨੇ ਚਾਰ-ਪੰਜ ਸਾਲ ਮੰਨੇ-ਪਰਮੰਨੇ ਪਹਿਲਵਾਨ ਸਵ. ਬਚਨ ਸਿੰਘ ਕੁੰਬੜਾ (ਕਾਲਾ ਪਹਿਲਵਾਨ) ਦੀ ਨਿਗਰਾਨੀ ਹੇਠ ਵਧੀਆ ਕੁਸ਼ਤੀਆਂ ਲੜੀਆਂ। ਪਰੰਤੂ ਉਹਨਾਂ ਦੇ ਜੀਵਨ ਵਿੱਚ ਸਭ ਤੋਂ ਵੱਡੀ ਕੁਸ਼ਤੀ ਦੇ ਖੇਤਰ ਵਿੱਚ ਯਾਦਗਾਰ ਇਹ ਰਹੀ ਕਿ ਪਲਸੌਰਾ ਵਿਖੇ ਮੇਰੇ ਨਾਲ ਕੋਈ ਪਹਿਲਵਾਨ ਕੁਸ਼ਤੀ ਲੜਨ ਲਈ ਤਿਆਰ ਨਹੀਂ ਸੀ। ਉਸ ਵੇਲੇ ਪਹਿਲਵਾਨ ਬਹਾਦਰ ਸਿੰਘ ਝੰਜੇੜੀ ਜੋ ਸਰੀਰਕ ਤੌਰ ‘ਤੇ ਮੇਰੇ ਤੋਂ ਹਲਕਾ ਸੀ। ਜਿਸ ਨੂੰ ਉਸ ਨੇ ਬਹੁਤ ਵਾਰ ਕੁਸ਼ਤੀ ਅਖਾੜਿਆਂ ‘ਚ ਹਰਾਇਆ ਹੋਇਆ ਸੀ। ਪ੍ਰਬੰਧਕਾਂ ਨੇ ਉਸ ਨੂੰ ਜ਼ਬਰਦਸਤੀ ਮੇਰੇ ਨਾਲ ਕੁਸ਼ਤੀ ਕਰਨ ਲਈ ਤਿਆਰ ਕੀਤਾ। ਮੈਂ ਉਦੋਂ ਬਹੁਤ ਹੈਰਾਨ ਹੋਇਆ ਜਦੋਂ ਉਸ ਨੇ ਮੈਨੂੰ ਉਸ ਦੀ ਕੁਸ਼ਤੀ ਅਖਾੜੇ ਵਿੱਚ ਕੇਵਲ ਦੋ ਮਿੰਟਾਂ ਵਿੱਚ ਹੀ ਚਿੱਤ ਕਰ ਦਿੱਤਾ। ਮੇਰੀ ਜ਼ਿੰਦਗੀ ‘ਚ ਅੱਜ ਤੱਕ ਯਾਦ ਹੈ ਅਤੇ ਯਾਦ ਹੀ ਰਹੇਗਾ। ਉਹਨਾਂ ਦੱਸਿਆ ਕਿ ਕਾਲਜ ਵਿੱਚ ਪੜ੍ਹਨ ਮੌਕੇ ਸ਼ਹੀਦ ਕਾਂਸੀ ਰਾਮ ਮੈਮੋਰੀਅਲ ਕਾਲਜ ਭਾਗੂ ਮਾਜਰਾ ਦੀ ਕਬੱਡੀ ਟੀਮ ਵਿਚ ਖੇਡਦਾ ਰਿਹਾ। ਉਹਨਾਂ ਦੱਸਿਆ ਕਿ ਉਹ ਸ਼ੁਰੂ ਤੋਂ ਹੀ ਆਜ਼ਾਦ ਸੁਭਾਅ ਅਤੇ ਸਮਾਜ ਚ ਗਰੀਬ ਲੋੜਵੰਦ ਲੋਕਾਂ ਦੀ ਮੱਦਦ ਕਰਨ ਨੂੰ ਪਹਿਲ ਦਿੰਦੇ ਸਨ। ਉਹਨਾਂ ਦੱਸਿਆ ਕਿ ਉਹਨਾਂ ਨੇ ਆਪਣੇ ਦੋਸਤਾਂ ਮਿੱਤਰਾਂ ਨਾਲ ਮਿਲ ਕੇ “ਕਰ ਭਲਾ ਹੋ ਭਲਾ” ਇੱਕ ਸੰਸਥਾ ਬਣਾਈ ਹੋਈ ਹੈ। ‘ਕਰ ਭਲਾ ਹੋ ਭਲਾ’ ਵੱਲੋਂ ਰਾਹੀਂ ਲੋੜਵੰਦ ਬੱਚੀਆਂ ਦੀਆਂ ਸ਼ਾਦੀਆਂ ਕਰਵਾਈਆਂ ਜਾਂਦੀਆਂ ਹਨ। ਜਿਸ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਧਨੋਆ ਘੜੂੰਆ ਅਤੇ ਜਰਨਲ ਸਕੱਤਰ ਦੀ ਸੇਵਾ ਉਹ ਆਪ ਨਿਭਾ ਰਹੇ ਹਨ। ਉਹਨਾਂ ਦੱਸਿਆ ਕਿ ‘ਕਰ ਭਲਾ ਹੋ ਭਲਾ’ ਸਮਾਜਸੇਵੀ ਸੰਸਥਾ ਰਾਹੀਂ ਹੁਣ ਤੱਕ ਲਗਭਗ 57 ਗਰੀਬ ਲੋੜਵੰਦ ਪਰਿਵਾਰਾਂ ਦੀਆਂ ਬੱਚੀਆਂ ਦੇ ਵਿਆਹ ਕਰ ਚੁੱਕੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਉਹਨਾਂ ਵੱਲੋਂ ਗਰੀਬ ਪਰਿਵਾਰਾਂ ਦੀਆਂ ਬੱਚੀਆਂ ਦੇ ਵਿਆਹ ਕਰਨ ਲਈ ਸੇਵਾ ਜਾਰੀ ਰਹੇਗੀ। ਇਸ ਦੇ ਨਾਲ ਹੀ ਮਾਤਾ ਗੁਜਰ ਕੌਰ ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਿਹ ਸਿੰਘ ਜੀ (ਗੁਰਦੁਆਰਾ ਰੱਥ ਸਾਹਿਬ ) ਪਿੰਡ ਸਹੇੜੀ ਤਹਿਸੀਲ ਮੋਰੀਡਾ ਜ਼ਿਲ੍ਹਾ ਰੋਪੜ ਦੀ ਪ੍ਰਬੰਧਕ ਕਮੇਟੀ ਦਾ ਜਨਰਲ ਸਕੱਤਰ ਦੀਆਂ ਸੇਵਾਵਾਂ ਵੀ ਨਿਭਾਂ ਰਿਹਾ ਹਾ ਜਿਵੇਂ ਹੀ ਮਾਤਾ ਸ਼੍ਰੀਮਤੀ ਅਮਰੀਕ ਕੌਰ ਅਤੇ ਪਿਤਾ ਸਵਰਗੀ ਸ. ਬਲਦੇਵ ਸਿੰਘ ਦੇ ਘਰ ਪਿੰਡ ਮਟੌਰ ਵਿਖੇ ਜਨਮੇ ਉੱਘੇ  ਸਮਾਜ ਸੇਵੀ ਅਤੇ ਜ਼ਿਲ੍ਹਾ ਟ੍ਰੇਡਰਜ਼ ਕਮਿਸ਼ਨ ਦੇ ਵਾਈਸ ਚੇਅਰਮੈਨ ਸ. ਤਰਲੋਚਨ ਸਿੰਘ ਪਹਿਲਵਾਨ ਵੱਲੋਂ ਕੀਤੀਆਂ ਧਾਰਮਿਕ, ਸਮਾਜਿਕ ਅਤੇ ਸਿਆਸੀ ਖੇਤਰ ਵਿੱਚ ਨਿਸ਼ਕਾਮ ਸੇਵਾਵਾਂ ਵੱਲ ਵੇਖਿਆ ਜਾਂਦਾ ਹੈ ਤਾਂ ਇਸ ਤੋਂ ਇੰਝ ਜਾਪਦਾ ਹੈ ਕਿ ਉਹਨਾਂ ਦਾ ਸਮੁੱਚਾ ਜੀਵਨ ਲੋੜਵੰਦ ਲੋਕਾਂ ਸਮਾਜਸੇਵੀ, ਧਾਰਮਿਕ ਅਤੇ ਰਾਜਨੀਤਿਕ ਕਾਰਜਾਂ ਨੂੰ ਪੂਰੀ ਤਰਹਾਂ ਨਿਸ਼ਕਾਮ ਤੌਰ ‘ਤੇ ਸਮਰਪਿਤ ਹੈ। ਉਹਨਾਂ ਦੱਸਿਆ ਕਿ 21/3/21 ਤੋਂ ਹੁਣ ਤੱਕ ਬਾਬਾ ਬਾਲ ਭਾਰਤੀ ਵੈਲਫੇਅਰ ਕਮੇਟੀ ਪਿੰਡ ਮਟੌਰ ਦੇ ਪ੍ਰਧਾਨ ਸ.  ਮੇਵਾ ਸਿੰਘ ਸਨ ਅਤੇ ਉਹ ਸੀਨੀਅਰ ਮੀਤ ਪ੍ਰਧਾਨ ਦੇ ਤੌਰ ‘ਤੇ ਸੇਵਾ ਨਿਭਾਅ ਰਹੇ ਸਨ। ਹੁਣ ਉਹਨਾਂ ਨੂੰ ਇਸ ਕਮੇਟੀ ਦੇ ਪ੍ਰਧਾਨ ਵਜੋਂ ਸਰਬਸੰਮਤੀ ਨਾਲ ਸੇਵਾ ਸੌਂਪੀ ਗਈ ਹੈ ਅਤੇ ਹੁਣ ਸਰਦਾਰ ਮੇਵਾ ਸਿੰਘ ਸੀਨੀਅਰ ਮੀਤ ਪ੍ਰਧਾਨ ਵਜੋਂ ਸੇਵਾ ਨਿਭਾਅ ਰਹੇ ਹਨ। ਉਹਨਾਂ ਦੱਸਿਆ ਕਿ ਇਸ ਕਮੇਟੀ ਦੇ 15 ਮੈਂਬਰ ਹਨ। ਜਿਨ੍ਹਾਂ ਵਿੱਚ ਪ੍ਰਧਾਨ ਸ. ਤਰਲੋਚਨ ਸਿੰਘ ਬੈਦਵਾਣ, ਸੀਨੀਅਰ ਮੀਤ ਪ੍ਰਧਾਨ ਸ. ਮੇਵਾ ਸਿੰਘ, ਡਾਕਟਰ ਬਾਲ ਕ੍ਰਿਸ਼ਨ, ਸੁਰਿੰਦਰ ਪਾਲ ਸਿੰਘ ਬੱਬੂ, ਨੰਬਰਦਾਰ ਜੁਝਾਰ ਸਿੰਘ ਵਿੱਕੀ, ਜਸਪਾਲ ਸਿੰਘ, ਮਲਕੀਅਤ ਸਿੰਘ, ਹਰਮਿੰਦਰ ਸਿੰਘ ਬਿੰਦਾ, ਮਨਦੀਪ ਸਿੰਘ, ਵਿਸ਼ਾਲ ਸੂਦ, ਜਸਪਾਲ ਸਿੰਘ ਐਮਸੀ, ਰਣਦੀਪ ਸਿੰਘ ਐਮਸੀ, ਕੈਪਟਨ ਗੌਰਵ ਸ਼ਰਮਾ, ਕੁਲਵਿੰਦਰ ਸਿੰਘ ਅਤੇ ਜਗਦੇਵ ਸ਼ਰਮਾ ਸ਼ਾਮਿਲ ਹਨ। ਕਮੇਟੀ ਵਿੱਚ ਸ਼ਾਮਿਲ ਪੂਰੇ ਮੈਂਬਰ ਇਮਾਨਦਾਰੀ ਅਤੇ ਪਾਰਦਰਸ਼ੀ ਢੰਗ ਨਾਲ ਪੂਰਾ ਸਹਿਯੋਗ ਹਰ ਪੱਖੋਂ ਦਿੰਦੇ ਹਨ। ਉਹਨਾਂ ਦੱਸਿਆ ਕਿ ਬਾਬਾ ਬਾਲ ਭਾਰਤੀ ਕਮੇਟੀ ਮਟੌਰ ਵੱਲੋਂ ਪਿੰਡ ਮਟੌਰ ਦੇ ਲੋੜਵੰਦ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਤੇ ਵਿਆਹ ਮੌਕੇ 21000 ਸ਼ਗਨ ਵਜੋਂ ਦਿੱਤਾ ਜਾਂਦਾ ਹੈ ਜੋ ਕਿ ਗਰੀਬ ਪਰਿਵਾਰਾਂ ਲਈ ਬਹੁਤ ਵੱਡਾ ਸਹਿਯੋਗ ਹੈ। ਉਹਨਾਂ ਦੱਸਿਆ ਕਿ ਬਾਬਾ ਬਾਲ ਭਾਰਤੀ ਕਮੇਟੀ ਦੇ ਪ੍ਰਧਾਨ ਵਜੋਂ ਸੇਵਾ ਸੰਭਾਲੀ ਹੈ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਮੰਦਿਰ ਦੀ ਆਮਦਨ ਵਧਾਉਣ ਲਈ ਵੱਡੇ ਪੱਧਰ ‘ਤੇ ਸਾਧਨ ਬਣਾਏ ਅਤੇ ਹੋਰ ਬਣਾਏ ਜਾ ਰਹੇ ਹਨ। ਜਿਨ੍ਹਾਂ ਵਿੱਚ ਨਵੀਆਂ ਦੁਕਾਨਾਂ ਦੀ ਉਸਾਰੀ ਕੀਤੀ ਗਈ। ਪੰਡਤਾਂ ਲਈ ਕਮਰਿਆ ਦੀ ਉਸਾਰੀ ਕਰਵਾਈ ਗਈ ਅਤੇ ਹੋਰ ਕਮਰਿਆਂ ਦੀ ਉਸਾਰੀ ਜਾਰੀ ਹੈ। ਲੰਗਰ ਬਣਾਉਣ ਲਈ ਰਸੋਈ ਤਿਆਰ ਕੀਤੀ, ਮੰਦਰ ਦੇ ਬਰਤਨਾਂ ਲਈ ਕਮਰਾ ਤਿਆਰ ਕਰਾਇਆ, 6 ਦੁਕਾਨਾਂ ਨਵੀਆਂ ਬਣਾਈਆਂ, ਮੰਦਰ ਦੀ ਇਮਾਰਤ ਦੀਆਂ ਸਾਈਡਾਂ ਦੀਆਂ ਦੀਵਾਰਾਂ ਪੀਲਰਾਂ ਸਮੇਤ ਨਵੀਆਂ ਬਣਾਈਆਂ, ਮੰਦਰ ਦੇ ਹਾਲ ਦੀ ਛੱਤ ਉੱਤੇ ਟਾਇਲਾ ਲਵਾਈਆਂ ਹਾਲ ਦੀਆਂ ਖਿੜਕੀਆਂ,ਦਰਵਾਜੇ ਲਗਵਾਏ। ਹਾਲ ਅੰਦਰ ਫਲੋਰ ਟਾਈਲ ਲਵਾਈ, ਸਟੇਜ ਬਣਾਵਾਈ, ਡਾਊਨ ਸੀਲਿੰਗ ਕਰਾ ਕੇ ਹਾਲ ਅੰਦਰ ਅਤਿ ਸੁੰਦਰ ਡਿਜ਼ਾਇਨਿੰਗ ਕਰਵਾਈ , ਏ.ਸੀ. ਲਗਾਏ। ਬਾਬਾ ਬਾਲ ਭਾਰਤੀ ਮੰਦਰ ਦੇ ਅੱਗੇ ਵਾਲਾ ਰਸਤਾ ਚੌੜਾ ਕੀਤਾ ਅਤੇ ਲੌਕ ਟਾਇਲ ਲਗਵਾਈ। ਸ਼ਿਵ ਮੰਦਿਰ ਦੇ ਬਾਹਰ ਸ਼ੈਡ ਬਣਵਾਇਆ ਤਾਂ ਕਿ ਮੀਂਹ ਦਾ ਪਾਣੀ ਅੰਦਰ ਨਾ ਆ ਸਕੇ। ਸ਼ਿਵਲਿੰਗ ਦੀ ਬਾਹਰ ਸਥਾਪਨਾ ਕਰਾਈ ਅਤੇ ਉੱਤੇ ਸ਼ੈਡ ਪਵਾਇਆ ਤਾਂ ਕਿ ਸ਼ਰਧਾਲੂਆਂ ਮੱਥਾ ਟੇਕਣ ਚ ਕੋਈ ਦਿੱਕਤ ਨਾ ਆਵੇ। ਉਹਨਾਂ ਦੱਸਿਆ ਕਿ ਬਾਬਾ ਬਾਲ ਭਾਰਤੀ ਕਮੇਟੀ ਦਾ ਆਪਣਾ ਟੇਂਟ ਅਤੇ ਕੁਰਸੀਆਂ ਬਣਵਾਈਆਂ। ਉਹਨਾਂ ਦੱਸਿਆ ਕਿ ਬਾਬਾ ਬਾਲ ਭਾਰਤੀ ਸਥਾਨ ਨਾਲ ਲੱਗਦੀ ਖੁੱਲ੍ਹੀ ਜਗ੍ਹਾ ਵਿੱਚ ਲੌਕ ਟਾਇਲ ਲਗਵਾਈ ਤੇ ਹੁਣ ਬਾਬਾ ਬਾਲ ਭਾਰਤੀ ਦੇ ਪੁਜਾਰੀ ਦੀ ਰਿਹਾਇਸ਼ ਲਈ ਕਮਰੇ ਬਣਾਏ ਜਾ ਰਹੇ ਹਨ। ਜਿਨਾਂ ਦਾ ਕੰਮ ਜੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ। ਕਰੀਬ ਦੋ ਕੁ ਮਹੀਨਿਆਂ ਤੱਕ ਤਿਆਰ ਕਰਕੇ ਪੁਜਾਰੀ ਨੂੰ ਦੇ ਦਿੱਤੇ ਜਾਣਗੇ। ਉਹਨਾਂ ਦੱਸਿਆ ਕਿ ਨਾਲ ਹੀ ਦੋ ਕਮਰੇ ਆਮ ਪਬਲਿਕ ਜੋ ਬਾਹਰੋਂ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਲਈ ਆਉਂਦੀ ਹੈ। ਉਹਨਾਂ ਦੀ ਸਹੂਲਤ ਲਈ ਨਾ ਮਾਤਰ ਰੇਟ ‘ਤੇ ਆਰਜੀ ਤੌਰ ‘ਤੇ ਰਹਿਣ ਲਈ ਪ੍ਰਬੰਧ ਕੀਤਾ ਗਿਆ ਹੈ। ਬਾਬਾ ਬਾਲ ਭਾਰਤੀ ਸੰਸਥਾ ਦੀ ਆਮਦਨ ਵਧਾਉਣ ਲਈ ਚਾਰ ਹੋਰ ਦੁਕਾਨਾਂ ਦੀਆਂ ਨੀਹਾਂ ਭਰ ਕੇ ਪੀਲਰ ਖੜ੍ਹੇ ਕੀਤੇ ਗਏ ਹਨ। ਜਿਨ੍ਹਾਂ ਨੂੰ ਜਲਦੀ ਬਣਵਾਇਆ ਜਾਵੇਗਾ। ਉਹਨਾਂ ਕਿਹਾ ਕਿ ਇਹ ਸਾਰੇ ਕਾਰਜ ਬਾਬਾ ਬਾਲ ਭਾਰਤੀ ਦੇ ਸਾਰੇ ਮੈਂਬਰਾਂ, ਨਗਰ ਨਿਵਾਸੀਆਂ ਅਤੇ ਸੈਕਟਰ 70 ਅਤੇ 71 ਦੇ ਵਾਸੀਆਂ ਦੇ ਸਹਿਯੋਗ ਨਾਲ ਕਾਰਜ ਕਰਵਾਏ ਜਾ ਰਹੇ ਹਨ। ਉਹਨਾਂ ਦੱਸਿਆ ਕਿ ਬਾਬਾ ਬਾਲ ਭਾਰਤੀ ਕਮੇਟੀ ਵੱਲੋਂ ਸਾਰੇ ਤਿਉਹਾਰ ਸ਼ਰਧਾ ਭਾਵਨਾ ਨਾਲ ਮਨਾਏ ਜਾਂਦੇ ਹਨ। ਉਹਨਾਂ ਵਿੱਚ ਬਾਬਾ ਬਾਲ ਭਾਰਤੀ ਮਹਿਲਾਂ ਮੰਡਲ ਦਾ ਸਹਿਯੋਗ ਵਿਸ਼ੇਸ਼ ਤੌਰ ਤੇ ਹੁੰਦਾ ਹੈ ਮਹਿਲਾ ਮੰਡਲ ਵੱਲੋਂ ਹਰ ਸੋਮਵਾਰ ਕੀਰਤਨ ਤੇ ਸ਼ਨੀਵਾਰ ਨੂੰ ਸੁੰਦਰ ਕਾਡ ਦਾ ਪਾਠ ਕੀਤਾ ਜਾਂਦਾ ਹੈ ਜਿਸ ਵਿੱਚ ਸ਼ਰਧਾਲੂ ਵੱਡੇ ਪੱਧਰ ‘ਤੇ ਸ਼ਾਮਿਲ ਹੁੰਦੇ ਹਨ।

Leave a Reply

Your email address will not be published. Required fields are marked *